ETV Bharat / city

11 ਸਾਲਾ ਬੱਚੀ ਨੇ ਦਿੱਤਾ ਮੁੰਡੇ ਨੂੰ ਜਨਮ, ਇੰਝ ਖੁੱਲ੍ਹਾ ਭੇਤ

ਲੁਧਿਆਣਾ ਵਿੱਚ ਇਕ ਗਿਆਰਾਂ ਸਾਲ ਦੀ ਬੱਚੀ ਵਲੋਂ ਇਕ ਬੱਚੇ ਨੂੰ ਜਨਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।

author img

By

Published : Mar 15, 2022, 11:30 AM IST

11 years old girl give birth to baby in ludhiana

ਲੁਧਿਆਣਾ: ਵਿਆਹ ਦਾ ਝਾਂਸਾ ਦੇ ਕੇ ਇਕ ਨੌਜਵਾਨ 11 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਕਰਦਾ ਰਿਹਾ। ਬੱਚੀ ਨੇ ਵੀ ਕਿਸੇ ਨੂੰ ਨਹੀਂ ਦੱਸਿਆ। ਜਦੋਂ ਬੱਚੀ ਦੀ ਸਿਹਤ ਵਿਗੜਨੀ ਸ਼ੁਰੂ ਹੋਈ ਤਾਂ ਉਸ ਦੇ ਮਾਤਾ-ਪਿਤਾ ਉਸ ਨੂੰ ਡਾਕਟਰ ਦੇ ਕੋਲ ਗਏ ਤਾਂ ਪਤਾ ਲੱਗਾ ਕਿ ਬੱਚੀ ਗਰਭਵਤੀ ਹੈ।

ਉਸ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿਥੇ ਬੱਚੀ ਨੇ ਇਕ ਮੁੰਡੇ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ। ਥਾਣਾ ਕੂਮ ਕਲਾਂ ਦੀ ਪੁਲਸ ਨੇ ਪੀੜਤਾ ਦੇ ਪਿਤਾ ਦੀ ਸ਼ਿਕਾਇਤ ’ਤੇ ਮੁਲਜ਼ਮ ਸ਼ਸ਼ੀਕਾਂਤ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਬੱਚੀ ਦੇ ਮਾਤਾ-ਪਿਤਾ ਬਿਹਾਰ ਦੇ ਰਹਿਣ ਵਾਲੇ ਹਨ ਅਤੇ ਇਥੇ ਕੂਮਕਲਾਂ ਇਲਾਕੇ ਵਿਚ ਰਹਿੰਦੇ ਹਨ ਅਤੇ ਇਕ ਫੈਕਟਰੀ ਵਿਚ ਕੰਮ ਕਰਦੇ ਹਨ।

ਬੱਚੀ ਵੀ ਉਨ੍ਹਾਂ ਦੇ ਨਾਲ ਫੈਕਟਰੀ ਵਿਚ ਕੰਮ ਕਰਦੀ ਹੈ। ਫੈਕਟਰੀ ਵਿਚ ਮੁਲਜ਼ਮ ਸ਼ਸ਼ੀਕਾਂਤ ਵੀ ਕੰਮ ਕਰਦਾ ਸੀ, ਜਿਸ ਨੇ ਬੱਚੀ ਨੂੰ ਵਰਗਲਾ ਕੇ ਆਪਣੇ ਝਾਂਸੇ ਵਿਚ ਲੈ ਲਿਆ ਅਤੇ ਇਸ ਤੋਂ ਬਾਅਦ ਉਸ ਦੇ ਨਾਲ ਜਬਰ-ਜ਼ਿਨਾਹ ਕਰਨ ਲੱਗ ਗਿਆ ਸੀ। ਉਸ ਨੇ ਬੱਚੀ ਨੂੰ ਧਮਕਾਇਆ ਵੀ ਸੀ ਕਿ ਉਹ ਆਪਣੇ ਪਰਿਵਾਰ ਨੂੰ ਕੋਈ ਗੱਲ ਨਾ ਦੱਸੇ। ਇਸ ਲਈ ਬੱਚੀ ਨੇ ਆਪਣੇ ਮਾਤਾ-ਪਿਤਾ ਨੂੰ ਨਹੀਂ ਦੱਸਿਆ।

