ETV Bharat / city

ਕਿਉਂ ਤੀਆਂ ਦੇ ਤਿਉਹਾਰ ਮੌਕੇ ਧੀਆਂ ਨੂੰ ਦਿੱਤੇ ਜਾਂਦੇ ਨੇ ਬਿਸਕੁੱਟ ? ਵੇਖੋ ਇਸ ਖ਼ਾਸ ਰਿਪੋਰਟ ’ਚ - ਧੀਆਂ ਦੇ ਤਿਉਹਾਰ ਦੀਆਂ ਰੌਣਕਾਂ

ਪੰਜਾਬ ਭਰ ਚ ਧੀਆਂ ਦੇ ਤਿਉਹਾਰ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ। ਉੱਥੇ ਹੀ ਦੂਜੇ ਪਾਸੇ ਮਾਪਿਆਂ ਵੱਲੋਂ ਆਪਣੀਆਂ ਧੀਆਂ ਨੂੰ ਸੰਧਾਰਾ ਭੇਜਿਆ ਜਾਂਦਾ ਹੈ ਜਿਸ ’ਚ ਬਿਸਕੁੱਟ ਭੇਜੇ ਜਾਂਦੇ ਹਨ। ਆਖਿਰ ਕਿਉਂ ਤੀਆਂ ਦੇ ਤਿਉਹਾਰ ਮੌਕੇ ਧੀਆਂ ਨੂੰ ਬਿਸਕੁੱਟ ਦਿੱਤੇ ਜਾਂਦੇ ਹਨ। ਕੀ ਹੈ ਸਾਡੇ ਸੱਭਿਆਚਾਰ ਨਾਲ  ਇਨ੍ਹਾਂ ਦਾ ਸਬੰਧ ਜਾਣੋ ਇਸ ਰਿਪੋਰਟ ਵਿੱਚ...

ਸੰਧਾਰੇ ਦੇ ਰੂਪ ਵਿੱਚ ਬਿਸਕੁੱਟ
ਸੰਧਾਰੇ ਦੇ ਰੂਪ ਵਿੱਚ ਬਿਸਕੁੱਟ
author img

By

Published : Aug 1, 2022, 5:32 PM IST

ਲੁਧਿਆਣਾ: ਪੰਜਾਬ ਤਿਉਹਾਰਾਂ ਦੀ ਧਰਤੀ ਹੈ ਅਤੇ ਪੰਜਾਬੀ ਸੱਭਿਆਚਾਰ ਵਿੱਚ ਸਾਉਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ ਇਸ ਮਹੀਨੇ ਮਾਪੇ ਜਿੱਥੇ ਆਪਣੀਆਂ ਵਿਆਹੀਆਂ ਧੀਆਂ ਨੂੰ ਸੰਧਾਰੇ ਦੇ ਰੂਪ ਵਿੱਚ ਬਿਸਕੁੱਟ, ਮੱਠੀਆਂ ਅਤੇ ਹੋਰ ਸਾਮਾਨ ਦਿੰਦੇ ਹਨ। ਉੱਥੇ ਹੀ ਧੀਆਂ ਇਨ੍ਹਾਂ ਮਹੀਨਿਆਂ ਵਿੱਚ ਆਪਣੇ ਪੇਕੇ ਘਰ ਆ ਜਾਂਦੀਆਂ ਹਨ ਅਤੇ ਆਪਣੀ ਹਾਣੀ ਕੁੜੀਆਂ ਦੇ ਨਾਲ ਮਿਲਦੀਆਂ ਨੇ ਪੰਜਾਬ ਦੇ ਵਿੱਚ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਰਿਹਾ ਹੈ ਪਰ ਸ਼ਹਿਰਾਂ ਦੇ ਨਾਲ ਪਿੰਡਾਂ ਦੇ ਵਿੱਚ ਵੀ ਇਹ ਸੱਭਿਆਚਾਰ ਅਲੋਪ ਹੁੰਦਾ ਜਾ ਰਿਹਾ ਹੈ।

