ETV Bharat / city

70 ਦਿਨਾਂ 'ਚ ਚੰਨੀ, ਸਾਢੇ ਚਾਰ ਸਾਲਾਂ 'ਚ ਅਮਰਿੰਦਰ ਪਾਸ ਜਾਂ ਫੇਲ੍ਹ... - Here is our special report on Channi's 70 days operation

ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣੇ 70 ਦਿਨ ਹੋ ਗਏ ਹਨ(It has been 70 days since Channi became the Chief Minister of Punjab)। ਇਨ੍ਹਾਂ 70 ਦਿਨਾਂ ਵਿਚ ਚੰਨੀ ਨੇ ਕਈ ਐਲਾਨ ਕੀਤੇ(In 70 days, Channi made many announcements) ਅਤੇ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਚੰਨੀ ਦੇ ਇਨ੍ਹਾਂ 70 ਦਿਨਾਂ ਦੇ ਕੰਮਕਾਜ ਉੱਪਰ ਪੇਸ਼ ਸਾਡੀ ਇਹ ਖਾਸ ਰਿਪੋਰਟ ...

70 ਦਿਨਾਂ 'ਚ ਚੰਨੀ, ਸਾਢੇ ਚਾਰ ਸਾਲਾਂ 'ਚ ਅਮਰਿੰਦਰ ਪਾਸ ਜਾਂ ਫੇਲ੍ਹ...

author img

By

Published : Dec 3, 2021, 6:21 PM IST

ਜਲੰਧਰ: ਪੰਜਾਬ ਵਿੱਚ ਕਾਂਗਰਸ ਸਰਕਾਰ ਨੂੰ 5 ਸਾਲ ਪੂਰੇ ਹੋਣ ਜਾ ਰਹੇ ਹਨ(The Congress government in Punjab is going to complete 5 years)। ਇੱਕ ਪਾਸੇ ਜਿਥੇ ਸਾਢੇ 4 ਸਾਲ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਰਹੇ(Capt. Amarinder Singh was the Chief Minister of Punjab for four and a half years), ਪਰ ਚੋਣਾਂ ਵੇਲੇ ਕੀਤੇ ਆਪਣੇ ਵਾਅਦਿਆਂ ਨੂੰ ਪੂਰਾ ਨਾ ਕਰਨ 'ਤੇ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਪਦ ਛੱਡਣਾ ਪਿਆ।

ਹੁਣ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣੇ 70 ਦਿਨ ਹੋ ਗਏ(It has been 70 days since Channi became the Chief Minister of Punjab) ਹਨ। ਇਨ੍ਹਾਂ 70 ਦਿਨਾਂ ਵਿਚ ਚੰਨੀ ਨੇ ਕਈ ਐਲਾਨ ਕੀਤੇ ਅਤੇ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਚੰਨੀ ਦੇ ਇਨ੍ਹਾਂ 70 ਦਿਨਾਂ ਦੇ ਕੰਮਕਾਜ ਉੱਪਰ ਪੇਸ਼ ਸਾਡੀ ਇਹ ਖਾਸ ਰਿਪੋਰਟ ...

ਚਰਨਜੀਤ ਸਿੰਘ ਚੰਨੀ ਜਦ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਤਾਂ ਉਨ੍ਹਾਂ ਅੱਗੇ ਉਹ ਸਾਰੇ ਮਸਲੇ ਰੱਖੇ ਗਏ, ਜਿਨ੍ਹਾਂ ਨੂੰ ਪੂਰਵ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੱਲ ਨਹੀਂ ਕਰ ਸਕੇ ਸਨ।

