ETV Bharat / city

ਚੰਡੀਗੜ੍ਹ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਜੱਦੋ-ਜਹਿਦ, ਮੁਹਾਲੀ ਦੋੜ ’ਚ ਹੋਇਆ ਅੱਗੇ ! - ਮੁਹਾਲੀ ਬਣ ਰਿਹਾ ਆਈਟੀ ਹੱਬ

ਇੱਕ ਪਾਸੇ ਜਿੱਥੇ ਪੰਜਾਬ ਅਤੇ ਹਰਿਆਣਾ ਵਿਚਾਲੇ ਚੰਡੀਗੜ੍ਹ ਨੂੰ ਲੈ ਕੇ ਜੱਦੋ ਜਹਿਦ ਚੱਲ ਰਹੀ ਹੈ ਉੱਥੇ ਹੀ ਦੂਜੇ ਪਾਸੇ ਮੁਹਾਲੀ ਆਪਣੀ ਵੱਖਰੀ ਪਛਾਣ ਲੈ ਕੇ ਸਾਹਮਣੇ ਆ ਰਿਹਾ ਹੈ। ਜਿਸ ਤੋਂ ਲੱਗ ਰਿਹਾ ਹੈ ਕਿ ਆਉਣ ਵਾਲੇ ਸਮੇਂ ਚ ਮੁਹਾਲੀ ਕਾਫੀ ਚੀਜ਼ਾਂ ਚੋਂ ਚੰਡੀਗੜ੍ਹ ਤੋਂ ਅੱਗੇ ਜਾ ਸਕਦਾ ਹੈ.. ਪੜੋ ਪੂਰੀ ਖ਼ਬਰ

ਚੰਡੀਗੜ੍ਹ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਜੱਦੋ-ਜਹਿਦ

author img

By

Published : Jul 14, 2022, 11:16 AM IST

ਜਲੰਧਰ: ਪੰਜਾਬ ਅਤੇ ਹਰਿਆਣਾ ਚੰਡੀਗੜ੍ਹ ’ਤੇ ਸ਼ੁਰੂ ਤੋਂ ਹੀ ਆਪਣਾ ਹੱਕ ਜਤਾਉਂਦੇ ਆਏ ਹਨ। ਤਿੰਨ ਦਿਨ ਪਹਿਲੇ ਹਰਿਆਣਾ ਸਰਕਾਰ ਚੰਡੀਗੜ੍ਹ ਵਿੱਚ ਆਪਣੀ ਵੱਖਰੀ ਵਿਧਾਨਸਭਾ ਬਣਾਉਣ ਦੀ ਗੱਲ ਕੀਤੀ ਗਈ ਸੀ ਅਤੇ ਇਸੇ ਨੂੰ ਲੈ ਕੇ ਇਹੀ ਮੰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਰੱਖ ਦਿੱਤੀ, ਹਾਲਾਂਕਿ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਵਿੱਚ ਵੱਖਰਾ ਵਿਧਾਨਸਭਾ ਭਵਨ ਬਣਾਉਣ ਦੀ ਮੰਗ ’ਤੇ ਵਿਰੋਧੀ ਪਾਰਟੀਆਂ ਨੇ ਉਨ੍ਹਾਂ ਨੂੰ ਖੂਬ ਘੇਰਿਆ। ਇਕ ਅਜਿਹਾ ਸ਼ਹਿਰ ਜਿਸ ਦੇ ਆਰਕੀਟੈਕਚਰ ਦੀ ਪੂਰੀ ਦੁਨੀਆ ਵਿੱਚ ਮਿਸਾਲ ਦਿੱਤੀ ਜਾਂਦੀ ਹੈ, ਪਰ ਪਿਛਲੇ ਪੰਜਾਹ ਸਾਲਾਂ ਤੋਂ ਚੰਡੀਗੜ੍ਹ ਲਈ ਪੰਜਾਬ ਅਤੇ ਹਰਿਆਣਾ ਦੀ ਜੱਦੋਜਹਿਦ ਚਲਦੀ ਰਹੀ ਹੈ।

