ਜਲੰਧਰ: ਸ਼ਹਿਰ ਵਿਖੇ ਹਰ ਸਾਲ ਓਲੰਪੀਅਨ ਸੁਰਜੀਤ ਸਿੰਘ ਦੇ ਨਾਮ ਤੇ ਕਰਵਾਏ ਜਾਣ ਵਾਲਾ ਓਲੰਪੀਅਨ ਸੁਰਜੀਤ ਸਿੰਘ ਹਾਕੀ ਟੂਰਨਾਮੈਂਟ ਇਸ ਸਾਲ 29 ਅਕਤੂਬਰ ਤੋਂ 4 ਨਵੰਬਰ ਤੱਕ ਕਰਵਾਇਆ ਜਾਵੇਗਾ। ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਦੱਸ ਦਈਏ ਕਿ ਇਸ ਵਾਰ ਟੂਰਨਾਮੈਂਟ ਲਈ ਓਲੰਪੀਅਨ ਸੁਰਜੀਤ ਸਿੰਘ ਹਾਕੀ ਸੁਸਾਇਟੀ ਵੱਲੋਂ ਸਟੇਡੀਅਮ ਦੇ ਅੰਦਰ ਨਵਾਂ ਐਸਟ੍ਰੋਟਰਫ਼ ਅਤੇ ਫਲੱਡ ਲਾਈਟਸ ਲਗਵਾਈਆਂ ਜਾ ਰਹੀਆਂ ਹਨ। ਪਿਛਲੇ ਕੁਝ ਸਮੇਂ ਤੋਂ ਇਸ ਗਰਾਊਂਡ ਦਾ ਐਸਟ੍ਰੋਟਰਫ ਖ਼ਰਾਬ ਤੁਸੀਂ ਜਿਸ ਦੇ ਚੱਲਦੇ ਖਿਡਾਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਓਲੰਪੀਅਨ ਸੁਰਜੀਤ ਸਿੰਘ ਹਾਕੀ ਸੁਸਾਇਟੀ ਦੇ ਸੈਕਟਰੀ ਇਕਬਾਲ ਸਿੰਘ ਸੰਧੂ ਸੂਤਰਾਂ ਮੁਤਾਬਕ ਇਸ ਵਾਰ 39ਵੇਂ ਓਲੰਪੀਅਨ ਸੁਰਜੀਤ ਸਿੰਘ ਹਾਕੀ ਟੂਰਨਾਮੈਂਟ ਵਿੱਚ ਕੁੱਲ 16 ਟੀਮਾਂ ਹਿੱਸਾ ਲੈਣਗੀਆਂ।
ਦੱਸ ਦਈਏ ਕਿ ਟੂਰਨਾਮੈਂਟ ਵਿੱਚ ਇਸ ਵਾਰ ਜਿੱਤਣ ਵਾਲੀ ਟੀਮ ਨੂੰ ਪੰਜ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਜਦਕਿ ਦੂਸਰੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ ਢਾਈ ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਵਾਰ ਇਸ ਟੂਰਨਾਮੈਂਟ ਵਿੱਚ ਪਾਕਿਸਤਾਨ ਦੀ ਟੀਮ ਦਾ ਹਿੱਸਾ ਨਹੀਂ ਲਵੇਗੀ, ਪਰ ਅਮਰੀਕਾ ਦੀ ਟੀਮ ਨੇ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਦੀ ਇੱਛਾ ਜਤਾਈ ਹੈ। ਇਸ ਟੂਰਨਾਮੈਂਟ ਲਈ ਖਿਡਾਰੀਆਂ ਨੂੰ ਜਲੰਧਰ ਵਿਖੇ ਰਹਿਣ, ਉਨ੍ਹਾਂ ਦੇ ਖਾਣ ਪੀਣ ਅਤੇ ਹੋਰ ਸੁਵਿਧਾਵਾਂ ਲਈ ਤਿਆਰੀਆਂ ਪੂਰੀਆਂ ਮੁਕੰਮਲ ਹੋ ਚੁੱਕੀਆਂ ਹਨ।
ਜ਼ਿਕਰਯੋਗ ਹੈ ਕਿ ਹਾਕੀ ਪ੍ਰੇਮੀ ਹਰ ਸਾਲ ਇਸ ਟੂਰਨਾਮੈਂਟ ਦਾ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ਅਤੇ ਭਾਰੀ ਗਿਣਤੀ ਵਿੱਚ ਐੱਨਆਰਆਈ ਵੀ ਇਸ ਟੂਰਨਾਮੈਂਟ ਨੂੰ ਦੇਖਣ ਲਈ ਵਿਦੇਸ਼ਾਂ ਤੋਂ ਜਲੰਧਰ ਪਹੁੰਚ ਰਹੇ ਹਨ। ਇਸ ਟੂਰਨਾਮੈਂਟ ਦੀ ਖਾਸੀਅਤ ਇਹ ਹੈ ਕਿ ਇਸ ਟੂਰਨਾਮੈਂਟ ਵਿੱਚ ਹਰ ਸਾਲ ਦਰਸ਼ਕਾਂ ਲਈ ਵੀ ਲਾਟਰੀ ਡਰਾਅ ਕੱਢਿਆ ਜਾਂਦਾ ਹੈ ਜਿਸ ਵਿੱਚ ਪਹਿਲਾ ਇਨਾਮ ਇਕ ਕਾਰ ਹੁੰਦੀ ਹੈ . ਫਿਲਹਾਲ ਇਸ ਲਾਟਰੀ ਸਿਸਟਮ ਦੇ ਪਹਿਲੇ ਇਨਾਮ ਬਾਰੇ ਅਜੇ ਕੋਈ ਫ਼ੈਸਲਾ ਨਹੀਂ ਹੋਇਆ ਹੈ, ਪਰ ਲਾਟਰੀ ਅਤੇ ਇਨਾਮਾਂ ਕਰਕੇ ਵੀ ਇਹ ਟੂਰਨਾਮੈਂਟ ਆਮ ਲੋਕਾਂ ਲਈ ਖਿੱਚ ਦਾ ਕੇਂਦਰ ਬਣਦਾ ਹੈ।
ਇਹ ਵੀ ਪੜੋ: ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਹੋਈ ਲੜਾਈ, ਚੱਲੀਆਂ ਕਿਰਪਾਨਾਂ