ਜਲੰਧਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਮਰੀਜ਼ਾਂ ਲਈ ਵਿਸ਼ੇਸ਼ ਕੋਵਿਡ ਹਸਪਤਾਲ ਤਿਆਰ ਕੀਤੇ ਜਾ ਗਏ ਹਨ। ਇਸੇ ਤਹਿਤ ਜਲੰਧਰ ਦੇ ਆਦਮਪੁਰ ਵਿਖੇ ਪਿੰਡ ਕਾਰਲਾ ਵਿਖੇ ਐਸਜੀਪੀਸੀ ਵੱਲੋਂ ਸੋਮਵਾਰ ਨੂੰ 8ਵਾਂ ਕੋਵਿਡ ਹਸਪਤਾਲ ਖੋਲ੍ਹਿਆ ਗਿਆ ।
ਕੋਰੋਨਾ ਮਰੀਜ਼ਾਂ ਲਈ ਸਿਹਤ ਸਹੂਲਤਾਂ
ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੋਮਵਾਰ ਨੂੰ ਜਲੰਧਰ ਦੇ ਆਦਮਪੁਰ ਇਲਾਕੇ ਵਿਖੇ ਪਿੰਡ ਕਾਰਲਾ ਵਿਖੇ ਆਏ ਜਿੱਥੇ ਉਨ੍ਹਾਂ ਨੇ ਐੱਸਜੀਪੀਸੀ ਵੱਲੋਂ ਚਲਾਏ ਜਾ ਰਹੇ ਅੱਠਵਾਂ ਕਵਿਡ ਉਨੀ ਦਾ ਉਦਘਾਟਨ ਕੀਤਾ ਇਸ ਮੌਕੇ ਤੇ ਉਨਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਅੱਠਵਾਂ ਕਵਿਡ ਉਨੀ ਜ਼ਰੂਰਤਮੰਦ ਲੋਕਾਂ ਦੇ ਲਈ ਸੈਂਟਰ ਤਿਆਰ ਕੀਤਾ ਗਿਆ ਹੈ। ਇਨ੍ਹਾਂ ਕੋਵਿਡ ਕੇਅਰ ਸੈਂਟਰਾਂ ਵਿੱਚ ਮਰੀਜ਼ਾਂ ਦੀ ਮਦਦ ਲਈ 24 ਘੰਟੇ ਡਾਕਟਰੀ ਟੀਮ ਮੌਜੂਦ ਰਹੇਗੀ। ਉਨ੍ਹਾਂ ਨੇ ਕਿਹਾ ਕਿ ਐਸਜੀਪੀਸੀ ਵੱਲੋਂ ਚਲਾਏ ਜਾ ਰਹੇ ਇਨ੍ਹਾਂ ਨੂੰ ਵ੍ਹੱਟਸਐਪ ਨੰਬਰ 'ਤੇ ਵੀ ਹੁਣ ਤੱਕ ਕਰੀਬ 500 ਲੋਕਾਂ ਨੂੰ ਡਾਕਟਰੀ ਸਹਾਇਤਾਂ ਨਾਲ ਠੀਕ ਕੀਤੇ ਜਾ ਚੁੱਕਿਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਕੋਰੋਨਾ ਹਸਪਤਾਲ ਲੋਕਾਂ ਦੇ ਲਈ ਮਦਦਗਾਰ ਸਾਬਿਤ ਹੋਣਗੇ। ਇਨ੍ਹਾਂ ਕੋਵਿਡ ਹਸਪਤਾਲਾਂ ਵਿੱਚ ਕੋਰੋਨਾ ਮਰੀਜ਼ਾਂ ਲਈ ਹਰ ਤਰ੍ਹਾਂ ਦੀ ਸਿਹਤ ਸਹੂਲਤਾਂ ਵਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਸਿਹਤ ਪ੍ਰਬੰਧਾਂ 'ਚ ਫੇਲ ਹੋਈ ਸੂਬਾ ਤੇ ਕੇਂਦਰ ਸਰਕਾਰ
ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੂਬਾ ਤੇ ਕੇਂਦਰ ਸਰਕਾਰ ਇਸ ਸਿਹਤ ਪ੍ਰਬੰਧਾਂ 'ਚ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਇਥੋਂ ਤੱਕ ਕਿ ਕਿਸਾਨੀ ਮੁੱਦੇ ਦਾ ਵੀ ਅਜੇ ਤੱਕ ਕੋਈ ਹੱਲ ਨਹੀਂ ਹੋ ਸਕਿਆ ਹੈ। ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਜਲਦ ਲੋਕਾਂ ਦੀ ਮਦਦ ਲਈ ਟੀਕੇ ਉਪਲਬਥ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਬਲੈਕ ਫੰਗਸ ਸਬੰਧੀ ਗੱਲ ਕਰਦਿਆਂ ਕਿਹਾ ਕਿ ਇਹ ਅਜਿਹੀ ਬਿਮਾਰੀ ਜੋ ਛੂਆਛੂਤ ਦੀ ਬਿਮਾਰੀ ਵਾਂਗ ਬੇਹਦ ਤੇਜ਼ੀ ਨਾਲ ਫੈਲਦੀ ਹੈ। ਇਸ ਨਾਲ ਮਹਿਜ਼ ਦੋ ਦਿਨਾਂ ਵਿੱਚ ਮਰੀਜ਼ ਦੀ ਹਾਲਤ ਖਰਾਬ ਹੋ ਜਾਂਦੀ ਹੈ ਤੇ ਇਸ ਨਾਲ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ
ਬਲੈਕ ਫੰਗਸ ਦੀ ਬਿਮਾਰੀ ਦਾ ਜ਼ਿਕਰ
ਬਲੈਕ ਫੰਡਸ ਦੇ ਬਾਰੇ ਉਨ੍ਹਾਂ ਕਿਹਾ ਕਿ ਉਹ ਰਾਜ ਸਰਕਾਰ ਤੋਂ ਗੁਜ਼ਾਰਿਸ਼ ਕਰਦੇ ਹਨ ਕਿ ਇਸ ਬਿਮਾਰੀ ਤੋਂ ਨਿਪਟਣ ਲਈ ਇੰਤਜ਼ਾਮ ਜਲਦ ਤੋਂ ਜਲਦ ਕੀਤੇ ਜਾਣ ਕਿਉਂਕਿ ਇਹ ਇੱਕ ਏਦਾਂ ਦੀ ਬਿਮਾਰੀ ਹੈ ਜੋ ਇਨਸਾਨ ਨੂੰ ਜੀਵਤ ਰਹਿਣ ਨਹੀਂ ਦਿੰਦੀ ਉਨ੍ਹਾਂ ਨੇ ਕਿਹਾ ਕਿ ਉਹ ਖੁਦ ਆਪਣੇ ਤੌਰ ਤੇ ਇਸ ਬਾਰੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਹਨ ਕਿ ਉਹ ਇਸ ਬਿਮਾਰੀ ਵੱਲ ਵੀ ਧਿਆਨ ਦੇਣ ਤਾਂ ਕਿ ਬਿਮਾਰੀ ਜ਼ਿਆਦਾ ਤੇਜ਼ੀ ਦੇ ਨਾਲ ਨਾ ਫੈਲ ਸਕੇ