ਇੱਕ ਇੱਕ ਕਰਕੇ ਚੰਨੀ ਨੇ ਇਨ੍ਹਾਂ ਮਸਲਿਆਂ ਨੂੰ ਹੱਲ ਕਰਨਾ ਸ਼ੁਰੂ ਕੀਤਾ। ਫਿਰ ਚਾਹੇ ਗੱਲ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੀ ਹੋਵੇ ਜਾਂ ਲਾਲ ਲਕੀਰ ਵਾਲੇ ਮਸਲੇ ਦੀ। ਬਿਜਲੀ ਦੀਆਂ ਸਸਤੀਆਂ ਕੀਮਤਾਂ ਦੀ ਹੋਵੇ ਜਾਂ ਫਿਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ। ਚੰਨੀ ਇਨ੍ਹਾਂ ਸਾਰੀਆਂ ਗੱਲਾਂ ਨੂੰ ਆਪਣੀਆਂ ਉਪਲੱਬਧੀਆਂ ਦੱਸ ਰਹੇ ਹਨ। ਇਸ ਤੋਂ ਇਲਾਵਾ ਕਈ ਐਸੇ ਵੱਡੇ ਐਲਾਨ ਅਤੇ ਪ੍ਰਾਜੈਕਟਾਂ ਦੀ ਸ਼ੁਰੂਆਤ ਵੀ ਕਰ ਚੁੱਕੇ ਹਨ, ਜੋ ਉਹ ਖੁਦ ਜਾਣਦੇ ਨੇ ਕਿ ਇਨ੍ਹਾਂ ਦਿਨਾਂ ਵਿੱਚ ਪੂਰੇ ਨਹੀਂ ਹੋ ਸਕਦੇ।

70 ਦਿਨਾਂ 'ਚ ਚੰਨੀ, ਸਾਢੇ ਚਾਰ ਸਾਲਾਂ 'ਚ ਅਮਰਿੰਦਰ ਪਾਸ ਜਾਂ ਫੇਲ੍ਹ...
ਆਖਿਰ ਕੀ ਸੀ ਕੈਪਟਨ ਦੇ ਮੈਨੀਫੈਸਟੋ ਦੇ ਮੁੱਦੇ?

ਘਰ ਘਰ ਨੌਕਰੀ, ਪੰਜਾਬ ਵਿੱਚ ਨਸ਼ੇ ਦਾ ਖ਼ਾਤਮਾ, ਪੰਜਾਬ ਵਿੱਚ ਸ਼ਰਾਬ ਦੇ ਠੇਕੇ ਹਰ ਸਾਲ ਪੰਜ ਫ਼ੀਸਦੀ ਘੱਟ ਕੀਤੇ ਜਾਣਗੇ, ਵੀ.ਆਈ.ਪੀ ਕਲਚਰ ਨੂੰ ਖ਼ਤਮ ਕੀਤਾ ਜਾਏਗਾ, ਕਿਸਾਨਾਂ ਨੂੰ ਮਿਨੀਮਮ ਇਨਕਮ ਮਿਲੇਗੀ, ਗ਼ਰੀਬ ਲੋਕਾਂ ਅਤੇ ਬੇਘਰ ਲੋਕਾਂ ਨੂੰ ਪੰਜ ਰੁਪਏ ਵਿੱਚ ਖਾਣਾ ਮਿਲੇਗਾ, ਓਲੰਪਿਕ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਨੂੰ ਛੇ ਕਰੋੜ ਰੁਪਏ, ਸਿਲਵਰ ਮੈਡਲ ਜਿੱਤਣ ਵਾਲੇ ਨੂੰ ਚਾਰ ਕਰੋੜ ਰੁਪਏ ਅਤੇ ਬ੍ਰੋਨਜ਼ ਮੈਡਲ ਜਿੱਤਣ ਵਾਲੇ ਨੂੰ ਢਾਈ ਕਰੋੜ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਨੂੰ ਪੰਦਰਾਂ ਲੱਖ ਰੁਪਏ ਦਿੱਤੇ ਜਾਣਗੇ।