ਦੱਸ ਦਈਏ ਕਿ ਤੀਆਂ ਦੇ ਤਿਉਹਾਰ ਮੌਕੇ ਪੇਕੇ ਪਰਿਵਾਰ ਆਪਣੀਆਂ ਧੀਆਂ ਨੂੰ ਸੰਧਾਰੇ ਦੇ ਰੂਪ ਵਿੱਚ ਖਾਣ ਪੀਣ ਦਾ ਸਾਮਾਨ ਦਿੰਦੇ ਹਨ। ਜਿਨ੍ਹਾਂ ਵਿੱਚ ਖ਼ਾਸ ਕਿਸਮ ਦੇ ਬਿਸਕੁੱਟ ਜੋ ਘਰ ਦੇ ਦੇਸੀ ਘਿਓ ਦੁੱਧ ਆਟੇ ਅਤੇ ਚੀਨੀ ਜਾਂ ਗੁੜ ਦੇ ਨਾਲ ਤਿਆਰ ਕਰਕੇ ਪੀਪੇ ਚ ਭਰ ਕੇ ਧੀਆਂ ਨੂੰ ਦਿੱਤੇ ਜਾਂਦੇ ਸਨ ਪਰ ਹੁਣ ਜਿੱਥੇ ਇਹ ਸਾਡੇ ਸੱਭਿਆਚਾਰ ਨਾਲ ਸੰਬੰਧਿਤ ਤਿਉਹਾਰ ਅਲੋਪ ਹੋ ਰਹੇ ਹਨ।

ਸੰਧਾਰੇ ਦੇ ਰੂਪ ਵਿੱਚ ਬਿਸਕੁੱਟ

ਉੱਥੇ ਹੀ ਇਨ੍ਹਾਂ ਨਾਲ ਜੁੜੀਆਂ ਵਸਤਾਂ ਤੇ ਵੀ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਜਿਸਦਾ ਵੱਡਾ ਕਾਰਨ ਆਪਸੀ ਪਿਆਰ ਮੁਹੱਬਤ ਘਟਨਾ ਪੱਛਮੀ ਸੱਭਿਆਚਾਰ ਦਾ ਹਾਵੀ ਹੋਣਾ ਅਤੇ ਸੀਜ਼ਨਲ ਕੰਮ ਹੋਣ ਕਰ ਕੇ ਬਹੁਤੇ ਮੁਨਾਫ਼ੇ ਨਾ ਹੋਣ ਕਰਕੇ ਇਹ ਭੱਠੀਆਂ ਬੰਦ ਹੋ ਰਹੀਆਂ ਹਨ।

ਕਿਵੇਂ ਜੁੜੇ ਸਾਡੇ ਸੱਭਿਆਚਾਰ ਨਾਲ :
ਪੰਜਾਬ ਦਾ ਵਿਰਸਾ ਅਤੇ ਸੱਭਿਆਚਾਰ ਪੁਰਾਤਨ ਹੈ ਅਤੇ ਪੂਰੀ ਦੁਨੀਆਂ ਭਰ ਵਿੱਚ ਜਾਣਿਆ ਜਾਂਦਾ ਹੈ ਸਾਲ ਦੇ ਵਿੱਚ ਦੋ ਸਧਾਰੇ ਆਪਣੀਆਂ ਧੀਆਂ ਨੂੰ ਪੇਕੇ ਪਰਿਵਾਰ ਵੱਲੋਂ ਦਿੱਤੇ ਜਾਂਦੇ ਹਨ। ਕਿਤੇ ਥਾਂ ਇਹ ਵਧ ਹੈ ਪਹਿਲਾਂ ਸਧਾਰਾ ਲੋਹੜੀ ਦਾ ਅਤੇ ਦੂਜਾ ਸਾਉਣ ਮਹੀਨੇ ਮੌਕੇ ਤੀਆਂ ਦਾ ਹੁੰਦਾ ਹੈ। ਤੀਆਂ ਮੌਕੇ ਜੋ ਸਧਾਰਾ ਵਿਆਹੁਤਾ ਨੂੰ ਦਿੱਤਾ ਜਾਂਦਾ ਹੈ ਉਸ ਵਿਚ ਆਟੇ ਦੇ ਬਣੇ ਬਿਸਕੁੱਟ ਮੁੱਖ ਹੁੰਦੇ ਹਨ। ਜਿਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਘਰ ਦੇ ਦੁੱਧ ਦੇਸੀ ਘਿਓ ਖੰਡ ਜਾਂ ਫਿਰ ਗੁੜ ਦਾ ਮਿਕਸਰ ਤਿਆਰ ਕਰਕੇ ਉਸ ਦੇ ਬਿਸਕੁੱਟ ਬਣਾ ਕੇ ਉਨ੍ਹਾਂ ਨੂੰ ਭੱਠੀ ਦੇ ਵਿੱਚ ਪਕਾਇਆ ਜਾਂਦਾ ਹੈ ਜਿਸ ਤੋਂ ਬਾਅਦ ਠੰਢੇ ਕਰਕੇ ਉਨ੍ਹਾਂ ਨੂੰ ਪੀਪਿਆਂ ਚ ਪਾ ਕੇ ਧੀਆਂ ਦੇ ਕਰ ਦਿੱਤੇ ਜਾਂਦੇ ਨੇ, ਬਿਸਕੁੱਟ ਬਣਵਾਉਣ ਆਈਆਂ ਮਹਿਲਾਵਾਂ ਅਤੇ ਬਜ਼ੁਰਗਾਂ ਨੇ ਦੱਸਿਆ ਕਿ ਬਿਸਕੁੱਟ ਕਿੰਨੀ ਗਿਣਤੀ ਵਿੱਚ ਦੇਣੇ ਹਨ ਇਹ ਧੀ ਦੇ ਸਹੁਰੇ ਪਰਿਵਾਰ ਦੇ ਮੈਂਬਰਾਂ ਤੇ ਨਿਰਭਰ ਕਰਦਾ ਹੈ ਜੇਕਰ ਪਰਿਵਾਰ ਵੱਡਾ ਹੋਵੇ ਤਾਂ ਵੱਧ ਦਿੱਤੇ ਜਾਂਦੇ ਨੇ ਤਾਂ ਕਿ ਕੁੜੀ ਦੀ ਪਿੱਠ ਨਾ ਲੱਗੇ।

