ਜਲੰਧਰ: ਫਿਲੋਰ ਵਿੱਚ ਪੈਂਦੇ ਪਿੰਡ ਰਾਮਗੜ੍ਹ ਵਿੱਚ ਦੋ ਚੋਰਾਂ ਨੂੰ ਫੜ੍ਹ ਕੇ ਲੋਕਾਂ ਨੇ ਕੀਤਾ ਛਿੱਤਰ ਪਰੇਡ ਕੀਤੀ ਅਤੇ ਫਿਲੌਰ ਪੁਲਿਸ ਦੇ ਹਵਾਲੇ ਕਰ ਦਿੱਤਾ। ਸ਼ਿਕਾਇਤ ਕਰਤਾ ਜਸਪਾਲ ਨੇ ਦੱਸਿਆ ਕਿ ਮੇਰੀ ਰਾਮਗੜ੍ਹ ਵਿੱਚ ਜ਼ਮੀਨ ਹੈ ਅਤੇ ਉੱਥੇ 2, ਮੋਟਰਾਂ ਲੱਗੀਆਂ ਸੀ ਅਤੇ ਇਨ੍ਹਾਂ ਨੂੰ ਚੋਰਾਂ ਨੇ 2 ਮੋਟਰਾਂ ਖੋਲ੍ਹ ਕੇ ਚੋਰੀ ਕਰ ਲਈਆ ਅਤੇ ਉਨ੍ਹਾਂ ਨੂੰ ਵੇਚ ਦਿੱਤਾ। ਉਨ੍ਹਾਂ ਨੇ ਇੱਕ ਮੋਟਰਾਂ ਦੀ ਕੀਮਤ ਲਗਪਗ 30,000 ਹਜ਼ਾਰ ਰੁਪਏ ਦੱਸੀ ਹੈ ਅਤੇ ਦੂਜੀ ਮੋਟਰ ਦੀ ਕੀਮਤ 60,000 ਹਜਾਰ ਦੇ ਕਰੀਬ ਹੈ।
ਇਨ੍ਹਾਂ ਵਿਅਕਤੀਆਂ ਨੇ ਮੇਰੀਆਂ ਮੋਟਰਾਂ ਖੋਲ੍ਹ ਕੇ 2800 ਰੁਪਏ ਅਤੇ 3000 ਹਜ਼ਾਰ ਰੁਪਏ ਵਿੱਚ ਕਵਾੜੀਆ ਨੂੰ ਵੇਚ ਦਿੱਤੀਆਂ। ਅਸੀਂ ਖੇਤਾਂ ਨੂੰ ਪਾਣੀਂ ਲਾਉਣ ਅਤੇ ਰੋਉਣੀ ਕਰਨ ਤੋਂ ਬੈਠੇ ਹਾਂ। ਕਾਫ਼ੀ ਦਿਨਾਂ ਬਾਅਦ ਪੀੜਤ ਵਿਅਕਤੀ ਨੂੰ ਇਨ੍ਹਾਂ ਚੋਰਾ ਦਾ ਪਤਾ ਲੱਗਾ ਤਾਂ ਫਿਰ ਇਨ੍ਹਾਂ ਚੋਰਾਂ ਨੂੰ ਫੜ ਕੇ ਫਿਲੌਰ ਪੁਲਿਸ ਦੇ ਹਵਾਲੇ ਕਰ ਦਿੱਤਾ। ਡਿਊਟੀ ਅਫਸਰ ਸਬ ਇੰਸਪੈਕਟਰ ਗੋਵਿੰਦਰ ਸਿੰਘ ਰਾਮਗੜ੍ਹ ਪਹੁੰਚੇ, ਲੋਕਾਂ ਨੇ ਚੋਰਾਂ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਹੋਇਆਂ ਸੀ।
ਰਾਜਨ, ਪੁੱਤਰ ਭਜਨ ਸਿੰਘ ਵਾਸੀ ਫਿਲੌਰ, ਅਰੂਨ ਕੁਮਾਰ ਪੁੱਤਰ ਸੋਢੀ ਜਗਤਪੁਰਾ ਪੰਜ ਢੇਰਾ, ਦਾ ਰਹਿਣ ਵਾਲੇ ਅਤੇ ਤੀਜਾ ਭੱਜਣ ਵਿਚ ਕਾਮਯਾਬ ਹੋ ਗਿਆ ਸਬ ਇੰਸਪੈਕਟਰ ਗੋਵਿੰਦਰ ਹਨ। ਉਨ੍ਹਾਂ ਨੂੰ ਕਾਬੂ ਕੀਤਾ ਅਤੇ ਜਦੋਂ ਦੇਖਿਆ ਤਾਂ ਉਨ੍ਹਾਂ ਦੇ ਕਾਫੀ ਸੱਟਾ ਲੱਗੀਆਂ ਹੋਈਆਂ ਸੀ। ਉਨ੍ਹਾਂ ਨੂੰ ਤੁਰੰਤ ਫਿਲੌਰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਪ੍ਰਸ਼ਾਸਨ ਨੇ ਦਿੱਤੀ ਜਾਣਕਾਰੀ ਅਤੇ ਕਿਹਾ ਇਸ ਮਾਮਲੇ ਦੀ ਤਫਦੀਸ਼ ਕਰ ਰਹੇ ਹਾਂ ਜੋ ਸ਼ਿਕਾਇਤ ਕਰਤਾ ਜਸਪਾਲ ਸਿੰਘ ਬਿਆਨ ਲਖਵਾਉਣ ਗੇ ਉਸ ਦੇ ਆਧਾਰ ਤੇ ਬਣਦੀ ਕਾਰਵਾਈ ਹੋਵੇਗੀ।
ਇਹ ਵੀ ਪੜ੍ਹੋ : ਮਾਨ ਦੇ 'ਬਚੀ ਖੁਚੀ ਕਾਂਗਰਸ' ਵਾਲੇ ਬਿਆਨ 'ਤੇ ਵੜਿੰਗ ਦਾ ਠੋਕਵਾਂ ਜਵਾਬ