ਨਵਾਂ ਲੋਕਪਾਲ ਬਿੱਲ ਲਿਆਂਦਾ ਜਾਏਗਾ ਅਤੇ ਮੁੱਖ ਮੰਤਰੀ ਦਾ ਪਦ ਵੀ ਲੋਕਪਾਲ ਦੇ ਦਾਇਰੇ ਵਿਚ ਹੋਵੇਗਾ, ਪੰਜਾਬ ਦਾ ਮੁੱਖ ਮੰਤਰੀ ਹੈਲੀਕਾਪਟਰ ਦਾ ਇਸਤੇਮਾਲ ਨਹੀਂ ਕਰੇਗਾ, ਪੰਜਾਬ ਦਾ ਪੂਰਨ ਵਿਕਾਸ ਕੀਤਾ ਜਾਏਗਾ, ਬੇਰੁਜ਼ਗਾਰਾਂ ਨੂੰ 2500 ਰੁਪਏ ਮਹੀਨਾ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ, ਵਿਦਿਆਰਥੀਆਂ ਨੂੰ ਸਮਾਰਟਫੋਨ, ਉਦਯੋਗਾਂ ਨੂੰ ਪੰਜ ਰੁਪਏ ਯੂਨਿਟ ਬਿਜਲੀ, ਕਿਸਾਨਾਂ ਦਾ ਕਰਜ਼ ਮਾਫ ਅਤੇ ਲੜਕੀਆਂ ਨੂੰ ਕੇਜੀ ਤੋਂ ਲੈ ਕੇ ਪੀਐੱਚਡੀ ਤੱਕ ਮੁਫ਼ਤ ਸਿੱਖਿਆ ਵਰਗੇ ਵਾਅਦੇ ਸਨ।

ਕੈਪਟਨ ਸਾਹਿਬ ਨੇ ਕੁਝ ਨਹੀਂ ਕੀਤਾ ਅਤੇ ਚੰਨੀ ਕੋਲੋਂ ਏਨੇ ਥੋੜ੍ਹੇ ਸਮੇਂ 'ਚ ਕੁਝ ਨਹੀਂ ਹੋਣਾ : ਆਮ ਲੋਕ

ਫਿਲਹਾਲ ਚੰਨੀ ਦੇ ਇਨ੍ਹਾਂ 70 ਦਿਨਾਂ ਬਾਰੇ ਆਮ ਲੋਕਾਂ ਦਾ ਕਹਿਣਾ ਹੈ ਕਿ ਪੂਰਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਸਿਰਫ਼ ਪਿਛਲੇ ਸਾਢੇ 4 ਸਾਲ ਹੀ ਰਾਜ ਨਹੀਂ ਕੀਤਾ, ਬਲਕਿ ਇਸ ਤੋਂ ਪਹਿਲਾਂ ਵੀ ਪੰਜਾਬ ਵਿੱਚ 5 ਸਾਲ ਰਾਜ ਕਰ ਚੁੱਕੇ ਹਨ।

ਲੋਕਾਂ ਮੁਤਾਬਕ ਇਨ੍ਹਾਂ ਸਮਿਆਂ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਮੁਤਾਬਕ ਪੰਜਾਬ ਵਿਚ ਜਦ ਕਾਂਗਰਸ ਸਰਕਾਰ ਆਈ ਸੀ, ਉਸ ਵੇਲੇ ਘਰ ਘਰ ਨੌਕਰੀ, ਨਸ਼ੇ ਦਾ ਖਾਤਮਾ, ਪੰਜਾਬ ਦੀ ਤਰੱਕੀ ਵਰਗੇ ਕਈ ਵਾਅਦੇ ਕੈਪਟਨ ਨੇ ਕੀਤੇ ਸਨ। ਪਰ ਉਨ੍ਹਾਂ ਵਿੱਚੋਂ ਇੱਕ ਵੀ ਨੇਪਰੇ ਨਹੀਂ ਚੜ੍ਹਿਆ।

ਇਸ ਦੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਬਤੌਰ ਮੁੱਖ ਮੰਤਰੀ ਆਏ ਤਿੰਨ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਹਾਲਾਂਕਿ ਇਸ ਦੌਰਾਨ ਉਹ ਤੇਜ਼ੀ ਨਾਲ ਕੰਮ ਕਰ ਰਹੇ ਨੇ, ਪਰ ਉਨ੍ਹਾਂ ਕੰਮਾਂ ਨੂੰ ਇੰਪਲੀਮੈਂਟ ਕਰਨ ਦਾ ਸਮਾਂ ਉਨ੍ਹਾਂ ਕੋਲ ਵੀ ਨਹੀਂ ਹੈ। ਲੋਕਾਂ ਮੁਤਾਬਕ ਸ਼ਹਿਰ ਦੇ ਵਿਕਾਸ ਦੇ ਨਾਮ ਉੱਪਰ ਕੋਈ ਵੀ ਕੰਮ ਸਰਕਾਰ ਨੇ ਨਹੀਂ ਕੀਤੇ।