ਪਰ ਇਸ ਦੌਰਾਨ ਚੰਡੀਗੜ੍ਹ ਨੂੰ ਦੋ ਵੱਡੇ ਸ਼ਹਿਰਾਂ ਪੰਜਾਬ ਦੇ ਮੁਹਾਲੀ ਅਤੇ ਹਰਿਆਣਾ ਦੇ ਪੰਚਕੂਲਾ ਨੇ ਪੰਜਾਬ ਅਤੇ ਹਰਿਆਣਾ ਵਾਲੇ ਪਾਸਿਓਂ ਘੇਰ ਲਿਆ ਹੈ। . ਚੰਡੀਗੜ੍ਹ ਵਰਗੇ ਖੂਬਸੂਰਤ ਸ਼ਹਿਰ ਦੇ ਆਲੇ ਦੁਆਲੇ ਵਸੇ ਇਨ੍ਹਾਂ ਦੋਨਾਂ ਸ਼ਹਿਰਾਂ ਵਿੱਚੋਂ ਪੰਜਾਬ ਦਾ ਮੁਹਾਲੀ ਸ਼ਹਿਰ ਅੱਜ ਉਸ ਮੁਕਾਮ ਤੇ ਖੜ੍ਹਾ ਹੈ ਜੋ ਨਾ ਸਿਰਫ਼ ਉਸ ਨੂੰ ਪੰਚਕੂਲਾ ਤੋਂ ਕਿਤੇ ਅੱਗੇ ਹੈ ਬਲਕਿ ਚੰਡੀਗੜ੍ਹ ਵੀ ਉਸ ਦੇ ਸਾਹਮਣੇ ਹੁਣ ਆਮ ਜਾਂ ਸ਼ਹਿਰ ਲੱਗਣ ਲੱਗਿਆ ਹੈ।

ਚੰਡੀਗੜ੍ਹ ਦੀਆਂ ਵਿਸ਼ੇਸ਼ਤਾਵਾਂ: ਆਪਣੇ ਆਪ ਦੇ ਵਿੱਚ ਦੇਸ਼ ਅਤੇ ਦੁਨੀਆ ਦੇ ਸਭ ਤੋਂ ਸੁੰਦਰ ਸ਼ਹਿਰਾਂ ’ਚ ਗਿਣਿਆ ਜਾਣ ਵਾਲਾ ਚੰਡੀਗੜ੍ਹ ਦੇਸ਼ ਦੀ ਇੱਕਅਜਿਹੀ ਯੂਨੀਅਨ ਟੈਰੇਟਰੀ ਹੈ ਜਿਸ ਦਾ ਮੁਕਾਬਲਾ ਸ਼ਾਇਦ ਦੇਸ਼ ਦਾ ਹੋਰ ਕੋਈ ਵੀ ਹਿੱਸਾ ਕਰ ਪਾਵੇਗਾ। ਚੰਡੀਗੜ੍ਹ ਦੀ ਪਲੈਨਿੰਗ , ਉਸ ਦਾ ਆਰਕੀਟੈਕਟ ਅਤੇ ਸ਼ਹਿਰ ਦੇ ਅੰਦਰ ਚੰਡੀਗੜ੍ਹ ਘੁੰਮਣ ਫਿਰਨ ਆਉਣ ਲਈ ਰੌਕ ਗਾਰਡਨ , ਚੰਡੀਗੜ੍ਹ ਦੀ ਝੀਲ ਅਤੇ ਰੋਜ਼ ਗਾਰਡਨ ਵਾਲੇ ਥਾਂ ਉਸਦੀ ਖ਼ੂਬਸੂਰਤੀ ਦਾ ਮੁੱਖ ਕਾਰਨ ਹਨ।

ਦੂਜੇ ਪਾਸੇ ਚੰਡੀਗੜ੍ਹ ਵਿੱਚ ਸਿਹਤ ਸੁਵਿਧਾਵਾਂ ਦੀ ਜੇ ਗੱਲ ਕਰੀਏ ਤਾਂ ਪੀਜੀਆਈ ਇਕ ਅਜਿਹਾ ਹਸਪਤਾਲ ਹੈ ਜੋ ਪੰਜਾਬ, ਹਰਿਆਣਾ ਅਤੇ ਹਿਮਾਚਲ ਵਰਗੇ ਸੂਬਿਆਂ ਦੇ ਮਰੀਜ਼ਾਂ ਲਈ ਸਭ ਤੋਂ ਵੱਧ ਲਾਭਦਾਇਕ ਮੰਨਿਆ ਜਾਂਦਾ ਹੈ। ਚੰਡੀਗੜ੍ਹ ਵਿੱਚ ਪੰਜਾਬ ਯੂਨੀਵਰਸਿਟੀ ਜੋ ਪੰਜਾਬ ਦੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਹੁੰਦੀ ਸੀ ਅੱਜ ਹੌਲੀ ਹੌਲੀ ਉਸ ਦੀ ਰੈਂਕਿੰਗ ਘੱਟ ਕੇ 1200 ਤੋਂ ਵੀ ਥੱਲੇ ਆ ਗਈ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਦ ਏਅਰਪੋਰਟ ਜੋ ਹੁਣ ਨਾਂ ਦਾ ਹੀ ਏਅਰਪੋਰਟ ਰਹਿ ਗਿਆ ਹੈ ਕਿਉਂਕਿ ਇਹ ਏਅਰਪੋਰਟ ਏਅਰ ਫੋਰਸ ਦਾ ਏਅਰਪੋਰਟ ਸੀ ਜਿਸ ਨੂੰ ਹੁਣ ਏਅਰ ਫੋਰਸ ਇਸਤੇਮਾਲ ਕਰਦੀ ਹੈ।