ਸਾਉਣ ਮਹੀਨੇ ਦੀ ਵਿਸ਼ੇਸ਼ ਮਹੱਤਤਾ
ਸਾਉਣ ਮਹੀਨੇ ਦੀ ਵਿਸ਼ੇਸ਼ ਮਹੱਤਤਾ

ਵੱਡੀਆਂ ਫੈਕਟਰੀਆਂ ਨੇ ਖ਼ਤਮ ਕੀਤਾ ਰੁਜ਼ਗਾਰ: ਬਿਸਕੁੱਟ ਬਣਵਾਉਣ ਆਏ ਲੋਕਾਂ ਨੇ ਦੱਸਿਆ ਕਿ ਜਿਸ ਕੁਆਲਟੀ ਦੇ ਬਿਸਕੁਟ ਘਰ ਦੇ ਬਣਾਏ ਸਮੱਗਰੀ ਦੇ ਹੁੰਦੇ ਹਨ ਉਨ੍ਹਾਂ ਦੀ ਥਾਂ ਫੈਕਟਰੀ ਦੇ ਬਿਸਕੁਟ ਭਾਵੇਂ ਨਹੀਂ ਲੈ ਸਕਦੇ ਪਰ ਇਸ ਦੇ ਬਾਵਜੂਦ ਸਮੇਂ ਦੀ ਘਾਟ ਅਤੇ ਆਪਸੀ ਪਿਆਰ ਘਟਣ ਕਰਕੇ ਲੋਕ ਫੈਕਟਰੀ ਦੇ ਵਿੱਚ ਬਣੇ ਬਿਸਕੁਟ ਹੀ ਹੁਣ ਅੱਗੇ ਦੇ ਦਿੰਦੇ ਹਨ।

ਲੁਧਿਆਣਾ ਦੇ ਪਿੰਡ ਜੋਧਾਂ ਦੇ ਵਿੱਚ ਬਿਸਕੁਟਾਂ ਦੀ ਭੱਠੀ ਅੱਜ ਵੀ ਚਲਦੀ ਹੈ ਜਿੱਥੇ ਪੁਰਾਤਨ ਸੱਭਿਆਚਾਰ ਨਾਲ ਜੁੜੇ ਲੋਕ ਕਤਾਰਾਂ ਚ ਲੱਗ ਕੇ ਕਈ ਕਈ ਘੰਟੇ ਉਡੀਕ ਕਰਕੇ ਆਟੇ ਦੇ ਬਣੇ ਬਿਸਕੁੱਟ ਤਿਆਰ ਕਰਵਾਉਂਦੇ ਹਨ ਅਤੇ ਫਿਰ ਅੱਗੇ ਆਪਣੀਆਂ ਧੀਆਂ ਨੂੰ ਦੇਣ ਜਾਂਦੇ ਹਨ। ਬਿਸਕੁੱਟ ਬਣਾਉਣ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਕੰਮ ਸੀਜ਼ਨਲ ਹੈ ਅਤੇ ਜਦੋਂ ਸਾਉਣ ਦਾ ਮਹੀਨਾ ਆਉਂਦਾ ਹੈ ਉਸ ਸਮੇਂ ਹੀ ਲੋਕ ਉਨ੍ਹਾਂ ਕੋਲ ਬਿਸਕੁੱਟ ਬਣਾਉਣ ਆਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀ ਸਮੱਗਰੀ ਆਪਣੀ ਨਹੀਂ ਲਾਉਂਦੇ ਸਿਰਫ਼ ਲੋਕ ਘਰੋਂ ਹੀ ਆਪਣੀ ਸਮੱਗਰੀ ਲਿਆਉਂਦੇ ਹਨ ਅਤੇ ਉਹ ਬਣਵਾਉਣ ਦੇ ਹੀ ਪੈਸੇ ਲੈਂਦੇ ਹਨ ਜੋ ਕਿ ਕਾਫੀ ਘੱਟ ਹੁੰਦੇ ਹੀ।

