ਚੰਡੀਗੜ੍ਹ: Assembly Election 2022: ਵਿਧਾਨ ਸਭਾ ਚੋਣਾਂ 2017 ਵਿੱਚ ਨਵਾਂਸ਼ਹਿਰ (Nawanshahar Assembly Constituency) ’ਤੇ ਕਾਂਗਰਸ (Congress) ਦੇ ਵਿਧਾਇਕ ਅੰਗਦ ਸੈਣੀ (Angad Saini) ਨੇ ਜਿੱਤ ਹਾਸਲ ਕੀਤੀ ਸੀ। ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਨਜ਼ਰ ਆ ਰਿਹਾ ਹੈ, ਇਸ ਲਈ ਪੜੋ ਪੂਰੀ ਖ਼ਬਰ...
ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਦਾ ਮਹੌਲ ਮਘ ਚੁੱਕਾ ਹੈ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜਿਸ ਦੇ ਚਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ ਜੇਕਰ ਨਵਾਂਸ਼ਹਿਰ ਸੀਟ (Nawanshahar Assembly Constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਵਾਂਗੇ।
ਨਵਾਂਸ਼ਹਿਰ (Nawanshahar Assembly Constituency)
ਜੇਕਰ ਨਵਾਂਸ਼ਹਿਰ ਸੀਟ (Nawanshahar Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਕਾਂਗਰਸ (Congress) ਦੇ ਵਿਧਾਇਕ ਅੰਗਦ ਸੈਣੀ (Angad Saini) ਨੇ ਜਿੱਤ ਹਾਸਲ ਕੀਤੀ ਸੀ। ਅੰਗਦ ਸੈਣੀ 2017 ਵਿੱਚ ਪਹਿਲੀ ਵਾਰ ਇਥੋਂ ਵਿਧਾਇਕ ਬਣੇ ਸੀ। ਉਨ੍ਹਾਂ ਨੇ ਬੰਗਾ ਤੋਂ ਪਹਿਲੀ ਵਾਰ ਚੋਣ ਲੜੀ ਸੀ ਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ (SAD-BJP) ਦੇ ਜਰਨੈਲ ਸਿੰਘ ਵਾਹਿਦ ਨੂੰ ਹਰਾਇਆ ਸੀ।
ਇਸ ਵਾਰ ਕਾਂਗਰਸ ਨੇ ਅਜੇ ਤੱਕ ਉਮੀਦਵਾਰ ਨਹੀਂ ਐਲਾਨਿਆ ਹੈ। ਦੂਜੇ ਪਾਸੇ ਅਕਾਲੀ-ਬਸਪਾ ਗਠਜੋੜ ਤਹਿਤ ਇਹ ਸੀਟ ਬਸਪਾ ਦੇ ਖਾਤੇ ਆਈ ਹੈ ਤੇ ਬਸਪਾ ਨੇ ਪੁਰਾਣੇ ਉਮੀਦਵਾਰ ਡਾਕਟਰ ਨਛੱਤਰਪਾਲ ਨੂੰ ਟਿਕਟ ਦਿੱਤੀ ਹੈ। ਇਸੇ ਤਰ੍ਹਾਂ ਭਾਜਪਾ ਗਠਜੋੜ ਪਾਸਿਉਂ ਪੰਜਾਬ ਲੋਕ ਕਾਂਗਰਸ ਨੇ ਇਥੋਂ ਸਤਬੀਰ ਸਿੰਘ ਪਾਲੀ ਜਿੱਕੀ ਨੂੰ ਉਮੀਦਵਾਰ ਬਣਾਇਆ ਹੈ, ਜਦੋਂਕਿ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਬਦਲ ਦਿੱਤਾ ਹੈ ਤੇ ਲਲਿਤ ਮੋਹਨ ਨੂੰ ਟਿਕਟ ਦਿੱਤੀ ਹੈ।
