ETV Bharat / city

ਲਗਾਤਾਰ ਤਿੰਨ ਵਾਰ ਹਾਰ ਤੋਂ ਬਾਅਦ ਵੀ ਚੌਧਰੀ ਪਰਿਵਾਰ 'ਤੇ ਕਾਂਗਰਸ ਨੇ ਫਿਰ ਜਤਾਇਆ ਵਿਸ਼ਵਾਸ

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਆਪਣੇ 86 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ। ਇਸ ਲਿਸਟ ਵਿੱਚ ਜਲੰਧਰ ਦੇ 7 ਕਾਂਗਰਸੀ ਉਮੀਦਵਾਰਾਂ ਦੇ ਨਾਮ ਵੀ ਸ਼ਾਮਲ ਹਨ।

ਲਗਾਤਾਰ ਤਿੰਨ ਵਾਰ ਹਾਰ ਤੋਂ ਬਾਅਦ ਵੀ ਚੌਧਰੀ ਪਰਿਵਾਰ ਉੱਪਰ ਕਾਂਗਰਸ ਨੇ ਫਿਰ ਜਤਾਇਆ ਵਿਸ਼ਵਾਸ

author img

By

Published : Jan 16, 2022, 3:21 PM IST

ਜਲੰਧਰ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਆਪਣੇ 86 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ। ਇਸ ਲਿਸਟ ਵਿੱਚ ਜਲੰਧਰ ਦੇ 7 ਕਾਂਗਰਸੀ ਉਮੀਦਵਾਰਾਂ ਦੇ ਨਾਮ ਵੀ ਸ਼ਾਮਲ ਹਨ, ਇਨ੍ਹਾਂ 7 ਉਮੀਦਵਾਰਾਂ ਵਿੱਚੋਂ ਜਲੰਧਰ ਵੈਸਟ ਤੋਂ ਸੁਸ਼ੀਲ ਰਿੰਕੂ, ਜਲੰਧਰ ਸੈਂਟਰਲ ਤੋਂ ਰਜਿੰਦਰ ਬੇਰੀ, ਜਲੰਧਰ ਛਾਉਣੀ ਤੋਂ ਪਰਗਟ ਸਿੰਘ, ਜਲੰਧਰ ਦੇ ਸ਼ਾਹਕੋਟ ਵਿਧਾਨ ਸਭਾ ਇਲਾਕੇ ਤੋਂ ਹਰਦੇਵ ਸਿੰਘ ਲਾਡੀ, ਜਲੰਧਰ ਨੌਰਥ ਤੋਂ ਅਵਤਾਰ ਸਿੰਘ ਹੈਨਰੀ ਜੂਨੀਅਰ ਅਤੇ ਕਰਤਾਰਪੁਰ ਵਿਧਾਨ ਸਭਾ ਹਲਕੇ ਤੋਂ ਸੁਰਿੰਦਰ ਸਿੰਘ ਚੌਧਰੀ ਐਸੇ ਉਮੀਦਵਾਰ ਹਨ, ਜੋ ਪਹਿਲੇ ਹੀ ਇਨ੍ਹਾਂ ਸੀਟਾਂ ਉੱਤੇ ਕਾਬਜ਼ ਨੇ ਅਤੇ 2017 ਵਿੱਚ ਆਪਣੇ ਆਪਣੇ ਵਿਰੋਧੀਆਂ ਨੂੰ ਹਰਾ ਚੁੱਕੇ ਹਨ।

ਇਸ ਸਭ ਵਿੱਚ ਕਾਂਗਰਸ ਵੱਲੋਂ ਜਿਸ ਚੌਧਰੀ ਪਰਿਵਾਰ ਦੇ ਇੱਕ ਵਾਰ ਫੇਰ ਵਿਸ਼ਵਾਸ ਦਿਖਾਇਆ ਗਿਆ ਹੈ, ਜ਼ਿਕਰਯੋਗ ਹੈ ਕਿ ਇਹ ਚੌਧਰੀ ਪਰਿਵਾਰ ਇਸ ਸੀਟ ਨੂੰ ਤਿੰਨ ਵਾਰ ਹਾਰ ਕੇ ਹੈਟ੍ਰਿਕ ਬਣਾ ਚੁੱਕਿਆ ਹੈ। ਕਾਂਗਰਸ ਹਾਈਕਮਾਨ ਵੱਲੋਂ ਇਸ ਸੀਟ ਨੂੰ ਇਕ ਵਾਰ ਫਿਰ ਚੌਧਰੀ ਪਰਿਵਾਰ ਨੂੰ ਸੌਂਪ ਕੇ ਇਹ ਜ਼ਾਹਿਰ ਕਰ ਚੁੱਕੀ ਹੈ ਕਿ ਸ਼ਾਇਦ ਇਸ ਸੀਟ ਉਪਰ ਲੜਨ ਲਈ ਉਨ੍ਹਾਂ ਕੋਲ ਹੋਰ ਕੋਈ ਕਾਬਿਲ ਉਮੀਦਵਾਰ ਨਹੀਂ ਹੈ।

