ਜਲੰਧਰ: ਕਹਿੰਦੇ ਨੇ ਪਿਆਰ ਦੀ ਕੋਈ ਸੀਮਾ ਨਹੀਂ ਹੁੰਦੀ, ਜੇਕਰ ਪਿਆਰ ਦਿਲੋਂ ਸੱਚਾ ਹੋਵੇ ਤਾਂ ਵਿਅਕਤੀ ਸੱਤ ਸਮੁੰਦਰ ਵੀ ਪਾਰ ਕਰ ਜਾਂਦਾ ਹੈ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਜਲੰਧਰ ਦੇ ਬਸਤੀ ਬਾਵਾ ਖੇਲ ਇਲਾਕੇ ’ਚ ਜਿੱਥੇ ਪਾਕਿਸਤਾਨ ਦੀ ਲੜਕੀ ਆਪਣੇ ਪਿਆਰ ਦੇ ਖਾਤਿਰ ਸਰਹੱਦ ਪਾਰ ਕਰਕੇ ਆ ਗਈ ਹੈ।
ਸੋਸ਼ਲ ਮੀਡੀਆ ’ਤੇ ਦੋਹਾਂ ਨੂੰ ਹੋਇਆ ਪਿਆਰ: ਦੱਸ ਦਈਏ ਕਿ ਜੋ ਲੜਕੀ ਜਿਸ ਦਾ ਨਾਂ ਸ਼ਾਮਯਾਲਾ ਹੈ ਜੋ ਕਿ ਜਲੰਧਰ ਦੇ ਬਸਤੀ ਬਾਵਾ ਖੇਲ ਦੇ ਰਹਿਣ ਵਾਲੇ ਕਮਲ ਕਲਿਆਣ ਭਾਰਤ ਦੀ ਰਿਸ਼ਤੇਦਾਰ ਹੈ। ਸ਼ਾਮਯਾਲਾ ਪਾਕਿਸਤਾਨ ਤੋਂ ਹੈ ਜੋ ਕਮਲ ਕਲਿਆਣ ਦੀ ਰਿਸ਼ਤੇਦਾਰ ਹੈ ਪਰ ਇਨ੍ਹਾਂ ਦੋਹਾਂ ਦਾ ਪਿਆਰ ਸੋਸ਼ਲ ਮੀਡੀਆ ’ਤੇ ਪ੍ਰਵਾਨ ਚੜ੍ਹਿਆ। ਸ਼ਾਮਯਾਲਾ ਦੇ ਮੁਤਾਬਕ ਇਕ ਸਾਲ ਤੱਕ ਪਹਿਲੇ ਇਨ੍ਹਾਂ ਦੋਨਾਂ ਦੀ ਦੋਸਤੀ ਰਹੀ ਪਰ ਉਸ ਤੋਂ ਬਾਅਦ ਇਹ ਦੋਸਤੀ ਪਿਆਰ ਵਿੱਚ ਬਦਲ ਗਈ ਫਿਰ ਇਨ੍ਹਾਂ ਨੇ ਆਪਸ ਵਿਚ ਵਿਆਹ ਕਰਵਾਉਣ ਦਾ ਫੈਸਲਾ ਲਿਆ।
'ਦੋਹਾਂ ਦੇਸ਼ਾਂ ਵਿੱਚ ਸਿਰਫ਼ ਰਾਜਨੀਤੀ ਕਰਕੇ ਵਿਵਾਦ': ਪਾਕਿਸਤਾਨ ਤੋਂ ਆਈ ਲੜਕੀ ਸ਼ਾਮਯਾਲਾ ਦਾ ਕਹਿਣਾ ਹੈ ਕਿ ਦੋਨਾਂ ਪਰਿਵਾਰਾਂ ਦੀ ਰਜ਼ਾਮੰਦੀ ਤੋਂ ਬਾਅਦ ਉਹ ਵਿਆਹ ਕਰਵਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਲੜਕੇ ਵਾਲੇ ਪਾਕਿਸਤਾਨ ਆਉਂਦੇ ਪਰ ਇਹ ਮੁਮਕਿਨ ਨਹੀਂ ਹੋ ਸਕਿਆ ਜਿਸ ਕਰਕੇ ਉਨ੍ਹਾਂ ਦਾ ਪਰਿਵਾਰ ਪਨਤਾਲੀ ਦਿਨਾਂ ਦੇ ਵੀਜ਼ੇ ਤੇ ਜਲੰਧਰ ਪਹੁੰਚਿਆ। ਸ਼ਾਮਯਾਲਾ ਦੇ ਮੁਤਾਬਕ ਦੋਹਾਂ ਦੇਸ਼ਾਂ ਵਿੱਚ ਸਿਰਫ਼ ਰਾਜਨੀਤੀ ਕਰਕੇ ਵਿਵਾਦ ਹੈ ਜਦਕਿ ਆਮ ਲੋਕ ਇੱਕ ਦੂਜੇ ਨੂੰ ਉਸ ਸਮੇਂ ਤੋਂ ਹੀ ਪਿਆਰ ਕਰਦੇ ਰਿੱਝਦਾ ਆਪਣੇ ਦੇਸ਼ਵਾਸੀਆਂ ਨਾਲ ਕਰਦੇ ਹਨ।