ਕੈਪਟਨ ਦੇ ਝੂਠੇ ਵਾਅਦੇ ਅਤੇ ਚੰਨੀ ਦੇ ਝੂਠੇ ਲਾਰੇ : ਅਕਾਲੀ ਦਲ

ਉਧਰ ਦੂਸਰੇ ਪਾਸੇ ਅਕਾਲੀ ਦਲ ਦਾ ਵੀ ਕਹਿਣਾ ਹੈ ਕਿ ਪੰਜਾਬ ਵਿੱਚ ਪੂਰਵ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਵੀ ਕੰਮ ਨਹੀਂ ਕਰਵਾਇਆ। ਉਨ੍ਹਾਂ ਨੇ ਕੀਤੇ ਗਏ ਸਾਰੇ ਵਾਅਦੇ ਝੂਠੇ ਨਿਕਲੇ।

ਅਕਾਲੀ ਦਲ ਮੁਤਾਬਕ ਕਾਂਗਰਸ ਨੇ ਆਪਣੇ ਮੈਨੀਫੈਸਟੋ ਵਿੱਚ ਘਰ ਘਰ ਨੌਕਰੀ, ਨਸ਼ਾ ਮੁਕਤੀ, ਬੱਚਿਆਂ ਨੂੰ ਮੋਬਾਈਲ ਅਤੇ ਲੈਪਟਾਪ, ਆਟਾ ਦਾਲ ਸਕੀਮ ਨੂੰ ਡਬਲ ਕਰਨਾ ਅਤੇ ਨਾਲ ਖੰਡ ਅਤੇ ਚਾਹ ਪੱਤੀ ਦੇਣੀ, ਸ਼ਗਨ ਸਕੀਮ ਨੂੰ ਦੁੱਗਣਾ ਕਰਨਾ ਵਰਗੇ ਕਈ ਮਨ ਲੁਭਾਵਣੇ ਵਾਅਦੇ ਕੀਤੇ ਸੀ, ਜੋ ਕਿ ਕਦੀ ਪੂਰੇ ਹੀ ਨਹੀਂ ਹੋ ਸਕਦੇ ਸਨ।

ਇਸ ਲਈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪੰਜਾਬ ਵਿੱਚ ਕੈਪਟਨ ਦੇ ਸਾਢੇ 4 ਸਾਲ ਝੂਠੇ ਵਾਅਦੇ ਕਰ ਅਤੇ ਬਿਨਾਂ ਕੁਝ ਕੀਤੇ ਬੀਤੇ ਹਨ। ਉਨ੍ਹਾਂ ਮੁਤਾਬਕ ਹੱਦ ਤਾਂ ਉਦੋਂ ਹੋ ਗਈ, ਜਦ ਕੈਪਟਨ ਸਾਹਬ ਨੇ ਕਹਿ ਦਿੱਤਾ ਕਿ ਉਨ੍ਹਾਂ ਨੇ ਆਪਣੇ ਕੀਤੇ ਵਾਅਦਿਆਂ ਵਿੱਚੋਂ 92 % ਵਾਅਦੇ ਪੂਰੇ ਕਰ ਦਿੱਤੇ ਹਨ।

ਅਕਾਲੀ ਦਲ ਦਾ ਕਹਿਣਾ ਹੈ ਕਿ ਕੈਪਟਨ ਸਾਹਿਬ ਨੇ ਘਰ ਘਰ ਨੌਕਰੀ ਦੇਣ ਦੇ ਵਾਅਦੇ ਨੂੰ ਪੂਰਾ ਕਰਦੇ ਹੋਏ ਆਪਣੇ ਹੀ ਦੋ ਵਿਧਾਇਕਾਂ ਦੇ ਪੁੱਤਾਂ ਅਤੇ ਪੋਤਿਆਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਲੋਕ ਦਿਖਾਵਾ ਕੀਤਾ। ਇਸ ਦੇ ਦੂਸਰੇ ਪਾਸੇ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਦੀ ਗੱਲ ਵੀ ਕੀਤੀ ਗਈ ਪਰ ਅੱਜ ਪੰਜਾਬ ਵਿੱਚ 1000 ਤੋਂ 1500 ਕਿਸਾਨ ਆਤਮਹੱਤਿਆ ਕਰ ਚੁੱਕੇ ਹਨ।