ਜਿੱਥੇ ਤੱਕ ਚੌਧਰੀ ਪਰਿਵਾਰ ਦਾ ਸਵਾਲ ਹੈ, ਕਾਂਗਰਸ ਨੇ ਇਸ ਵਾਰ ਫੇਰ ਇਹ ਸੀਟ ਚੌਧਰੀ ਸੰਤੋਖ ਸਿੰਘ ਦੇ ਬੇਟੇ ਵਿਕਰਮ ਸਿੰਘ ਚੌਧਰੀ ਨੂੰ ਦੇ ਦਿੱਤੀ ਹੈ, ਜੋ ਪਹਿਲੇ ਹੀ ਪਿਛਲੀ ਵਾਰ ਅਕਾਲੀ ਦਲ ਦੇ ਉਮੀਦਵਾਰ ਬਲਦੇਵ ਖਹਿਰਾ ਤੋਂ ਇਹ ਸੀਟ ਹਾਰ ਚੁੱਕੇ ਹਨ। ਜੇ ਪਿਛਲੇ ਅੰਕੜਿਆਂ ਤੇ ਨਜ਼ਰ ਪਾਈ ਜਾਵੇ ਤਾਂ 2002 ਵਿੱਚ ਚੌਧਰੀ ਪਰਿਵਾਰ ਨੇ ਇਹ ਸੀਟ ਜਿੱਤੀ ਸੀ। ਜਦੋਂ ਚੌਧਰੀ ਸੰਤੋਖ ਸਿੰਘ ਨੇ ਅਕਾਲੀ ਦਲ ਦੇ ਉਮੀਦਵਾਰ ਸਰਵਨ ਸਿੰਘ ਫਿਲੌਰ ਨੂੰ 4655 ਵੋਟਾਂ ਤੋਂ ਹਰਾਇਆ ਸੀ।

ਇਸ ਤੋਂ ਬਾਅਦ ਡੀ.ਜੇ ਗੱਲ ਕਰੀਏ ਤਾਂ ਚੌਧਰੀ ਪਰਿਵਾਰ ਲਗਾਤਾਰ ਇਹ ਸੀਟ ਹਾਰਦਾ ਆ ਰਿਹਾ ਹੈ, 2002 ਵਿੱਚ ਕਾਂਗਰਸ ਨੇ ਇਹ ਸੀਟ ਫਿਰ ਇੱਕ ਵਾਰ ਚੌਧਰੀ ਸੰਤੋਖ ਸਿੰਘ ਨੂੰ ਦਿੱਤੀ, ਪਰ ਚੌਧਰੀ ਸੰਤੋਖ ਸਿੰਘ ਇਸ ਵਾਰ ਅਕਾਲੀ ਦਲ ਦੇ ਉਮੀਦਵਾਰ ਸਰਵਨ ਸਿੰਘ ਫਿਲੌਰ ਤੋਂ ਇਹ ਸੀਟ 273 ਵੋਟਾਂ ਤੋਂ ਹਾਰ ਗਏ। ਇਸ ਤੋਂ ਬਾਅਦ 2012 ਵਿੱਚ ਫਿਰ ਕਾਂਗਰਸ ਨੇ ਇੱਕ ਵਾਰ ਚੌਧਰੀ ਸੰਤੋਖ ਸਿੰਘ 'ਤੇ ਵਿਸ਼ਵਾਸ ਕਰਦੇ ਹੋਏ ਇਹ ਸੀਟ ਉਨ੍ਹਾਂ ਨੂੰ ਦਿੱਤੀ ਪਰ ਚੌਧਰੀ ਸੰਤੋਖ ਸਿੰਘ ਇਸ ਵਾਰ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਅਵਿਨਾਸ਼ ਚੰਦਰ ਤੋਂ ਇਹ ਸੀਟ ਮਹਿਜ਼ 31 ਵੋਟਾਂ ਤੋਂ ਹਾਰ ਗਏ।

ਹਾਲਾਂਕਿ ਇਸ ਤੋਂ ਬਾਅਦ ਚੌਧਰੀ ਸੰਤੋਖ ਸਿੰਘ ਤੇ ਤਾਂ ਕਾਂਗਰਸ ਨੇ ਸਿੱਧਾ ਮੈਂਬਰ ਪਾਰਲੀਮੈਂਟ ਦਾ ਦਾਓ ਖੇਡਿਆ ਅਤੇ ਚੌਧਰੀ ਸੰਤੋਖ ਸਿੰਘ ਜਲੰਧਰ ਦੀ ਸੀਟ ਤੋਂ ਕਾਂਗਰਸ ਵੱਲੋਂ ਮੈਂਬਰ ਪਾਰਲੀਮੈਂਟ ਚੁਣ ਲਏ ਗਏ।

