ਜਲੰਧਰ: ਮੌਜੂਦਾ ਸਮੇਂ ਦੀ ਭੱਜਦੋੜ ਭਰੀ ਜ਼ਿੰਦਗੀ 'ਚ ਹਰ ਵਿਅਕਤੀ ਰੁਝਿਆ ਹੋਇਆ ਹੈ ਤੇ ਉਹ ਖ਼ੁਦ ਲਈ ਸਮਾਂ ਨਹੀਂ ਕੱਢ ਸਕਦਾ। ਇਸ ਦੇ ਚਲਦੇ ਲਗਾਤਾਰ ਲੋਕਾਂ ਤਣਾਅ ਤੇ ਡਿਪ੍ਰੈਸ਼ਨ ਦਾ ਸ਼ਿਕਾਰ (Stress and depression) ਹੋ ਰਹੇ ਹਨ। ਤਣਾਅ ਭਰੀ ਜ਼ਿੰਦਗੀ ਤੋਂ ਬਚਾਅ ਦਾ ਇਕਲੌਤਾ ਰਾਹ ਯੋਗ (yoga) ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੋਗ ਗੁਰੂ ਨਿਰਦੋਸ਼ ਕੁਮਾਰ ਨੇ ਦੱਸਿਆ ਕਿ ਮੌਜੂਦਾ ਸਮੇਂ ਦੀ ਭੱਜਦੋੜ ਭਰੀ ਜ਼ਿੰਦਗੀ ਦੇ ਚਲਦੇ ਲੋਕ ਆਮ ਜੀਵਨ ਨਹੀਂ ਜੀ ਪਾਉਂਦੇ। ਲਗਾਤਾਰ ਕੰਮ 'ਚ ਰੁੱਝੇ ਰਹਿਣਾ, ਇੰਲੈਕਟ੍ਰੌਨਿਕ ਚੀਜ਼ਾਂ ਮੋਬਾਈਲ, ਲੈਪਟਾਪ ਆਦਿ ਦਾ ਵੱਧ ਇਸਤੇਮਾਲ ਕਰਨਾ, ਨੀਂਦ ਪੂਰੀ ਨਾਂ ਹੋਣਾ। ਇਨ੍ਹਾਂ ਸਭ ਦੇ ਚਲਦੇ ਵਿਅਕਤੀ ਥਕਾਵਟ, ਤਣਾਅ ਤੇ ਡਿਪ੍ਰੈਸ਼ਨ ਵਰਗੀ ਸਮੱਸਿਆਵਾਂ ਦਾ ਸਾਹਮਣਾ ਕਰਦਾ ਹੈ।
ਯੋਗ ਗੁਰੂ ਨਿਰਦੋਸ਼ ਦੱਸਦੇ ਹਨ ਕਿ ਉਹ ਬੀਤੇ 22 ਤੋਂ 25 ਸਾਲਾਂ ਤੋਂ ਲਗਾਤਾਰ ਖ਼ੁਦ ਵੀ ਯੋਗ ਕਰਦੇ ਹਨ ਤੇ ਲੋਕਾਂ ਨੂੰ ਯੋਗ ਅਭਿਆਸ ਵੀ ਕਰਵਾਉਂਦੇ ਹਨ। ਉਨ੍ਹਾਂ ਦੱਸਿਆ ਕਿ ਡਿਪ੍ਰੈਸ਼ਨ ਤੇ ਤਣਾਅ ਭਰੀ ਜ਼ਿੰਦਗੀ ਤੋਂ ਬਚਾਅ ਲਈ ਯੋਗ ਇਕਲੌਤਾ ਓਪਾਅ ਹੈ।
ਕਿੰਝ ਰਹੀਏ ਤਣਾਅ ਮੁਕਤ (How to get mind stress free)
- ਰੋਜ਼ਾਨਾਂ ਤੜਕੇ ਬ੍ਰਹਮ ਮਹੂਰਤ 'ਚ ਉੱਠਣਾ ਚਾਹੀਦਾ ਹੈ।
- ਕੁਦਰਤ ਨਾਲ ਜੁੜ ਕੇ ਸੈਰ ਤੇ ਯੋਗ ਅਭਿਆਸ ਕਰੋ।
- ਖ਼ੁਦ ਲਈ ਸਮਾਂ ਕੱਢੋ।
- ਭਰਪੂਰ ਨੀਂਦ ਲਵੋਂ, ਹਰ ਵਿਅਕਤੀ ਲਈ ਘੱਟੋ-ਘੱਟ 8 ਘੰਟੇ ਦੀ ਨੀਂਦ ਲੈਣਾ ਜ਼ਰੂਰੀ ਹੈ।
- ਕਪਾਲ ਭਾਤੀ ਤੇ ਹੋਰਨਾਂ ਯੋਗ ਆਸਨਾਂ ਨਾਲ ਸਰੀਰ ਨਿਰੋਗ ਹੋ ਜਾਂਦਾ ਹੈ।
- ਯੋਗ ਨਾਲ ਸਰੀਰ ਕਈ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ।
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 'ਚ ਹਰ ਵਿਅਕਤੀ ਨੂੰ ਸਵੇਰੇ ਜਾਂ ਸ਼ਾਮ ਦੇ ਸਮੇਂ ਆਪਣੇ ਲਈ ਕੁੱਝ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ। ਲਗਾਤਾਰ ਯੋਗ ਅਭਿਆਸ ਨਾਲ ਜਿਥੇ ਵਿਅਕਤੀ ਤਣਾਅ ਮੁਕਤ ਹੋ ਸਕਦਾ ਹੈ ਉਥੇ ਹੀ ਉਹ ਚਿੰਤਾ ਮੁਕਤ ਤੇ ਖ਼ੁਦ ਨੂੰ ਸਿਹਤਯਾਬ ਰੱਖ ਸਕਦਾ ਹੈ।
ਇਹ ਵੀ ਪੜ੍ਹੋ : Mindful Breathing ਨਾਲ ਦਰਦ ਤੋਂ ਮਿਲ ਸਕਦੀ ਹੈ ਰਾਹਤ: ਖੋਜ