ETV Bharat / city

ਫਿਲੌਰ 'ਚ NDRF ਟੀਮ ਨੇ ਦੇਰ ਰਾਤ ਚਲਾਇਆ ਬਚਾਅ ਕਾਰਜ

author img

By

Published : Aug 19, 2019, 10:04 AM IST

ਫਿਲੌਰ 'ਚ ਐੱਨਡੀਆਰਐੱਫ਼ ਵੱਲੋਂ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਤਾਂ ਜੋ ਲੋਕਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਪਹੁੰਚਾਇਆ ਜਾ ਸਕੇ। ਲੰਘੇ ਦਿਨ ਤੋਂ ਪੰਜਾਬ 'ਚ ਪੈ ਰਹੇ ਮੀਂਹ ਕਾਰਨ ਦਰਿਆਵਾਂ 'ਚ ਪਾਣੀ ਦਾ ਪੱਧਰ ਵੱਧ ਗਿਆ ਹੈ। ਹੜ੍ਹ ਵਰਗੇ ਹਲਾਤਾਂ ਨੂੰ ਵੇਖਦਿਆਂ ਸਰਕਾਰ ਵੱਲੋਂ ਪਿੰਡਾਂ ਨੂੰ ਖ਼ਾਲੀ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ।

ਫ਼ੋਟੋ।

ਫਿਲੌਰ: ਲੰਘੇ ਦਿਨ ਤੋਂ ਪੰਜਾਬ 'ਚ ਪੈ ਰਹੇ ਮੀਂਹ ਕਾਰਨ ਦਰਿਆਵਾਂ 'ਚ ਪਾਣੀ ਦਾ ਪੱਧਰ ਵੱਧ ਗਿਆ ਹੈ। ਸਤਲੁਜ ਦਰਿਆ ਦੇ ਪਾਣੀ ਵੱਧਣ ਕਾਰਨ ਨਾਲ ਲਗਦੇ ਪਿੰਡਾਂ 'ਚ ਪਾਣੀ ਵੜ ਗਿਆ ਹੈ। ਹਲਾਤਾਂ 'ਤੇ ਕਾਬੂ ਪਾਉਣ ਲਈ ਸਥਾਨਕ ਖੇਤਰ 'ਚ ਦੇਰ ਰਾਤ ਐੱਨਡੀਆਰਐੱਫ਼ ਵੱਲੋਂ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਤਾਂ ਜੋ ਲੋਕਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਪਹੁੰਚਾਇਆ ਜਾ ਸਕੇ।

ਵੀਡੀਓ

ਬਠਿੰਡਾ ਸੈਵਨ ਐੱਨਡੀਆਰਐੱਫ਼ ਦੇ ਜਵਾਨ ਪੰਜਾਬ ਵਿੱਚ ਹੜ੍ਹ ਹੇਠਾਂ ਆਏ ਖੇਤਰਾ 'ਤੇ ਲਗਾਤਾਰ ਰਾਹਤ ਅਤੇ ਬਚਾਅ ਕਾਰਜ ਚਲਾ ਰਹੇ ਹਨ। ਕਮਾਂਡੈਂਟ ਰਵੀ ਕੁਮਾਰ ਨੇ ਦੱਸਿਆ ਕਿ ਫਿਲੌਰ ਵਿੱਚ ਬੀਤੀ ਦੇਰ ਰਾਤ ਤੱਕ ਰੈਸਕਿਊ ਆਪਰੇਸ਼ਨ ਜਵਾਨਾਂ ਦੁਆਰਾ ਚਲਾਇਆ ਗਿਆ। ਇਸ ਦੌਰਾਨ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਦੇਰ ਰਾਤ ਹੋਣ ਕਰਕੇ ਜਵਾਨਾਂ ਨੂੰ ਜ਼ਰੂਰ ਕੁਝ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਪਰ ਜਵਾਨਾਂ ਦੇ ਹੌਸਲੇ 'ਤੇ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਈ। ਉਨ੍ਹਾਂ ਦੱਸਿਆ ਕਿ ਬਠਿੰਡਾ ਕੰਟਰੋਲ ਰੂਮ ਰਾਹੀਂ ਪੂਰੇ ਸੂਬੇ ਵਿੱਚ ਨਜ਼ਰ ਰੱਖੀ ਜਾ ਰਹੀ ਹੈ। ਬਠਿੰਡਾ ਐੱਨਡੀਆਰਐੱਫ਼ ਦੇ ਅਧਿਕਾਰੀ ਸੂਬੇ ਦੀ ਹਰ ਸਥਿਤੀ 'ਤੇ ਨਜ਼ਰ ਲਗਾਤਾਰ ਬਣਾਏ ਹੋਏ ਹਨ।