ਆਖਿਰ ਕਿਉਂ ਚੰਡੀਗੜ੍ਹ ਤੋਂ ਅੱਗੇ ਨਿਕਲਦਾ ਜਾ ਰਿਹੈ ਮੁਹਾਲੀ: ਪੰਜਾਬ ਦੀਆਂ ਸਰਕਾਰਾਂ ਵੱਲੋਂ ਸਰਕਾਰੀ ਤੌਰ ਤੇ ਜਾਂ ਗ਼ੈਰ ਸਰਕਾਰੀ ਤੌਰ ਤੇ ਕੀਤੇ ਗਏ ਕੰਮ ਅੱਜ ਮੁਹਾਲੀ ਨੂੰ ਚੰਡੀਗੜ੍ਹ ਦੇ ਬਰਾਬਰ ਖੜ੍ਹਾ ਕਰਨ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਉਂਦੀਆਂ ਰਹੀਆਂ ਹਨ। ਅੱਜ ਮੁਹਾਲੀ ਸਿਹਤ, ਸਿੱਖਿਆ, ਇਨਫਰਾਸਟਰੱਕਚਰ ਅਤੇ ਹੋਰ ਕਈ ਕਾਰਨਾਂ ਤੋਂ ਚੰਡੀਗੜ੍ਹ ਤੋਂ ਅੱਗੇ ਹੈ। ਮੁਹਾਲੀ ਦੇ ਚੰਡੀਗੜ੍ਹ ਤੋਂ ਹੌਲੀ ਹੌਲੀ ਅੱਗੇ ਜਾਣ ਦੇ ਜੋਂ ਕਾਰਨ ਹਨ ਇਸ ਤੋਂ ਪਹਿਲਾਂ ਪਹਿਲਾਂ ਜ਼ਰਾ ਉਸ ਤੇ ਝਾਤੀ ਮਾਰਨ ਤੋਂ ਪਹਿਲਾਂ ਦੱਸ ਦਈਏ ਕਿ ਚੰਡੀਗੜ੍ਹ ਜੋ ਕਦੀ ਇੱਕ ਲੱਖ ਦੀ ਆਬਾਦੀ ਵਾਲਾ ਸ਼ਹਿਰ ਸੀ, ਅੱਜ ਉਸ ਦੀ ਆਬਾਦੀ ਬਾਰਾਂ ਲੱਖ ਦੇ ਲਾਗੇ ਪਹੁੰਚ ਚੁੱਕੀ ਹੈ। ਚੰਡੀਗੜ੍ਹ ਇੱਕ ਹੈਰੀਟੇਜ ਸਿਟੀ ਹੈ ਪਰ ਬਾਵਜੂਦ ਇਸਦੇ ਉਸ ਦੇ ਹਾਲਾਤ ਅਜਿਹੇ ਨਹੀਂ ਕਿ ਇੱਥੇ ਮੈਟਰੋ ਸ਼ੁਰੂ ਕੀਤੀ ਜਾ ਸਕੇ।