ਵੀਜ਼ੇ ਨੂੰ ਲੱਗ ਗਏ ਤਕਰੀਬਨ ਤਿੰਨ ਸਾਲ: ਦੂਜੇ ਪਾਸੇ ਕਮਲ ਕਲਿਆਣ ਉਸਦਾ ਕਹਿਣਾ ਹੈ ਕਿ ਸ਼ਾਮਯਾਲਾ ਨਾਲ ਉਹਦੀ ਮੁਲਾਕਾਤ ਇਕ ਵਿਆਹ ਸਮਾਰੋਹ ਦੌਰਾਨ ਹੋਈ ਸੀ ਜਿੱਥੇ ਉਸਦੇ ਸ਼ਾਮਯਾਲਾ ਨੂੰ ਪਸੰਦ ਕਰ ਲਿਆ ਪਰ ਉਹਨਾਂ ਦੀ ਗੱਲਬਾਤ ਸੋਸ਼ਲ ਮੀਡੀਆ ਜ਼ਰੀਏ ਅੱਗੇ ਵਧੀ ਅਤੇ ਕਰੀਬ ਪੰਜ ਸਾਲਾਂ ਬਾਅਦ ਅੱਜ ਇਹ ਮੌਕਾ ਆਇਆ ਹੈ ਕਿ ਦੋਨੇਂ ਵਿਆਹ ਦੇ ਬੰਧਨ ਵਿੱਚ ਬੰਧਨ ਜਾ ਰਹੇ ਹਨ। ਉਸ ਦੇ ਮੁਤਾਬਕ ਸ਼ਾਮਯਾਲਾ ਦੇ ਪਰਿਵਾਰ ਨੂੰ ਵੀਜ਼ਾ ਲੈਣ ਵਿਚ ਕਰੀਬ ਤਿੰਨ ਸਾਲ ਲੱਗ ਗਏ ਅਤੇ ਤਿੰਨਾਂ ਸਾਲਾਂ ਉਹਦੀ ਕੋਸ਼ਿਸ਼ ਤੋਂ ਬਾਅਦ ਆਖ਼ਿਰ ਉਹ ਦਿਨ ਆ ਗਿਆ ਜਦੋ ਦਸ ਜੁਲਾਈ ਨੂੰ ਉਨ੍ਹਾਂ ਦੇ ਘਰ ਸ਼ਹਿਨਾਈਆਂ ਵੱਜਣਗੀਆਂ ਅਤੇ ਸ਼ਾਮਯਾਲਾ ਦੀ ਡੋਲੀ ਉਨ੍ਹਾਂ ਦੇ ਘਰ ਆਵੇਗੀ।
ਦੋਹਾਂ ਦੇ ਪਰਿਵਾਰਿਕ ਮੈਂਬਰ ਖੁਸ਼: ਇਸ ਵਿਆਹ ਵਿੱਚ ਦੋਨਾਂ ਪਰਿਵਾਰਾਂ ਦੇ ਬਜ਼ੁਰਗ ਬੇਹੱਦ ਖੁਸ਼ ਹਨ। ਲੜਕੇ ਦੇ ਪਿਤਾ ਦਾ ਕਹਿਣਾ ਹੈ ਕਿ ਇਸ ਦੌਰਾਨ ਦੇਹਾਂ ਦੇ ਪਰਿਵਾਰ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਪਰ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਦੋਵੇਂ ਬੱਚੇ ਇਕੱਠੇ ਹੋ ਗਏ ਹਨ ਅਤੇ ਹੁਣ ਵਿਆਹ ਦੇ ਬੰਧਨ ਵਿਚ ਬੰਨ੍ਹਣ ਜਾ ਰਹੇ ਹਨ।
ਇਹ ਵੀ ਪੜੋ: 90 ਸਾਲ ਦੀ ਉਮਰ ਵਿੱਚ ਆਤਮ ਨਿਰਭਰ ਬਣਨ ਦਾ ਸੁਪਨਾ ਦੇਖਿਆ, 94 ਸਾਲ ਦੀ ਉਮਰ ਵਿੱਚ 1.5 ਲੱਖ ਮਹੀਨੇ ਦੀ ਕਮਾਈ