ETV Bharat / city

11 ਸਾਲਾਂ ਤੋਂ ਭੁਗਤ ਰਹੀ ਸੀ ਪੇਸ਼ੀ, ਜ਼ਿੰਦਾ ਨਿਕਲਿਆ ਪਤੀ - ਜਲੰਧਰ ਦਿਹਾਤ ਪੁਲਿਸ

ਪਿੰਡ ਲਾਂਬੜਾ 'ਚ ਇੱਕ ਅਜੀਬੋ-ਗਰੀਬ ਮਾਮਲਾ ਪੁਲਿਸ ਦੇ ਸਾਹਮਣੇ ਆਇਆ ਹੈ। ਇੱਕ ਮਹਿਲਾ ਪਿਛਲੇ 11 ਸਾਲਾਂ ਤੋਂ ਆਪਣੇ ਪਤੀ ਦੇ ਕਤਲ ਕੇਸ 'ਚ ਅਦਾਲਤ ਦੀ ਪੇਸ਼ੀ ਭੁਗਤ ਰਹੀ ਹੈ, ਪਰ 11 ਸਾਲ ਬਾਅਦ ਮਹਿਲਾ ਦਾ ਪਤੀ ਜ਼ਿੰਦਾ ਨਿਕਲਿਆ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕੀਤੀ ਸ਼ੁਰੂ।

ਫ਼ੋਟੋ।
author img

By

Published : Sep 27, 2019, 11:01 AM IST

ਜਲੰਧਰ: ਪਿੰਡ ਲਾਂਬੜਾ 'ਚ ਇੱਕ ਅਜੀਬੋ-ਗਰੀਬ ਮਾਮਲਾ ਪੁਲਿਸ ਦੇ ਸਾਹਮਣੇ ਆਇਆ ਹੈ। ਇੱਕ ਮਹਿਲਾ ਜੋ ਪਿਛਲੇ 11 ਸਾਲਾਂ ਤੋਂ ਆਪਣੇ ਪਤੀ ਦੇ ਕਤਲ ਕੇਸ 'ਚ ਅਦਾਲਤ ਦੀ ਪੇਸ਼ੀ ਭੁਗਤ ਰਹੀ ਹੈ, ਪਰ ਅਚਾਨਕ ਇੱਕ ਦਿਨ ਮਹਿਲਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ, ਜਦੋਂ ਉਹ ਆਪਣੇ ਪਤੀ ਨੂੰ 11 ਸਾਲ ਬਾਅਦ ਜ਼ਿੰਦਾ ਆਪਣੇ ਸਾਹਮਣੇ ਖੜ੍ਹਾ ਵੇਖ ਹੈਰਾਨ ਹੋ ਜਾਂਦੀ ਹੈ। ਕੁਝ ਅਜਿਹਾ ਹੀ ਮਾਮਲਾ ਜਲੰਧਰ ਦਿਹਾਤ ਪੁਲਿਸ ਨੇ ਹੱਲ ਕੀਤਾ ਹੈ।

ਵੀਡੀਓ

ਕੀ ਹੈ ਪੂਰਾ ਮਾਮਲਾ...

ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਲਾਂਬੜਾ ਦੇ ਐੱਸ ਐੱਚ ਓ ਪੁਸ਼ਪ ਬਾਲੀ ਨੇ ਦੱਸਿਆ ਕਿ ਰਵਿੰਦਰ ਕੌਰ ਨਾਂਅ ਦੀ ਮਹਿਲਾ ਯੂ ਪੀ ਦੀ ਰਹਿਣ ਵਾਲੀ ਹੈ। ਰਵਿੰਦਰ ਕੌਰ ਦਾ ਪਤੀ 11 ਸਾਲ ਪਹਿਲੇ ਯੂਪੀ ਦੇ ਬਰੇਲੀ ਤੋਂ ਲਾਪਤਾ ਹੋ ਗਿਆ ਸੀ। ਇਸ ਨੂੰ ਪੁਲਿਸ ਵੱਲੋਂ ਬਹੁਤ ਤਲਾਸ਼ ਕਰਨ ਤੋਂ ਬਾਅਦ ਵੀ ਨਹੀਂ ਲੱਭਿਆ ਜਾ ਸਕਿਆ। ਰਵਿੰਦਰ ਕੌਰ ਦੇ ਪਤੀ ਜਗਜੀਤ ਸਿੰਘ ਦੇ ਪਿਤਾ ਨੇ ਆਪਣੀ ਬਹੁ ਅਤੇ ਉਸਦੇ ਪਿਤਾ ਤੇ ਭਰਾ 'ਤੇ ਅਪਹਰਣ ਅਤੇ ਕਤਲ ਦਾ ਮਾਮਲਾ ਦਰਜ ਕਰਵਾ ਦਿੱਤਾ ਸੀ।