ਚੰਡੀਗੜ੍ਹ ਅਤੇ ਮੁਹਾਲੀ ਦੇ ਆਰਕੀਟੈਕਟ ਅਤੇ ਇਨਫਰਾਸਟਰੱਕਚਰ: ਇਸ ਗੱਲ ਵਿੱਚ ਕੋਈ ਦੋ ਰਾਇ ਨਹੀਂ ਚੰਡੀਗੜ੍ਹ ਨੂੰ ਬਣਾਉਣ ਲਈ ਜੋ ਪਲੈਨਿੰਗ ਕੀਤੀ ਗਈ ਹੈ ਉਸ ਦੀ ਨਕਲ ਅੱਜ ਤੱਕ ਕੋਈ ਨਹੀਂ ਕਰ ਪਾਇਆ, ਪਰ ਕਹਿੰਦੇ ਨੇ ਕਿ ਜੇ ਕਿਸੇ ਖਿੱਚੀ ਹੋਈ ਲਕੀਰ ਨੂੰ ਛੋਟਾ ਕਰਨਾ ਹੋਵੇ ਤਾਂ ਉਸ ਦੇ ਨਾਲ ਇੱਕ ਉਸ ਤੋਂ ਵੱਡੀ ਲਕੀਰ ਖਿੱਚ ਦੋ। ਕੁਝ ਅਜਿਹਾ ਹੀ ਹੋਇਆ ਹੈ ਮੁਹਾਲੀ ਵਿੱਚ। ਮੁਹਾਲੀ ਨੂੰ ਚੰਡੀਗੜ੍ਹ ਦੇ ਬਰਾਬਰ ਬਣਾਉਣ ਲਈ ਸਰਕਾਰਾਂ ਵੱਲੋਂ ਨਿਉ ਚੰਡੀਗੜ੍ਹ ਤੋਂ ਚੰਡੀਗੜ੍ਹ ਦੀ ਸਰਹੱਦ ਤੱਕ ਅੱਠ ਕਿਲੋਮੀਟਰ ਦੀ ਦੌੜ ਨੂੰ 200 ਫੁੱਟ ਚੌੜਾ ਬਣਾਇਆ ਗਿਆ। ਇਸ ਤੋਂ ਇਲਾਵਾ ਕੁਰਾਲੀ ਦੇ ਟੀਜੰਕਸ਼ਨ ਤੋਂ ਲੈ ਕੇ ਸਿਸਵਾਂ ਰੋਡ ਤੱਕ ਵੀ 230 ਕਰੋੜ ਰੁਪਏ ਸੜਕ ਤੇ ਲਗਾਏ ਗਏ। ਅੱਜ ਇਸ ਸੜਕ ਮੁਹਾਲੀ ਦੀ ਇੱਕ ਖ਼ਾਸ ਪਛਾਣ ਬਣੀ ਹੋਈ ਹੈ।

ਮੁਹਾਲੀ ਵਿੱਚ ਵਾਟਰ ਸਪਲਾਈ ਲਈ 400 ਕਰੋੜ ਖਰਚੇ ਗਏ। ਸਰਕਾਰ ਵੱਲੋਂ ਇੱਥੇ ਦੇ ਸੀਵਰੇਜ ਸਿਸਟਮ ਨੂੰ ਠੀਕ ਕਰਨ ਲਈ 160 ਕਰੋੜ ਰੁਪਏ ਲਗਾਏ ਗਏ, ਮੀਂਹ ਦੇ ਪਾਣੀ ਨੂੰ ਸ਼ਹਿਰੋਂ ਬਾਹਰ ਕੱਢਣ ਲਈ 180 ਕਰੋੜ ਰੁਪਏ ਅਤੇ ਇਸ ਤੋਂ ਇਲਾਵਾ ਸਰਕਾਰੀ ਤੌਰ ਤੇ ਹੋਰ ਬਹੁਤ ਸਾਰੇ ਪ੍ਰਾਜੈਕਟ ਤਾਂ ਕਿ ਮੁਹਾਲੀ ਨੂੰ ਪੰਜਾਬ ਚੰਡੀਗੜ੍ਹ ਵਰਗਾ ਬਣਾ ਸਕੇ। ਇਸ ਤੋਂ ਇਲਾਵਾ ਮੁਹਾਲੀ ਵਿੱਚ ਵੱਡੀਆਂ ਟਾਊਨਸ਼ਿਪ ਅਤੇ ਪੂਰੇ ਸ਼ਹਿਰ ਨੂੰ ਤਾਰਾਂ ਰਹਿਤ ਕੀਤਾ ਗਿਆ ਹੈ ਅਤੇ ਹਰ ਤਾਰਾਂ ਨੂੰ ਅੰਡਰਗਰਾਉਂਡ ਕੀਤਾ ਗਿਆ ਹੈ ਤਾਂ ਕਿ ਸ਼ਹਿਰ ਵਿਚ ਧਾਰਾ ਦਾ ਜੰਜਾਲ ਨਾ ਹੋਵੇ।

