ਜਲੰਧਰ: ਫਿਲੌਰ ਦੇ ਸਤਲੁਜ ਦਰਿਆ (Sutlej river in Phillaur) ਉੱਤੇ ਬੀਤੀ ਸ਼ਾਮ ਦੋ ਧਿਰਾਂ ਵਿਚਕਾਰ ਖੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਈਆ ਹੈ। ਇਸ ਸਬੰਧੀ ਹਸਪਤਾਲ ਵਿੱਚ ਜ਼ੇਰੇ ਇਲਾਜ 14 ਸਾਲਾ ਫ਼ਜ਼ਲ ਨੇ ਦੱਸਿਆ ਕਿ ਉਹ ਸਤਲੁਜ ਦਰਿਆ ਉੱਤੇ ਗੋਤਾਖੋਰੀ ਕਰਦਾ ਹੈ ਅਤੇ ਮੂਰਤੀਆਂ ਜਲ ਪ੍ਰਵਾਹ ਕਰਨ ਦਾ ਵੀ ਕੰਮ ਕਰਦਾ ਹੈ। ਉਸਨੇ ਦੱਸਿਆ ਕਿ ਸ਼ਾਮ ਸਮੇਂ ਉਹ ਸਤਲੁਜ ਦਰਿਆ ਵਿੱਚ ਖੜਾ ਸੀ ਤਾਂ ਕੁਝ ਵਿਅਕਤੀ ਉਸ ਜਗ੍ਹਾ ਉੱਤੇ ਆਏ ਅਤੇ ਦਰਿਆ ਵਿੱਚ ਜਾਣ ਲੱਗੇ ਤਾਂ ਉਸਨੇ ਉਹਨਾਂ ਨੂੰ ਕਿਹਾ ਕਿ ਅੱਗੇ ਪਾਣੀ ਬਹੁਤ ਡੂੰਘਾ ਹੈ। ਤੁਸੀਂ ਉਸ ਵਿੱਚ ਨਾ ਜਾਉ ਤਾਂ ਇਸ ਗੱਲ ਨੂੰ ਲੈ ਕੇ ਉਕਤ ਵਿਅਕਤੀ ਉਸ ਨਾਲ ਬਹਿਸਬਾਜ਼ੀ ਕਰਦੇ ਹੋਏ ਉਸ ਨਾਲ ਲੜਨ ਲੱਗ ਪਏ।
ਇਹ ਵੀ ਪੜੋ: ਦਿੱਲੀ ਦੀ ਤਰਜ ਤੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹੋਵੇਗੀ Parent teacher ਮੀਟਿੰਗ
ਫਜ਼ਲ ਨੇ ਉਕਤ ਵਿਅਕਤੀਆਂ ਉੱਤੇ ਇਲਜ਼ਾਮ ਲਗਾਇਆ ਕਿ ਉਕਤ ਵਿਅਕਤੀਆਂ ਨੇ ਉਸ ਨਾਲ ਕੁੱਟ ਮਾਰ ਕੀਤੀ ਅਤੇ ਚੱਕ ਕੇ ਟੋਲ ਪਲਾਜ਼ਾ ਦੇ ਇੱਕ ਕਮਰੇ ਵਿੱਚ ਲੈ ਗਏ ਜਿਥੇ ਕਿ 25 ਤੋਂ 30 ਵਿਅਕਤੀਆਂ ਨੇ ਉਸ ਨਾਲ ਬੁਰੀ ਤਰਾਂ ਕੁੱਟਮਾਰ ਕੀਤੀ ਹੈ। ਇਸ ਮੌਕੇ ਫਜ਼ਲ ਦੇ ਪਿਤਾ ਬੀਜਾਂ ਮਸੀਹ ਨੇ ਦੱਸਿਆ ਕਿ ਉਸ ਨੂੰ ਫੋਨ ਆਈਆਂ ਸੀ ਕਿ ਉਸਦੇ ਬੇਟੇ ਦੀ ਬੁਰੀ ਤਰਾਂ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਜਿਸ ਤੋ ਬਾਅਦ ਉਹ ਮੌਕੇ ਉੱਤੇ ਪਹੁੰਚੇ ਤੇ ਆਪਣੇ ਬੇਟੇ ਨੂੰ ਸਿਵਲ ਹਸਪਤਾਲ ਵਿਖੇ ਇਲਾਜ਼ ਲਈ ਦਾਖਿਲ ਕਰਵਾਇਆ। ਉਹਨਾਂ ਪੁਲਿਸ ਪ੍ਰਸ਼ਾਸਨ ਪਾਸੋ ਮੁਲਜ਼ਮਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਉਧਰ ਇਸ ਸਾਰੇ ਮਾਮਲੇ ਨੂੰ ਲੈ ਕੇ ਜਦੋ ਥਾਣਾ ਲਾਡੋਵਾਲ ਪੁਲਿਸ ਨਾਲ ਸੰਪਰਕ ਕੀਤਾ ਤਾਂ ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਇਕ ਧਿਰ ਫਿਲੌਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਹੈ ਤੇ ਦੂਜੀ ਧਿਰ ਲੁਧਿਆਣਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਹੈ। ਉਨਾਂ ਕਿਹਾ ਕਿ ਲਾਡੋਵਾਲ ਟੋਲ ਪਲਾਜ਼ਾ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਤੇ ਜੋ ਵੀ ਦੋਸ਼ੀ ਪਾਈਆ ਗਿਆ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ: ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੱਲੋਂ ਵਰਤੀ ਜਾਣ ਵਾਲੀ ਬਲੈਕ ਲਿਸਟ ਕਾਰ ਬਰਾਮਦ