ਅਕਾਲੀ ਦਲ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਾਢੇ ਚਾਰ ਸਾਲ ਦੇ ਰਾਜ ਦੌਰਾਨ ਸਿਰਫ਼ ਲੋਕਾਂ ਨੂੰ ਮੂਰਖ ਬਣਾਇਆ ਹੈ। ਉਨ੍ਹਾਂ ਮੁਤਾਬਕ ਪਿਛਲੇ ਸਾਢੇ 4 ਸਾਲ ਦੌਰਾਨ ਜੋ ਕੁਝ ਪੰਜਾਬ ਵਿੱਚ ਹੋਇਆ ਹੈ, ਉਸ ਲਈ ਸਿਰਫ਼ ਕੈਪਟਨ ਅਮਰਿੰਦਰ ਸਿੰਘ ਹੀ ਜ਼ਿੰਮੇਵਾਰ ਨਹੀਂ ਬਲਕਿ ਉਨ੍ਹਾਂ ਦੀ ਪੂਰੀ ਟੀਮ ਵੀ ਜ਼ਿੰਮੇਵਾਰ ਹੈ। ਜਿਨ੍ਹਾਂ ਨੇ ਸਾਢੇ ਚਾਰ ਸਾਲ ਕੁਝ ਨਹੀਂ ਕੀਤਾ, ਸਿਵਾਏ ਪੰਜਾਬ ਨੂੰ ਲੁੱਟਣ ਦੇ ਅਤੇ ਉਸ ਤੋਂ ਬਾਅਦ ਸਾਰਾ ਭਾਂਡਾ ਕੈਪਟਨ ਅਮਰਿੰਦਰ ਸਿੰਘ 'ਤੇ ਭੰਨ ਕੇ ਆਪ ਸਾਫ਼ ਨਿਕਲ ਗਏ।

ਉਨ੍ਹਾਂ ਮੁਤਾਬਕ ਇਸ ਤੋਂ ਬਾਅਦ ਕਾਂਗਰਸ ਨੇ ਪੰਜਾਬ ਦੀ ਕਮਾਨ ਚਰਨਜੀਤ ਚੰਨੀ ਨੂੰ ਸੌਂਪ ਦਿੱਤੀ, ਪਰ ਚੰਨੀ ਵੀ ਲਗਾਤਾਰ ਸਿਵਾਏ ਐਲਾਨਾਂ ਦੇ ਅਤੇ ਉਦਘਾਟਨਾਂ ਦੇ ਹੋਰ ਕੁਝ ਨਹੀਂ ਕਰ ਪਾ ਰਹੇ। ਅਕਾਲੀ ਦਲ ਮੁਤਾਬਕ ਅੱਜ ਚਰਨਜੀਤ ਚੰਨੀ ਪੰਜਾਬ ਵਿੱਚ ਵੱਡੇ ਵੱਡੇ ਵਾਅਦੇ ਐਲਾਨ ਅਤੇ ਉਦਘਾਟਨ ਕਰ ਰਹੇ ਨੇ ਪਰ ਸਭ ਜਾਣਦੇ ਨੇ ਕਿ ਇਹ ਪੂਰੇ ਕਰਨੇ ਇੰਨੇ ਸੌਖੇ ਨਹੀਂ ਹਨ।

