ਜਲੰਧਰ: ਸ਼ਰਦ ਨਰਾਤਿਆਂ (SHARDIYA NAVRATRI) ਦਾ ਤਿਉਹਾਰ 7 ਅਕਤੂਬਰ ਤੋਂ ਸ਼ੁਰੂ ਹੋ ਚੁੱਕਾ ਹੈ। ਇਸ ਸਾਲ ਅੱਜ ਦੇ ਦਿਨ ਤੀਜਾ ਤੇ ਚੌਥਾ ਨਰਾਤਾ ਇੱਕਠੇ ਹੈ। ਤੀਜੇ ਨਾਰਤੇ ਦੇ ਦਿਨ ਮਾਂ ਚੰਦਰਘੰਟਾ ਅਤੇ ਚੌਥੇ ਨਰਾਤੇ ਦੇ ਦਿਨ ਮਾਂ ਕੁਸ਼ਮਾਂਡਾ ਦੀ ਪੂਜਾ ਹੁੰਦੀ ਹੈ। ਇਸ ਮੌਕੇ ਵੱਡੀ ਗਿਣਤੀ 'ਚ ਸ਼ਰਧਾਲੂ ਜਲੰਧਰ ਵਿਖੇ ਸਥਿਤ ਸ੍ਰੀ ਦੇਵੀ ਤਲਾਬ ਮੰਦਰ (SRI DEVI TALAB MANDIR) 'ਚ ਮਾਂ ਦੇ ਦਰਸ਼ਨਾਂ ਲਈ ਪੁੱਜ ਰਹੇ ਹਨ।
ਨਰਾਤਿਆਂ ਦੇ ਮੌਕੇ ਸ੍ਰੀ ਦੇਵੀ ਤਲਾਬ ਮੰਦਰ ਨੂੰ ਪੂਰੀ ਤਰ੍ਹਾਂ ਫੁੱਲਾਂ ਅਤੇ ਲਾਈਟਾਂ ਨਾਲ ਸਜਾਇਆ ਗਿਆ ਹੈ। ਨਰਾਤਿਆਂ ਦੇ ਦੌਰਾਨ ਸ੍ਰੀ ਦੇਵੀ ਤਲਾਬ ਸ਼ਕਤੀਪੀਠ ਮੰਦਰ ਵਿੱਚ ਵੱਡੀ ਗਿਣਤੀ 'ਚ ਸ਼ਰਧਾਲੂ ਨਤਮਸਤਕ ਹੋਣ ਪੁੱਜ ਰਹੇ ਹਨ। ਸੰਗਤਾਂ ਦੀ ਆਮਦ ਨਾਲ ਮੰਦਰ ਵਿੱਚ ਖੂਬ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਸ਼ਰਧਾਲੂਆਂ ਨੇ ਦੱਸਿਆ ਕਿ ਉਹ ਮੰਦਰ ਵਿੱਚ ਆ ਕੇ ਪੂਜਾ ਪਾਠ ਕਰਦੇ ਹਨ ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਦੇ ਹਨ।
ਇਸ ਮੌਕੇ ਸ੍ਰੀ ਦੇਵੀ ਤਲਾਬ ਮੰਦਰ ਦੇ ਪੰਡਤ ਅਨੂਪ ਤ੍ਰਿਪਾਠੀ ਨੇ ਨਵਰਾਤਿਆਂ ਦੀ ਮਹੱਤਤਾ ਅਤੇ ਤੀਜੇ ਤੇ ਚੌਥੇ ਦਿਨ ਮਾਂ ਚੰਦਰਘੰਟਾ ਤੇ ਮਾਂ ਕੁਸ਼ਮਾਂਡਾ ਦੀ ਪੂਜਾ ਬਾਰੇ ਖ਼ਾਸ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਾਲ ਸ਼ਰਦ ਨਰਾਤਿਆਂ ਵਿੱਚ ਇੱਕ ਤਰੀਕ ਗਾਇਬ ਹੈ। ਇਸ ਦੇ ਚਲਦੇ ਸ਼ਨੀਵਾਰ, 09 ਅਕਤੂਬਰ ਨੂੰ, ਤ੍ਰਿਤੀਆ ਤਾਰੀਕ ਸਵੇਰੇ 07:48 ਤੱਕ ਰਹੇਗੀ।ਇਸ ਤੋਂ ਬਾਅਦ ਚਤੁਰਥੀ ਦੀ ਤਰੀਕ ਲੱਗ ਜਾਵੇਗੀ, ਜੋ ਕਿ ਅਗਲੇ ਦਿਨ 10 ਅਕਤੂਬਰ (ਸ਼ਨੀਵਾਰ) ਨੂੰ ਸਵੇਰੇ 05 ਵਜੇ ਤੱਕ ਰਹੇਗੀ। ਇਸ ਸਾਲ ਨਰਾਤੇ ਦੋ ਤਰੀਕਾਂ ਇਕੱਠੀਆਂ ਹੋਣ ਕਾਰਨ ਅੱਠ ਦਿਨਾਂ ਲਈ ਹੋਣਗੇ, ਯਾਨੀ ਕਿ ਤੀਜੇ ਨਰਾਤੇ ਤੋਂ ਬਾਅਦ ਸਿੱਧੇ ਪੰਜਵਾਂ ਨਰਾਤਾ ਮਨਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਮਾਂ ਚੰਦਰਘੰਟਾ ਦੀ ਪੂਜਾ ਕਰਨ ਨਾਲ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਮਾਂ ਨੂੰ ਖੁਸ਼ ਕਰਨ ਲਈ ਸ਼ਿੰਗਾਰ 'ਚ ਖੁਸ਼ਬੂਦਾਰ ਵਸਤੂਆਂ ਅਤੇ ਸੈਂਟ ਚੜ੍ਹਾਓ। ਮਾਂ ਕੁਸ਼ਮਾਂਡਾ ਦੀ ਪੂਜਾ ਕਰਨ ਨਾਲ ਸਾਰੇ ਰੋਗ ਖ਼ਤਮ ਹੋ ਜਾਂਦੇ ਹਨ, ਉਮਰ ਵੱਧਦੀ ਹੈ।ਮਾਂ ਕੁਸ਼ਮਾਂਡਾ ਨੂੰ ਮਿੱਠੀਆਂ ਚੀਜ਼ਾਂ ਦਾ ਭੋਗ ਲਗਾਇਆ ਜਾਂਦਾ ਹੈ। ਮਾਂ ਨੂੰ ਮਾਲਪੁਏ ਜਾਂ ਕੱਦੂ ਪੇਠੇ ਤੇ ਮਿਠਾਈਆਂ ਦਾ ਭੋਗ ਲਗਾਓ। ਮਾਂ ਕੁਸ਼ਮਾਂਡਾ ਦੀ ਪੂਜਾ ਕਰਨ ਨਾਲ ਸਾਰੇ ਰੋਗ ਖ਼ਤਮ ਹੋ ਜਾਂਦੇ ਹਨ, ਉਮਰ ਵੱਧਦੀ ਹੈ।
ਇਹ ਵੀ ਪ੍ਹੜੋ : ਸ਼ਰਦ ਨਰਾਤੇ 2021 : ਨਰਾਤੇ ਦੇ ਤੀਜੇ ਦਿਨ ਮਾਂ ਚੰਦਰਘੰਟਾ ਤੇ ਚੌਥੇ ਦਿਨ ਹੁੰਦੀ ਹੈ ਮਾਂ ਕੁਸ਼ਮਾਂਡਾ ਦੀ ਪੂਜਾ