ਜਲੰਧਰ: ਦੇਸ਼ ਭਰ ਦੇ ਹਰ ਕੀਤੇ 'ਚ ਕੋਰੋਨਾ ਮਹਾਂਮਾਰੀ ਦੀ ਮਾਰ ਪੈ ਰਹੀ ਹੈ। ਫਿਰ ਚਾਹੇ ਉਹ ਉਦਯੋਗ ਹੋਣ ਜਾਂ ਧਾਰਮਿਕ ਸਥਾਨ, ਲਾਗ ਦੇ ਚਲਦੇ ਲੋਕਾਂ ਦੇ ਇਕੱਠ ਨੂੰ ਮਨਾ ਕੀਤਾ ਗਿਆ ਹੈ। ਅਜਿਹੇ 'ਚ ਕੋਰੋਨਾ ਮਹਾਂਮਾਰੀ ਦੌਰਾਨ ਆਏ ਸ੍ਰੀ ਸਿੱਧ ਬਾਬਾ ਸੋਢਲ ਮੇਲਾ ਪਹਿਲੀ ਵਾਰ ਆਯੋਜਿਤ ਨਹੀਂ ਕਰਵਾਇਆ ਗਿਆ।
ਕੋਵਿਡ 19 ਦੇ ਚਲਦੇ ਸ੍ਰੀ ਸਿੱਧ ਬਾਬਾ ਸੋਢਲ ਦਾ ਮੰਦਿਰ ਸਿਰਫ਼ ਖੇਤਰੀ ਬੀਜਣ ਵਾਲੇ ਸ਼ਰਧਾਲੂਆਂ ਲਈ ਹੀ ਖੋਲ੍ਹ ਗਏ ਹਨ। ਇਸ ਤੋਂ ਇਲਾਵਾ ਜ਼ਿਆਦਾ ਸ਼ਰਧਾਲੂਆਂ ਦੇ ਇਕੱਠ ਨੂੰ ਮਨਾ ਕੀਤਾ ਗਿਆ ਹੈ। ਇਸ ਮੌਕੇ ਘਰ ਬੈਠੇ ਸ਼ਰਧਾਲੂਆਂ ਲਈ ਪ੍ਰਸ਼ਾਸਨ ਨੇ ਲੋਕਲ ਲਾਈਵ ਪ੍ਰਸਾਰਣ ਸ਼ੁਰੂ ਕੀਤਾ ਹੈ ਤਾਂ ਜੋਂ ਉਹ ਘਰ ਬੈਠ ਕੇ ਦਰਸ਼ਨ ਕਰ ਸਕਣ।
ਚੱਡਾ ਬਿਰਾਦਰੀ ਦੇ ਪ੍ਰਧਾਨ ਨੇ ਦੱਸਿਆ ਕਿ ਹਰ ਸਾਲ ਇਹ ਮੇਲਾ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਮੇਲੇ 'ਚ ਲੱਖਾਂ ਦੀ ਗਿਣਤੀ ਵਿੱਚ ਲੋਕ ਇੱਥੇ ਮੱਥਾ ਟੇਕਣ ਆਉਦੇ ਹਨ ਪਰ ਇਸ ਵਾਰ ਕੋਰੋਨਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਘਰ ਬੈਠ ਕੇ ਹੀ ਬਾਬਾ ਜੀ ਦਾ ਅਸ਼ੀਰਵਾਦ ਲੈਣ।