2017 ਵਿਧਾਨ ਸਭਾ ਦੇ ਚੋਣ ਨਤੀਜੇ
ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਨਵਾਂਸ਼ਹਿਰ ਸੀਟ (Nawanshahar Constituency) ’ਤੇ 76.51 ਫੀਸਦ ਵੋਟਿੰਗ ਹੋਈ ਸੀ ਤੇ ਕਾਂਗਰਸ (Congress) ਦੇ ਅੰਗਦ ਸੈਣੀ ਵਿਧਾਇਕ ਬਣੇ ਸੀ। ਉਨ੍ਹਾਂ ਨੇ
ਅਕਾਲੀ-ਭਾਜਪਾ ਗਠਜੋੜ (SAD-BJP) ਦੇ ਜਰਨੈਲ ਸਿੰਘ ਵਾਹਿਦ ਨੂੰ ਮਾਤ ਦਿੱਤੀ ਸੀ। ਜਦੋਂਕਿ ਆਮ ਆਦਮੀ ਪਾਰਟੀ ਦੇ ਚਰਨਜੀਤ ਸਿੰਘ ਚੰਨੀ ਤੀਜੇ ਸਥਾਨ ’ਤੇ ਰਹੇ ਸੀ।ਇਸ ਦੌਰਾਨ ਕਾਂਗਰਸ ਦੇ ਉਮੀਦਵਾਰ ਅੰਗਦ ਸੈਣੀ ਨੂੰ 38197 ਵੋਟਾਂ ਪਈਆਂ ਸੀ ਜਦੋਂਕਿ ਦੂਜੇ ਨੰਬਰ ’ਤੇ ਅਕਾਲੀ-ਭਾਜਪਾ ਗਠਜੋੜ ਦੇ ਜਰਨੈਲ ਸਿੰਘ ਵਾਹਿਦ ਨੂੰ 34874 ਵੋਟਾਂ ਹਾਸਲ ਹੋਈਆਂ ਸੀ ਤੇ ਆਮ ਆਦਮੀ ਪਾਰਟੀ ਦੇ ਚਰਨਜੀਤ ਸਿੰਘ ਚੰਨੀ ਨੂੰ 32341 ਵੋਟਾਂ ਹਾਸਲ ਹੋਈਆਂ ਸੀ ਜਦੋਂਕਿ ਬਸਪਾ ਦੇ ਡਾਕਟਰ ਨਛੱਤਰਪਾਲ 19578 ਵੋਟਾਂ ਰਹੇ ਸੀ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਕਾਂਗਰਸ ਨੂੰ ਸਭ ਤੋਂ ਵੱਧ 29.89 ਫੀਸਦੀ ਵੋਟਾਂ ਮਿਲੀਆਂ ਸੀ, ਜਦੋਂਕਿ ਅਕਾਲੀ-ਭਾਜਪਾ ਗਠਜੋੜ (SAD-BJP) ਨੂੰ 27.29 ਵੋਟਾਂ ਪਈਆਂ ਸੀ ਜਦੋਂਕਿ ਆਮ ਆਦਮੀ ਪਾਰਟੀ ਨੂੰ 25.31 ਫੀਸਦੀ ਵੋਟ ਸ਼ੇਅਰ ਮਿਲਿਆ ਸੀ ਤੇ ਬਸਪਾ ਦਾ ਵੋਟ ਸ਼ੇਅਰ 15.32 ਫੀਸਦੀ ਹੀ ਰਿਹਾ ਸੀ।
2012 ਵਿਧਾਨ ਸਭਾ ਦੇ ਚੋਣ ਨਤੀਜੇ
ਨਵਾਂਸ਼ਹਿਰ (Nawanshahar Assembly Constituency) ਤੋ ਕਾਂਗਰਸ (Congress) ਦੇ ਬੀਬੀ ਗੁਰਇਕਬਾਲ ਕੌਰ ਵਿਧਾਇਕ ਬਣੇ ਸੀ, ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (SAD-BJP) ਦੀ ਸਤਿੰਦਰ ਕੌਰ ਕਰੀਹਾ ਨੂੰ ਹਰਾਇਆ ਸੀ। ਗੁਰਇਕਬਾਲ ਕੌਰ ਨੂੰ 35910 ਵੋਟਾਂ ਪਈਆਂ ਸੀ, ਜਦੋਂਕਿ ਅਕਾਲੀ-ਭਾਜਪਾ ਗਠਜੋੜ ਦੇ ਸਤਿੰਦਰ ਕੌਰ ਕਰੀਹਾ ਨੂੰ 34151 ਵੋਟਾਂ ਪਈਆਂ ਸੀ ਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੇ 29638 ਵੋਟਾਂ ਹਾਸਲ ਕੀਤੀਆਂ ਸੀ।