ਸੰਧਾਰੇ ਦੇ ਰੂਪ ਵਿੱਚ ਬਿਸਕੁੱਟ
ਸੰਧਾਰੇ ਦੇ ਰੂਪ ਵਿੱਚ ਬਿਸਕੁੱਟ

ਕਿਉਂ ਬੰਦ ਹੋ ਰਹੀਆਂ ਭੱਠੀਆਂ ?:
ਬਿਸਕੁੱਟ ਬਣਾਉਣ ਵਾਲੇ ਦੁਕਾਨਦਾਰ ਨੇ ਦੱਸਿਆ ਇਹ ਸੀਜ਼ਨਲ ਕੰਮ ਹੋਣ ਕਰਕੇ ਭੱਠੀਆਂ ਹੁਣ ਬੰਦ ਹੋ ਰਹੀਆਂ ਨੇ ਪਹਿਲਾਂ ਹਰ ਪਿੰਡ ਦੇ ਵਿੱਚ ਇੱਕ ਭੱਠੀ ਹੁੰਦੀ ਸੀ ਪਰ ਹੁਣ ਇਹ ਕਿਸੇ ਕਿਸੇ ਪਿੰਡ ਵਿੱਚ ਹੀ ਰਹਿ ਗਈ ਹੈ ਉਨ੍ਹਾਂ ਦੱਸਿਆ ਕਿ ਸੀਜ਼ਨਲ ਕੰਮ ਹੋਣ ਕਰਕੇ ਇਹ ਇਕ ਦੋ ਮਹੀਨੇ ਹੀ ਚਲਦਾ ਹੈ ਜਿਸਤੋਂ ਬਾਅਦ ਉਨ੍ਹਾਂ ਨੂੰ ਫਿਰ ਕੋਈ ਹੋਰ ਕੰਮ ਕਰ ਲੱਭਣਾ ਪੈਂਦਾ ਹੈ ਜਿਸ ਕਰਕੇ ਲੋਕ ਇਹ ਕੰਮ ਛੱਡ ਰਹੇ ਹਨ।

ਉਨ੍ਹਾਂ ਦੱਸਿਆ ਕਿ ਹੁਣ ਲੋਕਾਂ ਲਈ ਵਿੱਚ ਵੀ ਇਸ ਦਾ ਰੁਝਾਨ ਕਾਫੀ ਘਟਣ ਲੱਗਾ ਹੈ ਪਿੰਡਾਂ ਦੇ ਵਿਚ ਫਿਰ ਵੀ ਲੋਕ ਬਿਸਕੁਟ ਘਰਦੇ ਬਣਾਉਂਦੇ ਨੇ ਪਰ ਸ਼ਹਿਰਾਂ ਦੇ ਵਿੱਚ ਤਾਂ ਇਹ ਪ੍ਰਥਾ ਬਿਲਕੁਲ ਹੀ ਖ਼ਤਮ ਹੋ ਗਈ ਹੈ। ਉਨ੍ਹਾਂ ਕਿਹਾ ਹਾਲਾਂਕਿ ਇਹ ਪਿਆਰ ਦਾ ਪ੍ਰਤੀਕ ਹੈ ਮਾਪੇ ਘੰਟਿਆਂ ਬੱਧੀ ਬਹਿ ਕੇ ਆਪਣੀ ਧੀ ਲਈ ਘਰ ਤੋਂ ਸਾਮਾਨ ਲਿਆ ਕੇ ਬਿਸਕੁਟ ਬਣਵਾਉਂਦੇ ਨੇ ਪਰ ਵੱਡੀਆਂ ਫੈਕਟਰੀਆਂ ਅਤੇ ਸਮੇਂ ਦੇ ਬਦਲਾਅ ਨੇ ਇਸ ਕੰਬਦੇ ਵਿਚ ਕਾਫ਼ੀ ਮੰਦੀ ਲਿਆ ਦਿੱਤੀ ਹੈ ਜਿਸ ਕਰਕੇ ਲੋਕ ਇਸ ਕੰਮ ਨੂੰ ਛੱਡ ਚੁੱਕੇ ਹਨ।

