ਜਲੰਧਰ: ਸ਼ਹਿਰ 'ਚ ਗੁੰਡਾਗਰਦੀ ਦੀਆਂ ਵਾਰਦਾਤਾਂ ਦਿਨੋ ਦਿਨ ਵਧਦੀਆਂ ਹੀ ਜਾ ਰਹੀਆਂ ਹਨ। ਐਤਵਾਰ ਰਾਤ ਨੂੰ ਰਵਿਦਾਸ ਚੌਕ ਨੇੜੇ ਕੁਝ ਦੋਸਤਾਂ ਨਾਲ ਮੇਲਾ ਵੇਖਣ ਆਏ ਇੱਕ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਪਛਾਣ ਸਰਬਜੀਤ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਸਰਬਜੀਤ ਆਪਣੇ ਦੋਸਤਾ ਨਾਲ ਮੇਲਾ ਵੇਖਣ ਆਇਆ ਸੀ। ਮੇਲੇ ਵਿੱਚ ਆਪਣੇ ਹੀ ਦੋਸਤਾਂ ਵਿੱਚ ਉਸ ਦੀ ਮਾਮੂਲੀ ਬਹਿਸ ਹੋ ਗਈ, ਜਿਸ ਤੋਂ ਬਾਅਦ ਨੀਰਜ ਨਾਂਅ ਦੇ ਇੱਕ ਨੌਜਵਾਨ 'ਤੇ ਤੇਜਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਹਮਲੇ 'ਚ ਸਰਬਜੀਤ ਦੀ ਮੌਤ ਹੋ ਗਈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਰਬਜੀਤ ਦੇ ਦੋਸਤ ਵਿਸ਼ਾਲ ਨੇ ਦੱਸਿਆ ਕਿ ਵਿਸ਼ਾਲ ਕੁਝ ਦਿਨਾਂ ਤੋਂ ਫਿਲੌਰ ਗਿਆ ਹੋਇਆ ਸੀ। ਉਹ ਜਲੰਧਰ ਵਿੱਚ ਟੈਟੂ ਦਾ ਕੰਮ ਕਰਦਾ ਸੀ। ਵਿਸ਼ਾਲ ਨੇ ਦੱਸਿਆ ਕਿ ਮੇਲਾ ਦੇਖਦੇ ਹੋਏ ਆਪਸੀ ਦੋਸਤਾਂ ਵਿੱਚ ਕੁੱਝ ਮਾਮੂਲੀ ਗੱਲ 'ਤੇ ਬਹਿਸ ਹੋਈ ਤਾਂ ਉਸਦੇ ਦੋਸਤ ਨੀਰਜ ਵੱਲੋਂ ਸਰਬਜੀਤ ਦੀ ਗਰਦਨ 'ਤੇ ਤੇਜ਼ਧਾਰ ਚਾਕੂਆਂ ਨਾਲ ਵਾਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਪੁੱਜਣ ਤੋਂ ਬਾਅਦ ਸਰਬਜੀਤ ਦੀ ਮੌਤ ਹੋ ਗਈ ਸੀ। ਫਿਲਹਾਲ ਦੋਸ਼ੀ ਇਸ ਵਾਰਦਾਤ ਤੋਂ ਬਾਅਦ ਫਰਾਰ ਹੈ ਅਤੇ ਥਾਣਾ ਨੰਬਰ 6 ਦੀ ਇਸ ਦੀ ਤਹਿਕੀਕਾਤ ਅਤੇ ਫਰਾਰ ਹੋਏ ਦੋਸ਼ੀਆਂ ਦੀ ਭਾਲ ਵਿੱਚ ਲੱਗੀ ਹੋਈ ਹੈ।