ਜਲੰਧਰ: ਅੱਜ ਦੇ ਦਿਨ ਦੁਰਗਾ ਅਸ਼ਟਮੀ ਅਤੇ ਰਾਮਨਵਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦੁਰਗਾ ਅਸ਼ਟਮੀ ਵਾਲੇ ਦਿਨ ਮਾਤਾ ਮਹਾਗੌਰੀ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਰਾਮ ਨਵਮੀ ਦਾ ਤਿਉਹਾਰ ਭਗਵਾਨ ਰਾਮ ਦੀ ਜੰਯਤੀ ਦੇ ਮੌਕੇ ਮਨਾਇਆ ਜਾਂਦਾ ਹੈ।
ਇਸ ਮੌਕੇ ਜਿੱਥੇ ਇੱਕ ਪਾਸੇ ਲੋਕ ਅੱਜ ਦੇ ਦਿਨ ਘਰਾਂ ਵਿੱਚ ਕੰਜਕ ਪੂਜਨ ਅਤੇ ਪਾਠ ਪੂਜਾ ਕਰ ਰਹੇ ਹਨ ਉਥੇ ਹੀ ਦੂਜੇ ਪਾਸੇ ਮੰਦਰਾਂ ਦੇ ਵਿੱਚ ਵੀ ਰੌਣਕ ਦੇਖਣ ਨੂੰ ਮਿਲ ਰਹੀ ਹੈ। ਸ਼ਹਿਰ ਦੇ ਸ੍ਰੀ ਦੇਵੀ ਤਲਾਬ ਮੰਦਰ ਵਿੱਚ ਸਵੇਰ ਸਮੇਂ ਤੋਂ ਹੀ ਸ਼ਰਧਾਲੂਆਂ ਦੀ ਭੀੜ ਵੇਖਣ ਨੂੰ ਮਿਲ ਰਹੀ ਹੈ। ਭਾਰੀ ਗਿਣਤੀ ਵਿੱਚ ਸ਼ਰਧਾਲੂ ਮੰਦਰ ਵਿੱਚ ਪੂਜਾ-ਪਾਠ ਕਰਨ ਅਤੇ ਮਾਤਾ ਦੇ ਦਰਸ਼ਨਾਂ ਲਈ ਪੁਜ ਰਹੇ ਹਨ। ਸ਼ਰਧਾਲੂਆਂ ਵੱਲੋਂ ਕੰਜਕਾਂ ਪੂਜ ਕੇ ਮਾਤਾ ਦੀ ਅਰਾਧਨਾ ਕੀਤੀ ਜਾ ਰਹੀ ਹੈ।