ਬ੍ਰਿਸਬੇਨ: ਭਾਰਤ ਦੇ ਸੱਜੇ ਹੱਥ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਬਾਰਡਰ-ਗਾਵਸਕਰ ਟਰਾਫੀ ਲਈ ਖੇਡੇ ਜਾ ਰਹੇ ਤੀਜੇ ਟੈਸਟ ਮੈਚ 'ਚ ਵੱਡਾ ਰਿਕਾਰਡ ਬਣਾ ਲਿਆ ਹੈ। ਭਾਰਤੀ ਉਪ ਕਪਤਾਨ ਆਸਟ੍ਰੇਲੀਆ 'ਚ ਸਭ ਤੋਂ ਜ਼ਿਆਦਾ ਟੈਸਟ ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ਼ ਬਣ ਗਏ ਹਨ। ਬੁਮਰਾਹ ਨੇ 'ਦਿ ਗਾਬਾ' 'ਤੇ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੱਲ ਰਹੇ ਤੀਜੇ ਟੈਸਟ ਦੇ 5ਵੇਂ ਦਿਨ ਇਹ ਅਹਿਮ ਉਪਲਬਧੀ ਹਾਸਲ ਕੀਤੀ।
Usman Khawaja ✅
— BCCI (@BCCI) December 18, 2024
Marnus Labuschagne ✅
Vice-captain Jasprit Bumrah at it again 🔥🔥
Live - https://t.co/dcdiT9NAoa#TeamIndia | #AUSvIND | @Jaspritbumrah93 pic.twitter.com/GzWFSQqkyI
ਆਸਟ੍ਰੇਲੀਆ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ਼ ਬਣੇ
ਜਸਪ੍ਰੀਤ ਬੁਮਰਾਹ ਨੇ ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਦਾ ਰਿਕਾਰਡ ਤੋੜ ਦਿੱਤਾ ਹੈ। ਬੁਮਰਾਹ ਦੇ ਨਾਂ ਹੁਣ ਆਸਟ੍ਰੇਲੀਆ ਦੀ ਧਰਤੀ 'ਤੇ 52 ਵਿਕਟਾਂ ਹਨ, ਜੋ ਕਪਿਲ ਦੇਵ ਦੀਆਂ 51 ਵਿਕਟਾਂ ਤੋਂ ਇਕ ਜ਼ਿਆਦਾ ਹਨ।
ਬੁਮਰਾਹ ਨੇ ਤੋੜਿਆ ਕਪਿਲ ਦੇਵ ਦਾ ਰਿਕਾਰਡ
ਤੀਜੇ ਟੈਸਟ ਦੇ ਆਖ਼ਰੀ ਦਿਨ ਬੁਮਰਾਹ ਨੇ ਮਾਰਨਸ ਲਾਬੂਸ਼ੇਨ ਨੂੰ ਆਊਟ ਕਰਕੇ ਆਪਣਾ ਦੂਜਾ ਵਿਕਟ ਲੈ ਕੇ ਇਹ ਉਪਲਬਧੀ ਹਾਸਲ ਕੀਤੀ। 31 ਸਾਲਾ ਬੁਮਰਾਹ ਨੇ ਹੁਣ ਤੱਕ 20 ਪਾਰੀਆਂ 'ਚ 41.07 ਦੀ ਗੇਂਦਬਾਜ਼ੀ ਸਟ੍ਰਾਈਕ ਰੇਟ ਨਾਲ 52 ਵਿਕਟਾਂ ਲਈਆਂ ਹਨ, ਜਿਸ 'ਚ ਤਿੰਨ ਵਾਰ 5 ਵਿਕਟਾਂ ਲੈਣ ਦਾ ਕਾਰਨਾਮਾ ਵੀ ਸ਼ਾਮਲ ਹੈ। ਕਪਿਲ ਦੇਵ ਦੇ ਨਾਂ 24.58 ਦੀ ਔਸਤ ਅਤੇ 61.50 ਦੀ ਸਟ੍ਰਾਈਕ ਰੇਟ ਨਾਲ 51 ਵਿਕਟਾਂ ਹਨ। ਕਪਿਲ ਦੇਵ ਨੇ ਆਸਟ੍ਰੇਲੀਆ 'ਚ ਪੰਜ ਵਾਰ 5 ਵਿਕਟਾਂ ਲੈਣ ਦਾ ਰਿਕਾਰਡ ਦਰਜ ਕੀਤਾ ਹੈ।
Most wickets by an Indian bowler in Australia in Tests:
— Johns. (@CricCrazyJohns) December 18, 2024
Jasprit Bumrah - 52* wickets.
