ਜਲੰਧਰ: ਪੰਜਾਬ 'ਚ ਪਿਛਲੇ ਦੋ ਮਹੀਨਿਆਂ ਦੇ ਕਰਫਿਊ ਤੋਂ ਬਾਅਦ ਪੰਜਾਬ ਸਰਕਾਰ ਨੇ ਕਰਫਿਊ ਨੂੰ ਖ਼ਤਮ ਕਰ ਲੌਕਡਾਊਨ ਨੂੰ ਹੁਣ ਵੀ ਜਾਰੀ ਰੱਖਿਆ ਹੋਇਆ ਹੈ। ਜਿਸ ਦੇ ਚੱਲਦੇ ਲੱਗਭਗ ਸਭ ਕਾਰੋਬਾਰੀਆਂ ਨੂੰ ਆਪਣਾ ਕਾਰੋਬਾਰ ਖੋਲ੍ਹਣ ਦੀ ਅਨੁਮਤੀ ਮਿਲ ਗਈ ਹੈ।
ਇਸ ਦੌਰਾਨ ਇੱਕ ਕਾਰੋਬਾਰ ਖੁੱਲ੍ਹਿਆ ਤੇ ਹੋਇਆ ਹੈ ਪਰ ਚੱਲ ਨਹੀਂ ਰਿਹਾ। ਟੂਰਿਸਟਾਂ ਨੂੰ ਅਤੇ ਲੋਕਾਂ ਨੂੰ ਉਨ੍ਹਾਂ ਦੀ ਮੰਜ਼ਿਲ 'ਤੇ ਪਹੁੰਚਾਉਣ ਵਾਲੇ ਟੈਕਸੀ ਡਰਾਈਵਰ ਅੱਜ ਪੂਰੀ ਤਰ੍ਹਾਂ ਬੇਰੁਜ਼ਗਾਰ ਹੋ ਗਏ ਹਨ।
ਉਨ੍ਹਾਂ ਦਾ ਕਹਿਣਾ ਹੈ ਪਹਿਲਾਂ ਇਨ੍ਹਾਂ ਦਿਨਾਂ 'ਚ ਜਿੱਥੇ ਸਕੂਲੀ ਬੱਚਿਆਂ ਦੀਆਂ ਛੁੱਟੀਆਂ ਹੋਇਆ ਕਰਦੀਆਂ ਸਨ। ਇਸ ਦੌਰਾਨ ਮਾਪੇ ਉਨ੍ਹਾਂ ਨੂੰ ਹਿਮਾਚਲ, ਸ੍ਰੀਨਗਰ ਅਤੇ ਕਈ ਥਾਵਾਂ 'ਤੇ ਘੁਮਾਣ ਲਈ ਲੈ ਕੇ ਜਾਇਆ ਕਰਦੇ ਸੀ। ਜਿਸ ਨਾਲ ਟੈਕਸੀ ਡਰਾਈਵਰਾਂ ਦਾ ਖਰਚਾ ਅਤੇ ਕੰਮ ਬਹੁਤ ਚੰਗਾ ਚੱਲ ਰਿਹਾ ਸੀ, ਪਰ ਕਰਫਿਊ ਤੋਂ ਬਾਅਦ ਹੁਣ ਉਨ੍ਹਾਂ ਨੂੰ ਕੋਈ ਟੂਰਿਸਟ ਨਹੀਂ ਮਿਲ ਰਿਹਾ ਹੈ।
ਦੂਜੇ ਪਾਸੇ ਜੇਕਰ ਕੋਈ ਇੱਕ ਅੱਧਾ ਮਿਲ ਵੀ ਰਿਹਾ ਹੈ ਤਾਂ ਹੋਰਨਾਂ ਸੂਬਿਆਂ ਦੀ ਸਰਕਾਰਾਂ ਨੇ ਅਜਿਹੀਆਂ ਹਿਦਾਇਤਾਂ ਲਗਾਈਆਂ ਹੋਈਆਂ ਹਨ ਕਿ ਟੈਕਸੀ ਡਰਾਈਵਰਾਂ ਦਾ ਉੱਥੇ ਜਾਣਾ ਮੁਨਾਸਿਬ ਨਹੀਂ ਹੈ। ਇਨ੍ਹਾਂ ਟੈਕਸੀ ਡਰਾਈਵਰਾਂ ਅਤੇ ਮਾਲਕਾਂ ਦਾ ਕਹਿਣਾ ਹੈ ਕਿ ਜੇਕਰ ਅਜਿਹੀ ਹੀ ਸਥਿਤੀ ਬਣੀ ਰਹੀ ਤਾਂ ਆਉਣ ਵਾਲੇ ਸਮੇਂ 'ਚ ਸਾਡੇ ਘਰ ਦਾ ਖ਼ਰਚਾ ਚਲਾਉਣਾ ਵੀ ਬੇਹੱਦ ਮੁਸ਼ਕਿਲ ਹੋ ਜਾਵੇਗਾ।