ETV Bharat / city

ਰੇਲ ਹਾਦਸੇ ਦਾ ਸ਼ਿਕਾਰ ਹੋਇਆ ਬਜ਼ੁਰਗ ਵਿਅਕਤੀ, ਵੱਢੀ ਗਈ ਲੱਤ

ਜਲੰਧਰ ਰੇਲਵੇ ਸਟੇਸ਼ਨ 'ਤੇ ਇੱਕ ਬਜ਼ੁਰਗ ਵਿਅਕਤੀ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ। ਰੇਲਗੱਡੀ ਦੀ ਚਪੇਟ 'ਚ ਆਉਣ ਕਾਰਨ ਬਜ਼ੁਰਗ ਵਿਅਕਤੀ ਦੀ ਲੱਤ ਵੱਢੀ ਗਈ ਗਈ ਹੈ। ਫਿਲਹਾਲ ਜ਼ਖ਼ਮੀ ਨੂੰ ਜ਼ੇਰੇ ਇਲਾਜ ਹਸਪਤਾਲ 'ਚ ਰੱਖਿਆ ਗਿਆ ਹੈ, ਅਜੇ ਤੱਕ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ।

ਰੇਲ ਹਾਦਸੇ ਦਾ ਸ਼ਿਕਾਰ ਹੋਇਆ ਬਜ਼ੁਰਗ ਵਿਅਕਤੀ
ਰੇਲ ਹਾਦਸੇ ਦਾ ਸ਼ਿਕਾਰ ਹੋਇਆ ਬਜ਼ੁਰਗ ਵਿਅਕਤੀ
author img

By

Published : Jan 18, 2020, 6:56 PM IST

ਜਲੰਧਰ : ਰੇਲਵੇ ਸਟੇਸ਼ਨ ਨੇੜੇ ਲਕੜ ਵਾਲੇ ਪੁੱਲ ਨੇੜੇ ਇੱਕ ਬਜ਼ੁਰਗ ਵਿਅਕਤੀ ਦੇ ਜ਼ਖ਼ਮੀ ਹਾਲਤ 'ਚ ਮਿਲਣ ਦੀ ਖ਼ਬਰ ਹੈ। ਇਸ ਬਜ਼ੁਰਗ ਵਿਅਕਤੀ ਦੀ ਲੱਤ ਵੱਢੀ ਹੋਈ ਸੀ। ਜ਼ਖਮੀ ਨੂੰ ਜ਼ੇਰੇ ਇਲਾਜ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਇਸ ਬਾਰੇ ਦੱਸਦੇ ਹੋਏ ਐਂਬੂਲੈਂਸ ਚਾਲਕ ਕਰਤਾਰ ਸਿੰਘ ਨੇ ਦੱਸਿਆ ਕਿ ਉਸ ਨੂੰ ਜੀਆਰਪੀ ਥਾਣੇ ਤੋਂ ਫੋਨ ਆਇਆ ਸੀ, ਕਿ ਸਟੇਸ਼ਨ ਦੇ ਇੱਕ ਵਿਅਕਤੀ ਦਾ ਐਕਸੀਡੈਂਟ ਹੋ ਗਿਆ ਹੈ ਤੇ ਉਸ ਦੀ ਹਾਲਤ ਗੰਭੀਰ ਹੈ। ਇਸ ਨੂੰ ਉਹ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਪਰ ਉਸ ਦਾ ਨਾਂਅ-ਪਤਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ।

ਰੇਲ ਹਾਦਸੇ ਦਾ ਸ਼ਿਕਾਰ ਹੋਇਆ ਬਜ਼ੁਰਗ ਵਿਅਕਤੀ

ਸਿਵਲ ਹਸਪਤਾਲ ਦੀ ਡਾਕਟਰ ਹਰਲੀਨ ਕੌਰ ਨੇ ਦੱਸਿਆ ਕਿ ਜ਼ਖ਼ਮੀ ਵਿਅਕਤੀ ਦੀ ਉਮਰ 60 ਸਾਲ ਤੋਂ ਵੱਧ ਹੈ। ਉਨ੍ਹਾਂ ਦੱਸਿਆ ਕਿ ਰੇਲਗੱਡੀ ਦੀ ਚਪੇਟ 'ਚ ਆਉਣ ਕਾਰਨ ਬਜ਼ੁਰਗ ਵਿਅਕਤੀ ਦੀ ਲੱਤ ਪੂਰੀ ਤਰ੍ਹਾਂ ਕੱਟ ਗਈ ਹੈ। ਉਨ੍ਹਾਂ ਦੀ ਟੀਮ ਵੱਲੋਂ ਉਸ ਦਾ ਇਲਾਜ ਜਾਰੀ ਹੈ, ਤੇ ਅਜੇ ਵੀ ਜ਼ਖ਼ਮੀ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਇਸ ਘਟਨਾ ਬਾਰੇ ਦੱਸਦੇ ਹੋਏ ਜੀਆਰਪੀ ਥਾਣੇ ਦੇ ਏਐੱਸਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਇੱਕ ਬਜ਼ੁਰਗ ਵਿਅਕਤੀ ਰੇਲਗੱਡੀ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਇਸ ਹਾਦਸੇ 'ਚ ਉਸ ਦੀ ਇੱਕ ਲੱਟ ਕੱਟ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਅਜੇ ਤੱਕ ਜ਼ਖਮੀ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ। ਵਿਅਕਤੀ ਦੇ ਇਲਾਜ ਤੋਂ ਬਾਅਦ ਉਸ ਦੇ ਬਿਆਨ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

