ETV Bharat / city

ਕਾਂਗਰਸੀ ਵਿਧਾਇਕ ਦੇ ਦਫ਼ਤਰ ’ਚ ਚੱਲੀਆਂ ਗੋਲੀਆਂ, ਇੱਕ ਜ਼ਖ਼ਮੀ - ਨਿਜੀ ਹਸਪਤਾਲ

ਰਾਜ਼ੀਨਾਮੇ ਦੌਰਾਨ ਦੋਨਾਂ ਪਾਰਟੀਆਂ ਵਿੱਚ ਬਹਿਸ ਹੋ ਗਈ ਅਤੇ ਇੱਕ ਪਾਰਟੀ ਨਾਲ ਆਏ ਇੱਕ ਨੌਜਵਾਨ ਨੇ ਦੂਸਰੀ ਪਾਰਟੀ ਦੇ ਵਿਅਕਤੀ ਉਪਰ ਗੋਲੀ ਚਲਾ ਦਿੱਤੀ। ਗੋਲੀ ਚੱਲਣ ਵੇਲੇ ਵਿਧਾਇਕ ਅਤੇ ਉਹਨਾਂ ਦੇ ਪਿਤਾ ਦੋਨੋਂ ਦਫਤਰ ਵਿੱਚ ਮੌਜੂਦ ਨਹੀਂ ਸੀ।

ਕਾਂਗਰਸੀ ਵਿਧਾਇਕ ਦੇ ਦਫ਼ਤਰ ’ਚ ਚੱਲੀਆਂ ਗੋਲੀਆਂ

author img

By

Published : Jul 24, 2021, 10:30 PM IST

ਜਲੰਧਰ: ਜ਼ਿਲ੍ਹੇ ਦੇ ਦਮੋਰੀਆ ਪੁਲ ਇਲਾਕੇ ਦੇ ਲਾਗੇ ਕਾਂਗਰਸੀ ਵਿਧਾਇਕ ਅਵਤਾਰ ਸਿੰਘ ਸੰਘੇੜਾ ਦੇ ਦਫ਼ਤਰ ਅੰਦਰ ਗੋਲੀ ਚੱਲਣ ਕਰਕੇ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਲੜਾਈ ਝਗੜੇ ਦੇ ਮਾਮਲੇ ਵਿੱਚ 2 ਪਾਰਟੀਆਂ ਇੱਥੇ ਰਾਜ਼ੀਨਾਮੇ ਲਈ ਆਈਆਂ ਹੋਈਆਂ ਸੀ। ਰਾਜ਼ੀਨਾਮੇ ਦੌਰਾਨ ਦੋਨਾਂ ਪਾਰਟੀਆਂ ਵਿੱਚ ਬਹਿਸ ਹੋ ਗਈ ਅਤੇ ਇੱਕ ਪਾਰਟੀ ਨਾਲ ਆਏ ਇੱਕ ਨੌਜਵਾਨ ਨੇ ਦੂਸਰੀ ਪਾਰਟੀ ਦੇ ਵਿਅਕਤੀ ਉਪਰ ਗੋਲੀ ਚਲਾ ਦਿੱਤੀ। ਗੋਲੀ ਚੱਲਣ ਵੇਲੇ ਵਿਧਾਇਕ ਅਤੇ ਉਹਨਾਂ ਦੇ ਪਿਤਾ ਦੋਨੋਂ ਦਫਤਰ ਵਿੱਚ ਮੌਜੂਦ ਨਹੀਂ ਸੀ।

ਇਹ ਵੀ ਪੜੋ: ਹੁਣ ਕਿਸਾਨਾਂ ਨੇ ਸਿੱਧੂ ਨੂੰ ਪਾਇਆ ਘੇਰਾ!

ਫਿਲਹਾਲ ਜ਼ਖ਼ਮੀ ਵਿਅਕਤੀ ਦਾ ਇਲਾਜ ਇੱਕ ਨਿਜੀ ਹਸਪਤਾਲ ਵਿੱਚ ਚੱਲ ਰਿਹਾ ਹੈ, ਜਦਕਿ ਦੂਸਰੇ ਪਾਸੇ ਪੁਲਿਸ ਇਸ ਪੂਰੇ ਮਾਮਲੇ ਦੀ ਛਾਣਬੀਣ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਪੂਰੇ ਮਾਮਲੇ ਵਿੱਚ ਸਹੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ: ਹੈਰਾਨੀਜਨਕ! ਤਾਜ਼ਾ ਸਬਜ਼ੀ ਦੇਣ ਤੋਂ ਪਹਿਲਾਂ ਦੇਖੋ ਇਹ ਵੀਡੀਓ

ETV Bharat Logo

Copyright © 2025 Ushodaya Enterprises Pvt. Ltd., All Rights Reserved.