ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਗੋਸ਼ਾ(District President of Shiromani Akali Dal Gurdeep Gosha) ਨੇ ਅੱਜ ਵੀਰਵਾਰ ਲੁਧਿਆਣਾ ਦੇ ਘੰਟਾ ਘਰ ਵਿਖੇ ਅਨੋਖੇ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ(Gurdeep Gosha performed in a unique way)।
ਉਨ੍ਹਾਂ ਰਿਕਸ਼ੇ ਵਾਲਿਆਂ ਨੂੰ ਪਿੱਛੇ ਬਿਠਾ ਕੇ ਉਨ੍ਹਾਂ ਦੇ ਚਿਹਰੇ 'ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੁਖੌਟੇ ਲਗਾ ਦਿੱਤੇ। ਖੁਦ ਰਿਕਸ਼ੇ ਚਲਾਉਣ ਲੱਗ ਗਏ, ਇਸ ਦੌਰਾਨ ਯੂਥ ਅਕਾਲੀ ਦਲ ਨੇ ਖ਼ੁਦ ਰਿਕਸ਼ੇ ਚਲਾਏ, ਰਿਕਸ਼ਾ ਚਾਲਕਾਂ ਨੂੰ ਪਿੱਛੇ ਬਿਠਾ ਕੇ ਪੰਜਾਬ ਸਰਕਾਰ ਦੇ ਖਿਲਾਫ਼ ਆਪਣੀ ਭੜਾਸ ਕੱਢੀ(Gurdeep Gosha vented his frustrations against the Punjab government)।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਯੂਥ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ (District President of Shiromani Akali Dal Gurdeep Gosha) ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਜਿੱਥੇ ਜਾਂਦੇ ਹਨ, ਉੱਥੇ ਜਾ ਕੇ ਕਹਿ ਦਿੰਦੇ ਨੇ ਕਿ ਪਹਿਲਾਂ ਉਹ ਮੰਜੇ ਬੁਣਦੇ ਸਨ, ਪਹਿਲਾਂ ਰਿਕਸ਼ਾ ਚਲਾਉਂਦੇ ਸਨ, ਕਦੇ ਉਹ ਟੈਂਟ ਦਾ ਕੰਮ ਕਰਦੇ ਸਨ।
ਪੰਜਾਬ ਦੇ ਲੋਕ ਉਨ੍ਹਾਂ ਵੱਲ ਆਸ ਭਰੀਆਂ ਨਜ਼ਰਾਂ ਨਾਲ ਵੇਖ ਰਹੇ ਸਨ, ਜਦੋਂ ਕਿ ਉਹ ਲੋਕਾਂ ਦੀਆਂ ਦੁੱਖ ਤਕਲੀਫਾਂ ਮੁਸ਼ਕਲਾਂ ਦਾ ਹੱਲ ਨਹੀਂ ਕਰ ਰਹੇ।
ਉਨ੍ਹਾਂ ਕਿਹਾ ਇਸ ਕਰਕੇ ਅੱਜ ਵੀਰਵਾਰ ਉਨ੍ਹਾਂ ਨੇ ਰਿਕਸ਼ੇ ਚਲਾਏ ਨੇ ਕਿਉਂਕਿ ਚੰਨੀ ਸਾਹਿਬ ਕਹਿੰਦੇ ਨੇ ਕਿ ਉਹ ਕਦੇ ਰਿਕਸ਼ਾ ਚਲਾਇਆ ਕਰਦੇ ਸਨ। ਗੁਰਦੀਪ ਗੋਸ਼ਾ ਨੇ ਕਿਹਾ ਕਿ ਅੱਜ ਯੂਥ ਅਕਾਲੀ ਦਲ ਰਿਕਸ਼ੇ ਚਲਾ ਰਿਹਾ ਹੈ ਮੁੱਖ ਮੰਤਰੀ ਨੂੰ ਹੀ ਅਪੀਲ ਕਰਦੇ ਨੇ ਕਿ ਉਹ ਲੋਕਾਂ ਦੇ ਕੰਮ ਕਰਨ।
ਇਹ ਵੀ ਪੜ੍ਹੋ: ਲੋਕਾਂ ਨੂੰ ਕੁੱਟਣ ਵਾਲੇ ਵਿਧਾਇਕ ਦੇ ਮੁਰੀਦ ਹੋਏ CM ਚੰਨੀ, ਵੀਡੀਓ ਵਾਇਰਲ