ETV Bharat / city

ਦਿਲਚਸਪ ਹੋਵੇਗਾ ਜਲੰਧਰ ਕੇਂਦਰੀ ਸੀਟ ਦਾ ਮੁਕਾਬਲਾ, ਕਾਲੀਆ ਤੇ ਬੇਰੀ ਆਮੋ ਸਾਹਮਣੇ

Punjab Assembly Election 2022: ਕੀ ਜਲੰਧਰ ਕੇਂਦਰੀ ਸੀਟ ਤੋਂ ਕਾਲੀਆ ਤੇ ਬੇਰੀ ਫੇਰ ਆਮੋ ਸਾਹਮਣੇ, ਅਕਾਲੀ ਦਲ ਨੇ ਉਤਾਰਿਆ ਉਮੀਦਵਾਰ, ਆਪ ਨੇ ਬਦਲਿਆ ਚਿਹਰਾ, ਜਾਣੋਂ ਇਥੋਂ ਦਾ ਸਿਆਸੀ ਹਾਲ...।Assembly Election 2022: ਵਿਧਾਨ ਸਭਾ ਚੋਣਾਂ 2017 ਵਿੱਚ ਜਲੰਧਰ ਕੇਂਦਰੀ (Jallandhar central Assembly Constituency) ’ਤੇ ਕਾਂਗਰਸ (Congress) ਦੇ ਰਾਜਿੰਦਰ ਬੇਰੀ ਵਿਧਾਇਕ ਬਣੇ ਸੀ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ (SAD-BJP) ਦੇ ਮਨੋਰੰਜਨ ਕਾਲੀਆ ਨੂੰ ਹਰਾਇਆ ਸੀ। ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਨਜ਼ਰ ਆ ਰਿਹਾ ਹੈ, ਇਸ ਲਈ ਪੜੋ ਪੂਰੀ ਖ਼ਬਰ...

ਦਿਲਚਸਪ ਹੋਵੇਗਾ ਜਲੰਧਰ ਕੇਂਦਰੀ ਸੀਟ ਦਾ ਮੁਕਾਬਲਾ

author img

By

Published : Jan 22, 2022, 7:26 PM IST

ਚੰਡੀਗੜ੍ਹ: ਪੰਜਾਬ ਵਿੱਚ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਹੋਣ ਜਾ ਰਹੀਆਂ ਹਨ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜਿਸ ਦੇ ਚੱਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ ਜੇਕਰ ਜਲੰਧਰ ਕੇਂਦਰੀ ਸੀਟ (Jallandhar Central Assembly Constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਵਾਂਗੇ।

ਜਲੰਧਰ ਕੇਂਦਰੀ (Jallandhar Central Assembly Constituency)

ਜੇਕਰ ਜਲੰਧਰ ਕੇਂਦਰੀ ਸੀਟ ( Jallandhar Central Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਕਾਂਗਰਸ (Congress) ਦੇ ਰਾ ਜਿੰਦਰ ਬੇਰੀ ਮੌਜੂਦਾ ਵਿਧਾਇਕ ਹਨ। ਅਵਤਾਰ ਸਿੰਘ ਜੂਨੀਅਰ 2017 ਵਿੱਚ ਪਹਿਲੀ ਵਾਰ ਵਿਧਾਇਕ ਬਣੇ ਸੀ। ਉਨ੍ਹਾਂ ਨੇ ਜਲੰਧਰ ਕੇਂਦਰੀ ਤੋਂ ਦੂਜੀ ਵਾਰ ਚੋਣ ਲੜੀ ਸੀ ਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ (SAD)ਦੇ ਉਮੀਦਵਾਰ ਹੈਵੀ ਵੇਟ ਮਨੋਰੰਜਨ ਕਾਲੀਆ ਨੂੰ ਮਾਤ ਦੇ ਦਿੱਤੀ ਸੀ।

ਇਸ ਵਾਰ ਰਾਜਿੰਦਰ ਬੇਰੀ ਕਾਂਗਰਸ ਵੱਲੋਂ ਦੂਜੀ ਵਾਰ ਚੋਣ ਮੈਦਾਨ ਵਿੱਚ ਹਨ ਤੇ ਅਕਾਲੀ-ਬਸਪਾ ਗਠਜੋੜ ਵੱਲੋਂ ਇਹ ਸੀਟ ਅਕਾਲੀ ਦਲ ਦੇ ਖਾਤੇ ਆਈ ਹੈ, ਜਿਸ ਨੇ ਚੰਦਨ ਗਰੇਵਾਲ ਨੂੰ ਉਮੀਦਵਾਰ ਬਣਾਇਆ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਉਮੀਦਵਾਰ ਬਦਲ ਕੇ ਰਮਨ ਅਰੋੜਾ ਨੂੰ ਉਮੀਦਵਾਰ ਬਣਾਇਆ ਹੈ। ਭਾਜਪਾ ਨੇ ਪਹਿਲੀ ਸੂਚੀ ਵਿੱਚ ਹੀ ਇਥੋਂ ਮਨੋਰੰਜਨ ਕਾਲੀਆ ਨੂੰ ਚੋਣ ਮੈਦਾਨ ਵਿੱਚ ਉਤਾਰ ਕੇ ਮੁਕਾਬਲਾ ਦਿਲਚਸਪ ਬਣਾ ਦਿੱਤਾ ਹੈ।

2017 ਵਿਧਾਨ ਸਭਾ ਦੇ ਚੋਣ ਨਤੀਜੇ

ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਜਲੰਧਰ ਕੇਂਦਰੀ ਸੀਟ (Jallandhar Central Constituency) ’ਤੇ 68.64 ਫੀਸਦ ਵੋਟਿੰਗ ਹੋਈ ਸੀ ਤੇ ਕਾਂਗਰਸ (Congress) ਦੇ ਰਾਜਿੰਦਰ ਬੇਰੀ (Rajinder Beri) ਵਿਧਾਇਕ ਚੁਣੇ ਗਏ ਸੀ। ਰਾਜਿੰਦਰ ਬੇਰੀ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ (Shiromani Akali Dal-BJP) ਦੇ ਮਨੋਰੰਜਨ ਕਾਲੀਆ ਨੂੰ ਹਰਾਇਆ ਸੀ। ਜਦੋਂਕਿ ਆਮ ਆਦਮੀ ਪਾਰਟੀ ਦੇ ਡਾਕਟਰ ਸੰਜੀਵ ਸ਼ਰਮਾ (Dr. Sanjiv Sharma) ਤੀਜੇ ਸਥਾਨ ’ਤੇ ਰਹੇ ਸੀ।

ਇਸ ਦੌਰਾਨ ਕਾਂਗਰਸ ਦੇ ਰਾਜਿੰਦਰ ਬੇਰੀ ਨੂੰ 55518 ਪਈਆਂ ਸੀ, ਜਦੋਂਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਮਨੋਰੰਜਨ ਕਾਲੀਆ ਨੂੰ 31440 ਵੋਟਾਂ ਪਈਆਂ ਸਨ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਸੰਜੀਵ ਸ਼ਰਮਾ ਨੂੰ 15269 ਵੋਟਾਂ ਪਈਆਂ ਸੀ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਕਾਂਗਰਸ Congress) ਨੂੰ ਸਭ ਤੋਂ ਵੱਧ 52.72ਫੀਸਦੀ ਵੋਟਾਂ ਹਾਸਲ ਹੋਈਆਂ ਸੀ, ਜਦੋਂਕਿ ਅਕਾਲੀ-ਭਾਜਪਾ ਗਠਜੋੜ (SAD-BJP) ਦਾ ਵੋਟ ਸ਼ੇਅਰ 29.86 ਰਿਹਾ ਤੇ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ 14.50 ਰਿਹਾ ਸੀ।

