ETV Bharat / city

ਜੰਲਧਰ ਤੋਂ ਅਗਵਾ ਬੱਚੇ ਨੂੰ ਪੁਲਿਸ ਨੇ 24 ਘੰਟੇ 'ਚ ਕੀਤਾ ਰਿਕਵਰ, 2 ਕਾਬੂ

author img

By

Published : Aug 18, 2019, 4:48 AM IST

15 ਦਿਨ ਦੇ ਅਗਵਾ ਬੱਚੇ ਨੂੰ ਜੰਲਧਰ ਪੁਲਿਸ ਨੇ 24 ਘੰਟਿਆ ਦੇ ਅੰਦਰ ਬਠਿੰਡਾ ਤੋਂ ਰਿਕਵਰ ਕਰ ਲਿਆ ਹੈ। ਪੁਲਿਸ ਨੇ ਬੱਚੇ ਨੂੰ ਉਸ ਦੇ ਪਰਿਵਾਰ ਨੂੰ ਸੌਪ ਦਿੱਤਾ ਹੈ। ਦੱਸਣਯੋਗ ਹੈ ਕਿ ਇਸ ਕੇਸ 'ਚ ਪੁਲਿਸ ਨੇ 2 ਔਰਤਾਂ ਨੂੰ ਕਾਬੂ ਕੀਤਾ ਹੈ।

ਫ਼ੋਟੋ

ਜਲੰਧਰ: ਸਥਾਨਕ ਥਾਣਾ 1 ਦੇ ਅਧੀਨ ਪੈਂਦੇ ਇਲਾਕੇ 'ਚ 2 ਬਾਈਕ ਸਵਾਰ ਨੌਜਵਾਨਾਂ ਨੇ 15 ਦਿਨ ਦੇ ਬੱਚੇ ਨੂੰ ਅਗਵਾ ਕਰ ਲਿਆ ਸੀ। ਪੁਲਿਸ ਨੇ ਇਸ ਦੀ ਇਤਲਾਹ ਮਿਲਦੇ ਹੀ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ, ਜਿਸ ਦੇ ਚਲਦੇ ਸਿਰਫ਼ 24 ਘੰਟੇ 'ਚ ਬੱਚੇ ਨੂੰ ਰਿਕਵਰ ਕਰ ਉਸ ਦੇ ਪਰਿਵਾਰ ਵਾਲੀਆਂ ਨੂੰ ਸੌਂਪ ਦਿੱਤਾ ਹੈ।

ਵੀਡੀਓ

ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਕੱਲ੍ਹ ਰਾਤ ਸਾਢੇ 9 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਾਈਕ ਸਵਾਰ 2 ਨੌਜਵਾਨ ਫੇਅਰ ਫਾਰਮ ਦੇ ਨਜ਼ਦੀਕ ਤੋਂ ਇੱਕ 10 ਸਾਲ ਦੀ ਬੱਚੀ ਰੇਸ਼ਮੀ ਦੇ ਕੋਲੋਂ 15 ਦਿਨ ਦੇ ਬੱਚੇ ਨੂੰ ਖੋਹ ਕੇ ਫ਼ਰਾਰ ਹੋ ਗਏ ਹਨ। ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਕਾਰਵਾਈ ਕਰਦੇ ਹੋਏ 2 ਮਹਿਲਾਵਾਂ ਨੂੰ ਬਠਿੰਡਾ ਤੋਂ ਗ੍ਰਿਫਤਾਰ ਕਰ, ਉਨ੍ਹਾਂ ਦੇ ਕੋਲੋਂ ਬੱਚੇ ਨੂੰ ਬਰਾਮਦ ਕਰ ਲਿਆ ਹੈ।

ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਕਪੂਰਥਲਾ ਦੀ ਰਾਜਵਿੰਦਰ ਕੌਰ ਉਰਫ਼ ਜੋਤੀ ਨੇ ਆਪਣੇ ਸਾਥੀਆਂ ਨਾਲ ਰਲ ਕੇ ਬੱਚੇ ਨੂੰ ਅਗਵਾ ਕੀਤਾ ਸੀ। ਪੁਲਿਸ ਨੇ ਤੁਰੰਤ ਹੀ ਇੱਕ ਸਪੈਸ਼ਲ ਟੀਮ ਤਿਆਰ ਕਰ ਬੱਚੇ ਨੂੰ ਬਠਿੰਡਾ ਤੋਂ ਬਰਾਮਦ ਕਰ ਲਿਆ ਅਤੇ ਆਰੋਪੀ ਮਹਿਲਾ ਮਨਜੀਤ ਕੌਰ ਉਰਫ ਮੰਜੂ, ਬਲਵਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਨੇ ਅਗਵਾ ਹੋਏ ਬੱਚੇ ਸ਼ਿਵਾ ਨੂੰ ਉਸ ਦੇ ਪਰਿਜਨਾਂ ਨੂੰ ਸੌਂਪ ਦਿੱਤਾ ਹੈ। ਪੁਲਿਸ ਨੇ ਆਰੋਪੀਆਂ ਤਿਲਕ ਰਾਜ ਪੁੱਤਰ ਅਮਰ ਚੰਦ ਰਾਜਵਿੰਦਰ ਕੌਰ ਉਰਫ ਜੋਤੀ ਪਤਨੀ ਤਿਲਕ ਰਾਜ ਦੋਨੋਂ ਨਿਵਾਸੀ ਪਿੰਡ ਕੋਟ ਕਰਾਰ ਖਾਂ ਜ਼ਿਲ੍ਹਾ ਕਪੂਰਥਲਾ, ਸੁਖਰਾਜ ਸਿੰਘ ਪੁੱਤਰ ਗੁਲਰਾਜ ਸਿੰਘ ਨਿਵਾਸੀ ਪਿੰਡ ਭਾਗੂ ਥਾਣਾ ਕੈਂਟ ਜ਼ਿਲ੍ਹਾ ਬਠਿੰਡਾ ਅਤੇ ਬਲਜਿੰਦਰ ਕੌਰ ਨਿਵਾਸੀ ਮੁਕਤਸਰ ਸਾਹਿਬ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕਰ ਲਿਆ ਹੈ ।

