ਜਲੰਧਰ: 15 ਸਾਲ ਦੀ ਕੁਸੁਮ ਦੀ ਬਹਾਦਰੀ ਦੀ ਚਰਚਾ ਦੇਸ਼ ਭਰ 'ਚ ਹੋ ਰਹੀ ਹੈ। ਅਜਿਹੇ 'ਚ ਜਦੋਂ ਕੁਸੁਮ ਦੀ ਬਹਾਦਰੀ ਦੀ ਖ਼ਬਰ ਮੀਡੀਆ ਵਿੱਚ ਪ੍ਰਸਾਰਿਤ ਹੋਈ ਤਾਂ ਹਰਿਆਣਾ ਦੇ ਕੁਝ ਲੋਕ ਉਸ ਦੀ ਬਹਾਦਰੀ ਦਾ ਇਨਾਮ ਦੇਣ ਲਈ ਉਸ ਦੇ ਘਰ ਪਹੁੰਚੇ। ਉਨ੍ਹਾਂ ਨੇ ਕੁਸੁਮ ਨੂੰ 1 ਲੱਖ ਰੁਪਏ ਦਾ ਚੈੱਕ ਦਿੱਤਾ। ਇਸ ਤੋਂ ਇਲਾਵਾ ਕੁਝ ਮਿਠਾਈ ਅਤੇ ਕੱਪੜੇ ਵੀ ਭੇਂਟ ਕੀਤੇ ਗਏ।
ਇਸ ਦੌਰਾਨ ਕੁਸੁਮ ਨੇ ਕਿਹਾ ਕਿ ਕਈ ਲੋਕ ਉਸ ਨਾਲ ਮਿਲਣ ਆ ਰਹੇ ਹਨ ਅਤੇ ਉਹ ਬਹੁਤ ਖੁਸ਼ ਹੈ। ਕੁਸੁਮ ਨੇ ਉਨ੍ਹਾਂ ਸਾਰੀਆਂ ਦਾ ਧੰਨਵਾਦ ਕੀਤਾ ਜੋ ਉਸ ਦੀ ਪੜ੍ਹਾਈ ਲਈ ਪੈਸੇ ਦੇ ਰਹੇ ਹਨ। ਕੁਸੁਮ ਨੇ ਦੱਸਿਆ ਕਿ ਉਹ ਇਹ 1 ਲੱਖ ਰੁਪਏ ਆਪਣੀ ਪੜ੍ਹਾਈ 'ਚ ਖਰਚ ਕਰੇਗੀ। ਇਸ ਦੌਰਾਨ ਕੁਸੁਮ ਨੇ ਸਾਰੀਆਂ ਕੁੜੀਆਂ ਨੂੰ ਅਜਿਹੀ ਹਾਲਾਤ 'ਚ ਹਿੰਮਤ ਨਾਲ ਲੜ੍ਹਣ ਬਾਰੇ ਕਿਹਾ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜਲੰਧਰ ਦੇ ਕਪੂਰਥਲਾ ਚੌਕ 'ਚ 15 ਸਾਲਾ ਕੁੜੀ ਕੁਸੁਮ, ਜਿਸਦਾ ਲੁਟੇਰਿਆਂ ਨਾਲ ਮੁਕਾਬਲਾ ਕਰਦੇ ਹੋਏ ਹੱਥ ਕੱਟਿਆ ਗਿਆ ਸੀ। ਕੁਸੁਮ ਨੇ ਬੜੀ ਹੀ ਬਹਾਦਰੀ ਨਾਲ ਲੁਟੇਰਿਆਂ ਦਾ ਮੁਕਾਬਲਾ ਕੀਤਾ। ਕੁਸੁਮ ਦੀ ਇਸ ਬਹਾਦਰੀ ਦੇ ਚਰਚੇ ਦੁਨੀਆ ਭਰ ਵਿੱਚ ਹੋ ਰਹੇ ਹਨ।