2012 ਵਿਧਾਨ ਸਭਾ ਦੇ ਚੋਣ ਨਤੀਜੇ

ਜਲੰਧਰ ਕੇਂਦਰੀ (Jallandhar Central Assembly Constituency) ਤੋਂ ਸ਼੍ਰੋਮਣੀ ਅਕਾਲੀ-ਭਾਜਪਾ ਗਠਜੋੜ ਦੇ ਨੋਰੰਜਨ ਕਾਲੀਆ ਜਿੱਤੇ ਸੀ। ਉਨ੍ਹਾਂ ਨੂੰ 44963 ਵੋਟਾਂ ਪਈਆਂ ਸੀ ਤੇ ਦੂਜੇ ਨੰਬਰ ’ਤੇ ਕਾਂਗਰਸ (Congress) ਦੇ ਰਾਜਿੰਦਰ ਬੇਰੀ ਰਹੇ ਸੀ, ਉਨ੍ਹਾਂ ਨੂੰ 43898 ਵੋਟਾਂ ਪਈਆਂ ਸੀ ਜਦੋਂਕਿ 4676 ਵੋਟਾਂ ਲੈ ਕੇ ਬੀਐਸਪੀ (BSP) ਦਾ ਉਮੀਦਵਾਰ ਤੀਜੇ ਨੰਬਰ ’ਤੇ ਰਿਹਾ ਸੀ।

2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਜਲੰਧਰ ਕੇਂਦਰੀ (Jallandhar Central Assembly Constituency) 'ਤੇ 68.75 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਅਕਾਲੀ-ਭਾਜਪਾ ਗਠਜੋੜ (SAD-BJP) ਨੂੰ 46.14 ਫੀਸਦੀ ਵੋਟਾਂ ਪਈਆਂ ਸੀ, ਜਦੋਂਕਿ ਕਾਂਗਰਸ (Congress) ਦਾ ਵੋਟ ਸ਼ੇਅਰ 45.04 ਫੀਸਦੀ ਰਿਹਾ ਸੀ ਤੇ ਬੀਐਸਪੀ ਨੂੰ 4.8 ਫੀਸਦੀ ਵੋਟਾਂ ਹਾਸਲ ਹੋਈਆਂ ਸੀ।

ਜਲੰਧਰ ਕੇਂਦਰੀ (Jallandhar Central Assembly Constituency) ਦਾ ਸਿਆਸੀ ਸਮੀਕਰਨ

ਜੇਕਰ ਇਸ ਸੀਟ ਦਾ ਮੌਜੂਦਾ ਸਮੀਕਰਨ ਦੇਖੀਏ ਤਾਂ ਅਜੇ ਮੁੱਖ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦਾ ਸਮਝੌਤਾ ਟੁੱਟਣ ਉਪਰੰਤ ਦੋਵੇਂ ਆਮੋ ਸਾਹਮਣੇ ਹਨ। ਅਕਾਲੀ ਦਲ ਨੇ ਚੰਦਨ ਗਰੇਵਾਲ ਨੂੰ ਉਮੀਦਵਾਰ ਬਣਾਇਆ ਹੈ ਤੇ ਭਾਜਪਾ ਨੇ ਮਨੋਰੰਜਨ ਕਾਲੀਆ ਨੂੰ ਮੈਦਾਨ ਵਿੱਚ ਉਤਾਰਿਆ ਹੈ। ਕਾਂਗਰਸ ਵੱਲੋਂ ਰਾਜਿੰਦਰ ਬੇਰੀ ਤੀਜੀ ਵਾਰ ਉਮੀਦਵਾਰ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਇਸ ਵਾਰ ਡਾਕਟਰ ਸੰਜੀਵ ਸ਼ਰਮਾ ਦੀ ਥਾਂ ਰਮਨ ਅਰੋੜਾ ਨੂੰ ਉਮੀਦਵਾਰ ਬਣਾ ਲਿਆ ਹੈ। ਕੁਲ ਮਿਲਾ ਕੇ ਰਾਜਿੰਦਰ ਬੇਰੀ ਅਤੇ ਮਨੋਰੰਜਨ ਕਾਲੀਆ ਪੁਰਾਣੇ ਚਿਹਰੇ ਹਨ ਤੇ ਮੁਕਾਬਲਾ ਦਿਲਚਸਪ ਹੋਣ ਦੇ ਆਸਾਰ ਹਨ।

ਇਹ ਵੀ ਪੜ੍ਹੋ:ED ਰੇਡ 'ਤੇ ਬਿਕਰਮ ਮਜੀਠੀਆਂ ਦਾ ਸਿਆਸੀ ਸੰਗ੍ਰਾਮ, CM ਚੰਨੀ 'ਤੇ ਕੀਤਾ 'ਵੀਡੀਓ ਧਮਾਕਾ'

ETV Bharat Logo

Copyright © 2024 Ushodaya Enterprises Pvt. Ltd., All Rights Reserved.