ਕੈਪਟਨ ਨੇ ਸਿਰਫ਼ ਵਾਅਦੇ ਕੀਤੇ ਅਤੇ ਚੰਨੀ ਸਿਰਫ਼ ਪ੍ਰਚਾਰ ਕਰ ਰਹੇ ਨੇ : ਆਮ ਆਦਮੀ ਪਾਰਟੀ

ਪੰਜਾਬ ਦੇ ਪੂਰਵ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਢੇ ਚਾਰ ਸਾਲ ਰਾਜ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸੱਤਰ ਦਿਨਾਂ ਦੇ ਕੰਮ ਬਾਰੇ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਅੱਜ ਵੀ ਉਹ ਨੌਜਵਾਨ ਉਹ ਕਾਰਡ ਆਪਣੇ ਸੀਨੇ ਨਾਲ ਲਗਾ ਕੇ ਘੁੰਮ ਰਹੇ ਨੇ ਜਿਨ੍ਹਾਂ ਵਿੱਚ ਕੈਪਟਨ ਸਾਹਿਬ ਨੇ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਇਹ ਨੌਜਵਾਨ ਅੱਜ ਵੀ ਇਸ ਉਮੀਦ ਵਿਚ ਨੇ ਕੇ ਸ਼ਾਇਦ ਉਨ੍ਹਾਂ ਨੂੰ ਨੌਕਰੀ ਮਿਲ ਜਾਏਗੀ।

ਆਮ ਆਦਮੀ ਪਾਰਟੀ ਦੇ ਪ੍ਰਵਕਤਾ ਡਾ. ਸੰਜੀਵ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਤਾਂ ਪਹਿਲੇ ਹੀ ਕਿਹਾ ਸੀ ਕਿ ਹਰ ਪਾਰਟੀ ਦੇ ਮੈਨੀਫੈਸਟੋ ਨੂੰ ਲੀਗਲ ਡਾਕੂਮੈਂਟ ਮੰਨਿਆ ਜਾਣਾ ਚਾਹੀਦਾ ਹੈ, ਤਾਂ ਕਿ ਜੋ ਪਾਰਟੀ ਆਪਣੇ ਮੈਨੀਫੈਸਟੋ ਦੇ ਤਹਿਤ ਵਾਅਦੇ ਪੂਰੇ ਨਹੀਂ ਕਰਦੀ ਉਸ ਦੀ ਰਜਿਸਟ੍ਰੇਸ਼ਨ ਕੈਂਸਲ ਕਰ ਦਿੱਤੀ ਜਾਵੇ। ਉਨ੍ਹਾਂ ਮੁਤਾਬਕ ਕਿਸੇ ਵੀ ਪਾਰਟੀ ਨੇ ਇਸ ਗੱਲ 'ਤੇ ਹਾਮੀ ਨਹੀਂ ਭਰੀ, ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਉਹ ਪੂਰੇ ਨਹੀਂ ਕਰ ਸਕਦੇ। ਉਨ੍ਹਾਂ ਮੁਤਾਬਕ ਅੱਜ ਵੀ ਜੇ ਕਾਂਗਰਸ ਸਰਕਾਰ ਪੰਜਾਬ ਵਿੱਚ ਕੁਝ ਕੰਮ ਕਰ ਰਹੀ ਹੈ, ਤਾਂ ਇਹ ਵੀ ਉਨ੍ਹਾਂ ਧਰਨਿਆਂ ਪ੍ਰਦਰਸ਼ਨਾਂ ਦਾ ਨਤੀਜਾ ਹੈ।

ਜੋ ਪੰਜਾਬ ਵਿੱਚ ਕਾਂਗਰਸ ਸਰਕਾਰ ਨੂੰ ਜਗਾਉਣ ਲਈ ਆਮ ਆਦਮੀ ਪਾਰਟੀ ਨੇ ਦਿੱਤੇ। ਇਸ ਲਈ ਆਮ ਆਦਮੀ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੇ ਸਾਢੇ 4 ਸਾਲ ਦੇ ਰਾਜ ਨੂੰ ਜ਼ੀਰੋ ਨੰਬਰ ਦਿੰਦੀ ਹੈ। ਇਸ ਦੇ ਦੂਸਰੇ ਪਾਸੇ ਜੇ ਚਰਨਜੀਤ ਚੰਨੀ ਦੇ 70 ਦਿਨਾਂ ਦੇ ਕੰਮ ਨੂੰ ਦੇਖੀਏ ਤਾਂ ਉਨ੍ਹਾਂ ਨੇ ਸਿਰਫ ਵੱਡੇ ਵੱਡੇ ਐਲਾਨ ਕਰ ਦਿੱਤੇ ਹਨ ਪਰ ਜ਼ਮੀਨੀ ਤੌਰ 'ਤੇ ਕੁਝ ਵੀ ਇੰਪਲੀਮੈਂਟ ਨਹੀਂ ਹੋ ਰਿਹਾ।

