ETV Bharat / city

ਆਰਪੀਐਫ ਦੇ ਦੋ ਮੁਲਾਜ਼ਮਾਂ ਦੀ ਸੜਕ ਹਾਦਸੇ 'ਚ ਹੋਈ ਮੌਤ - ਜਲੰਧਰ ਕ੍ਰਾਇਮ ਨਿਊਜ਼ ਅਪਡੇਟ

ਜਲੰਧਰ ਦੇ ਕਸਬਾ ਕਰਤਾਰਪੁਰ ਵਿਖੇ ਪਿੰਡ ਨਾਗਜਾ ਨੇੜੇ ਇੱਕ ਟਰੱਕ ਤੇ ਗੱਡੀ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ ਗੱਡੀ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ। ਦੋਵੇਂ ਮ੍ਰਿਤਕ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਮੁਲਾਜ਼ਮ ਸਨ।

ਕਰਤਾਰਪੁਰ 'ਚ ਸੜਕ ਹਾਦਸਾ
ਕਰਤਾਰਪੁਰ 'ਚ ਸੜਕ ਹਾਦਸਾ
author img

By

Published : Dec 24, 2019, 1:59 PM IST

ਜਲੰਧਰ : ਕਰਤਾਰਪੁਰ ਦੇ ਪਿੰਡ ਨਾਗਜਾ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਆਰਪੀਐਫ ਦੇ ਦੋ ਮੁਲਾਜ਼ਮਾਂ ਦੇ ਮਾਰੇ ਜਾਣ ਦੀ ਖ਼ਬਰ ਹੈ।

ਜਾਣਕਾਰੀ ਦੇ ਮੁਤਾਬਕ ਆਰਪੀਐਫ ਦੇ ਮੁਲਾਜ਼ਮ ਅਲਟੋ ਕਾਰ 'ਚ ਆ ਰਹੇ ਸਨ। ਇਸੇ ਦੌਰਾਨ ਪਿੰਡ ਨਾਗਜਾ ਨੇੜੇ ਪਹੁੰਚਣ 'ਤੇ ਉਨ੍ਹਾਂ ਦੀ ਕਾਰ ਇੱਕ ਟਰੱਕ ਨਾਲ ਟਕਰਾ ਗਈ। ਕਾਰ ਸਵਾਰ ਦੋਹਾਂ ਮੁਲਾਜ਼ਮਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਕਰਤਾਰਪੁਰ 'ਚ ਸੜਕ ਹਾਦਸਾ

ਹੋਰ ਪੜ੍ਹੋ : ਵਿਸ਼ੇਸ਼ ਲੇਖ : IC-814 ਹਾਈਜੈਕ ਦੇ 20 ਸਾਲ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਕਰਤਾਰਪੁਰ ਦੇ ਐੱਸਐੱਚਓ ਪੁਸ਼ਪ ਬਾਲੀ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਦਸੇ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਜਲੰਧਰ ਦੇ ਮੁਰਦਾ ਘਰ ਭਿਜਵਾ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਰਮਨ ਕੁਮਾਰ ਅਤੇ ਮਦਨ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ 'ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Intro:ਆਏ ਦਿਨ ਹੀ ਸੜਕ ਹਾਦਸੇ ਦੇਖਣ ਨੂੰ ਮਿਲਦੇ ਹਨ ਤੇ ਏਦਾਂ ਦਾ ਹੀ ਇੱਕ ਹਾਦਸਾ ਜਲੰਧਰ ਦੇ ਕਸਬਾ ਕਰਤਾਰਪੁਰ ਵਿੱਚ ਪਿੰਡ ਨੌਗਜਾ ਦੇ ਕੋਲ ਹੋਇਆ।Body:ਜਲੰਧਰ ਦੇ ਕਸਬੇ ਕਰਤਾਰਪੁਰ ਵਿੱਚ ਨਗਜਾ ਦੇ ਕੋਲ ਇੱਕ ਟਰੱਕ ਅਤੇ ਕਾਰ ਵਿਚ ਭਿਆਨਕ ਟੱਕਰ ਹੋ ਗਈ ਜਿਹਦੇ ਵਿੱਚ ਅਲਟੋ ਕਾਰ ਸਵਾਰ ਆਰਪੀਐੱਫ ਦੇ ਦੋ ਮੁਲਾਜ਼ਮਾਂ ਦੀ ਮੌਤ ਹੋ ਗਈ ਸੂਚਨਾ ਦੇ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਦੋਨਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ ਹੈ ਜਾਣਕਾਰੀ ਦੇ ਮੁਤਾਬਿਕ ਆਰਪੀਐਫ ਦੇ ਮੁਲਾਜ਼ਮ ਅਲਟੋ ਕਾਰ ਵਿੱਚ ਆ ਰਹੀ ਸੀ ਇਸੇ ਦੌਰਾਨ ਉਨ੍ਹਾਂ ਦੀ ਕਾਰ ਦੀ ਟਰੱਕ ਦੇ ਨਾਲ ਜ਼ਬਰਦਸਤ ਟੱਕਰ ਹੋ ਗਈ ਜਿਸ ਵਿੱਚ ਦੋ ਮੁਲਾਜ਼ਮਾਂ ਦੀ ਮੌਤ ਹੋ ਗਈ। ਥਾਣਾ ਕਰਤਾਰਪੁਰ ਦੇ ਐੱਸਐੱਚਓ ਪੁਸ਼ਪ ਬਾਲੀ ਨੇ ਦੋ ਮੁਲਾਜ਼ਮਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਪੁਸ਼ਪ ਬਾਲੀ ਨੇ ਦੱਸਿਆ ਕਿ ਦੋਨਾਂ ਦੀ ਪਹਿਚਾਣ ਰਮਨ ਕੁਮਾਰ ਅਤੇ ਮਦਨ ਸਿੰਘ ਦੇ ਰੂਪ ਵਿੱਚ ਹੋਈ ਹੈ ਦੋਨਾਂ ਦੇ ਸਵਾ ਨੂੰ ਸਿਵਲ ਹਸਪਤਾਲ ਜਲੰਧਰ ਦੇ ਮੁਰਦਾ ਘਰ ਦੇ ਵਿੱਚ ਰੱਖ ਦਿੱਤਾ ਗਿਆ ਹੈ। ਟਰੱਕ ਇੱਕ ਐੱਚਪੀ ਗੈਸ ਏਜੰਸੀ ਦਾ ਹੈ ਟਰੱਕ ਨੂੰ ਗੁਰਚਰਨ ਸਿੰਘ ਨਾਮਕ ਵਿਅਕਤੀ ਚਲਾ ਰਿਹਾ ਸੀ ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਬਾਈਟ : ਪੁਸ਼ਪ ਬਾਲੀ ( ਐਸ ਐਚ ਓ ਕਰਤਾਰਪੁਰ )Conclusion:ਫਿਲਹਾਲ ਪੁਲਸ ਵੱਲੋਂ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.