Kapil Dev - 51 wickets.
The Greatest Indian bowler ever. 🫡 pic.twitter.com/PDCuNUk1tr
ਆਸਟ੍ਰੇਲੀਆ ਵਿੱਚ ਟੈਸਟ ਮੈਚਾਂ ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ :-
ਨੰਬਰ | ਗੇਂਦਬਾਜ਼ | ਮੈਚ | ਪਾਰੀਆਂ | ਵਿਕਟ | ਇਕਾਨਮੀ | 5-ਵਿਕਟ | 10-ਵਿਕਟ |
1. | ਜਸਪ੍ਰੀਤ ਬੁਮਰਾਹ | 10* | 20 | 52 | 2.49 | 3 | - |
2. | ਕਪਿਲ ਦੇਵ | 11 | 21 | 51 | 2.39 | 5 | - |
3. | ਅਨਿਲ ਕੁੰਬਲੇ | 10 | 18 | 49 | 3.46 | 4 | 1 |
4. | ਰਵੀਚੰਦਰਨ ਅਸ਼ਵਿਨ | 11 | 19 | 40 | 2.93 | - | - |
SENA ਦੇਸ਼ਾਂ ਵਿੱਚ ਸਭ ਤੋਂ ਵੱਧ 5 ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ਼
ਤੁਹਾਨੂੰ ਦੱਸ ਦਈਏ ਕਿ ਗਾਬਾ ਟੈਸਟ ਦੇ ਦੂਜੇ ਦਿਨ ਬੁਮਰਾਹ SENA ਦੇਸ਼ਾਂ (ਦੱਖਣੀ ਅਫਰੀਕਾ, ਇੰਗਲੈਂਡ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ) ਵਿੱਚ ਸਭ ਤੋਂ ਵੱਧ 5 ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ਼ ਬਣ ਗਏ ਹਨ। ਹੁਣ ਤੱਕ ਉਨ੍ਹਾਂ ਨੇ ਇਨ੍ਹਾਂ ਦੇਸ਼ਾਂ 'ਚ ਕੁੱਲ 8 ਵਾਰ 5 ਵਿਕਟਾਂ ਲਈਆਂ ਹਨ ਅਤੇ ਕਪਿਲ ਦੇਵ ਨੂੰ ਪਿੱਛੇ ਛੱਡ ਦਿੱਤਾ ਹੈ, ਜਿਨ੍ਹਾਂ ਨੇ ਇਨ੍ਹਾਂ ਚਾਰ ਦੇਸ਼ਾਂ 'ਚ 7 ਵਾਰ 5 ਵਿਕਟਾਂ ਲਈਆਂ ਸਨ।
🚨 HISTORY AT GABBA 🚨
— Johns. (@CricCrazyJohns) December 18, 2024
- JASPRIT BUMRAH BECOMES THE LEADING WICKET TAKER BY AN INDIAN IN AUSTRALIA IN TESTS. 🦁 pic.twitter.com/lovsqB0LiL
200 ਟੈਸਟ ਵਿਕਟਾਂ ਤੋਂ 7 ਕਦਮ ਦੂਰ
ਸੱਜੇ ਹੱਥ ਦੇ ਤੇਜ਼ ਗੇਂਦਬਾਜ਼ 200 ਟੈਸਟ ਵਿਕਟਾਂ ਪੂਰੀਆਂ ਕਰਨ ਤੋਂ ਸਿਰਫ਼ 7 ਵਿਕਟਾਂ ਦੂਰ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਉਹ ਜਲਦੀ ਹੀ ਇਹ ਉਪਲਬਧੀ ਹਾਸਲ ਕਰਨ ਵਾਲੇ ਛੇਵੇਂ ਤੇਜ਼ ਗੇਂਦਬਾਜ਼ ਅਤੇ 12ਵੇਂ ਭਾਰਤੀ ਬਣ ਜਾਣਗੇ। ਇਸ ਸਮੇਂ ਉਨ੍ਹਾਂ ਦੇ ਨਾਂ 'ਤੇ ਖੇਡ ਦੇ ਸਭ ਤੋਂ ਲੰਬੇ ਫਾਰਮੈਟ 'ਚ 193 ਵਿਕਟਾਂ ਹਨ।