ਜਲੰਧਰ : ਪੰਜਾਬ ਵਿੱਚ ਕਣਕ ਦੀ ਫਸਲ ਤੋਂ ਬਾਅਦ ਹਰ ਕਿਸਾਨ ਸਭ ਤੋਂ ਪਹਿਲਾਂ ਆਪਣੇ ਪਸ਼ੂਆਂ ਲਈ ਤੂੜੀ ਪਹਿਲਾਂ ਤੋਂ ਹੀ ਸਟਾਕ ਕਰ ਕੇ ਰੱਖ ਲੈਂਦਾ ਹੈ। ਤੂੜੀ ਪਸ਼ੂਆਂ ਦੇ ਖਾਣ ਦੀ ਇੱਕ ਅਹਿਮ ਵਸਤੂ ਹੈ। ਜਿਸ ਨੂੰ ਕਿਸਾਨਾਂ ਵੱਲੋਂ ਚਾਰੇ ਦੇ ਨਾਲ ਮਿਲਾ ਕੇ ਪਸ਼ੂਆਂ ਨੂੰ ਦਿੱਤੀ ਜਾਂਦੀ ਹੈ। ਇਹੀ ਨਹੀਂ ਕਈ ਵਾਰ ਜੇ ਚਾਰੇ ਦੀ ਮੁਸੀਬਤ ਹੋ ਜਾਵੇ ਤਾਂ ਕਿਸਾਨ ਤੂੜੀ ਨਾਲ ਵੀ ਕੰਮ ਚਲਾ ਲੈਂਦੇ ਹਨ ਪਰ ਇਸ ਵਾਰ ਇਹ ਤੂੜੀ ਮਹਿੰਗੀ ਹੋ ਜਾਣ ਕਰਕੇ ਨਾ ਸਿਰਫ਼ ਪੰਜਾਬ ਵਿੱਚ ਡੇਰਿਆਂ ਦਾ ਕੰਮ ਕਰਨ ਵਾਲੇ ਕਿਸਾਨ ਪ੍ਰੇਸ਼ਾਨ ਹੋਏ ਨਹੀਂ, ਬਲਕਿ ਇਸ ਦੇ ਨਾਲ-ਨਾਲ ਉਹ ਉਦਯੋਗੀਆਂ ਨੂੰ ਵੀ ਪ੍ਰੇਸ਼ਾਨ ਕਰਦੀ ਹੈ। ਜਿਨ੍ਹਾਂ ਲਈ ਇਹ ਤੂੜੀ ਇੱਕ ਰੋ ਮਟੀਰੀਅਲ ਦਾ ਕੰਮ ਕਰਦੀ ਹੈ।
ਤੂੜੀ ਦੀ ਕਿੱਲਤ ਸੁਕਾਏ ਡੇਅਰੀ ਮਾਲਕਾਂ ਦੇ ਸਾਹ: ਪੰਜਾਬ ਵਿੱਚ ਡੇਅਰੀ ਫਾਰਮਿੰਗ ਦਾ ਕੰਮ ਕਰਨ ਵਾਲੇ ਕਿਸਾਨ ਹਜ਼ਾਰਾਂ ਦੀ ਗਿਣਤੀ ਵਿੱਚ ਹਨ। ਵੱਡੀਆਂ-ਵੱਡੀਆਂ ਡੇਅਰੀ ਤੋਂ ਲੈ ਕੇ ਕੁਝ ਹੀ ਪਸ਼ੂ ਪਾਲ ਕੇ ਦੁੱਧ ਅਤੇ ਦੁੱਧ ਦੇ ਸਮਾਨ ਦਾ ਕਾਰੋਬਾਰ ਕਰਨ ਵਾਲੇ ਡੇਅਰੀ ਮਾਲਕ ਇਸ ਵਾਰ ਖਾਸੇ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਇਹਨਾਂ ਦੀ ਪਰੇਸ਼ਾਨੀ ਦਾ ਕਾਰਨ ਪਸ਼ੂਆਂ ਨੂੰ ਖਾਣੇ ਵਿੱਚ ਪਾਈ ਜਾਣ ਵਾਲੀ ਤੂੜੀ ਹੈ। ਦਰਅਸਲ ਪੰਜਾਬ ਵਿੱਚ ਕਣਕ ਦੀ ਵਾਢੀ ਤੋਂ ਬਾਅਦ ਕਿਸਾਨਾਂ ਵੱਲੋਂ ਆਪਣੇ ਪਸ਼ੂਆਂ ਲਈ ਪਹਿਲੇ ਹੀ ਤੂੜੀ ਸਟਾਕ ਕਰ ਲਈ ਜਾਂਦੀ ਹੈ। ਪਿਛਲੇ ਸਾਲ ਤੱਕ ਇਹ ਤੂੜੀ ਸਿਰਫ ਪਸ਼ੂਆਂ ਦੇ ਚਾਰੇ ਲਈ ਅਤੇ ਫੈਕਟਰੀਆਂ ਵਿੱਚ ਰਾਅ ਮਟੀਰੀਅਲ ਦੇ ਤੌਰ ਉੱਤੇ ਹੀ ਇਸਤੇਮਾਲ ਕੀਤੀ ਜਾਂਦੀ ਸੀ ਪਰ ਇਸ ਵਾਹ ਇਸ ਦਾ ਇਸਤੇਮਾਲ ਕਾਰਖਾਨਿਆਂ ਵਿੱਚ ਕੋਲੇ ਦੀ ਥਾਂ ਤੇ ਹੋਣ ਲੱਗ ਪਿਆ।
ਕੋਇਲੇ ਦੀ ਵਧੀ ਹੋਈ ਕੀਮਤ ਕਰਕੇ ਤੂੜੀ ਹੋਈ ਮਹਿੰਗੀ: ਦੇਸ਼ ਵਿੱਚ ਕੋਲੇ ਦੀ ਵਧੀ ਹੋਈ ਕੀਮਤ ਅਤੇ ਘਾਟ ਬੜੀ ਤੂੜੀ ਦੇ ਮਹਿੰਗੇ ਹੋਣ ਦਾ ਕਾਰਨ ਦਰਅਸਲ ਪੰਜਾਬ ਵਿੱਚ ਆਮ ਤੌਰ ਉੱਤੇ ਹਰ ਸਾਲ ਤੂੜੀ ਦਾ ਭਾਅ ਮਹਿਜ਼ 200 ਤੋਂ 250 ਰੁਪਏ ਕੁਇੰਟਲ ਹੀ ਹੁੰਦਾ ਸੀ ਅਤੇ ਸਰਦੀਆਂ ਵਿੱਚ ਇਸ ਦੀ ਕੀਮਤ ਥੋੜ੍ਹੀ ਵਧ ਜਾਂਦੀ ਸੀ। ਇਸ ਵਾਰ ਕੋਲੇ ਦੇ ਮਹਿੰਗੇ ਹੋਣ ਅਤੇ ਉਸ ਦੀ ਘਾਟ ਕਰਕੇ ਕਾਰਖਾਨਿਆਂ ਵਿੱਚ ਕੋਲੇ ਦੀ ਥਾਂ ਤੇ ਪਰਾਲੀ, ਗੰਨੇ ਦੀ ਫੱਕ ਅਤੇ ਤੂੜੀ ਦਾ ਇਸਤੇਮਾਲ ਹੋਣ ਲੱਗ ਪਿਆ। ਕੋਲੇ ਨਾਲੋਂ ਸਸਤੀ ਪੈਂਦੀ ਤੂੜੀ ਕਾਰਖ਼ਾਨਿਆਂ ਦੀ ਪਹਿਲੀ ਪਸੰਦ ਇਸ ਲਈ ਵੀ ਬਣੀ ਕਿਉਂਕਿ ਬਤੌਰ ਅੱਗ ਪੈਦਾ ਕਰਨ ਵਾਲਾ ਇਹ ਪਦਾਰਥ ਕਾਫ਼ੀ ਦੇਰ ਤਕ ਭਖਦਾ ਰਹਿੰਦਾ ਹੈ। ਜਿਸ ਕਰਕੇ ਕੋਲੇ ਵਰਗੀ ਹੀ ਐਲਰਜੀ ਇਸ ਤੋਂ ਪੈਦਾ ਹੁੰਦੀ ਹੈ।