2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਨਵਾਂਸ਼ਹਿਰ (Nawanshahar Assembly Constituency) 'ਤੇ 79.86 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਕਾਂਗਰਸ ਨੂੰ 30.64 ਫੀਸਦੀ ਵੋਟਾਂ ਮਿਲੀਆਂ ਸੀ, ਜਦੋਂਕਿ ਅਕਾਲੀ-ਭਾਜਪਾ ਗਠਜੋੜ ਨੂੰ 29.14 ਫੀਸਦੀ ਵੋਟਾਂ ਹਾਸਲ ਹੋਈਆਂ ਸੀ, ਜਦੋਂਕਿ ਬਸਪਾ ਉਮੀਦਵਾਰ ਨੇ 25.29ਫੀਸਦੀ ਵੋਟਾਂ ਪ੍ਰਾਪਤ ਕੀਤੀਆਂ ਸੀ।
ਨਵਾਂਸ਼ਹਿਰ (Nawanshahar Assembly Constituency) ਦਾ ਸਿਆਸੀ ਸਮੀਕਰਨ
ਜੇਕਰ ਇਸ ਸੀਟ ਦਾ ਮੌਜੂਦਾ ਸਮੀਕਰਨ ਦੇਖੀਏ ਤਾਂ ਇਸ ਸੀਟ ’ਤੇ ਤਸਵੀਰ ਲਗਭਗ ਸਾਫ ਹੋ ਚੁੱਕੀ ਹੈ ਪਰ ਅਜੇ ਤੱਕ ਕਾਂਗਰਸ ਉਮੀਦਵਾਰ ਲਈ ਮੱਥਾ ਖਪਾ ਰਹੀ ਹੈ। ਮੁੱਖ ਤੌਰ ’ਤੇ ਬਸਪਾ, ਪੰਜਾਬ ਲੋਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੈਦਾਨ ਵਿੱਚ ਆ ਚੁੱਕੇ ਹਨ। ਬਸਪਾ ਨੇ ਪੁਰਾਣਾ ਚਿਹਰਾ ਡਾਕਟਰ ਨਛੱਤਰਪਾਲ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜੋ ਕਿ ਪਹਿਲਾਂ ਵੀ ਚੋਣ ਲੜ ਚੱਕੇ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਇਥੋਂ ਆਪਣਾ ਪੁਰਾਣਾ ਤਗੜਾ ਉਮੀਦਵਾਰ ਬਦਲ ਦਿੱਤਾ ਹੈ ਤੇ ਚਰਨਜੀਤ ਸਿੰਘ ਚੰਨੀ ਦੀ ਥਾਂ ਲਲਿਤ ਮੋਹਨ ਨੂੰ ਟਿਕਟ ਦਿੱਤੀ ਹੈ ਤੇ ਕਾਂਗਰਸ ਵੱਲੋਂ ਉਮੀਦਵਾਰ ਤੈਅ ਨਹੀਂ ਕੀਤਾ ਜਾ ਰਿਹਾ। ਇਸ ਸੀਟ ’ਤੇ ਤ੍ਰਿਕੋਣਾ ਮੁਕਾਬਲਾ ਹੋਣ ਦੇ ਆਸਾਰ ਹਨ।
ਇਹ ਵੀ ਪੜ੍ਹੋ:ਸਾਹਨੇਵਾਲ ਤੋਂ ਟਿਕਟ ਨਾ ਮਿਲਣ ’ਤੇ ਭੜਕੀ ਸਤਵਿੰਦਰ ਬਿੱਟੀ, ਕਹੀਆਂ ਵੱਡੀਆਂ ਗੱਲਾਂ