ਜਲੰਧਰ: ਪੰਜਾਬ ਪੁਲਿਸ ਵੱਲੋਂ ਨਸ਼ਿਆ ਵਿਰੁੱਧ ਚਲਾਈ ਮੁਹਿੰਮ 'ਚ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ ਤੇ ਪੁਲਿਸ ਨੇ 4 ਦਹਿਸ਼ਤਗਰਦਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਮੌਡਿਊਲਜ਼ ਕੋਲੋਂ ਪੰਜ AK 47, 16 ਮੈਗਜ਼ੀਨ, 472 ਰੌਂਦ, ਚੀਨੀ ਪ੍ਰੋਹਿਬਿਟਿਡ 4 ਪਿਸਤੌਲ, 8 ਮੈਗਜ਼ੀਨ ਵਿੱਚ 72 ਗੋਲ਼ੀਆਂ, 9 ਹੈਂਡ ਗ੍ਰੇਨੇਡ, 5 ਸੈਟੇਲਾਈਟ ਫੋਨ, 2 ਮੋਬਾਈਲ ਤੇ 2 ਵਾਇਰਲੈਸ ਸੈਟ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ 10 ਲੱਖ FINC ਦੀ ਵੀ ਬਰਾਮਦਗੀ ਹੋਈ ਹੈ। ਇਹ ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਕਰ ਰਹੇ ਹਨ।
ਜਾਣਕਾਰੀ ਮੁਤਾਬਕ ਇਨ੍ਹਾਂ ਦਹਿਸ਼ਤਗਰਦਾਂ ਦੇ ਸਬੰਧ ਵਿਦੇਸ਼ੀ ਅੱਤਵਾਦੀ ਸੰਗਠਨਾਂ ਨਾਲ ਜੁੜੇ ਹੋਏ ਹਨ। ਇਹ ਵੀ ਖ਼ਦਸ਼ਾ ਹੈ ਕਿ ਇਨ੍ਹਾਂ ਦੇ ਤਾਰ ਪਾਕਿਸਤਾਨ ਜਾਂ ਜਰਮਨ ਦੇ ਅੱਤਵਾਦੀ ਸੰਗਠਨਾਂ ਨਾਲ ਹੋ ਸਕਦੇ ਹਨ। ਇਹ ਦਹਿਸ਼ਤਗਰਦ ਭਾਰਤ 'ਚ ਇੱਕ ਵੱਡੇ ਹਮਲਾ ਕਰਨ ਦੀ ਤਿਆਰੀ 'ਚ ਸਨ। ਦਹਿਸ਼ਤਗਰਦਾਂ ਦੇ ਫੜੇ ਜਾਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਮੁੱਖ ਮੰਤਰੀ ਨੇ ਮਾਮਲੇ ਦੀ ਜਾਂਚ ਐਨਆਈਏ ਨੂੰ ਸੌਂਪੀ ਹੈ।