ਪਿਛਲੇ ਸਾਲ 250 ਰੁਪਏ ਕੁਇੰਟਲ ਵਿਕਣ ਵਾਲੀ ਤੂੜੀ ਇਸ ਵਾਰ 900 ਰੁਪਏ ਕੁਇੰਟਲ ਤੱਕ ਪਹੁੰਚੀ: ਕਾਰਖਾਨਿਆਂ ਵਿੱਚ ਕੋਲੇ ਦੀ ਥਾਂ ਤੇ ਤੂੜੀ ਦੇ ਇਸਤੇਮਾਲ ਨੇ ਇਸ ਦੀ ਕੀਮਤ ਦੁੱਗਣੀ ਤਿਗਣੀ ਤੋਂ ਵੀ ਵੱਧ ਕਰ ਦਿੱਤੀ। ਹਾਲਾਤ ਇਹ ਹੋ ਗਏ ਲੋਕਾਂ ਵੱਲੋਂ ਤੂੜੀ ਨੂੰ ਸਟਾਕ ਕਰ ਲਿਆ ਗਿਆ ਅਤੇ ਉਸ ਤੋਂ ਬਾਅਦ ਕਾਰਖਾਨਿਆਂ ਵਿੱਚ ਮਹਿੰਗੇ ਭਾਅ ਵੇਚਣਾ ਸ਼ੁਰੂ ਕਰ ਦਿੱਤਾ ਗਿਆ। ਜਿਸ ਕਾਰਨ ਪਸ਼ੂਆਂ ਨੂੰ ਮਿਲਣ ਵਾਲੀ ਇਹ ਖ਼ੁਰਾਕ ਇਸ ਕਦਰ ਮਹਿੰਗੀ ਹੋਈ ਹੈ ਕਿ ਕਿਸਾਨਾਂ ਵੱਲੋਂ ਇਸ ਨੂੰ ਖਰੀਦ ਕੇ ਪਸ਼ੂਆਂ ਨੂੰ ਪਾਉਣਾ ਮੁਸ਼ਕਿਲ ਹੋ ਗਿਆ ਹੈ।
ਇਸ ਦੇ ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਵੱਡੇ-ਛੋਟੇ ਡੇਅਰੀ ਮਾਲਕਾਂ ਨੂੰ ਤੂੜੀ ਸਸਤੀ ਕਰਾਉਣ ਲਈ ਸਰਕਾਰ ਨੂੰ ਗੁਹਾਰ ਲਾਉਣੀ ਪਈ। ਇਨ੍ਹਾਂ ਡੇਅਰੀ ਮਾਲਕਾਂ ਦਾ ਕਹਿਣਾ ਹੈ ਕਿ ਆਮ ਤੌਰ ਉੱਤੇ 200 ਤੋਂ 250 ਰੁਪਏ ਕੁਇੰਟਲ ਇਹ ਤੂੜੀ ਉਨ੍ਹਾਂ ਨੂੰ ਮਿਲਦੀ ਸੀ ਪਰ ਹੁਣ ਉਹ ਕਿਸਾਨ ਜਿਨ੍ਹਾਂ ਕੋਲ ਜ਼ਿਆਦਾ ਜ਼ਮੀਨ ਹੈ। ਉਹ ਆਪਣੀ ਤੂੜੀ ਬਜਾਏ ਡੇਅਰੀ ਮਾਲਕਾਂ ਅਤੇ ਛੋਟੇ ਕਿਸਾਨਾਂ ਨੂੰ ਦੇਣ ਦੇ ਇਸ ਨੂੰ ਕਾਰਖਾਨਿਆਂ ਵਿੱਚ ਦੇਣ ਲੱਗ ਪਏ ਹਨ।
