ਜਲੰਧਰ: ਸ਼ਾਹਕੋਟ ਵਿਧਾਨ ਸਭਾ ਹਲਕੇ ਵਿੱਚ ਪਿੰਡ ਇਸਮਾਈਲਪੁਰ ਵਿਖੇ ਸਰਕਾਰ ਦੇ ਉਨ੍ਹਾਂ ਵਾਅਦਿਆਂ ਦੀਆਂ ਸਾਫ਼ ਧੱਜੀਆਂ ਉੱਡ ਰਹੀਆਂ ਹਨ ਜਿਹਨਾਂ ਵਿੱਚ ਸਰਕਾਰਾਂ ਨੇ ਗ਼ਰੀਬ ਲੋਕਾਂ ਨੂੰ ਪੰਜ ਪੰਜ ਮਰਲੇ ਪਲਾਟ ਦੇਣ ਦੀ ਗੱਲ ਕਹੀ ਹੈ। ਪਿੰਡ ਦੀ ਪੰਚਾਇਤੀ ਜ਼ਮੀਨ ਵਿੱਚ ਤਰਪਾਲਾਂ ਦੇ ਬਣੇ ਇਹ ਟੈਂਟ ਉਨ੍ਹਾਂ ਗ਼ਰੀਬ ਲੋਕਾਂ ਵੱਲੋਂ ਬਣਾਏ ਗਏ ਹਨ, ਜਿਨ੍ਹਾਂ ਕੋਲ ਰਹਿਣ ਲਈ ਕੋਈ ਥਾਂ ਨਹੀਂ।
ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਇਸੇ ਤਰ੍ਹਾਂ ਪਿੰਡ ਦੇ ਬਾਹਰ ਖਾਲੀ ਪਲਾਟ ਵਿੱਚ ਟੈਂਟ ਬਣਾ ਕੇ ਰਹਿ ਰਹੇ ਹਨ। ਇਹ ਗ਼ਰੀਬ ਲੋਕ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਉਨ੍ਹਾਂ ਦੇ ਵਾਅਦੇ ਯਾਦ ਲਾਰੇ ਲਾਉਣ ਦੇ ਹਨ।
ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ (Punjab Chief Minister Charanjit Channy) ਨੇ ਲੋਕਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦੇਣ ਦੀ ਗੱਲ ਕਹੀ ਜਾ ਰਹੀ ਹੈ। ਉਧਰ ਦੂਸਰੇ ਪਾਸੇ ਪਿੰਡ ਦੇ ਕਰੀਬ ਪੈਂਤੀ ਪਰਿਵਾਰ ਟੈਂਟਾਂ ਵਿੱਚ ਗੁਜ਼ਰ ਬਸਰ ਕਰ ਰਹੇ ਹਨ।
ਇਹੀ ਨਹੀਂ ਇਲਾਕੇ ਦੇ ਅਫ਼ਸਰ ਵੀ ਇਨ੍ਹਾਂ ਲੋਕਾਂ ਉੱਪਰ ਇਸ ਜ਼ਮੀਨ ਨੂੰ ਖਾਲੀ ਦੇਣ ਦਾ ਦਬਾਅ ਬਣਾ ਰਹੇ ਹਨ, ਬਜਾਏ ਇਸ ਚੀਜ਼ ਦੇ ਕੇ ਇਨ੍ਹਾਂ ਲਈ ਰਹਿਣ ਦਾ ਇੰਤਜ਼ਾਮ ਕੀਤਾ ਜਾਵੇ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਇਸ ਬਾਬਤ ਕਈ ਵਾਰ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰ ਚੁੱਕੇ ਨੇ ਪਰ ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
ਉੱਧਰ ਇਲਾਕੇ ਦੇ ਅਕਾਲੀ ਨੇਤਾ ਅਤੇ ਸ਼ਾਹਕੋਟ ਵਿਧਾਨ ਸਭਾ ਹਲਕੇ ਦੇ ਅਕਾਲੀ ਦਲ ਦੇ ਉਮੀਦਵਾਰ ਬਚਿੱਤਰ ਸਿੰਘ ਕੋਹਾੜ ਦਾ ਵੀ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਕਿਸ ਕਦਰ ਝੂਠੇ ਨੇ ਇਸ ਦਾ ਸਾਫ਼ ਉਦਾਹਰਨ ਪਿੰਡ ਦੇ ਇਹ ਲੋਕ ਨੇ ਜੋ ਟੈਂਟਾਂ ਵਿੱਚ ਰਹਿ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੱਕ ਪਾਸੇ ਤਾਂ ਲੋਕਾਂ ਨੂੰ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਉਹ ਸਾਰੇ ਕੰਮ ਕਰ ਰਹੇ ਨੇ ਪਰ ਅਸਲੀਅਤ ਕੁਝ ਹੋਰ ਹੀ ਹੈ।
ਉਨ੍ਹਾਂ ਮੁਤਾਬਿਕ ਪਿੰਡ ਇਸਮਾਈਲਪੁਰ ਦੇ ਕਰੀਬ 35 ਪਰਿਵਾਰ ਜੋ ਪਿਛਲੇ ਕਈ ਦਿਨਾਂ ਤੋਂ ਇੰਨੀ ਠੰਢ ਵਿੱਚ ਖਾਲੀ ਪਲਾਟ ਵਿੱਚ ਟੈਂਟ ਲਗਾ ਕੇ ਰਹਿਣ ਨੂੰ ਮਜ਼ਬੂਰ ਨੇ ਸਰਕਾਰ ਦੀ ਕਾਰਜ ਪ੍ਰਣਾਲੀ ਉੱਤੇ ਇੱਕ ਵੱਡਾ ਸਵਾਲ ਖੜ੍ਹਾ ਕਰ ਰਹੇ ਹਨ।
ਇਹ ਵੀ ਪੜ੍ਹੋ: 2021 ਦੀਆ ਜਲੰਧਰ ਵਿਚ ਮਿੱਠੀਆਂ ਕੌੜੀਆਂ ਯਾਦਾਂ