ਜਲੰਧਰ: ਦੇਸ਼ ’ਚ ਕੋਰੋਨਾ ਵਾਇਰਸ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ ਜਿਸ ਕਾਰਨ ਆਕਸੀਜਨ ਦੀ ਘਾਟ ਵੀ ਵੱਡੇ ਪੱਧਰ ’ਤੇ ਹੋ ਰਹੀ ਹੈ। ਉਥੇ ਹੀ ਜੇਕਰ ਰਾਜਧਾਨੀ ਦਿੱਲੀ ਦੀ ਕੀਤੀ ਜਾਵੇ ਤਾਂ ਦਿੱਲੀ ਦੇ ਹਸਪਤਾਲਾਂ ਨੇ ਆਰਸੀਜਨ ਦੀ ਕਮੀ ਕਾਰਨ ਕੋਰੋਨਾ ਮਰੀਜਾ ਨੂੰ ਦਾਖਲ ਕਰਨਾ ਬੰਦ ਕਰ ਦਿੱਤਾ ਹੈ ਜਿਸ ਕਾਰਨ ਦਿੱਲੀ ਦੇ ਲੋਕ ਪੰਜਾਬ ਵੱਲ ਭੱਜ ਰਹੇ ਹਨ ਤੇ ਆਪਣੇ ਪਰਿਵਾਰਕ ਮੈਂਬਰਾਂ ਦਾ ਇਲਾਜ ਕਰਵਾ ਰਹੇ ਹਨ। ਉਥੇ ਹੀ ਜਲੰਧਰ ਦੇ ਇੱਕ ਨਿਜੀ ਹਸਪਤਾਲ ’ਚ ਦਿੱਲੀ ਦਾ ਇੱਕ ਪਰਿਵਾਰ ਦਾਖਲ ਹੋਇਆ ਜਿਸ ਨੂੰ ਆਕਸੀਜਨ ਦੀ ਵਧੇਰੇ ਲੋੜ ਸੀ।
ਇਹ ਵੀ ਪੜੋ: ਦਿੱਲੀ ਵਿਚ ਹੋਰ ਇੱਕ ਹਫ਼ਤੇ ਦੇ ਲਈ ਵਧਾਇਆ ਲਾਕਡਾਊਨ
ਇਸ ਮੌਕੇ ਡਾਕਟਰ ਨੇ ਕਿਹਾ ਕਿ ਅਸੀਂ ਵੈਟੀਲੇਟਰ ਵਾਲੇ ਮਰੀਜਾ ਨੂੰ ਦਾਖਲ ਨਹੀਂ ਕਰ ਰਹੇ ਹਾਂ ਕਿਉਂਕਿ ਸਾਡੇ ਕੋਲ ਪਹਿਲਾਂ ਹੀ ਆਕਸੀਜਨ ਦੀ ਘਾਟ ਹੈ ਜਿਸ ਕਾਰਨ ਬਾਕੀ ਮਰੀਜਾ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਤੇ ਉਹਨਾਂ ਦੀ ਚਾਲ ਖਰਾਬ ਹੋ ਜਾਵੇਗੀ। ਉਥੇ ਹੀ ਦਿੱਲੀ ਤੋਂ ਆਪਣੇ ਪਤੀ ਦਾ ਇਲਾਜ ਕਰਵਾਉਣ ਆਈ ਔਰਤ ਨੇ ਕਿਹਾ ਕਿ ਦਿੱਲੀ ’ਚ ਲੋਕ ਆਕਸੀਜਨ ਦੀ ਘਾਟ ਕਾਰਨ ਮਰ ਰਹੇ ਹਨ ਉਥੇ ਦੇ ਹਸਪਤਾਲਾਂ ’ਚ ਬਹੁਤ ਬੁਰ੍ਹਾਂ ਹਾਲ ਹੈ ਲੋਕਾਂ ਨੂੰ ਆਕਸੀਜਨ ਨਹੀਂ ਮਿਲ ਰਹੀ ਹੈ।