Intro:ਜਲੰਧਰ ਦੇ ਰੇਲਵੇ ਸਟੇਸ਼ਨ ਤੇ ਇੱਕ ਬਜ਼ੁਰਗ ਵਿਅਕਤੀ ਲੱਤ ਵੱਡੀ ਅਵਸਥਾ ਵਿੱਚ ਮਿਲਿਆ। ਜਿਸ ਨੂੰ ਇਲਾਜ ਦੇ ਲਈ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪੁਲਿਸ ਨੇ ਦੱਸਿਆ ਕਿ ਹਾਲੇ ਤੱਕ ਇਹ ਜਾਣਕਾਰੀ ਪ੍ਰਾਪਤ ਨਹੀਂ ਹੋਈ ਕਿ ਇਹ ਕਿਸ ਗੱਡੀ ਨਾਲ ਟਕਰਾਇਆ ਸੀ ਅਤੇ ਇਸ ਦਾ ਨਾਮ ਕੀ ਹੈ ਅਤੇ ਕਿੱਥੇ ਦਾ ਰਹਿਣ ਵਾਲਾ ਹੈ।Body:ਜਲੰਧਰ ਦੇ ਰੇਲਵੇ ਸਟੇਸ਼ਨ ਵਿੱਚ ਲੱਕੜ ਵਾਲੇ ਪੁਲ ਦੇ ਕੋਲ ਇੱਕ ਬਜ਼ੁਰਗ ਵਿਅਕਤੀ ਜ਼ਖਮੀ ਅਵਸਥਾ ਵਿੱਚ ਮਿਲਿਆ। ਜੀਆਰਪੀ ਥਾਣੇ ਦੀ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸਟੇਸ਼ਨ ਤੇ ਇੱਕ ਵਿਅਕਤੀ ਦਾ ਐਕਸੀਡੈਂਟ ਹੋਇਆ ਹੈ ਜਿਸ ਦੀ ਲੱਤ ਵੱਢੀ ਗਈ ਹੈ। ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ ਅਤੇ ਉਹ ਕੁਝ ਦੱਸਣ ਦੀ ਹਾਲਤ ਵਿਚ ਨਹੀਂ ਹੈ ਇਸ ਇਲਾਜ ਦੇ ਬਾਅਦ ਹੀ ਉਹਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ।
ਐਂਬੂਲੈਂਸ ਦੇ ਡਰਾਈਵਰ ਕਰਤਾਰ ਸਿੰਘ ਨੇ ਦੱਸਿਆ ਕਿ ਉਸ ਨੂੰ ਜੀ ਆਰ ਪੀ ਥਾਣੇ ਤੋਂ ਫੋਨ ਆਇਆ ਸੀ ਕਿ ਸਟੇਸ਼ਨ ਦੇ ਇੱਕ ਵਿਅਕਤੀ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਉਸ ਦੀ ਹਾਲਤ ਗੰਭੀਰ ਹੈ। ਜਿਸ ਨੂੰ ਉਹ ਸਿਵਲ ਹਸਪਤਾਲ ਵਿੱਚ ਲੈ ਕੇ ਆਏ ਹਨ ਪਰ ਉਸ ਦਾ ਨਾਮ-ਪਤਾ ਕੁਝ ਵੀ ਮਾਲੂਮ ਨਹੀਂ ਹੈ।

ਬਾਈਟ: ਕਰਤਾਰ ਸਿੰਘ ( ਐਂਬੂਲੈਂਸ ਚਾਲਕ )

ਬਾਈਟ: ਹਰਲੀਨ ਕੌਰ ( ਡਾਕਟਰ ਸਿਵਲ ਹਸਪਤਾਲ)

ਬਾਈਟ :- ਗੁਰਵਿੰਦਰ ਸਿੰਘ (ਏ ਐੱਸ ਆਈ ਥਾਣਾ ਜੀ ਆਰ ਪੀ)Conclusion:ਫਿਲਹਾਲ ਬਜ਼ੁਰਗ ਵਿਅਕਤੀ ਦਾ ਇਲਾਜ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਜਾਰੀ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.