11 ਸਾਲ ਤੋਂ ਭੁਗਤ ਰਹੀ ਪੇਸ਼ੀ

ਰਵਿੰਦਰ ਕੌਰ ਪਿਛਲੇ 11 ਸਾਲਾਂ ਤੋਂ ਅਪਹਰਣ ਅਤੇ ਕਤਲ ਦੇ ਮਾਮਲੇ 'ਚ ਪੇਸ਼ੀ ਭੁਗਤ ਰਹੀ ਹੈ। ਇਸ ਦੌਰਾਨ ਰਵਿੰਦਰ ਕੌਰ ਨੂੰ ਪੂਰਾ ਵਿਸ਼ਵਾਸ ਸੀ ਕਿ ਉਸ ਦਾ ਪਤੀ ਜ਼ਿੰਦਾ ਹੈ, ਜਿਸ ਨੂੰ ਲੈ ਕੇ ਉਸ ਨੇ ਅਦਾਲਤ ਵਿੱਚ ਗੁਹਾਰ ਲਗਾਈ। ਅਦਾਲਤ ਨੇ ਇਹ ਮਾਮਲਾ ਜਲੰਧਰ ਪੁਲਿਸ ਦੇ ਐਸਐਸਪੀ ਨਵਜੋਤ ਮਾਲ ਨੂੰ ਸੌਂਪ ਦਿੱਤਾ।

ਪੁਲਿਸ ਨੇ ਮਹਿਲਾ ਦਾ ਪਤੀ ਕੀਤਾ ਬਰਾਮਦ

ਪੁਲਿਸ ਨੇ ਆਖਿਰ ਰਵਿੰਦਰ ਕੌਰ ਦੇ ਪਤੀ ਨੂੰ ਜਲੰਧਰ ਦੇ ਲਾਂਬੜਾ ਇਲਾਕੇ ਵਿੱਚ ਇੱਕ ਢਾਬੇ ਤੋਂ ਬਰਾਮਦ ਕਰ ਲਿਆ। ਥਾਣਾ ਲਾਂਬੜਾ ਦੇ ਐੱਸਐੱਚਓ ਪੁਸ਼ਪ ਬਾਲੀ ਮੁਤਾਬਕ ਪਹਿਲੇ ਤਾਂ ਜਗਜੀਤ ਸਿੰਘ ਨੇ ਆਪਣੀ ਪਛਾਣ ਗਲਤ ਦੱਸੀ, ਪਰ ਬਾਅਦ ਵਿੱਚ ਸਖ਼ਤੀ ਨਾਲ ਪੁੱਛਣ 'ਤੇ ਉਹ ਮੰਨ ਗਿਆ ਕਿ ਉਹ ਹੀ ਜਗਜੀਤ ਸਿੰਘ ਹੈ। ਫਿਲਹਾਲ ਪੁਲਿਸ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਕਰ ਰਹੀ ਹੈ।

