ਲੁਧਿਆਣਾ : ਮਾਛੀਵਾੜਾ ਸਾਹਿਬ 'ਚ ਇੱਕ ਵਾਰ ਫਿਰ ਤੋਂ ਇਨਸਾਨੀਅਤ ਸ਼ਰਮਸਾਰ ਹੋਈ ਹੈ। ਮਾਛੀਵਾੜਾ 'ਚ ਇੱਕ ਵੈਹਸ਼ੀ ਦੀ ਹੈਵਾਨੀਅਤ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰਦਿਆਂ ਆਪਣੇ ਗੁਆਂਢ ਵਿੱਚ ਰਹਿੰਦੀ 12 ਸਾਲਾਂ ਮਾਸੂਮ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ।
ਇਹ ਘਟਨਾ ਮਾਛੀਵਾੜਾ ਸਥਿਤ ਬਿਹਾਰੀ ਮਜਦੂਰਾਂ ਦੀ ਕਲੋਨੀ ਸ਼ਾਂਤੀ ਨਗਰ ਦੀ ਹੈ। ਮੁਲਜ਼ਮ ਵਲੋਂ ਵਾਰਦਾਤ ਨੂੰ ਉਦੋਂ ਅੰਜਾਮ ਦਿੱਤਾ ਗਿਆ ਜਦੋ ਸੱਤਵੀ ਕਲਾਸ ਦੀ ਵਿਦਿਆਰਥਣ ਪੀੜ੍ਹਤ ਲੜਕੀ ਘਰ ਵਿੱਚ ਇਕੱਲੀ ਸੀ ਤਾਂ ਗੁਆਂਢ ਵਿੱਚ ਰਹਿੰਦੇ 50 ਸਾਲਾ ਪਰਵਾਸੀ ਮਜਦੂਰ ਮੁੰਨਾ ਸਾਹਨੀ ਪੁੱਤਰ ਨੰਦੀ ਸਾਹਨੀ ਨੇ ਉਸਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ।
ਇਸ ਘਟਨਾ ਦਾ ਜਦੋ ਪੀੜ੍ਹਤ ਲੜਕੀ ਦੀ ਮਾਂ ਨੂੰ ਪਤਾ ਲੱਗਿਆ ਤਾਂ ਉਸਨੇ ਤੁਰੰਤ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਮੁੱਢਲੀ ਕਾਰਵਾਈ ਤੋਂ ਬਾਅਦ ਉਕਤ ਮੁਲਜ਼ਮ ਮੁੰਨਾ ਸਾਹਨੀ ਨੁੰ ਪੁਲਿਸ ਵਲੋਂ ਗ੍ਰਿਫਤਾਰ ਕਰਕੇ ਉਸ ਵਿਰੁੱਧ ਧਾਰਾ 376 ਦਾ ਮੁੱਕਦਮਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ:ਕੀ ਹੋਵੇਗਾ ਪੰਜਾਬ ਕਾਂਗਰਸ ਦਾ ਭਵਿੱਖ ? ਵੇਖੋ ਖਾਸ ਰਿਪੋਰਟ