ਕਿਵੇਂ ਬਣਦੇ ਨੇ ਦੇਸੀ ਬਿਸਕੁੱਟ: ਬਿਸਕੁਟ ਬਣਵਾਉਣ ਆਏ ਲੋਕਾਂ ਨੇ ਦੱਸਿਆ ਕਿ ਪਹਿਲਾਂ ਘਰੋਂ ਦੁੱਧ ਆਟਾ ਘਿਉ ਖੰਡ ਜਾਂ ਫਿਰ ਗੁੜ ਲਿਆ ਕੇ ਬਿਸਕੁਟ ਬਣਾਉਣ ਵਾਲੇ ਨੂੰ ਦਿੰਦੇ ਨੇ ਜੋ ਇਸ ਦਾ ਮਿਸ਼ਰਣ ਤਿਆਰ ਕਰਕੇ ਚੰਗੀ ਤਰ੍ਹਾਂ ਆਟਾ ਗੁੰਨ ਕੇ ਉਸ ਨੂੰ ਫਿਰ ਮਸ਼ੀਨ ਦੇ ਵਿੱਚ ਪਾ ਕੇ ਬਿਸਕੁੱਟ ਦਾ ਆਕਾਰ ਦੇ ਕੇ ਟਰੇਅ ਵਿੱਚ ਰੱਖਦਾ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਭੱਠੀ ਦੇ ਵਿੱਚ ਲਾਇਆ ਜਾਂਦਾ ਹੈ ਭੱਠੀ ਦੇ ਵਿੱਚ ਵੀ ਸਿਰਫ਼ ਪੰਜ ਤੋਂ ਸੱਤ ਮਿੰਟ ਹੀ ਲਗਵਾਏ ਜਾਂਦੇ ਹਨ ਕਿਉਂਕਿ ਜ਼ਿਆਦਾ ਸਮਾਂ ਲਾਉਣ ਨਾਲ ਇਨ੍ਹਾਂ ਦੇ ਮੱਚਣ ਦਾ ਖਤਰਾ ਰਹਿੰਦਾ ਹੈ ਅਤੇ ਅਜਿਹੀ ਸੂਰਤ ਵਿੱਚ ਉਨ੍ਹਾਂ ਨੂੰ ਆਪਣੇ ਪੱਲਿਓਂ ਸਾਮਾਨ ਲਾ ਕੇ ਗਾਹਕ ਨੂੰ ਬਿਸਕੁਟ ਦੇਣੇ ਪੈਂਦੇ ਹਨ ਅਤੇ ਜਦੋਂ ਇੱਕ ਵਾਰੀ ਭੱਠੀ ਚੋਂ ਬਿਸਕੁਟ ਨਿਕਲ ਜਾਂਦੇ ਨੇ ਤਾਂ ਠੰਢੇ ਕਰਨ ਤੋਂ ਬਾਅਦ ਉਨ੍ਹਾਂ ਨੂੰ ਡੱਬਿਆਂ ਜਾਂ ਪੀਪਿਆਂ ਚ ਪਾ ਲਿਆ ਜਾਂਦਾ ਹੈ।

ਇਹ ਵੀ ਪੜੋ: ਮੀਂਹ ਕਾਰਨ ਗਰੀਬ ਪਰਿਵਾਰ ਦਾ ਕਮਰਾ ਢਹਿ ਢੇਰੀ, ਪਰਿਵਾਰ ਨੇ ਲਾਈ ਮਦਦ ਦੀ ਗੁਹਾਰ

ETV Bharat Logo

Copyright © 2025 Ushodaya Enterprises Pvt. Ltd., All Rights Reserved.