ਜਲੰਧਰ: ਥਾਣਾ ਨੰਬਰ 6 ਦੇ ਅਧੀਨ ਆਉਂਦੇ ਇੱਕ ਇਲਾਕੇ ਗੋਲਡਨ ਕਲੋਨੀ ਵਿੱਚ ਇੱਕ ਨਵ ਵਿਆਹੀ ਔਰਤ ਸਹੁਰੇ ਘਰ ਪੁਲਿਸ ਲੈ ਕੇ ਪਹੁੰਚ ਗਈ। ਪੁਲਿਸ ਦੇ ਨਾਲ ਆਪਣੇ ਸਹੁਰਾ ਪਰਿਵਾਰ ਦੇ ਘਰ ਆਈ ਚੰਦਨਾ ਨਾਮ ਦੀ ਇਸ ਮਹਿਲਾ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਹੀ ਇਸ ਦਾ ਵਿਆਹ ਹੋਇਆ ਸੀ ਤੇ ਵਿਆਹ ਤੋਂ ਕੁਝ ਦਿਨ ਪਹਿਲਾ ਉਸ ਦਾ ਪਤੀ ਇਸ ਨੂੰ ਪੇਕੇ ਛੱਡ ਆਇਆ ਸੀ ਤੇ ਫੇਰ ਲੈਣ ਨਹੀਂ ਆਇਆ। ਚੰਦਨਾ ਨੇ ਕਿਹਾ ਕਿ ਕੁਝ ਦਿਨ ਫੋਨ ’ਤੇ ਗੱਲ ਹੋਈ ਤੇ ਫੇਰ ਮੇਰੇ ਪਤੀ ਨੇ ਮੇਰਾ ਫੋਨ ਚੁੱਕਣਾ ਛੱਡ ਦਿੱਤਾ ਤੇ ਹੁਣ ਚੰਦਨਾ ਇਨਸਾਫ਼ ਦੀ ਮੰਗ ਕਰ ਰਹੀ ਹੈ।
ਇਹ ਵੀ ਪੜੋ: ਮਜਬੂਰੀ ਨੇ ਲਵਾਈ ਮਾਂ-ਪੁੱਤ ਤੋਂ ਚਾਹ ਦਾ ਰੇਹੜੀ
ਉਧਰ ਥਾਣਾ ਨੰਬਰ 6 ਦੀ ਸਬ ਇੰਸਪੈਕਟਰ ਅਨੂੰ ਬਨਿਆਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਚੰਦਨਾ ਵੱਲੋਂ ਇੱਕ ਦਰਖਾਸਤ ਮਿਲੀ ਹੈ ਜਿਸ ਤੋਂ ਬਾਅਦ ਉਹ ਚੰਦਰਾ ਦੇ ਨਾਮ ਉਸ ਦੇ ਸਹੁਰਾ ਪਰਿਵਾਰ ਦੇ ਘਰ ਵੀ ਗਏ ਸੀ, ਪਰ ਉਥੇ ਉਨ੍ਹਾਂ ਨਾਲ ਮੁਲਾਕਾਤ ਨਹੀਂ ਹੋ ਸਕੀ। ਫਿਲਹਾਲ ਸਹੁਰਾ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਪੂਰੇ ਮਾਮਲੇ ਨੂੰ ਹੱਲ ਕੀਤਾ ਜਾ ਸਕੇ।
ਇਹ ਵੀ ਪੜੋ: Agricultural Law: ਕਿਸਾਨਾਂ ਨੇ ਘੇਰੀ ਭਾਜਪਾ ਆਗੂ ਸ਼ਵੇਤ ਮਲਿਕ ਦੀ ਕਾਰ