ਜਲੰਧਰ: ਪੰਜਾਬ ਵਿੱਚ ਤਕਰੀਬਨ 12581 ਪਿੰਡ ਨੇ ਅਤੇ ਪੰਜਾਬ ਦੇ ਇਨ੍ਹਾਂ ਪਿੰਡਾਂ ਵਿੱਚ ਵਹਿਣ ਵਾਲੇ ਲੋਕਾਂ ਵਿੱਚ 90 ਫੀਸਦ ਤੋਂ ਜ਼ਿਆਦਾ ਗਿਣਤੀ ਕਿਸਾਨਾਂ ਦੀ ਹੈ ਜਿਨ੍ਹਾਂ ਕੋਲ ਇੱਕ ਏਕੜ ਤੋਂ ਲੈ ਕੇ ਕਈ 100 ਏਕੜ ਤੱਕ ਖੇਤੀ ਲਈ ਜ਼ਮੀਨ ਮੌਜੂਦ ਹੈ। ਪੰਜਾਬ ਵਿੱਚ ਆਏ ਦਿਨ ਛੋਟੇ ਕਿਸਾਨਾਂ ਵੱਲੋਂ ਕਰਜ਼ੇ ਕਰਕੇ ਖ਼ੁਦਕੁਸ਼ੀ ਦੇ ਮਾਮਲੇ ਸਾਹਮਣੇ ਆਉਂਦੇ ਹਨ। ਇਨ੍ਹਾਂ ਕਿਸਾਨਾਂ ਕੋਲ ਇਕ ਏਕੜ ਤੋਂ ਲੈ ਕੇ ਦੱਸ ਏਕੜ ਦੇ ਵਿੱਚ ਵਿੱਚ ਜ਼ਮੀਨ ਹੁੰਦੀ ਹੈ ਜਿਸ ਵਿੱਚ ਖੇਤੀ ਲਈ ਲਏ ਗਏ ਕਰਜ਼ੇ ਨਾ ਉਤਾਰਨ ਕਾਰਨ ਇਨ੍ਹਾਂ ਵੱਲੋਂ ਖੁਦਕੁਸ਼ੀ ਕਰ ਲਈ ਜਾਂਦੀ ਹੈ, ਪਰ ਇਹਦੇ ਦੂਜੇ ਪਾਸੇ ਪੰਜਾਬ ਵਿੱਚ ਲੱਖਾਂ ਕਿਸਾਨ ਅਜਿਹੇ ਵੀ ਨੇ ਜੋ ਜ਼ਮੀਨ ਦੇ ਇੱਕ ਛੋਟੇ ਟੁਕੜੇ ’ਤੇ ਖੇਤੀ ਕਰਦੇ ਹਨ ਅਤੇ ਉਸੇ ਜ਼ਮੀਨ ਦੀ ਕਮਾਈ ਨਾਲ ਆਪਣਾ ਟੱਬਰ ਪੂਰੀ ਖੁਸ਼ਹਾਲੀ ਨਾਲ ਭਾਲਦੇ ਹਨ।
ਜਲੰਧਰ ਦਾ ਰਹਿਣ ਵਾਲਾ ਕਿਸਾਨ ਗੁਰਜੋਤ ਸਿੰਘ ਇਕ ਅਜਿਹਾ ਕਿਸਾਨ ਹੈ ਜਿਸ ਕੋਲ ਮਹਿਜ਼ ਢਾਈ ਏਕੜ ਜ਼ਮੀਨ ਹੈ। ਗੁਰਜੋਤ ਸਿੰਘ ਦੱਸਦਾ ਹੈ ਕਿ ਉਸ ਦੇ ਪਰਿਵਾਰ ਵਿੱਚ ਉਸ ਦੀ ਮਾਤਾ, ਇਕ ਛੋਟਾ ਭਰਾ, ਪਤਨੀ ਅਤੇ ਛੋਟੀ ਬੇਟੀ ਹੈ। ਉਸ ਮੁਤਾਬਿਕ ਢਾਈ ਏਕੜ ਜ਼ਮੀਨ ਤੋਂ ਇਲਾਵਾ ਉਸ ਕੋਲ ਅੱਠ ਮੱਝਾਂ ਨੇ ਜਿਸ ਨਾਲ ਉਹ ਦੁੱਧ ਦਾ ਕਾਰੋਬਾਰ ਕਰਦਾ ਹੈ। ਢਾਈ ਏਕੜ ਜ਼ਮੀਨ ਵਿੱਚੋ ਗੁਰਜੋਤ ਡੇਢ ਏਕੜ ਵਿੱਚ ਝੋਨਾ ਅਤੇ ਇਕ ਏਕੜ ਵਿਚ ਪਸ਼ੂਆਂ ਲਈ ਪੱਠੇ ਉਗਾਉਂਦਾ ਹੈ। ਇਸ ਜ਼ਮੀਨ ਅਤੇ ਮੱਝਾਂ ਨਾਲ ਹੀ ਕਾਰੋਬਾਰ ਘਰ ਉਸ ਦਾ ਪਰਿਵਾਰ ਇਕ ਖੁਸ਼ਹਾਲ ਜ਼ਿੰਦਗੀ ਜੀਅ ਰਿਹਾ ਹੈ।
