ਜਲੰਧਰ: ਇੱਥੋਂ ਦੇ ਗੁਲਾਬ ਦੇਵੀ ਰੋਡ 'ਤੇ ਸਥਿਤ ਸਿੰਘ ਨਗਰ ਇਲਾਕੇ ਵਿੱਚ ਗੁਰਦੁਆਰੇ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਇੱਕ ਨੌਜਵਾਨ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਦੌਰਾਨ ਨੌਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਤੇ ਜਦੋਂ ਉਸ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸਦੀ ਮੌਤ ਹੋ ਗਈ। ਜਿਸ ਦੀ ਸ਼ਨਾਖ਼ਤ ਐਡਵੋਕੇਟ ਅਮਨਦੀਪ ਸਿੰਘ ੳਰਫ਼ ਮੈਂਟੀ ਵੱਜੋਂ ਹੋਈ ਹੈ।
ਜਾਣਕਾਰੀ ਦੇ ਮੁਤਾਬਿਕ ਸੰਗਤ ਸਿੰਘ ਨਗਰ ਨਿਵਾਸੀ ਐਡਵੋਕੇਟ ਅਮਨ ਦੀਪ ਸਿੰਘ ਉਰਫ਼ ਮੌਂਟੀ ਦੇ ਪਿਤਾ ਸਵਰਨ ਸਿੰਘ ਗੁਲਾਬ ਦੇਵੀ ਹਸਪਤਾਲ ਰੋਡ 'ਤੇ ਸਥਿਤ ਗੁਰਦੁਆਰਾ ਸ੍ਰੀ ਸਿੰਘ ਸਭਾ ਦੇ ਪ੍ਰਧਾਨ ਹਨ ਤੇ ਗੁਰਦੁਆਰਾ ਸਾਹਿਬ ਦਾ ਇੱਕ ਗੇਟ ਮੁਹੱਲਾ ਸੰਗਤ ਸਿੰਘ ਨਗਰ ਵਿੱਚ ਵੀ ਲੱਗਦਾ ਹੈ ਕੁਝ ਲੋਕਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਵਰਨ ਸਿੰਘ ਨੂੰ ਸ਼ਿਕਾਇਤ ਕੀਤੀ ਜਾ ਰਹੀ ਸੀ ਕਿ ਪਿਛਲੇ ਗੇਟ ਤੋਂ ਕੁਝ ਸ਼ਰਾਰਤੀ ਤੱਤ ਧਾਰਮਿਕ ਸਥਾਨ 'ਤੇ ਰਾਤ ਦੇ ਸਮੇਂ 'ਚ ਬੈਠੇ ਰਹਿੰਦੇ ਹਨ ਪਤਾ ਚੱਲਿਆ ਤਾਂ ਮੁਹੱਲੇ ਦੇ ਵੱਲ ਖੁੱਲ੍ਹਦੇ ਗੇਟ ਦਾ ਤਾਲਾ ਲਗਾ ਦਿੱਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਅੱਜ ਰਾਤ ਇਸ ਗੱਲ ਨੂੰ ਲੈ ਕੇ ਮੁਹੱਲੇ ਦੇ ਹੀ ਨੌਜਵਾਨਾਂ ਦਾ ਮ੍ਰਿਤਕ ਦਾ ਕੁਝ ਨੌਜਵਾਨਾਂ ਨਾਲ ਤਾਲਾ ਲਗਾਉਣ ਨੂੰ ਲੈ ਕੇ ਵਿਵਾਦ ਹੋ ਗਿਆ ਜਿਸ ਦੌਰਾਨ ਉਨ੍ਹਾਂ ਨੇ ਅਮਨਦੀਪ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਤੋਂ ਬਾਅਦ ਉਸਦਾ ਦੋਸਤ ਉਨ੍ਹਾਂ ਤੁਰੰਤ ਨਿੱਜੀ ਹਸਪਤਾਲ ਲੈ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਏਸੀਪੀ ਸੈਂਟਰਲ ਹਰਸਿਮਰਤ ਸਿੰਘ ਨੇ ਦੱਸਿਆ ਕਿ ਅਮਨਦੀਪ ਸਿੰਘ 'ਤੇ ਦਾਤਰ ਨਾਲ ਹਮਲਾ ਕੀਤਾ ਗਿਆ ਸੀ ਜਿਸ ਨੂੰ ਜ਼ਖ਼ਮੀ ਹਾਲਤ 'ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਉਸ ਦੀ ਮੌਤ ਹੋ ਗਈ। ਪੁਲੀਸ ਨੇ ਕਤਲ ਦਾ ਮਾਮਲਾ ਦਰਜ ਆਰੋਪੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।