ਲੁਧਿਆਣਾ: ਪੂਰੇ ਦੇਸ਼ ਭਰ ਦੇ ਭੱਠਾ ਐਸੋਸੀਏਸ਼ਨ ਦੇ ਮੈਂਬਰਾਂ ਦੀ ਲੁਧਿਆਣਾ ਵਿੱਚ ਇੱਕ ਅਹਿਮ ਬੈਠਕ ਹੋਈ ਹੈ। ਪੂਰੇ ਦੇਸ਼ ਭਰ ਦੇ ਅੰਦਰ 1.5 ਲੱਖ ਦੇ ਕਰੀਬ ਭੱਠਿਆਂ ਨੂੰ ਮੁਕੰਮਲ ਬੰਦ ਕਰਨ ਦਾ ਐਲਾਨ (shut all kilns in India) ਕੀਤਾ ਗਿਆ ਹੈ। ਨਾਲ ਹੀ ਸਰਕਾਰੀ ਕੰਮਾਂ ਦੇ ਵਿੱਚ ਇੱਕ ਵੀ ਇੱਟ ਸਪਲਾਈ ਨਾ ਕਰਨ (deny to bricks supply for government projects) ਦਾ ਵੀ ਭੱਠਾ ਐਸੋਸੀਏਸ਼ਨ ਵੱਲੋਂ ਫੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ 23 ਜੂਨ ਨੂੰ ਪੰਜਾਬ ਬਰੀਕਸ ਐਸੋਸੀਏਸ਼ਨ (Punjab brick kiln owners association) ਵੱਲੋਂ ਪੰਜਾਬ ਦੇ ਅੰਦਰ ਭੱਠਿਆਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਸੀ, ਜਿਸ ਤੋਂ ਬਾਅਦ ਅੱਜ ਪੂਰੇ ਦੇਸ਼ ਦੇ ਭੱਠਾ ਐਸੋਸੀਏਸ਼ਨ ਨੇ ਬੈਠਕ ਕਰਕੇ ਇਸ ਗੱਲ ਦਾ ਐਲਾਨ ਕਰ ਦਿੱਤਾ ਹੈ।
ਭੱਠਾ ਐਸੋਸੀਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੀਐਸਟੀ ਦੇ ਸਲੈਬ 5 ਫੀਸਦ ਤੋਂ ਵਧਾ ਕੇ 12 ਫੀਸਦ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੋਲੇ ਦੀਆਂ ਕੀਮਤਾਂ ਵੀ ਚਾਰ ਗੁਣਾਂ ਵੱਧ ਗਈਆਂ ਹਨ, ਜਿਸ ਕਰਕੇ ਅਜਿਹੇ ਹਲਾਤਾਂ ਦੇ ਵਿੱਚ ਉਹ ਭੱਠੇ ਨਹੀਂ ਚਲਾ ਸਕਦੇ। ਇਹ ਕੁੱਝ ਕਾਰਨ ਹਨ ਜਿਸ ਦੇ ਚੱਲਦੇ ਪੂਰੇ ਦੇਸ਼ ਵਿੱਚ ਡੇਢ ਲੱਖ ਦੇ ਕਰੀਬ ਭੱਠਿਆਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਰੋੜਾਂ ਲੋਕਾਂ ਦਾ ਰੁਜ਼ਗਾਰ ਸਾਡੇ ਨਾਲ ਸਿੱਧੇ ਅਤੇ ਅਸਿੱਧੇ ਤੌਰ ਨਾਲ ਜੁੜਿਆ ਹੋਇਆ ਹੈ। ਨਾਲ ਹੀ ਭੱਠਾ ਉਦਯੋਗ ਸਾਡੀ ਸਭਿਅਤਾ ਦੇ ਨਾਲ ਵੀ ਜੁੜਿਆ ਰਿਹਾ ਹੈ, ਪਰ ਹੁਣ ਹਾਲਾਤਾਂ ਨੂੰ ਵੇਖ ਉਨ੍ਹਾਂ ਨੇ ਮਜ਼ਬੂਰੀ ਵਿੱਚ ਇਹ ਫ਼ੈਸਲਾ ਲਿਆ।
ਉਨ੍ਹਾਂ ਨੇ ਕਿਹਾ ਕਿ ਅਸੀਂ ਫਿਲਹਾਲ ਤਾਂ ਜੋ ਸਟਾਕ ਪਿਆ ਹੈ, ਉਹ ਪੁਰਾਣੇ ਰੇਟਾਂ 'ਤੇ ਵੇਚ ਰਹੇ ਹਾਂ। ਜਦੋਂ ਇਹ ਖ਼ਤਮ ਹੋ ਜਾਵੇਗਾ ਤਾਂ ਨਵਾਂ ਸਟਾਕ ਨਹੀਂ ਬਣੇਗਾ ਜਿਸ ਕਰਕੇ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਲੋਕ ਪਹਿਲਾਂ ਹੀ ਰੇਤੇ ਬਜ਼ਰੀ ਨਾ ਮਿਲਣ ਕਰਕੇ ਖੱਜਲ ਖੁਆਰ ਹੋ ਰਹੇ ਹਨ ਇਸ ਲਈ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਦਖ਼ਲ ਦੇ ਕੇ ਤੁਰੰਤ ਜੀਐਸਟੀ ਦੀ ਸਲੈਬ ਜੋ ਵਧਾਈ ਗਈ ਹੈ ਉਸ ਨੂੰ ਵਾਪਸ ਕਰਵਾਏ। ਨਾਲ ਹੀ ਸਰਕਾਰ ਕੋਲੇ ਦੀਆਂ ਕੀਮਤਾਂ 'ਤੇ ਵੀ ਲਗਾਮ ਲਗਾਏ ਤਾਂ ਜੋ ਉਹ ਭੱਠਿਆਂ ਦੀਆਂ ਚਿਮਨੀਆਂ ਨਾ ਬੁੱਝਣ ਦੇਣ।
ਇਹ ਵੀ ਪੜੋ: ਦਿੱਲੀ ਦੀ ਤਰਜ ਤੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹੋਵੇਗੀ Parent teacher ਮੀਟਿੰਗ