ਇਸ ਕਿਸਾਨ ਨੇ ਨਹੀਂ ਲਿਆ ਅੱਜ ਤੱਕ ਕਦੇ ਕਰਜ਼ਾ: ਗੁਰਜੋਤ ਮੁਤਾਬਿਕ ਨਾ ਤਾਂ ਕਦੇ ਉਸ ਦੇ ਪਿਤਾ ਅਤੇ ਨਾ ਹੀ ਉਸ ਨੇ ਖੁਦ ਖੇਤੀਬਾੜੀ ਲਈ ਕੋਈ ਕਰਜ਼ਾ ਲਿਆ ਹੈ। ਉਸ ਦਾ ਕਹਿਣਾ ਹੈ ਕਿ ਉਸ ਦਾ ਪਰਿਵਾਰ ਇਕ ਸੀਮਤ ਸਾਧਨਾਂ ਵਿੱਚ ਆਪਣੀ ਜ਼ਿੰਦਗੀ ਜਿਉਂਦਾ ਹੈ। ਉਸ ਦੇ ਮੁਤਾਬਕ ਇਸ ਆਮਦਨੀ ਨਾਲ ਉਸ ਦੇ ਘਰ ਦਾ ਬਹੁਤ ਵਧੀਆ ਗੁਜ਼ਾਰਾ ਹੁੰਦਾ ਹੈ। ਪੰਜਾਬ ’ਤੇ ਜਦ ਵੀ ਉਸ ਕੋਲੋਂ ਵੱਧ ਪੈਸਾ ਹੁੰਦੇ ਹਨ ਤਾਂ ਉਹ ਇੱਕ ਹੋਰ ਮੱਝ ਖ਼ਰੀਦ ਲੈਂਦਾ ਹੈ ਤਾਂ ਕਿ ਦੁੱਧ ਦੇ ਕਾਰੋਬਾਰ ਨੂੰ ਵਧਾਇਆ ਜਾ ਸਕੇ। ਗੁਰਜੋਤ ਦੇ ਇਸ ਕੰਮ ਵਿੱਚ ਉਸ ਦਾ ਛੋਟਾ ਭਰਾ ਉਸ ਦੀ ਪੂਰੀ ਮਦਦ ਕਰਦਾ ਹੈ। ਗੁਰਜੋਤ ਦਾ ਕਹਿਣਾ ਹੈ ਕਿ ਉਸ ਨੂੰ ਕਦੀ ਵੀ ਇਹ ਲਾਲਚ ਨਹੀਂ ਰਿਹਾ ਹੈ ਕਿ ਉਹ ਕਰਜ਼ਾ ਲੈ ਕੇ ਆਪਣੀ ਖੇਤੀ ਨੂੰ ਵਧਾਏ ਜਾਂ ਫਿਰ ਆਪਣੇ ਸ਼ੌਕ ਲਈ ਵੱਡੀਆਂ ਗੱਡੀਆਂ ਅਤੇ ਮੋਬਾਇਲ ਖਰੀਦੇ।
ਗੁਰਜੋਤ ਦੇ ਘਰ ਵਿੱਚ ਵੀ ਸੁੱਖ ਸੁਵਿਧਾ ਦੀ ਹਰ ਵਸਤੂ ਮੌਜੂਦ: ਆਪਣੀ ਢਾਈ ਏਕੜ ਜ਼ਮੀਨ ਪੰਜਾਬ ’ਤੇ ਮੱਝਾਂ ਇਸ ਤੋਂ ਹੋਈ ਕਮਾਈ ਨਾਲ ਗੁਰਜੋਤ ਦੇ ਘਰ ਵਿੱਚ ਏਸੀ, ਬੁਲਟ ਮੋਟਰਸਾਈਕਲ, ਟਰੈਕਟਰ ਵਰਗੀ ਹਰ ਚੀਜ਼ ਮੌਜੂਦ ਹੈ। ਗੁਰਜੋਤ ਦਾ ਕਹਿਣਾ ਹੈ ਕਿ ਉਹ ਆਪਣੀ ਜ਼ਮੀਨ ਨੂੰ ਵਧਾਉਣ ਦੀ ਜਗ੍ਹਾ ਮੱਝਾਂ ਦੀ ਗਿਣਤੀ ਨੂੰ ਵਧਾਉਂਦਾ ਹੈ, ਕਿਉਂਕਿ ਜੇ ਉਹ ਆਪਣੀ ਜ਼ਮੀਨ ਨੂੰ ਵਧਾਏਗਾ ਤਾਂ ਉਸ ਨੂੰ ਖੇਤੀ ਲਈ ਜ਼ਿਆਦਾ ਔਜ਼ਾਰ ਲੈਣੇ ਪੈਣਗੇ ਜੋ ਉਸ ਦੀ ਪਹੁੰਚ ਤੋਂ ਬਾਹਰ ਹੋ ਜਾਣਗੇ। ਇਹੀ ਕਾਰਨ ਹੈ ਕਿ ਉਹ ਜ਼ਮੀਨ ਦੀ ਜਗ੍ਹਾ ਮੱਝ ਖ਼ਰੀਦ ਕੇ ਆਪਣੇ ਦੁੱਧ ਦੇ ਵਪਾਰ ਨੂੰ ਵਧਾਉਂਦਾ ਹੈ। ਉਸਦੇ ਮੁਤਾਬਕ ਆਪਣੇ ਘਰ ਵਿੱਚ ਅੱਜ ਜੋ ਵੀ ਸਾਮਾਨ ਉਸ ਕੋਲ ਮੌਜੂਦ ਹੈ ਉਸ ਵਿੱਚੋਂ ਵੀ ਉਸ ਨੇ ਕੋਈ ਕਰਜ਼ਾ ਲੈ ਕੇ ਨਹੀਂ ਲਿਆ।
ਗੁਰਜੋਤ ਦੀ ਕਿਸਾਨਾਂ ਨੂੰ ਸਲਾਹ: ਇਸ ਕਿਸਾਨ ਦਾ ਕਹਿਣਾ ਹੈ ਕਿ ਆਮ ਤੌਰ ਤੇ ਲੋਕਾਂ ਨੂੰ ਕਰਜ਼ਾ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਲੈਣਾ ਚਾਹੀਦਾ ਹੈ ਅਤੇ ਇਸ ਗੱਲ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਕਿ ਜਿਸ ਕੰਮ ਲਈ ਕਰਜ਼ਾ ਲਿਆ ਗਿਆ ਹੈ ਉਸ ਦਾ ਇਸਤੇਮਾਲ ਵੀ ਉਸੇ ਕੰਮ ਵਿੱਚ ਹੋਵੇ। ਪਰ ਅੱਜ ਕਿਸਾਨ ਇਸ ਕਰਕੇ ਵੀ ਬਰਬਾਦ ਹੋ ਰਹੇ ਹਨ ਕਿ ਨਵੀਂ ਪੀੜ੍ਹੀ ਸ਼ੇਖ਼ੀਆਂ ਅਤੇ ਦਿਖਾਵੇ ਦੀ ਜ਼ਿੰਦਗੀ ਜੀਅ ਰਹੀਆਂ ਹਨ। ਉਸ ਨੇ ਕਿਹਾ ਕਿ ਕਿਸਾਨ ਦੀ ਫਸਲ ਸਿਰਫ਼ ਉਦੋਂ ਖ਼ਰਾਬ ਹੁੰਦੀ ਹੈ ਜਦ ਉਹਦੇ ਤੇ ਕੋਈ ਕੁਦਰਤੀ ਮਾਰ ਪੈ ਜਾਵੇ ਅਤੇ ਇਸ ਨੂੰ ਵਧਾਉਣ ਲਈ ਉਹ ਕਰਜ਼ਾ ਲੈ ਲੈਂਦੇ ਹਨ ਪਰ ਉਹ ਦਾ ਇਸਤੇਮਾਲ ਬਹੁਤ ਸਾਰੇ ਕਿਸਾਨ ਹੋਰ ਕੰਮਾਂ ਲਈ ਕਰ ਲੈਂਦੇ ਹਨ। ਇਹੀ ਕਾਰਨ ਹੈ ਕਿ ਬਾਅਦ ਵਿੱਚ ਉਹ ਕਰਜ਼ਾ ਸਿਰੋਂ ਨਹੀਂ ਉਤਰ ਪਾਉਂਦਾ ਅਤੇ ਘਰਾਂ ਦੇ ਹਾਲਾਤ ਖ਼ਰਾਬ ਹੋ ਜਾਂਦੇ ਹਨ।
ਇਹ ਵੀ ਪੜੋ: ਬਿਕਰਮ ਮਜੀਠੀਆਂ ਨੇ ਫੌਜਾ ਸਿੰਘ ਸਰਾਰੀ ਦੀ ਕਥਿਤ ਆਡੀਓ ਮਾਮਲੇ ਵਿੱਚ CBI ਜਾਂਚ ਦੀ ਕੀਤੀ ਮੰਗ