'ਮੁਹਾਲੀ ਚੰਡੀਗੜ੍ਹ ਤੋਂ ਨਿਕਲਿਆ ਅੱਗੇ': ਦੱਸ ਦਈਏ ਕਿ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹਨ ਜਿਨ੍ਹਾਂ ਦੀ ਤੁਲਨਾ ਮੁਹਾਲੀ ਚੰਡੀਗੜ੍ਹ ਤੋਂ ਕਿਧਰੇ ਅੱਗੇ ਨਿਕਲ ਚੁੱਕਿਆ ਹੈ। ਪਹਿਲੇ ਨੰਬਰ ਤੇ ਗੱਲ ਕਰਦਿਆਂ ਸਿਹਤ ਸੁਵਿਧਾਵਾਂ ਦੀ। ਚੰਡੀਗੜ੍ਹ ਨੂੰ ਸਿਹਤ ਸੁਵਿਧਾਵਾਂ ਦੇ ਨਾਂ ਤੇ ਸਭ ਤੋਂ ਜ਼ਿਆਦਾ ਅਹਿਮੀਅਤ ਇੱਥੇ ਸਥਿਤ ਪੀਜੀਆਈ ਕਰਕੇ ਮਿਲਦੀ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਵਿੱਚ ਹੋਰ ਛੋਟੇ ਵੱਡੇ ਹਸਪਤਾਲ ਮੌਜੂਦ ਹਨ, ਦੂਜੇ ਪਾਸੇ ਮੁਹਾਲੀ ਦੀ ਗੱਲ ਕਰੀਏ ਤਾਂ ਮੁਹਾਲੀ ਵਿੱਚ ਪੀਜੀਆਈ ਵਰਗਾ ਹਸਪਤਾਲ ਤਾਂ ਹਾਲੇ ਨਹੀਂ ਬਣਿਆ ਪਰ ਹਸਪਤਾਲਾਂ ਦੀ ਵੱਡੀ ਰੇਂਜ ਵਿੱਚ ਫੋਰਟਿਸ , ਟਾਟਾ ਕੈਂਸਰ ਰਿਸਰਚ ਸੈਂਟਰ ਅਤੇ ਹੋਰ ਕਈ ਸਰਕਾਰੀ ਅਤੇ ਗੈਰ ਸਰਕਾਰੀ ਹਸਪਤਾਲ ਹਨ।

ਮੁਹਾਲੀ ਵਿੱਚ ਸਿਹਤ ਸੁਵਿਧਾਵਾਂ ਕਿੰਨੀਆ ਬਿਹਤਰ ਹਨ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮੁਹਾਲੀ ਵਿੱਚ ਆਇਆ ਹਸਪਤਾਲਾਂ ਦੀਆਂ ਵੱਡੀਆਂ ਬਦਲਾਅ ਅੱਜ ਨਾ ਸਿਰਫ ਪੰਜਾਬ ਬਲਕਿ ਹਰਿਆਣਾ ਹਿਮਾਚਲ ਦੇ ਵੀ ਵੱਡੇ ਵੱਡੇ ਲੋਕਾਂ ਨੂੰ ਇੱਥੇ ਇਲਾਜ ਕਰਾਉਣ ਲਈ ਮਜਬੂਰ ਕਰ ਰਿਹਾ ਹੈ। ਫਿਰ ਚਾਹੇ ਗੱਲ ਦੁਨੀਆਂ ਦੇ ਨਾਮੀ ਖਿਡਾਰੀਆਂ , ਰਾਜਨੀਤਿਕ ਹਸਤੀਆਂ ਜਾਂ ਫਿਰ ਹੋਰ ਪੈਸੇ ਵਾਲੇ ਲੋਕਾਂ ਦੀ. ਅੱਜ ਹਰ ਕੋਈ ਇਸ ਲਈ ਮੁਹਾਲੀ ਨੂੰ ਪਸੰਦ ਕਰਦਾ ਹੈ।