Intro:ਜ਼ਰਾ ਸੋਚੋ ਜੇ ਕੋਈ ਇਨਸਾਨ ਕਿਸੇ ਦੂਸਰੇ ਇਨਸਾਨ ਦੇ ਕਤਲ ਦੇ ਮਾਮਲੇ ਵਿੱਚ ਗਿਆਰਾਂ ਸਾਲਾਂ ਤੋਂ ਕਚਹਿਰੀਆਂ ਦੇ ਚੱਕਰ ਕੱਟਦਾ ਹੋਵੇ ਤੇ ਅਚਾਨਕ ਇੱਕ ਦਿਨ ਕਤਲ ਕੀਤਾ ਹੋਇਆ ਇਨਸਾਨ ਉਹਦੇ ਸਾਹਮਣੇ ਆ ਕੇ ਖੜ੍ਹਾ ਹੋ ਜਾਏ ਤੇ ਕਚਹਿਰੀਆਂ ਦੇ ਗਿਆਰਾਂ ਸਾਲ ਚੱਕਰ ਕੱਟਣ ਵਾਲੇ ਇਨਸਾਨ ਤੇ ਕੀ ਬੀਤੇਗੀ। ਕੁਝ ਇਸੇ ਤਰਾ ਦਾ ਹੀ ਇੱਕ ਮਾਮਲਾ ਜਲੰਧਰ ਦਿਹਾਤ ਪੁਲਿਸ ਨੇ ਲਾਂਬੜਾ ਥਾਣੇ ਦੀ ਪੁਲਿਸ ਨੇ ਹੱਲ ਕੀਤਾ ਹੈ।Body:ਜਿਸ ਪਤੀ ਦੇ ਅਗਵਾ ਅਤੇ ਕਤਲ ਦੇ ਆਰੋਪ ਵਿੱਚ ਗਿਆਰਾਂ ਸਾਲਾਂ ਤੋਂ ਪਤਨੀ ਅਦਾਲਤ ਵਿਚ ਤਰੀਕਾਂ ਭੁਗਤ ਰਹੀ ਸੀ ਉਸੇ ਪਤੀ ਨੂੰ ਜਲੰਧਰ ਦੇ ਲਾਂਬੜਾ ਥਾਣੇ ਦੀ ਪੁਲਿਸ ਨੇ ਪਤਨੀ ਅੱਗੇ ਛਿੰਦਾ ਖੜ੍ਹਾ ਕਰ ਦਿੱਤਾ। ਗਿਆਰਾਂ ਸਾਲਾਂ ਤੋਂ ਗੁੰਮ ਪਤੀ ਨੂੰ ਆਪਣੇ ਸਾਹਮਣੇ ਖੜ੍ਹਾ ਵੇਖ ਪਹਿਲੇ ਤਾਂ ਇਹ ਮਹਿਲਾ ਰਵਿੰਦਰ ਕੌਰ ਹੈਰਾਨ ਰਹਿ ਗਈ ਅਤੇ ਬਾਅਦ ਵਿੱਚ ਉਸ ਨੇ ਜਲੰਧਰ ਦੀ ਪੁਲਿਸ ਦਾ ਕੀਤਾ। ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਲਾਂਬੜਾ ਦੇ ਐੱਸ ਐੱਚ ਓ ਪੁਸ਼ਪ ਬਾਲੀ ਨੇ ਦੱਸਿਆ ਕਿ ਰਵਿੰਦਰ ਕੌਰ ਨਾਮ ਦੀ ਇਹ ਮਹਿਲਾ ਜੋ ਕਿ ਯੂ ਪੀ ਦੀ ਰਹਿਣ ਵਾਲੀ ਹੈ। ਰਵਿੰਦਰ ਕੌਰ ਦਾ ਪਤੀ ਅੱਜ ਤੋਂ ਗਿਆਰਾਂ ਸਾਲ ਪਹਿਲੇ ਯੂਪੀ ਵਿਖੇ ਬਰੇਲੀ ਤੋਂ ਲਾਪਤਾ ਹੋ ਗਿਆ ਸੀ ਜਿਸ ਨੂੰ ਪਹਿਲੇ ਤਾਂ ਖੂਬ ਤਲਾਸ਼ ਕੀਤਾ ਗਿਆ ਜਦ ਉਹ ਨਹੀਂ ਮਿਲਿਆ ਤਾਂ ਰਵਿੰਦਰ ਕੌਰ ਦੇ ਪਤੀ ਜਗਜੀਤ ਸਿੰਘ ਦੇ ਪਿਤਾ ਨੇ ਰਵਿੰਦਰ ਕੌਰ ਉਸ ਦੇ ਪਿਤਾ ਅਤੇ ਉਸ ਦੇ ਭਰਾ ਉੱਤੇ ਅਪਹਰਣ ਅਤੇ ਹੱਤਿਆ ਦਾ ਮਾਮਲਾ ਦਰਜ ਕਰਵਾ ਦਿੱਤਾ ਤਦ ਤੋਂ ਲੈ ਕੇ ਹੁਣ ਤੱਕ ਇਹ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਸੀ। ਇਸ ਦੌਰਾਨ ਰਵਿੰਦਰ ਕੌਰ ਨੂੰ ਪੂਰਾ ਵਿਸ਼ਵਾਸ ਸੀ ਕਿ ਉਸ ਦਾ ਪਤੀ ਜ਼ਿੰਦਾ ਹੈ ਜਿਸ ਨੂੰ ਲੈ ਕੇ ਉਸ ਨੇ ਅਦਾਲਤ ਵਿਚ ਗੁਹਾਰ ਲਗਾਈ ਅਤੇ ਇਹ ਮਾਮਲਾ ਜਲੰਧਰ ਪੁਲੀਸ ਦੇ ਐਸਐਸਪੀ ਨਵਜੋਤ ਮਾਲ ਨੂੰ ਸੌਂਪਾ ਗਿਆ। ਨਵਜੋਤ ਮਾਹਲ ਨੇ ਇਸ ਕੇਸ ਨੂੰ ਸੁਲਝਾਉਣ ਲਈ ਥਾਣਾ ਲਾਂਬੜਾ ਦੇ ਐੱਸ ਐੱਚ ਓ ਪੁਸ਼ਪ ਬਾਲੀ ਦੀ ਡਿਊਟੀ ਲਗਾਈ ਅਤੇ ਥਾਣਾ ਲਾਂਬੜਾ ਦੀ ਪੁਲਿਸ ਨੇ ਆਖਿਰ ਰਵਿੰਦਰ ਕੌਰ ਦੇ ਪਤੀ ਨੂੰ ਜਲੰਧਰ ਦੇ ਲਾਂਬੜਾ ਇਲਾਕੇ ਵਿੱਚ ਇਕ ਢਾਬੇ ਤੋਂ ਬਰਾਮਦ ਕਰ ਲਿਆ। ਥਾਣਾ ਲਾਂਬੜਾ ਦੇ ਐੱਸ ਐੱਚ ਓ ਪੁਸ਼ਪ ਬਾਲੀ ਅਨੁਸਾਰ ਪਹਿਲੇ ਤਾਂ ਜਗਜੀਤ ਸਿੰਘ ਨੇ ਆਪਣੀ ਪਛਾਣ ਗਲਤ ਦੱਸੀ ਪਰ ਬਾਅਦ ਵਿੱਚ ਸਖ਼ਤੀ ਨਾਲ ਪੁੱਛਣ ਤੇ ਉਹ ਮੰਨ ਗਿਆ ਕਿ ਉਹੀ ਜਗਜੀਤ ਸਿੰਘ ਹੈ। ਫਿਲਹਾਲ ਪੁਲਿਸ ਇਸ ਮਾਮਲੇ ਵਿਚ ਅਗਲੀ ਕਾਰਵਾਈ ਕਰ ਰਹੀ ਹੈ।

ਬਾਈਟ: ਪੁਸ਼ਪ ਬਾਲੀ ( ਐੱਸ ਐੱਚ ਓ . ਥਾਣਾ ਲਾਂਬੜਾ )Conclusion:ਅੱਜ ਰਵਿੰਦਰ ਕੌਰ ਜਿੱਥੇ ਇਸ ਪੂਰੇ ਮਾਮਲੇ ਵਿੱਚ ਪੁਲੀਸ ਦਾ ਸ਼ੁਕਰੀਆ ਅਦਾ ਕਰ ਰਹੀ ਹੈ ਉਥੇ ਹੀ ਉਸ ਨੂੰ ਇਸ ਗੱਲ ਦਾ ਸਾਹ ਵੀ ਆਇਆ ਹੈ ਕਿ ਹੁਣ ਉਸ ਦੇ ਕੋਟ ਕਚਹਿਰੀਆਂ ਦੇ ਚੱਕਰ ਖਤਮ ਹੋ ਜਾਣਗੇ।
ETV Bharat Logo

Copyright © 2025 Ushodaya Enterprises Pvt. Ltd., All Rights Reserved.