ਲੁਧਿਆਣਾ: ਕੋਰੋਨਾ ਕਾਲ ਦੀ ਦੂਜੀ ਲਹਿਰ ਪਹਿਲੀ ਲਹਿਰ ਨਾਲੋਂ ਜ਼ਿਆਦਾ ਖਤਰਨਾਕ ਹੈ, ਜਿੱਥੇ ਲੋਕ ਆਪਣਿਆਂ ਦਾ ਸਾਥ ਛੱਡ ਰਹੇ ਹਨ, ਉਥੇ ਹੀ ਕੁਝ ਲੋਕਾਂ ਵੱਲੋਂ ਅੱਗੇ ਹੋ ਕੇ ਸਮਾਜ ਦੀ ਸੇਵਾ ਕੀਤੀ ਜਾ ਰਹੀ ਹੈ। ਜਿਹਨਾਂ ਵਿੱਚ ਫਰੰਟ ਲਾਈਨ ਵਰਕਰ ਅਹਿਮ ਰੋਲ ਨਿਭਾ ਰਹੇ ਹਨ। ਫਰੰਟਲਾਈਨ ਵਰਕਰਾਂ ਦੇ ਵਿੱਚ ਲੁਧਿਆਣਾ ਜਵੱਦੀ ਅਰਬਨ ਸੈਂਟਰ ਜਿਥੇ ਲੇਵਲ 2 ਦਾ ਕੋਵਿਡ ਵਾਰਡ ਬਣਾਇਆ ਗਿਆ ਹੈ ਉਥੇ ਹੀ ਇੱਕ ਮਹਿਲਾ ਡਾਕਟਰ ਵੱਲੋਂ ਵੀ ਕੋਵਿਡ ਵਾਰਡ ਵਿੱਚ ਸੇਵਾ ਨਿਭਾਈ ਜਾ ਰਹੀ ਹੈ। ਇਹ ਮਹਿਲਾ ਡਾਕਟਰ 4 ਮਹੀਨੇ ਦੀ ਗਰਭਵਤੀ ਹੈ, ਪਰ ਇਸ ਦੇ ਬਾਵਜੂਦ ਕੋਵਿਡ ਵਾਰਡ ਵਿੱਚ ਨਿਰੰਤਰ ਸੇਵਾ ਨਿਭਾ ਰਹੀ ਹੈ। ਮਹਿਲਾ ਡਾਕਟਰ ਨੇ ਕਿਹਾ ਕਿ ਉਸ ਨੂੰ ਪਰਿਵਾਰ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਲੋਕਾਂ ਨੂੰ ਵੀ ਪ੍ਰਸ਼ਾਸਨ ਦਾ ਸਾਥ ਦੇਣ ਦੀ ਅਪੀਲ ਕੀਤੀ।
ਇਹ ਵੀ ਪੜੋ: ਚਾਚੇ ਨੇ ਫੌਜੀ ਭਤੀਜੇ ਨੂੰ ਮਾਰੀ ਗੋਲੀ, ਭਤੀਜੇ ਦੀ ਮੌਕੇ ’ਤੇ ਮੌਤ