ਮੁਹਾਲੀ ਵਿੱਚ ਅੰਤਰਰਾਸ਼ਟਰੀ ਹਵਾਈ ਅੱਡਾ: ਇਕ ਸਮਾਂ ਸੀ ਜਦੋ ਪੂਰੇ ਪੰਜਾਬ ਨੂੰ ਅੰਮ੍ਰਿਤਸਰ ਤੋਂ ਇਲਾਵਾ ਚੰਡੀਗੜ੍ਹ ਦਾ ਹਵਾਈ ਅੱਡਾ ਹੀ ਬਾਕੀ ਦੇਸ਼ਾਂ ਨਾਲ ਹਵਾਈ ਰਸਤਿਆਂ ਨਾਲ ਜੋੜਦਾ ਸੀ, ਪਰ ਇਹ ਹਵਾਈ ਅੱਡਾ ਏਅਰ ਫੋਰਸ ਦੀ ਜ਼ਮੀਨ ਤੇ ਹੋਣ ਕਰਕੇ ਜ਼ਿਆਦਾ ਨਹੀਂ ਚੱਲ ਸਕਿਆ ਅਤੇ ਪੰਜਾਬ ਸਰਕਾਰ ਦੀ ਪਹਿਲ ’ਤੇ ਇਸ ਸਮੇਂ ਪੰਜਾਬ ਦਾ ਅੰਮ੍ਰਿਤਸਰ ਤੋਂ ਬਾਅਦ ਦੂਜਾ ਅੰਤਰਰਾਸ਼ਟਰੀ ਹਵਾਈ ਅੱਡਾ ਮੁਹਾਲੀ ਵਿਚ ਹੈ। ਅੱਜ ਪੂਰੇ ਪੰਜਾਬ, ਹਰਿਆਣਾ ਅਤੇ ਹਿਮਾਚਲ ਤੋਂ ਕੋਈ ਵੀ ਹਵਾਈ ਸਫ਼ਰ ਰਾਹੀਂ ਦੇਸ਼ ਦੇ ਬਾਕੀ ਹਿੱਸਿਆ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਮੁਹਾਲੀ ਤੋਂ ਫਲਾਈਟ ਲੈਣੀ ਪੈਂਦੀ ਹੈ।

ਸਿੱਖਿਆ ਸੁਵਿਧਾ ਵਿੱਚ ਵੀ ਮੋਹਾਲੀ ਚੰਡੀਗੜ੍ਹ ਤੋਂ ਅੱਗੇ: ਇਕ ਸਮਾਂ ਸੀ ਜਦੋ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੇਸ਼ ਦੀਆਂ ਟਾਪ ਦੀਆਂ ਯੂਨੀਵਰਸਿਟੀਆਂ ਵਿੱਚ ਇਕ ਮੰਨੀ ਜਾਂਦੀ ਸੀ, ਪਰ ਅੱਜ ਇਸ ਦੀ ਰੈਂਕਿੰਗ 1200 ਤੋਂ ਘੱਟ ਚਲੀ ਗਈ ਹੈ। ਨਾਲ ਹੀ ਚੰਡੀਗੜ੍ਹ ਦੇ ਹੋਰ ਕਾਲਜ ਜਿਨ੍ਹਾਂ ਵਿੱਚ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਵਿਦਿਆਰਥੀ ਪੜ੍ਹਨ ਆਉਂਦੇ ਸੀ ਉਹ ਹੁਣ ਗਿਣਤੀ ਵਿੱਚ ਘੱਟਦੇ ਜਾ ਰਹੇ ਹਨ। ਦੂਜੇ ਪਾਸੇ ਜੇ ਗੱਲ ਕਰੀਏ ਮੁਹਾਲੀ ਦੀ ਉਹ ਤਾਂ ਮੁਹਾਲੀ ਵਿੱਚ ਅੱਜ ਮੁਹਾਲੀ ਵਿਖੇ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਦੀ ਰੈਂਕਿੰਗ 800 ਦੇ ਲਾਗੇ ਹੈ। ਇਹੀ ਨਹੀਂ ਇਸ ਤੋਂ ਇਲਾਵਾ ਮੁਹਾਲੀ ਵਿੱਚ ਐੱਮਟੀ ਯੂਨੀਵਰਸਿਟੀ , ਪਲਾਕਸ਼ਾ ਯੂਨੀਵਰਸਿਟੀ ਵਰਗੇ ਵੱਡੇ ਵਿੱਦਿਅਕ ਅਦਾਰੇ ਵੀ ਹਨ। ਇੱਥੇ ਇਹ ਗੱਲ ਦੱਸਣਯੋਗ ਹੈ ਕਿ ਦੇਸ਼ ਦੇ ਵੱਡੇ-ਵੱਡੇ ਕੋਪਰੇਟ ਮਿਲ ਕੇ ਇਕ ਯੂਨੀਵਰਸਿਟੀ ਦੇ ਰੂਪ ਵਿਚ ਵੱਡਾ ਵਿੱਦਿਅਕ ਅਦਾਰਾ ਖੋਲ੍ਹਣਾ ਚਾਹੁੰਦੇ ਸੀ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਯਤਨਾਂ ਨਾਲ ਮੁਹਾਲੀ ਵਿੱਚ ਖੋਲ੍ਹਿਆ ਗਿਆ।