Intro:ਜਲੰਧਰ ਕਮਿਸ਼ਨਰੇਟ ਪੁਲੀਸ ਨੇ ਕੱਲ੍ਹ ਰਾਤ ਸਾਢੇ ਨੌਂ ਵਜੇ ਅਗਵਾ ਹੋਏ ਪੰਦਰਾਂ ਦਿਨ ਦੇ ਬੱਚੇ ਨੂੰ ਚੌਵੀ ਘੰਟੇ ਦੇ ਅੰਦਰ ਅੰਦਰ ਲੱਭ ਕੇ ਉਸ ਦੇ ਪਰਿਜਨਾਂ ਨੂੰ ਸੌਂਪ ਦਿੱਤਾ ਹੈ।Body:ਇਸ ਤੇ ਜਾਣਕਾਰੀ ਦਿੰਦੇ ਹੋਏ ਡੀਸੀਪੀ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ ਕੱਲ੍ਹ ਰਾਤ ਸਾਢੇ ਨੌ ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਾਈਕ ਸਵਾਰ ਦੋ ਨੌਜਵਾਨ ਫੇਅਰ ਫਾਰਮ ਦੇ ਨਜ਼ਦੀਕ ਤੋਂ ਇੱਕ ਦਸ ਸਾਲ ਦੀ ਬੱਚੀ ਰੇਸ਼ਮੀ ਦੇ ਕੋਲੋਂ ਪੰਦਰਾਂ ਦਿਨ ਦਾ ਮੁੰਡਾ ਸ਼ਿਵਾ ਨੂੰ ਉਸ ਕੋਲੋਂ ਖੋਹ ਕੇ ਫ਼ਰਾਰ ਹੋ ਗਏ ਸੀ। ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋ ਮਹਿਲਾਵਾਂ ਨੂੰ ਬਠਿੰਡਾ ਤੋਂ ਗ੍ਰਿਫਤਾਰ ਕਰ ਉਨ੍ਹਾਂ ਦੇ ਕੋਲੋਂ ਸ਼ਿਵਾ ਨੂੰ ਬਰਾਮਦ ਕਰ ਲਿਆ ਹੈ। ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਜਿੱਦਾਂ ਹੀ ਥਾਣਾ ਡਿਵੀਜ਼ਨ ਨੰਬਰ ਇੱਕ ਦੀ ਪੁਲੀਸ ਨੂੰ ਸੂਚਨਾ ਮਿਲੀ ਕੀ ਕਿਸੇ ਨੇ ਪੰਦਰਾਂ ਦਿਨ ਦੇ ਬੱਚੇ ਨੂੰ ਅਗਵਾ ਕਰ ਲਿਆ ਹੈ ਤਾਂ ਪੁਲਿਸ ਨੇ ਉਸੇ ਸਮੇਂ ਜਾਂਚ ਸ਼ੁਰੂ ਕਰ ਦਿੱਤੀ ਸੀ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਤਿਲਕ ਰਾਜ ਪੁੱਤਰ ਅਰਮ ਚੰਦ ਨਿਵਾਸੀ ਪਿੰਡ ਕੋਟ ਕਰਾਰ ਖਾਂ ਜ਼ਿਲ੍ਹਾ ਕਪੂਰਥਲਾ ਅਤੇ ਉਸ ਦੀ ਪਤਨੀ ਰਾਜਵਿੰਦਰ ਕੌਰ ਉਰਫ਼ ਜੋਤੀ ਨੇ ਬੱਚੇ ਨੂੰ ਅਗਵਾ ਕੀਤਾ ਸੀ ਅਤੇ ਬਲਵਿੰਦਰ ਕੌਰ ਨਿਵਾਸੀ ਮੁਕਤਸਰ ਸਾਹਿਬ ਬਲਵਿੰਦਰ ਕੌਰ ਪਤਨੀ ਪੱਪੂ ਸਿੰਘ ਨਿਵਾਸੀ ਪਿੰਡ ਚੱਕ ਫਤਿਹ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਦੇ ਵੱਲੋਂ ਮਨਜੀਤ ਕੌਰ ਉਰਫ ਮੰਜੂ ਪਤਨੀ ਮੰਗਲ ਦਾਸ ਨਿਵਾਸੀ ਭਗਤਪੁਰਾ ਨਜ਼ਦੀਕ ਸ਼ੇਖੂਪੁਰਾ ਜ਼ਿਲ੍ਹਾ ਕਪੂਰਥਲਾ ਦੇ ਨਾਲ ਮਿਲ ਕੇ ਇੰਦਰਜੀਤ ਕੌਰ ਪਤਨੀ ਕਰਮਜੀਤ ਸਿੰਘ ਨਿਵਾਸੀ ਪਿੰਡ ਮਰੜ ਜ਼ਿਲ੍ਹਾ ਰੋਪੜ ਜਿਸ ਦਾ ਘਰ ਵਾਲਾ ਬਠਿੰਡਾ ਕੈਂਟ ਆਰਮੀ ਵਿਚ ਨੌਕਰੀ ਕਰਦਾ ਹੈ ਨੂੰ ਗੁੰਮਰਾਹ ਕਰਕੇ ਸਵਾ ਚਾਰ ਲੱਖ ਰੁਪਏ ਵਿੱਚ ਬੱਚਾ ਵੇਚ ਦਿੱਤਾ ਸੀ। ਪੁਲਸ ਨੇ ਤੁਰੰਤ ਹੀ ਇੱਕ ਸਪੈਸ਼ਲ ਟੀਮ ਤਿਆਰ ਕਰ ਬੱਚੇ ਨੂੰ ਬਠਿੰਡਾ ਤੋਂ ਬਰਾਮਦ ਕਰ ਲਿਆ ਅਤੇ ਆਰੋਪੀ ਮਹਿਲਾ ਮਨਜੀਤ ਕੌਰ ਉਰਫ ਮੰਜੂ ਪਤਨੀ ਮੰਗਲ ਦਾਸ ਨਿਵਾਸੀ ਭਗਤਪੁਰਾ ਨਜ਼ਦੀਕ ਸ਼ੇਖਪੁਰਾ ਜ਼ਿਲ੍ਹਾ ਕਪੂਰਥਲਾ ਅਤੇ ਬਲਵਿੰਦਰ ਕੌਰ ਪਤਨੀ ਪੱਪੂ ਸਿੰਘ ਨਿਵਾਸੀ ਪਿੰਡ ਚੱਕ ਫਤਿਹ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਅਗਵਾ ਹੋਏ ਬੱਚੇ ਸ਼ਿਵਾ ਨੂੰ ਉਸ ਦੇ ਪਰਿਜਨਾਂ ਚੰਦਾ ਦੇਵੀ ਪਤਨੀ ਪ੍ਰਮੋਦ ਕੁਮਾਰ ਨਿਵਾਸੀ ਨੀਟੂ ਦੀ ਦੁਕਾਨ ਨਜ਼ਦੀਕ ਫੇਅਰ ਫਾਰਮ ਨੂੰ ਸੌਂਪ ਦਿੱਤਾ ਹੈ । ਪੁਲਿਸ ਨੇ ਆਰੋਪੀਆਂ ਤਿਲਕ ਰਾਜ ਪੁੱਤਰ ਅਮਰ ਚੰਦ ਰਾਜਵਿੰਦਰ ਕੌਰ ਉਰਫ ਜੋਤੀ ਪਤਨੀ ਤਿਲਕ ਰਾਜ ਦੋਨੋਂ ਨਿਵਾਸੀ ਪਿੰਡ ਕੋਟ ਕਰਾਰ ਖਾਂ ਜ਼ਿਲ੍ਹਾ ਕਪੂਰਥਲਾ, ਸੁਖਰਾਜ ਸਿੰਘ ਪੁੱਤਰ ਗੁਲਰਾਜ ਸਿੰਘ ਨਿਵਾਸੀ ਪਿੰਡ ਭਾਗੂ ਥਾਣਾ ਕੈਂਟ ਜ਼ਿਲ੍ਹਾ ਬਠਿੰਡਾ ਅਤੇ ਬਲਜਿੰਦਰ ਕੌਰ ਨਿਵਾਸੀ ਮੁਕਤਸਰ ਸਾਹਿਬ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕਰ ਲਿਆ ਹੈ ।

ਬਾਈਟ: ਗੁਰਮੀਤ ਸਿੰਘ ( ਡੀ ਸੀ ਪੀ ਇਨਵੈਸਟੀਗੇਸ਼ਨ ਜਲੰਧਰ )Conclusion:ਪੰਜਾਬ ਵਿੱਚ ਅਜਿਹੀਆਂ ਬੱਚੇ ਅਗਵਾ ਕਰਨ ਦੀਆਂ ਖਬਰਾਂ ਹੋਰ ਵੀ ਸੁਣਨ ਵਿੱਚ ਆਈਆਂ ਨੇ ਲੋਕਾਂ ਨੂੰ ਸਤਰਕ ਰਹਿਣਾ ਚਾਹੀਦਾ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.