ਇਸ ਦੌਰਾਨ ਬੱਚੀ ਗਰਭਵਤੀ ਹੋ ਗਈ ਪਰ ਕਿਸੇ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਾ। ਜਦੋਂ ਬੱਚੀ ਗੁੰਮਸੁੰਮ ਰਹਿਣ ਲੱਗੀ ਤਾਂ ਉਸ ਦੀ ਮਾਂ ਨੇ ਆਪਣੀ ਜਾਣਕਾਰ ਜਨਾਨੀ ਨੂੰ ਕਿਹਾ ਕਿ ਉਸ ਦੀ ਧੀ ਨਾਲ ਗੱਲ ਕਰਕੇ ਉਸ ਦੇ ਮਨ ਦੀ ਗੱਲ ਜਾਣੇ। ਜਦੋਂ ਜਨਾਨੀ ਨੇ ਬੱਚੀ ਨਾਲ ਗੱਲ ਕੀਤੀ ਤਾਂ ਬੱਚੀ ਨੇ ਸਾਰੀ ਗੱਲ ਦੱਸ ਦਿੱਤੀ ਪਰ ਜਨਾਨੀ ਨੇ ਪਰਿਵਾਰ ਨੂੰ ਦੱਸਣ ਦੀ ਬਜਾਏ ਨੌਜਵਾਨ ਨਾਲ ਮਿਲੀ-ਭੁਗਤ ਕਰ ਲਈ ਸੀ।

ਉਕਤ ਜਨਾਨੀ ਬੱਚੀ ਨੂੰ ਆਪਣੇ ਨਾਲ ਆਪਣੇ ਘਰ ਲੈ ਗਈ ਸੀ ਪਰ ਉੱਥੇ ਬੱਚੀ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਤਾਂ ਉਹ ਜਨਾਨੀ ਉਸ ਨੂੰ ਵਾਪਸ ਮਾਤਾ-ਪਿਤਾ ਕੋਲ ਛੱਡ ਗਈ। ਉਸ ਦੇ ਮਾਤਾ-ਪਿਤਾ ਉਸ ਨੂੰ ਸਿਵਲ ਹਸਪਤਾਲ ਲੈ ਕੇ ਆਏ, ਜਿੱਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਬੱਚੀ ਮਾਂ ਬਣਨ ਵਾਲੀ ਹੈ।

ਹਸਪਤਾਲ 'ਚ ਬੱਚੀ ਦੀ ਡਲਿਵਰੀ ਹੋਈ ਅਤੇ ਉਸ ਨੇ ਇਕ ਮੁੰਡੇ ਨੂੰ ਜਨਮ ਦਿੱਤਾ। ਉਧਰ, ਥਾਣਾ ਕੂਮ ਕਲਾਂ ਦੇ ਐੱਸ. ਐੱਚ. ਓ. ਇੰਸਪੈਕਟਰ ਰਣਬੀਰ ਸਿੰਘ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲਣ ਤੋਂ ਤੁਰੰਤ ਬਾਅਦ ਮੁਲਜ਼ਮ ਨੌਜਵਾਨ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਅਜੇ ਮੁਲਜ਼ਮ ਫ਼ਰਾਰ ਹੈ, ਉਸ ਨੂੰ ਫੜ੍ਹਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: CM ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਪੰਡਿਤ ਨੇ ਕੱਢ ਲਿਆਂਦੀ ਭਗਵੰਤ ਮਾਨ ਦੀ ਕੁੰਡਲੀ, ਕਿਹਾ...

ETV Bharat Logo

Copyright © 2024 Ushodaya Enterprises Pvt. Ltd., All Rights Reserved.