ਖੇਡ ਸੁਵਿਧਾਵਾਂ ਵਿੱਚ ਅੱਗੇ ਮੁਹਾਲੀ: ਚੰਡੀਗੜ੍ਹ ਦੀ ਜੇ ਗੱਲ ਕਰੀਏ ਤਾਂ ਚੰਡੀਗੜ੍ਹ ਵਿੱਚ ਕਿਸੇ ਸਮੇਂ ਇੱਕ ਅੰਤਰਰਾਸ਼ਟਰੀ ਸਟੇਡੀਅਮ ਹੁੰਦਾ ਸੀ ਪਰ 1992 ਤੋਂ ਬਾਅਦ ਉੱਥੇ ਕਦੀ ਅੰਤਰਰਾਸ਼ਟਰੀ ਮੈਚ ਨਹੀਂ ਹੋਏ। ਪਰ ਦੂਜੇ ਪਾਸੇ ਜੇਕਰ ਗੱਲ ਮੁਹਾਲੀ ਦੀ ਕਰੀਏ ਤਾਂ ਮੁਹਾਲੀ ਵਿਚ ਇਸ ਵੇਲੇ ਦੋ ਅੰਤਰਰਾਸ਼ਟਰੀ ਪੱਧਰ ਦੇ ਸਟੇਡੀਅਮ ਨੇ ਜਿਨ੍ਹਾਂ ਵਿੱਚ ਹਰ ਸਾਲ ਵੱਡੇ-ਵੱਡੇ ਅੰਤਰਰਾਸ਼ਟਰੀ ਟੂਰਨਾਮੈਂਟ ਕਰਵਾਏ ਜਾਣਦੇ ਹਨ। ਅੱਜ ਦੇਸ਼ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਅੰਤਰਰਾਸ਼ਟਰੀ ਕ੍ਰਿਕੇਟ ਟੂਰਨਾਮੈਂਟ ਹੋਵੇ ਤਾਂ ਉਸ ਦਾ ਇਕ ਮੈਚ ਮੁਹਾਲੀ ਵਿੱਚ ਜ਼ਰੂਰ ਹੁੰਦਾ ਹੈ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੁਹਾਲੀ ਖੇਡਾਂ ਵਿੱਚ ਵੀ ਦੁਨੀਆਂ ਦੇ ਨਕਸ਼ੇ ’ਤੇ ਇਕ ਪਛਾਣ ਰੱਖਦਾ ਹੈ।

ਮੁਹਾਲੀ ਬਣ ਰਿਹਾ ਆਈਟੀ ਹੱਬ: ਪੰਜਾਬ ਦਾ ਮੁਹਾਲੀ ਸ਼ਹਿਰ ਹੌਲੀ-ਹੌਲੀ ਆਈਟੀ ਹੱਬ ਦਾ ਰੂਪ ਲੈਂਦਾ ਜਾ ਰਿਹਾ ਹੈ। ਅੱਜ ਮੁਹਾਲੀ ਵਿੱਚ ਦੇਸ਼ ਦੀਆਂ ਚੋਟੀ ਦੀਆਂ ਆਈਟੀ ਕੰਪਨੀਆਂ ਆਪਣਾ ਹੈੱਡਕੁਆਰਟਰ ਬਣਾ ਰਹੀਆਂ ਹਨ।