ਇਸੇ ਦੌਰਾਨ 2017 ਵਿੱਚ ਇੱਕ ਵਾਰ ਫੇਰ ਕਾਂਗਰਸ ਨੇ ਇਸ ਸੀਟ 'ਤੇ ਦਾਓ ਖੇਡਦੇ ਹੋਏ, ਇਹ ਸੀਟ ਚੌਧਰੀ ਸੰਤੋਖ ਸਿੰਘ ਦੇ ਬੇਟੇ ਬਿਕਰਮਜੀਤ ਸਿੰਘ ਚੌਧਰੀ ਨੂੰ ਦੇ ਦਿੱਤੀ। ਪਰ ਇਸ ਵਾਰ ਵੀ ਚੌਧਰੀ ਪਰਿਵਾਰ ਦੀ ਇਹ ਸੀਟ 'ਤੇ ਹਾਰ ਹੋਈ ਅਤੇ ਬਿਕਰਮਜੀਤ ਸਿੰਘ ਚੌਧਰੀ ਇਸ ਸੀਟ ਨੂੰ ਅਕਾਲੀ ਦਲ ਦੇ ਉਮੀਦਵਾਰ ਬਲਦੇਵ ਸਿੰਘ ਖਹਿਰਾ ਤੋਂ 3477 ਵੋਟਾਂ ਤੋਂ ਹਾਰ ਗਏ।

ਹੁਣ ਦੇਖਣਾ ਇਹ ਹੈ ਕਿ ਇਸ ਵਾਰ ਫਿਰ ਜੋ ਕਾਂਗਰਸ ਨੇ ਚੌਧਰੀ ਪਰਿਵਾਰ 'ਤੇ ਵਿਸ਼ਵਾਸ ਜਤਾਇਆ ਹੈ ਕਿ ਚੌਧਰੀ ਪਰਿਵਾਰ ਕਾਂਗਰਸ ਦੇ ਇਸ ਵਿਸ਼ਵਾਸ ਨੂੰ ਪੂਰਾ ਕਰ ਪਾਉਂਦਾ ਹੈ ਜਾਂ ਨਹੀਂ।

ਫਿਲਹਾਲ ਫਿਲੌਰ ਦੀ ਇਹ ਸੀਟ ਇਸ ਲਈ ਵੀ ਦਿਲਚਸਪ ਹੈ, ਕਿਉਂਕਿ ਪਿਛਲੀ ਵਾਰ ਇਸ ਸੀਟ ਉਪਰ 2017 ਦੀਆ ਚੋਣਾਂ ਵਿੱਚ ਬਿਕਰਮਜੀਤ ਸਿੰਘ ਚੌਧਰੀ ਨੂੰ 37859 ਵੋਟਾਂ ਮਿਲੀਆ ਸੀ ਜਦਕਿ ਉਨ੍ਹਾਂ ਦੇ ਪ੍ਰਤੀਦਵੰਦੀ ਅਕਾਲੀ ਦਲ ਦੇ ਬਲਦੇਵ ਸਿੰਘ ਖਹਿਰਾ ਨੂੰ 41336 ਵੋਟਾਂ ਮਿਲੀਆਂ ਸੀ, ਪਰ ਇਸ ਦੇ ਨਾਲ ਹੀ ਇਸ ਗੱਲ ਨੂੰ ਵੀ ਨਹੀਂ ਝੁਠਲਾਇਆ ਜਾ ਸਕਦਾ ਕਿ ਇਸੇ ਸੀਟ ਉੱਪਰ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਅਵਤਾਰ ਸਿੰਘ ਕਰੀਮਪੁਰੀ ਨੂੰ ਵੀ ਇਸ ਇਲਾਕੇ ਦੇ ਲੋਕਾਂ ਨੇ 28035 ਵੋਟਾਂ ਮਿਲੀਆ ਸੀ।

ਹੁਣ ਦੇਖਣਾ ਇਹ ਹੈ ਕਿ ਇਸ ਵਾਰ ਅਕਾਲੀ ਦਲ ਦਾ ਬਹੁਜਨ ਸਮਾਜ ਪਾਰਟੀ ਨਾਲ ਗਠਬੰਧਨ ਹੈ ਅਤੇ ਸਾਫ਼ ਹੈ ਕਿ ਅਕਾਲੀ ਦਲ ਆਪ ਦੇ ਉਮੀਦਵਾਰ ਦੀ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨਾਲ ਜੁੜ ਕੇ ਤਾਕਤ ਦੁੱਗਣੀ ਹੋ ਜਾਏਗੀ, ਜਿਸ ਕਰਕੇ ਇੱਕ ਵਾਰ ਫਿਰ ਚੌਧਰੀ ਪਰਿਵਾਰ ਨੂੰ ਇਸ ਸੀਟ 'ਤੇ ਕੜੇ ਮੁਕਾਬਲੇ ਦਾ ਸਾਹਮਣਾ ਕਰਨਾ ਪਵੇਗਾ।

ਇਹ ਵੀ ਪੜ੍ਹੋ:DGP ਪੰਜਾਬ ਨੇ ਚੋਣਾਂ ਤੋਂ ਪਹਿਲਾਂ ਨਸ਼ਿਆਂ 'ਤੇ ਨੱਥ ਪਾਉਣ ਲਈ ਕੀਤੀ ਵਿਸ਼ੇਸ ਮੀਟਿੰਗ

ETV Bharat Logo

Copyright © 2024 Ushodaya Enterprises Pvt. Ltd., All Rights Reserved.