ਲੁਧਿਆਣਾ: ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਸਿਆਸੀ ਹਲਚਲ ਪੰਜਾਬ ਵਿਚ ਤੇਜ਼ ਹੋ ਗਈ ਹੈ, ਇੱਕ ਦੂਜੇ ਦੇ ਖ਼ਿਲਾਫ਼ ਧਰਨੇ ਪ੍ਰਦਰਸ਼ਨ ਅਤੇ ਬਿਆਨਬਾਜ਼ੀ ਦਾ ਸਿਲਸਿਲਾ ਜਾਰੀ ਹੈ ਉਥੇ ਹੀ ਦੂਜੇ ਪਾਸੇ ਦਿੱਲੀ ਵਿੱਚ ਬੀਤੇ ਕਈ ਮਹੀਨਿਆਂ ਤੋਂ ਧਰਨੇ ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਨੇ ਕਿਹਾ ਹੈ ਕਿ ਪਿੰਡਾਂ ਵਿੱਚ ਕਿਸਾਨ ਪਰਿਵਾਰ ਸਾਰੇ ਸਿਆਸੀ ਲੀਡਰਾਂ ਦਾ ਬਾਈਕਾਟ ਕਰਨ।
ਇਹ ਵੀ ਪੜੋ: Mini Secretariat ’ਚ ਮਰੇ ਵੱਡੀ ਗਿਣਤੀ ’ਚ ਤੋਤੇ, ਲੋਕਾਂ ’ਚ ਰੋਸ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਪਿੰਡਾਂ ਦੇ ਕਿਸਾਨ ਕਿਸੇ ਵੀ ਲੀਡਰ ਨੂੰ ਪਿੰਡਾਂ ਵਿੱਚ ਨਾ ਵੜਨ ਦਿਓ ਇਹ ਉਨ੍ਹਾਂ ਦੀ ਹੱਥ ਜੋੜ ਕੇ ਬੇਨਤੀ ਹੈ ਕਿਉਂਕਿ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲੀਡਰ ਹੁਣ ਪਿੰਡਾਂ ਦੇ ਵਿੱਚ ਘੁੰਮਣ ਲੱਗੇ ਨੇ ਅਤੇ ਬਿਆਨਬਾਜ਼ੀਆਂ ਕਰਨ ਲੱਗੇ ਨਹੀਂ ਜਦੋਂਕਿ ਬੀਤੇ ਕਈ ਮਹੀਨਿਆਂ ਤੋਂ ਦਿੱਲੀ ਦੇ ਵਿੱਚ ਕਿਸਾਨ ਤਿੰਨੋਂ ਖੇਤੀ ਕਾਨੂੰਨਾਂ (Agricultural Law) ਨੂੰ ਰੱਦ ਕਰਵਾਉਣ ਲਈ ਆਰ-ਪਾਰ ਦੀ ਲੜਾਈ ਲੜ ਰਹੇ ਹਨ ਅਤੇ ਇਨ੍ਹਾਂ ਸਿਆਸੀ ਲੀਡਰਾਂ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਹੈ।
ਉਨ੍ਹਾਂ ਕਿਹਾ ਕਿ ਜਦੋਂ ਵੀ ਸਿਆਸੀ ਲੀਡਰ ਕਿਸੇ ਵੀ ਪਾਰਟੀ ਦਾ ਵੋਟਾਂ ਮੰਗਣ ਪਿੰਡਾਂ ਵਿੱਚ ਆਵੇ ਤਾਂ ਉਨ੍ਹਾਂ ਨੂੰ ਪਹਿਲਾਂ ਹੀ ਸਵਾਲ ਕੀਤਾ ਜਾਵੇ ਕਿ ਜੋ ਖੇਤੀ ਕਾਨੂੰਨਾਂ (Agricultural Law) ਦੇ ਖ਼ਿਲਾਫ਼ ਦਿੱਲੀ ਵਿੱਚ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ ਹੈ ਪਹਿਲਾਂ ਉਸ ਦਾ ਹੱਲ ਕੀਤਾ ਜਾਵੇ ਕਿਸਾਨਾਂ ਲਈ ਤਿੰਨੇ ਖੇਤੀ ਕਾਨੂੰਨ (Agricultural Law) ਰੱਦ ਕਰਵਾਉਣ ਲਈ ਉਨ੍ਹਾਂ ਦਾ ਸਾਥ ਦਿੱਤਾ ਜਾਵੇ ਉਸ ਤੋਂ ਬਾਅਦ ਹੀ ਉਹ ਇਨ੍ਹਾਂ ਨੂੰ ਵੋਟਾਂ ਪਾਉਣਗੇ। ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਹਾਲੇ ਬਹੁਤ ਟਾਈਮ ਹੈ ਉਹ ਸਿਆਸੀ ਲੀਡਰਾਂ ਨੂੰ ਵੀ ਅਪੀਲ ਕਰਦੇ ਹਨ ਕਿ ਪਹਿਲਾਂ ਪੰਜਾਬ ਦੇ ਕਿਸਾਨਾਂ ਦਾ ਮਸਲਾ ਹੱਲ ਕਰਨ ਉਸ ਤੋਂ ਬਾਅਦ ਵੋਟਾਂ ਮੰਗਣ।
ਇਹ ਵੀ ਪੜੋ: FARMER PROTEST: 26 ਜੂਨ ਨੂੰ ਕਿਸਾਨਾਂ ਵੱਲੋਂ ਰਾਜ ਭਵਨ ਦਾ ਕੀਤਾ ਜਾਵੇਗਾ ਘਿਰਾਓ