ਜਲੰਧਰ: ਇਕ ਪਾਸੇ ਪੰਜਾਬ ਵਿੱਚ ਝੋਨੇ ਦੀ ਫਸਲ ਦੀ ਖ਼ਰੀਦ ਦੀਆਂ ਤਿਆਰੀਆਂ ਮੰਡੀ ਵਿਚ ਸ਼ੁਰੂ ਹੋ ਚੁੱਕੀਆਂ ਹਨ। ਦੂਜੇ ਪਾਸੇ, ਲਗਾਤਾਰ ਦੋ ਦਿਨ ਹੋਈ ਬਾਰਿਸ਼ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤਾ ਹੈ। ਦੋ ਦਿਨ ਤੋਂ ਹੋ ਰਹੀ ਬਾਰਿਸ਼ ਕਰ ਕੇ ਝੋਨੇ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ। ਸੂਬੇ ਦੇ ਕਈ ਜ਼ਿਲ੍ਹਿਆ ਦੇ ਸ਼ਹਿਰਾਂ ਵਿੱਚ ਫਸਲਾਂ (crop damage due to rain) ਵਿੱਛ ਗਈਆਂ ਹਨ।
ਅਜਿਹੇ ਕਿਸਾਨ ਫਸਲਾਂ ਵਿਚ ਚਾਈਨਾ ਵਾਇਰਸ ਨਾਮ ਦੀ ਬਿਮਾਰੀ ਤੋਂ ਉੱਭਰੇ ਵੀ ਨਹੀਂ ਸੀ ਕਿ ਬਾਰਿਸ਼ ਨੇ ਇੱਕ ਵਾਰ ਫੇਰ ਉਨ੍ਹਾਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਬਣਾ ਦਿੱਤੀਆਂ ਹਨ। ਝੋਨੇ ਦੀ ਫਸਲ ਜੋ ਕਿ ਕੁਝ ਦਿਨਾਂ ਬਾਅਦ ਵਾਢੀ ਤੋਂ ਬਾਅਦ ਮੰਡੀ ਪਹੁੰਚਣੀ ਸੀ। ਇਸ ਬਾਰਿਸ਼ ਕਰਕੇ ਉਹ ਫਸਲ ਪੂਰੀ ਤਰ੍ਹਾਂ ਪਾਣੀ ਨਾਲ ਭਿੱਜ ਗਈ ਹੈ। ਖ਼ਾਸ ਤੌਰ 'ਤੇ ਇਨ੍ਹਾਂ ਦਿਨਾਂ ਵਿੱਚ ਜਦੋਂ ਫ਼ਸਲ ਪੱਕਣ ਲਈ ਸੂਰਜ ਦੀ ਪੂਰੀ ਰੌਸ਼ਨੀ ਅਤੇ ਪ੍ਰਾਪਤ ਗਰਮੀ ਚਾਹੀਦੀ ਹੈ।
ਉਸ ਵੇਲੇ ਇਸ ਮੀਂਹ ਨਾਲ ਖੇਤਾਂ ਵਿੱਚ ਖੜ੍ਹੇ ਪਾਣੀ ਨੇ ਫ਼ਸਲ ਦੀਆਂ ਜੜ੍ਹਾਂ ਨੂੰ ਜ਼ਰੂਰਤ ਤੋਂ ਜ਼ਿਆਦਾ ਗਿੱਲਾ ਕਰ ਦਿੱਤਾ ਹੈ। ਅੱਜ ਹਾਲਾਤ ਇਹ ਹਨ ਕਿ ਕਿਸਾਨ ਹੁਣ ਇਸ ਚਿੰਤਾ ਵਿੱਚ ਨੇ ਕਿ ਕਦ ਇਹ ਪਾਣੀ ਰੁਕੇਗਾ ਅਤੇ ਝੋਨੇ ਦੀ ਫਸਲ ਸੁੱਕ ਕੇ ਮੰਡੀ ਵਿਚ ਪਹੁੰਚੇਗੀ।
ਜਲੰਧਰ ਦੇ ਰਾਣੀ ਭੱਟੀ ਇਲਾਕੇ ਦੇ ਕਿਸਾਨ ਰਾਜੇਸ਼ ਚੰਦਰ ਅਤੇ ਮੁਕੇਸ਼ ਚੰਦਰ ਕੀ ਕਹਿਣਾ ਹੈ ਕਿ ਸਰਕਾਰ ਨੂੰ ਇਸ ਬਾਰੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਕਿਸਾਨ ਪਹਿਲੇ ਤੋਂ ਹੀ ਚਾਈਨਾ ਵਾਇਰਸ ਤੋਂ ਪ੍ਰੇਸ਼ਾਨ ਨੇ ਅਤੇ ਉਸ ਤੋਂ ਬਾਅਦ ਹੁਣ ਫਿਰ ਫਸਲ ਖ਼ਰਾਬ ਹੋਣ ਦੀ ਕਗਾਰ 'ਤੇ ਆ ਗਈ ਹੈ। ਉਨ੍ਹਾਂ ਕਿਹਾ ਕਿ ਹਾਲੇ ਖੇਤਾਂ ਵਿੱਚ ਗੰਨੇ ਦੀ ਫਸਲ ਵੀ ਖੜ੍ਹੀ ਹੈ ਅਤੇ ਜੇਕਰ ਉਹ ਇਸ ਬਾਰਿਸ਼ ਨਾਲ ਵਿਛ ਜਾਂਦੀ ਹੈ, ਤਾਂ ਉਸਦੀ ਗਰੋਥ ਖ਼ਤਮ ਹੋ ਜਾਵੇਗੀ। ਇਸ ਨਾਲ ਕਿਸਾਨ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ।
ਇਹ ਵੀ ਪੜ੍ਹੋ: ਕੇਂਦਰ ਪਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ ਮੁਆਵਾਜ਼ਾ ਰਾਸ਼ੀ ਦੇਵੇ: ਮੀਤ ਹੇਅਰ