ਜਲੰਧਰ:ਫਿਲੌਰ (Phillaur) ਦੇ ਮੁਹੱਲਾ ਪੰਜ ਢੇਰਾ ਵਿਖੇ ਮਾਂ ਬੇਟੇ ਤੇ ਝਗੜਾ ਹੋਣ ਤੋਂ ਬਾਅਦ ਮੁੰਡੇ ਨੇ ਘਰ ਨੂੰ ਹੀ ਅੱਗ (Fire) ਲਗਾ ਦਿੱਤੀ। ਜਿਸ ਕਾਰਨ ਘਰ ਵਿੱਚ ਪਿਆ ਸਾਰਾ ਸਾਮਾਨ ਜਲ ਕੇ ਸੁਆਹ ਹੋ ਗਿਆ। ਪਰਿਵਾਰ ਦੇ ਦੱਸਣ ਮੁਤਾਬਿਕ 1 ਲੱਖ ਤੋਂ ਢੇਡ ਲੱਖ ਤੱਕ ਦਾ ਨੁਕਸਾਨ ਹੋ ਗਿਆ ਹੈ।
ਇਸ ਮੌਕੇ ਪੀੜਤ ਮਹਿਲਾ ਜੀਤੋ ਦਾ ਕਹਿਣਾ ਉਸ ਦਾ ਬੇਟਾ ਅਤੇ ਨੂੰਹ ਵਿਚਕਾਰ ਲੜਾਈ ਰਹਿੰਦੀ ਸੀ। ਜਿਸ ਵਿਚ ਉਨ੍ਹਾਂ ਦਾ ਬੇਟਾ ਆਪਣੀ ਮਾਂ ਅਤੇ ਪਿਉ ਦੀ ਕੁੱਟਮਾਰ ਕਰਦਾ ਸੀ। ਉਨ੍ਹਾਂ ਦੱਸਿਆ ਹੈ ਕਿ ਇਸ ਨੂੰ ਗੁੱਸਾ ਬਹੁਤ ਆਉਂਦਾ ਸੀ ਜਿਸ ਕਾਰਨ ਇਸ ਨੇ ਸਾਰੇ ਘਰ ਨੂੰ ਅੱਗ ਲਗਾ ਦਿੱਤੀ। ਉਨ੍ਹਾਂ ਨੇ ਕਿਹਾ ਹੈ ਕਿ ਅੱਗ ਲੱਗਣ ਕਾਰਨ 150000 ਤੱਕ ਦਾ ਨੁਕਸਾਨ ਹੋ ਗਿਆ ਹੈ।
ਇਹ ਵੀ ਪੜੋ:ਝੁੱਗੀਆਂ ਝੋਪੜੀਆਂ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦੇ ਨੁਕਸਾਨ ਦਾ ਖਦਸਾ