ਮੁਹਾਲੀ ਨੂੰ ਚੰਡੀਗੜ੍ਹ ਤੋਂ ਅੱਗੇ ਲੈ ਜਾਣ ਵਿੱਚ ਪੰਜਾਬ ਦੇ ਸਿਆਸੀ ਆਗੂ ਅਤੇ ਇਸ ਦੇ ਨਾਲ ਨਾਲ ਏਅਰਪੋਰਟ, ਸਟੇਡੀਅਮ, ਯੂਨੀਵਰਸਿਟੀਆਂ ਅਤੇ ਹਸਪਤਾਲਾਂ ਦਾ ਖਾਸ ਰੋਲ ਇਸ ਕਰਕੇ ਵੀ ਹੈ ਕਿਉਂਕਿ ਵਾਅਦੇ ਦੋਵਾਂ ਵੱਲੋਂ ਮੁਹਾਲੀ ਵਿੱਚ ਖੋਲ੍ਹੇ ਗਏ ਵੱਡੇ ਹੋਟਲ ਕਦੇ ਇਨ੍ਹਾਂ ਹੋਟਲਾਂ ਦੇ ਆਲੇ ਦੁਆਲੇ ਦੇ ਇਲਾਕੇ ਨੂੰ ਸੁੰਦਰ ਬਣਾਉਣ ਲਈ ਕੀਤੀ ਗਈ। ਉਨ੍ਹਾਂ ਦੀ ਮਿਹਨਤ ਅਤੇ ਪੈਸਾ ਖ਼ਰਚ ਵੀ ਕਿਤੇ ਨਾ ਕਿਤੇ ਮੁਹਾਲੀ ਨੂੰ ਚੰਡੀਗੜ੍ਹ ਤੋਂ ਅੱਗੇ ਲਿਜਾਣ ਦਾ ਕਾਰਨ ਬਣਿਆ ਹੈ।

ਅੱਜ ਮੁਹਾਲੀ ਵਿੱਚ ਵੱਡੀਆਂ ਯੂਨੀਵਰਸਿਟੀਆਂ, ਹਸਪਤਾਲ, ਏਅਰਪੋਰਟ ਅਤੇ ਸਟੇਡੀਅਮ ਦੇਸ਼ ਅਤੇ ਦੁਨੀਆਂ ਦੇ ਵੱਡੇ ਵਪਾਰੀਆਂ ਨੂੰ ਇੱਥੇ ਆ ਕੇ ਪੈਸਾ ਨਿਵੇਸ਼ ਕਰਨ ਦਾ ਇੱਕ ਮੁੱਖ ਕਾਰਨ ਦੇ ਰਹੇ ਹਨ। ਮੁਹਾਲੀ ਅੰਦਰ ਅੱਜ ਵੱਡੀਆਂ ਵੱਡੀਆਂ ਟਾਊਨਸ਼ਿਪ, ਮਲਟੀ ਲੈਵਲ ਫਲੈਟਸ, ਸੁੰਦਰ ਸੜਕਾਂ ਇਹ ਸਭ ਮਿਲ ਕੇ ਮੁਹਾਲੀ ਨੂੰ ਚੰਡੀਗੜ੍ਹ ਤੋਂ ਕਿਤੇ ਅੱਗੇ ਲੈ ਜਾ ਰਹੇ ਹਨ। ਅਸੀਂ ਇਹ ਤਾਂ ਨਹੀਂ ਕਹਿੰਦੇ ਕਿ ਮੁਹਾਲੀ ਚੰਡੀਗੜ੍ਹ ਤੋਂ ਅੱਗੇ ਨਿਕਲ ਚੁੱਕਿਆ ਹੈ ਪਰ ਆਉਣ ਵਾਲੇ ਸਮੇਂ ਵਿੱਚ ਇਹ ਗੱਲ ਸਾਫ ਹੋ ਜਾਵੇਗੀ ਕਿ ਪੰਜਾਬ ਦਾ ਮੁਹਾਲੀ ਸ਼ਹਿਰ ਚੰਡੀਗੜ੍ਹ ਅਤੇ ਪੰਚਕੂਲਾ ਨੂੰ ਕਿਤੇ ਪਿੱਛੇ ਛੱਡ ਕੇ ਜਾਵੇਗਾ।

ਇਹ ਵੀ ਪੜੋ: ਮੁੜ ਸੁਰਖੀਆ ’ਚ 'ਆਪ' ਵਿਧਾਇਕਾ ਰਜਿੰਦਰਪਾਲ ਕੌਰ ਛੀਨਾ, ਛਾਪੇਮਾਰੀ ਕਰਨ ਆਈ ACP ਨਾਲ ਉਲਝੀ !

ETV Bharat Logo

Copyright © 2024 Ushodaya Enterprises Pvt. Ltd., All Rights Reserved.