ETV Bharat / city

ਪਰਿਵਾਰ ਦੇ ਪੰਜ ਜੀਆਂ ਨੂੰ ਜ਼ਿੰਦਾ ਸਾੜਨ ਦਾ ਮਾਮਲਾ, ਮੁਲਜ਼ਮ ਨੇ ਫਾਹਾ ਲੈ ਕੀਤੀ ਖੁਦਕੁਸ਼ੀ - Punjab news

ਜਲੰਧਰ ਦੇ ਮਹਿਤਪੁਰ ਥਾਣੇ ਦੇ ਇਲਾਕੇ ਵਿੱਚ ਪਰਿਵਾਰ ਦੇ ਪੰਜ ਜੀਆਂ ਨੂੰ ਅੱਗ ਲਗਾ ਕੇ ਮਾਰਨ ਵਾਲੇ ਆਰੋਪੀ ਨੇ ਖ਼ੁਦ ਨੂੰ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ।

five members of the same family were burnt
ਪਰਿਵਾਰ ਦੇ ਪੰਜ ਜੀਆਂ ਨੂੰ ਜ਼ਿੰਦਾ ਸਾੜਨ ਦਾ ਮਾਮਲਾ
author img

By

Published : Oct 19, 2022, 1:32 PM IST

ਜਲੰਧਰ: ਜ਼ਿਲ੍ਹੇ ਦੇ ਮਹਿਤਪੁਰ ਇਲਾਕੇ ਵਿੱਚ ਬੀਤੇ ਦਿਨ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਦੋ ਬੱਚੇ ਅਤੇ ਸੱਸ ਸਹੁਰੇ ਨੂੰ ਜਿੰਦਾ ਸਾੜ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਵਿਅਕਤੀ ਨੇ ਰਾਤ ਜਲੰਧਰ ਦੇ ਸਿਧਵਾ ਗੇਟ ਇਲਾਕੇ ਵਿੱਚ ਆਪਣੇ ਪਿੰਡ ਦੇ ਖੇਤ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ਦੱਸ ਦਈਏ ਕਿ ਕੁਲਦੀਪ ਉਰਫ ਕਾਲੂ ਨਾਮ ਦੇ ਵਿਅਕਤੀ ਦਾ ਪਰਮਜੀਤ ਕੌਰ ਨਾਮ ਦੀ ਇਕ ਮਹਿਲਾ ਨਾਲ ਦੂਜਾ ਵਿਆਹ ਹੋਇਆ ਸੀ ਅਤੇ ਇਸ ਮਹਿਲਾ ਦਾ ਵੀ ਉਸ ਨਾਲ ਦੂਜਾ ਵਿਆਹ ਹੋਇਆ ਸੀ। ਵਿਆਹ ਸਮੇਂ ਮਹਿਲਾ ਦੇ ਦੋ ਬੱਚੇ ਵੀ ਸੀ। ਕੁਲਦੀਪ ਅਤੇ ਪਰਮਜੀਤ ਕੌਰ ਦਾ ਸ਼ੁਰੂ ਤੋਂ ਹੀ ਇਸ ਗੱਲ ਤੋਂ ਝਗੜਾ ਰਹਿੰਦਾ ਸੀ ਕਿ ਉਹ ਉਸ ਦੇ ਬੱਚਿਆਂ ਨੂੰ ਆਪਣੇ ਨਾਲ ਨਹੀਂ ਰੱਖਣਾ ਚਾਹੁੰਦਾ। ਸ਼ਰਾਬ ਅਤੇ ਨਸ਼ੇ ਦਾ ਆਦੀ ਕੁਲਦੀਪ ਸਿੰਘ ਉਸ ਨਾਲ ਮਾਰ ਕੁੱਟ ਵੀ ਕਰਦਾ ਸੀ ਜਿਸ ਕਰਕੇ ਪਰਮਜੀਤ ਕੌਰ ਕੁਝ ਸਮਾਂ ਪਹਿਲੇ ਜਲੰਧਰ ਦੇ ਮਹਿਤਪੁਰ ਇਲਾਕੇ ਦੇ ਇੱਕ ਪਿੰਡ ਆਪਣੇ ਪੇਕੇ ਆ ਗਈ ਸੀ ਅਤੇ ਕੁਲਦੀਪ ਦੇ ਬਾਰ ਬਾਰ ਕਹਿਣ ’ਤੇ ਵੀ ਵਾਪਸ ਉਸ ਵੱਲ ਨਹੀਂ ਜਾ ਰਹੀ ਸੀ।

ਪਰਿਵਾਰ ਦੇ ਪੰਜ ਜੀਆਂ ਨੂੰ ਜ਼ਿੰਦਾ ਸਾੜਨ ਦਾ ਮਾਮਲਾ

ਇਸੇ ਦੇ ਚੱਲਦੇ ਇੱਕ ਦਿਨ ਪਹਿਲਾਂ ਕੁਲਦੀਪ ਵੱਲੋਂ ਆਪਣੇ ਇਕ ਸਾਥੀ ਕੁਲਵਿੰਦਰ ਨਾਲ ਰਲ ਕੇ ਆਪਣੇ ਸਹੁਰਿਆਂ ਦੇ ਘਰ ਪਹੁੰਚ ਕੇ ਆਪਣੀ ਪਤਨੀ ਪਰਮਜੀਤ ਕੌਰ, ਦੋ ਬੱਚੇ ਅਤੇ ਸੱਸ ਸਹੁਰੇ ਨੂੰ ਜਿੰਦਾ ਸਾੜਕੇ ਕਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਿਆ।

ਜਲੰਧਰ ਦਿਹਾਤੀ ਪੁਲੀਸ ਦੇ ਅਧਿਕਾਰੀ ਹਰਜੀਤ ਸਿੰਘ ਮੁਤਾਬਕ ਉਸਦੇ ਇਕ ਸਾਥੀ ਕੁਲਵਿੰਦਰ ਨੂੰ ਕੱਲ੍ਹ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਦਕਿ ਕੁਲਦੀਪ ਖੁਦ ਇਸ ਮਾਮਲੇ ਵਿੱਚ ਭਗੌੜਾ ਸੀ। ਸਵੇਰੇ ਪੁਲਿਸ ਨੂੰ ਸੂਚਨਾ ਮਿਲੀ ਕਿ ਕੁਲਦੀਪ ਨੇ ਲੁਧਿਆਣਾ ਦੇ ਸਿੱਧਵਾਂ ਬੇਟ ਪਿੰਡ ਦੇ ਖੇਤ ਵਿੱਚ ਖੁਦ ਨੂੰ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ।

ਇਹ ਵੀ ਪੜੋ: ਬਠਿੰਡਾ ਥਰਮਾਲ ਪਲਾਂਟ ਦੀ ਕੰਧ ਉੱਤੇ ਲਿਖੇ ਗਏ ਖਾਲਿਸਤਾਨ ਸਮਰਥਨ ਵਿੱਚ ਨਾਅਰ

ETV Bharat Logo

Copyright © 2025 Ushodaya Enterprises Pvt. Ltd., All Rights Reserved.