ਇੱਥੇ ਤੱਕ ਕੇ ਤੂੜੀ ਮਹਿੰਗੀ ਹੁੰਦੀ ਦੇਖ ਲੋਕਾਂ ਨੇ ਇਸ ਦਾ ਸਟਾਕ ਵੀ ਜਮ੍ਹਾ ਕਰ ਲਿਆ ਹਨ। ਡੇਅਰੀ ਮਾਲਕਾਂ ਦਾ ਕਹਿਣਾ ਹੈ ਕਿ ਜੇ ਉਹ 300 ਰੁਪਏ ਕੁਇੰਟਲ ਤੂੜੀ ਵੀ ਜਗ੍ਹਾ 900 ਰੁਪਏ ਕੁਇੰਟਲ ਤੂੜੀ ਖ਼ਰੀਦਣਗੇ ਤਾਂ ਦੁੱਧ ਦੀਆਂ ਕੀਮਤਾਂ 80 ਰੁਪਏ ਕਿਲੋ ਹੋ ਸਕਦੀਆਂ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਜੋ ਫ਼ੈਸਲਾ ਲਿਆ ਉਹ ਬਿਲਕੁਲ ਸਹੀ ਹੈ ਕਿਉਂਕਿ ਜੇ ਤੂੜੀ ਕਾਰਖਾਨਿਆਂ ਵਿਚ ਨਹੀਂ ਵੇਚੀ ਜਾਵੇਗੀ ਤਾਂ ਕਿਸਾਨਾਂ ਨੂੰ ਉਹ ਸਸਤੇ ਮੁੱਲ ਉੱਤੇ ਮਿਲ ਸਕਦੀ ਹੈ। ਡੇਅਰੀ ਮਾਲਕ ਇਹ ਵੀ ਮੰਨਦੇ ਹਨ ਕਿ ਸਰਕਾਰ ਨੇ ਭਾਵੇਂ ਕਾਰਖਾਨਿਆਂ ਵਿੱਚ ਤੂੜੀ ਦੀ ਸਪਲਾਈ ਉੱਤੇ ਰੋਕ ਲਾ ਦਿੱਤੀ ਹੈ ਪਰ ਬਾਵਜੂਦ ਇਸ ਦੇ ਤੂੜੀ ਦੀਆਂ ਕੀਮਤਾਂ ਵਿੱਚ ਕਮੀ ਨਹੀਂ ਆਏਗੀ ਕਿਉਂਕਿ ਨਾਜਾਇਜ਼ ਤੌਰ ਉੱਤੇ ਕਾਰਖਾਨਿਆਂ ਵਿੱਚ ਇਸ ਦੀ ਸਪਲਾਈ ਜਾਰੀ ਰਹੇਗੀ।
ਸਰਕਾਰ ਸਿਰਫ਼ ਉਦਯੋਗਪਤੀਆਂ ਦਾ ਹੀ ਨਹੀਂ ਕਿਸਾਨਾਂ ਦਾ ਵੀ ਹੋ ਰਿਹੈ ਨੁਕਸਾਨ : ਉੱਥੇ ਹੀ ਦੂਸਰੇ ਪਾਸੇ ਉਦਯੋਗਪਤੀਆਂ ਦਾ ਕਹਿਣਾ ਕਿ ਇੱਕ ਪਾਸੇ ਪੰਜਾਬ ਵਿੱਚ ਐਗਰੋ ਬੇਸਢ ਇੰਡਸਟਰੀ ਨੂੰ ਬੜਾਵਾ ਦੇਣ ਦੀ ਗੱਲ ਕੀਤੀ ਜਾਂਦੀ ਹੈ ਪਰ ਦੂਸਰੇ ਪਾਸੇ ਐਗਰੋ ਵੇਸਟ ਬੇਸਡ ਇੰਡਸਟਰੀ ਨੂੰ ਉਸ ਲਈ ਲੋੜੀਂਦਾ ਰਾਅ ਮਟੀਰੀਅਲ ਅਤੇ ਵੀ ਰੋਕ ਲਾ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅੰਦਰ ਤੂੜੀ ਹੋਵੇ ਜਾਂ ਪਰਾਲੀ ਇਸ ਨਾਲ ਗੱਤਾ ਬਣਾਉਣ ਵਾਲੇ, ਪਲਾਈ ਯਾ ਫਿਰ ਕਾਗਜ਼ ਬਣਾਉਣ ਵਾਲੇ ਉਦਯੋਗ ਚਲਦੇ ਹਨ ਅਤੇ ਇਨ੍ਹਾਂ ਉਦਯੋਗਾਂ ਲਈ ਤੂੜੀ ਅਤੇ ਪਰਾਲੀ ਇੱਕ ਰੋਮ ਮਟੀਰੀਅਲ ਹੈ।
ਜੇ ਇਹ ਰੋਹ ਮਟੀਰੀਅਲ ਹੀ ਉਦਯੋਗਾਂ ਨੂੰ ਨਹੀਂ ਮਿਲੇਗਾ ਤਾਂ ਇਹ ਉਦਯੋਗ ਖ਼ਤਮ ਹੋ ਜਾਣਗੇ। ਇਸ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਕ ਪਾਸੇ ਸਰਕਾਰ ਕਿਸਾਨਾਂ ਲਈ ਵਧੀਆ ਕੰਮ ਕਰਨ ਦੀ ਗੱਲ ਕਰਦੀ ਹੈ ਪਰ ਉਹਦੇ ਦੂਸਰੇ ਪਾਸੇ ਜੇਕਰ ਕਿਸਾਨ ਤੂੜੀ ਵੇਚ ਕੇ ਪੈਸਾ ਕਮਾਉਣਾ ਚਾਹੁੰਦੇ ਹਨ। ਉਨ੍ਹਾਂ ਉੱਤੇ ਰੋਕ ਲਾਈ ਜਾ ਰਹੀ ਹੈ। ਉਦਯੋਗਪਤੀਆਂ ਮੁਤਾਬਕ ਕਿਸਾਨਾਂ ਦੀ ਮਰਜ਼ੀ ਹੋਣੀ ਚਾਹੀਦੀ ਹੈ ਕਿ ਉਹ ਆਪਣੀ ਫਸਲ ਜਾਂ ਫ਼ਸਲ ਨਾਲ ਜੁੜੀਆਂ ਵਸਤੂਆਂ ਕਿਸ ਨੂੰ ਵੇਚਦੇ ਹਨ। ਉਨ੍ਹਾਂ ਕਿਹਾ ਕਿ ਅੱਜ ਸਰਕਾਰ ਜੇ ਤੂੜੀ ਦੀ ਸਪਲਾਈ ਉਦਯੋਗਾਂ ਨੂੰ ਨਹੀਂ ਹੋਣ ਦਿੰਦੀ ਤਾ ਉਹ ਸਿਰਫ਼ ਉਦਯੋਗਾਂ ਦਾ ਹੀ ਨੁਕਸਾਨ ਨਹੀਂ ਕਰ ਰਹੀ ਬਲਕਿ ਉਨ੍ਹਾਂ ਕਿਸਾਨਾਂ ਦਾ ਵੀ ਨੁਕਸਾਨ ਕਰ ਰਹੀ ਹੈ। ਜੋ ਆਪਣੇ ਖੇਤਾਂ ਤੋਂ ਘਟ ਕੇ ਇਸ ਤੂੜੀ ਨਾਲ ਪੈਸਾ ਕਮਾਉਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ: ਦਿੱਲੀ ਅਤੇ ਪੰਜਾਬ ਪੁਲਿਸ 'ਚ ਤਾਲਮੇਲ ਦੀ ਕਮੀ, 15ਵਾਂ ਦਿਨ ‘ਇਨਸਾਫ਼’ ਬਾਕੀ !