ਉਨ੍ਹਾਂ ਮੁਤਾਬਕ ਚਰਨਜੀਤ ਸਿੰਘ ਚੰਨੀ ਕੰਮ ਨਾਲੋਂ ਜ਼ਿਆਦਾ ਕੰਮ ਦਾ ਪ੍ਰਚਾਰ ਕਰ ਰਹੇ ਹਨ। ਇਹ ਵੀ ਜਾਣਦੇ ਨੇ ਕਿ ਆਉਣ ਵਾਲੇ ਸਮੇਂ ਵਿੱਚ ਇਹ ਕੰਮ ਪੂਰੇ ਨਹੀਂ ਹੋ ਸਕਦੇ, ਪਰ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਕੋਲ ਇੱਕ ਬਹਾਨਾ ਜ਼ਰੂਰ ਹੈ ਕਿ ਉਨ੍ਹਾਂ ਨੇ ਸਾਰੇ ਕੰਮ ਕਰ ਦੇਣੇ ਸੀ ਪਰ ਉਨ੍ਹਾਂ ਨੂੰ ਪੂਰਾ ਸਮਾਂ ਨਹੀਂ ਮਿਲਿਆ।

ਭਾਜਪਾ ਦਾ ਵੀ ਕਾਂਗਰਸ ਸਰਕਾਰ 'ਤੇ ਹਮਲਾ

ਭਾਜਪਾ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਨੇ ਚਰਨਜੀਤ ਚੰਨੀ ਦਾ ਨਾਂ ਐਲਾਨ ਜੀਤ ਸਿੰਘ ਰੱਖ ਦਿੱਤਾ ਹੈ, ਜਦਕਿ ਚੰਨੀ ਆਪਣੇ ਆਪ ਨੂੰ ਵਿਸ਼ਵਾਸ ਜੀਤ ਸਿੰਘ ਕਹਿੰਦੇ ਨੇ ਪਰ ਅਸਲ ਵਿੱਚ ਉਹ ਡਰਾਮਾ ਅਜੀਤ ਸਿੰਘ ਹਨ।

ਇਸ ਤੋਂ ਇਲਾਵਾ ਪੰਜਾਬ ਦਾ ਇੱਕ ਵੀ ਘਰ ਐਸਾ ਨਹੀਂ ਜਿੱਥੇ ਕੇਵਲ ਸੌ ਰੁਪਏ ਮਹੀਨਾ ਮਿਲ ਰਿਹਾ ਹੋਵੇ। ਉਨ੍ਹਾਂ ਨੇ ਚੰਨੀ ਨੂੰ ਇਹ ਸਵਾਲ ਵੀ ਕੀਤਾ ਹੈ ਕਿ ਇਕ ਵੀ ਮੁਲਾਜ਼ਮ ਐਸਾ ਨਹੀਂ ਜੋ ਪੰਜਾਬ ਸਰਕਾਰ ਤੋਂ ਖੁਸ਼ ਹੋਵੇ।

ਉਨ੍ਹਾਂ ਮੁਤਾਬਕ ਇਹ ਸਿਰਫ਼ ਇੱਕ ਐਲਾਨ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਵਰਗਲਾਇਆ ਜਾ ਸਕੇ। ਇਸ ਤੋਂ ਇਲਾਵਾ ਅੱਜ ਮਾਸਟਰ ਟੈਂਕੀਆਂ 'ਤੇ ਚੜ੍ਹੇ ਹੋਏ ਹਨ। ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਪੱਕੇ ਕਰਨ ਤਾਂ ਕਿ ਉਹ ਆਪਣੇ ਘਰਾਂ ਨੂੰ ਜਾਣ।

ਇਹ ਵੀ ਪੜ੍ਹੋ:ਕਿਸਾਨਾਂ ਨੇ ਘੇਰੀ ਕੰਗਨਾ ਰਣੌਤ, ਕਿਹਾ ਕਿਸਾਨਾਂ ਤੋਂ ਮੰਗੇ ਮੁਆਫ਼ੀ

ETV Bharat Logo

Copyright © 2024 Ushodaya Enterprises Pvt. Ltd., All Rights Reserved.