ਜਲੰਧਰ: ਖੇਤੀ ਕਾਨੂੰਨ ਨੂੰ ਲੈ ਕੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਦਿਨੋਂ ਦਿਨ ਹੋਰ ਜ਼ੋਰ ਫੜ ਰਿਹਾ ਹੈ। ਹਰ ਵਰਗ ਦੇ ਲੋਕ ਕਿਸਾਨਾਂ ਦੇ ਇਸ ਸੰਘਰਸ਼ ਦੇ ਨਾਲ ਹਨ। ਕਿਸਾਨ ਸ਼ਾਤੀਮਈ ਢੰਗ ਨਾਲ ਆਪਣਾ ਧਰਨਾ ਦਿੱਲੀ ਦੀ ਸਰਹੱਦਾ ਤੇ ਰਹੇ ਹਨ।ਕਿਸਾਨਾਂ ਦਾ ਇਹ ਅੰਦੋਲਨ ਕਮਜ਼ੋਰ ਨਾ ਹੋ ਜਾਵੇ ਇਸ ਲਈ ਹਰ ਕੋਈ ਆਪਣੇ ਵੱਲੋਂ ਇਸ ਅੰਦੋਲਨ 'ਚ ਯੌਗਦਾਨ ਪਾ ਰਿਹਾ ਹੈ। ਕਿਸਾਨਾਂ ਦੇ ਇਸ ਸੰਘਰਸ਼ 'ਚ ਹੁਣ ਇਕਲੇ ਕਿਸਾਨ ਨਹੀਂ ਹੁਣ ਵੱਡੀ ਗਿਣਤੀ 'ਚ ਗੀਤਕਾਰ ਹੋਰ ਸੰਸਥਾਵਾਂ ਵੀ ਹੁਣ ਸ਼ਾਮਲ ਹਨ।
ਐਨਆਰਆਈ ਵੀਰ ਵੀ ਇਸ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਣ ਵਿੱਚ ਪਿੱਛੇ ਨਹੀਂਂ ਹਨ। ਡੇਰਾ ਬਾਬਾ ਚਿੰਤਾ ਭਗਤ ਜੀ ਰਾਹੀਂ ਕਿਸਾਨਾਂ ਦੇ ਲੰਗਰ ਦੀ ਰਸਦ ਲਈ ਤਿੰਨ ਲੱਖ ਰੁਪਏ ਕਿਸਾਨਾਂ ਦੇ ਲਈ ਭੇਜੇ ਗਈ। ਜਿਸ ਦੀ ਵਰਤੋਂ ਕਿਸਾਨ ਆਪਣੀ ਜ਼ਰੂਰਤ ਮੁਤਾਬਕ ਪ੍ਰਯੋਗ ਕਰ ਸਕਦੇ ਹਨ।
ਕਿਸਾਨਾਂ ਦਾ ਇਹ ਅੰਦੋਲਨ ਹੁਣ ਇਹ ਦੇਸ਼ ਵਿਆਪੀ ਅੰਦੋਲਨ ਚ ਤਬਦੀਲ ਹੋ ਗਿਆ ਹੈ। ਇਸ ਤਹਿਤ ਕਿਸਾਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਖੇਤੀ ਕਾਨੂੰਨਾਂ ਨੂੰ ਰੱਦ ਨਾ ਕੀਤਾ ਗਿਆ ਤਾਂ ਕਿਸਾਨਾਂ ਵੱਲੋਂ ਪੂਰੇ ਭਾਰਤ ਵਿਖੇ ਚੱਕਾ ਜਾਮ ਕੀਤਾ ਜਾਵੇਗਾ।