ETV Bharat / city

ਲੁਧਿਆਣਾ ਕਚਹਿਰੀ ਬੰਬ ਧਮਾਕਾ ਮਾਮਲਾ, ਮੁੱਖ ਮੁਲਜ਼ਮ ਉੱਤੇ 10 ਲੱਖ ਦਾ ਇਨਾਮ ਐਲਾਨ - ਲੁਧਿਆਣਾ ਕਚਹਿਰੀ ਬੰਬ ਧਮਾਕੇ ਦੀ ਖ਼ਬਰ

ਲੁਧਿਆਣਾ ਕਚਹਿਰੀ ਬੰਬ ਧਮਾਕਾ ਮਾਮਲੇ ਵਿੱਚ ਐਨਆਈਏ ਨੇ ਮੁੱਖ ਮੁਲਜ਼ਮ ਹਰਪ੍ਰੀਤ ਸਿੰਘ ਉਰਫ ਹੈਪੀ ਉੱਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ।

10 lakh reward on the main accused Harpreet Singh
ਮੁੱਖ ਮੁਲਜ਼ਮ ਉੱਤੇ 10 ਲੱਖ ਦਾ ਇਨਾਮ ਐਲਾਨ
author img

By

Published : Sep 6, 2022, 9:30 AM IST

Updated : Sep 6, 2022, 10:55 AM IST

ਲੁਧਿਆਣਾ: ਜ਼ਿਲ੍ਹਾ ਕਚਹਿਰੀ ਬੰਬ ਧਮਾਕਾ ਮਾਮਲੇ ਚ ਐਨਆਈਏ ਨੇ ਮੁੱਖ ਮੁਲਜ਼ਮ ਹਰਪ੍ਰੀਤ ਸਿੰਘ ਉਰਫ ਹੈਪੀ ਮਲੇਸ਼ੀਆ ’ਤੇ 10 ਲੱਖ ਦਾ ਇਨਾਮ ਰੱਖਿਆ ਗਿਆ ਹੈ। ਹਰਪ੍ਰੀਤ ਸਿੰਘ ਦੀ ਜਾਣਕਾਰੀ ਦੇਣ ਵਾਲੇ ਨੂੰ ਨਕਦ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਦੱਸ ਦਈਏ ਕਿ ਡਰੋਨ ਦੇ ਜ਼ਰੀਏ ਪਾਕਿਸਤਾਨ ਤੋਂ ਆਈਡੀ ਦੀ ਤਸਕਰੀ ਦੇ ਮਾਮਲੇ ਵਿੱਚ ਅਤੇ ਐਸਟੀਐਫ ’ਤੇ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਹਰਪ੍ਰੀਤ ਸਿੰਘ ਦੀ ਭਾਲ ਕਰ ਰਹੀ ਹੈ। ਜਿਸ ਦੇ ਚੱਲਦੇ ਇਹ ਇਨਾਮ ਰੱਖਿਆ ਗਿਆ ਹੈ।

ਦੱਸ ਦਈਏ ਕਿ ਨੈਸ਼ਨਲ ਇਨਵੈਸਟਿਗੇਸ਼ਨ ਏਜੰਸੀ ਵੱਲੋਂ ਮੁੱਖ ਮੁਲਜ਼ਮ ਦੀ ਭਾਲ ਦੇ ਲਈ 10 ਲੱਖ ਕੈਸ਼ ਦਾ ਇਨਾਮ ਰੱਖ ਦਿੱਤਾ ਹੈ ਅਤੇ ਕਈ ਥਾਵਾਂ ਉੱਤੇ ਇਸ ਸਬੰਧੀ ਇਸ਼ਤਿਹਾਰ ਵੀ ਲਗਵਾਏ ਗਏ ਹਨ। ਦੱਸ ਦਈਏ ਕਿ ਆਈਈਡੀ ਦੀ ਤਸਕਰੀ ਹਰਪ੍ਰੀਤ ਵੱਲੋਂ ਹੀ ਕੀਤੀ ਗਈ ਸੀ ਅਤੇ ਇਕ ਆਈਈਡੀ ਦਾ ਇਸਤੇਮਾਲ ਦਸੰਬਰ 2021 ਲੁਧਿਆਣਾ ਕੋਰਟ ਧਮਾਕੇ ਚ ਕੀਤਾ ਗਿਆ ਸੀ।

ਲੁਧਿਆਣਾ ਜ਼ਿਲ੍ਹਾ ਕਚਹਿਰੀ ਧਮਾਕੇ ਮਾਮਲੇ ਦੇ ਵਿਚ ਐੱਨਆਈਏ ਵੱਲੋਂ ਆਰੋਪੀ ਹਰਪ੍ਰੀਤ ਸਿੰਘ ਉਰਫ ਹੈਪੀ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ’ਤੇ ਹੁਣ ਮਲੇਸ਼ੀਆ ਵਿੱਚ ਰਹਿ ਰਿਹਾ ਹੈ। ਐਨਆਈਏ ਨੇ ਹੁਣ ਦੱਸ ਲੱਖ ਦਾ ਨਕਦ ਇਨਾਮ ਰੱਖ ਦਿੱਤਾ ਜਿਹੜਾ ਵੀ ਇਸਦੇ ਬਾਰੇ ਕੋਈ ਵੀ ਜਾਣਕਾਰੀ ਦੇਵੇਗਾ।

ਕਾਬਿਲੇਗੌਰ ਹੈ ਕਿ ਲੁਧਿਆਣਾ ਚ 23 ਦਸੰਬਰ 2021 ਦੇ ਵਿਚ ਜ਼ਿਲ੍ਹਾ ਕਚਹਿਰੀ ਦੀ ਦੂਜੀ ਮੰਜ਼ਿਲ ਦੇ ਬਾਥਰੂਮ ਚ ਆਈਈਡੀ ਲਗਾਈ ਜਾ ਰਹੀ ਸੀ ਇਸ ਦੌਰਾਨ ਹੀ ਧਮਾਕਾ ਹੋਣ ਨਾਲ 1 ਦੀ ਮੌਤ ਅਤੇ 2 ਜ਼ਖਮੀ ਹੋ ਗਏ ਸੀ, ਆਈਈਡੀ ਲਾਉਣ ਵਾਲਾ ਖ਼ੁਦ ਇਸ ਧਮਾਕੇ ਚ ਮਾਰਿਆ ਗਿਆ ਸੀ।

ਇਹ ਵੀ ਪੜੋ: ਸਿੱਧੂ ਮੂਸੇਵਾਲਾ ਦੇ ਮਾਪੇ ਵਿਦੇਸ਼ ਤੋਂ ਵਾਪਸ ਪਰਤੇ ਪਿੰਡ ਮੂਸਾ

Last Updated : Sep 6, 2022, 10:55 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.