ਜਲੰਧਰ: ਕਸਬਾ ਫਿਲੌਰ ਦੇ ਮੁਹੱਲਾ ਸੰਤੋਖਪੁਰਾ ਵਿਖੇ ਇੱਕ ਇਹੋ ਜਿਹਾ ਬਿਜਲੀ ਵਿਭਾਗ ਦਾ ਕਾਰਨਾਮਾ ਸਾਹਮਣੇ ਆਇਆ ਹੈ ਜਿਥੇ ਕਿ ਬਿਜਲੀ ਵਿਭਾਗ ਦੇ ਕਰਮਚਾਰੀਆਂ ਵੱਲੋਂ ਇੱਕ ਮੀਟਰ ’ਤੇ 2 ਘਰਾਂ ਨੂੰ ਬਿਜਲੀ ਦੀ ਸਪਲਾਈ ਦੇ ਦਿੱਤੀ।
ਇਹ ਵੀ ਪੜੋ: ਬਨਵਾਰੀ ਲਾਲ ਪਰੋਹਿਤ ਬਣੇ ਪੰਜਾਬ ਦੇ ਨਵੇਂ ਰਾਜਪਾਲ
ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਵਿਧਵਾ ਮਹਿਲਾ ਛਿੰਦੋ ਦੇ ਨਾਮ ’ਤੇ ਲੱਗੇ ਮੀਟਰ ਦਾ ਬਿੱਲ 6 ਹਜ਼ਾਰ ਤੋਂ ਵੀ ਵੱਧ ਆ ਗਿਆ ਜਦਕਿ ਮੀਟਰ 200 ਯੂਨਿਚ ਮਾਫ਼ ਵਾਲਾ ਲੱਗਾ ਹੈ। ਜਿਸ ਤੋਂ ਬਾਅਦ ਉਸ ਨੇ ਇਸ ਦੀ ਸ਼ਿਕਾਇਤ ਕੀਤੀ ’ਤੇ ਬਾਅਦ ਵਿੱਚ ਪਤਾ ਚੱਲਿਆ ਕਿ ਉਸ ਦੇ ਮੀਟਰ ’ਤੇ ਇੱਕ ਹੋਰ ਘਰ ਨੂੰ ਸਪਲਾਈ ਦੇ ਦਿੱਤੀ ਗਈ ਹੈ।
ਪੀੜਤ ਨੇ ਦੱਸਿਆ ਕਿ ਉਸ ਦੇ ਘਰ ਜੋ ਮੀਟਰ ਲੱਗਾ ਹੋਇਆ ਹੈ ਉਸ ਤੇ 200 ਯੂਨਿਟ ਮਾਫ਼ ਵੀ ਹੈ ਉਸ ਤੋਂ ਬਾਵਜੂਦ ਵੀ ਇੰਨਾ ਜ਼ਿਆਦਾ ਬਿੱਲ ਨਹੀਂ ਆ ਸਕਦਾ ਜਿਸ ਤੋਂ ਬਾਅਦ ਜਾਂਚ ਕਰਨ ’ਤੇ ਇਹ ਸਾਹਮਣੇ ਆਇਆ ਕਿ ਉਸ ਦੇ ਹੀ ਮੀਟਰ ’ਤੇ ਇੱਕ ਹੋਰ ਘਰ ਨੂੰ ਬਿਜਲੀ ਦੀ ਸਪਲਾਈ ਦੇ ਦਿੱਤੀ ਗਈ ਹੈ।
ਇਸ ਮੌਕੇ ਬੋਲਦੇ ਹੋਏ ਕੌਂਸਲਰ ਜਰਨੈਲ ਸਿੰਘ ਨੇ ਕਿਹਾ ਕਿ ਬਿਜਲੀ ਵਿਭਾਗ ਦੀ ਇਹ ਗਲਤੀ ਇਸ ਬਜ਼ੁਰਗ ਮਹਿਲਾ ਨੂੰ ਭਾਰੀ ਪੈ ਰਹੀ ਹੈ ਤੇ ਇਹੋ ਜਿਹੀਆਂ ਗਲਤੀਆਂ ਕਦੀ ਬਰਦਾਸ਼ਤ ਨਹੀਂ ਕੀਤੀਆਂ।
ਇਹ ਵੀ ਪੜੋ: ਸੰਯੁਕਤ ਕਿਸਾਨ ਮੋਰਚੇ ਵੱਲੋਂ 25 ਸਤੰਬਰ ਨੂੰ ਬੰਦ ਦਾ ਸੱਦਾ