ਸ੍ਰੀ ਅਨੰਦਪੁਰ ਸਾਹਿਬ 'ਚ ਹੜ੍ਹ ਵਰਗੇ ਹਾਲਾਤ, ਬਚਾਅ ਕਾਰਜ 'ਚ ਜੁਟੀ NDRF

ਦੱਸਣਯੋਗ ਹੈ ਕਿ ਪਾਣੀ ਦੇ ਵੱਧਦੇ ਪੱਧਰ ਨੂੰ ਵੇਖਦਿਆਂ ਕਈ ਪਿੰਡਾਂ ਨੂੰ ਖ਼ਾਲੀ ਕਰਵਾਉਣ ਦੇ ਹੁਕਮ ਕਰ ਦਿੱਤੇ ਗਏ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸਥਿਤੀ ਤੋਂ ਨਜਿੱਠਿਆ ਜਾ ਸਕੇ। ਜਲੰਧਰ, ਫ਼ਿਰੋਜ਼ਪੁਰ, ਰੂਪਨਗਰ ਦੇ ਕੁਝ ਪਿੰਡਾਂ ਨੂੰ ਖ਼ਾਲੀ ਕਰਵਾ ਲਿਆ ਗਿਆ ਹੈ।

Intro:ਐਨਡੀਆਰਐਫ ਨੇ ਫਿਲੌਰ ਵਿੱਚ ਲਾਇਆ ਰੈਸਕਿਊ ਆਪਰੇਸ਼ਨ Body:ਫਿਲੌਰ ਵਿੱਚ ਰਾਤ ਨਾਈਟ ਰੈਸਕਿਊ ਆਪਰੇਸ਼ਨ ਚਲਾਇਆ ਐਨਡੀਆਰਐਫ ਦੇ ਜਵਾਨ ਨੇ
ਸੁਰੱਖਿਅਤ ਥਾਂਵਾਂ ਤੇ ਪਹੁੰਚਾਇਆ ਜ਼ਰੂਰਤ ਮੰਦ ਲੋਕਾਂ ਨੂੰ
ਬਠਿੰਡਾ ਸੈਵਨ ਐਨਡੀਆਰਐਫ ਦੇ ਜਵਾਨ ਪੰਜਾਬ ਵਿੱਚ ਹੜ੍ਹ ਹੇਠਾਂ ਆਏ ਜਗ੍ਹਾ ਤੇ ਲਗਾਤਾਰ ਰਾਹਤ ਅਤੇ ਬਚਾਓ ਕਾਰੀ ਦਿਨ ਰਾਤ ਕਰ ਰਹੇ ਹਨ
ਕਮਾਂਡੈਂਟ ਰਵੀ ਕੁਮਾਰ ਨੇ ਦੱਸਿਆ ਕਿ ਫਿਲੌਰ ਵਿੱਚ ਬੀਤੀ ਦੇਰ ਰਾਤ ਤੱਕ ਰੈਸਕਿਊ ਆਪ੍ਰੇਸ਼ਨ ਜਵਾਨਾਂ ਦੇ ਦੁਆਰਾ ਚੱਲਦਾ ਰਿਹਾ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ
ਉਨ੍ਹਾਂ ਨੇ ਦੱਸਿਆ ਕਿ ਰਾਤ ਹੋਣ ਕਰਕੇ ਜ਼ਰੂਰ ਕੁਝ ਪ੍ਰੇਸ਼ਾਨੀ ਦਾ ਸਾਹਮਣਾ ਜਵਾਨਾਂ ਨੂੰ ਕਰਨਾ ਪੈ ਰਿਹਾ ਸੀ ਪਰ ਜਵਾਨ ਜਵਾਨਾਂ ਦੇ ਹੌਸਲੇ ਤੇ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਈ ਉਨ੍ਹਾਂ ਨੇ ਦੱਸਿਆ ਕਿ ਬਠਿੰਡਾ ਕੰਟਰੋਲ ਰੂਮ ਰਾਹੀਂ ਪੂਰੇ ਸੂਬੇ ਵਿੱਚ ਨਜ਼ਰ ਰੱਖੀ ਜਾ ਰਹੀ ਹੈ ਐਨਡੀਆਰਐਫ ਵੱਲੋਂConclusion:ਬਠਿੰਡਾ ਐਨਡੀਆਰਐਫ ਦੇ ਅਧਿਕਾਰੀ ਸੂਬੇ ਦੀ ਹਰ ਸਥਿਤੀ ਤੇ ਨਜ਼ਰ ਲਗਾਤਾਰ ਬਣਾਈ ਬੈਠੇ ਹਨ
ETV Bharat Logo

Copyright © 2024 Ushodaya Enterprises Pvt. Ltd., All Rights Reserved.