ਜਲੰਧਰ:ਇੰਟਰਨੈਟ ਦੇ ਆਉਣ ਨਾਲ ਜਿੱਥੇ ਸਹੂਲਤ ਹੋਈ ਹੈ, ਉਥੇ ਸਾਈਬਰ ਕ੍ਰਾਈਮ ਵੀ ਵਧ ਗਿਆ ਹੈ। ਅੱਜ ਹਾਲਾਤ ਇਹ ਹਨ ਕਿ ਹਰੇਕ ਸ਼ਹਿਰ ਵਿੱਚ ਇਸ ’ਤੇ ਨੱਥ ਪਾਉਣ ਲਈ ਸਾਈਬਰ ਕਰਾਈਮ ਸੈੱਲ ਬਣਾਏ ਗਏ ਹਨ ਪਰ ਬਜਾਏ ਇਨ੍ਹਾਂ ’ਤੇ ਨੱਥ ਪੈਣ ਦੇ ਉਲਟਾ ਰੋਜਾਨਾ ਕਈ ਕਈ ਮਾਮਲੇ ਸਾਹਮਣੇ ਆ ਰਹੇ ਹਨ (cyber crime case increasing day by day), ਜਿਨ੍ਹਾਂ ਵਿਚ ਆਮ ਲੋਕਾਂ ਨੂੰ ਇਨ੍ਹਾਂ ਸਾਈਬਰ ਲੁਟੇਰਿਆਂ (cyber loot) ਵੱਲੋਂ ਲੁੱਟਣ ਦੀਆਂ ਸ਼ਿਕਾਇਤਾਂ ਦਰਜ ਹਨ।
ਵੱਖ-ਵੱਖ ਢੰਗ ਨਾਲ ਹੁੰਦਾ ਸਾਈਬਰ ਕ੍ਰਾਈਮ: ਇਹ ਸਾਈਬਰ ਲੁਟੇਰੇ ਸਮੇਂ ਸਮੇਂ ਸਿਰ ਲੋਕਾਂ ਨੂੰ ਲੁੱਟਣ ਦੀਆਂ ਆਪਣੀਆਂ ਸਕੀਮਾਂ ਨੂੰ ਬਦਲਦੇ ਰਹਿੰਦੇ ਹਨ। ਖ਼ਾਸਕਰ ਸਰਕਾਰਾਂ ਵੱਲੋਂ ਆਮ ਲੋਕਾਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਗਈਆਂ ਸਕੀਮਾਂ (welfare schemes) ਅਤੇ ਲੋਕਾਂ ਨੂੰ ਕਰਜ਼ ਦੇਣ ਦੇ ਬਹਾਨੇ ਇਨ੍ਹਾਂ ਵੱਲੋਂ ਲੁੱਟਣਾ ਇੱਕ ਆਮ ਗੱਲ ਬਣ ਗਈ ਹੈ। ਸਾਈਬਰ ਕ੍ਰਾਈਮ ਦੇ ਐਕਸਪਰਟ ਪਲਵਿੰਦਰ ਸਿੰਘ (cyber crime expert palwinder singh) ਦਾ ਕਹਿਣਾ ਹੈ ਕਿ ਸਾਈਬਰ ਕ੍ਰਾਈਮ ਕਰਨ ਵਾਲੇ ਇਹ ਲੋਕ ਅਲੱਗ ਅਲੱਗ ਢੰਗ ਨਾਲ ਲੋਕਾਂ ਨੂੰ ਲੁੱਟ ਰਹੇ ਹਨ।
ਸਾਈਬਰ ਲੁਟੇਰਿਆਂ ਵੱਲੋਂ ਵੱਖ ਵੱਖ ਢੰਗ ਨਾਲ ਸਾਈਬਰ ਕਰਾਈਮ (jallandhar crime news) ਕੀਤਾ ਜਾ ਰਿਹਾ ਹੈ। ਕਦੇ ਭੋਲੇ ਭਾਲੇ ਲੋਕਾਂ ਨੂੰ ਲੋਨ ਦੇਣ ਦੇ ਬਹਾਨੇ ਉਨ੍ਹਾਂ ਨੂੰ ਉਨ੍ਹਾਂ ਦੀ ਸਾਰੀ ਡਿਟੇਲ ਲੈ ਲਈ ਜਾਂਦੀ ਹੈ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਲੋਨ ਦੇਣ ਦੀ ਬਜਾਏ ਲੁੱਟਣ ਦੀ ਕਵਾਇਦ ਸ਼ੁਰੂ ਹੋ ਜਾਂਦੀ ਹੈ। ਬਹੁਤ ਸਾਰੇ ਅਜਿਹੇ ਮਾਮਲੇ ਵੀ ਹਨ, ਜਿਨ੍ਹਾਂ ਵਿੱਚ ਮਹਿਲਾਵਾਂ ਦੇ ਨਾਮ ’ਤੇ ਆਈਡੀ ਬਣਾਈ ਜਾਂਦੀ ਹੈ ਅਤੇ ਉਸ ਤੋਂ ਬਾਅਦ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਆਪਣਾ ਵ੍ਹਾਟਸਐਪ ਨੰਬਰ ਦੇ ਕੇ ਉਨ੍ਹਾਂ ਨਾਲ ਪਰਸਨਲ ਗੱਲਾਂ ਅਤੇ ਫੋਟੋਆਂ ਸ਼ੇਅਰ ਕੀਤੀਆਂ ਜਾਂਦੀਆਂ ਹਨ, ਜਿਸ ਤੋਂ ਬਾਅਦ ਉਸ ਵਿਅਕਤੀ ਨੂੰ ਬਲੈਕਮੇਲ ਕਰਨ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ।
ਸਾਈਬਰ ਕ੍ਰਾਈਮ ਦਾ ਇੱਕ ਤਰੀਕਾ ਆਮ ਲੋਕਾਂ ਨੂੰ ਲੁਭਾਵਣੇ ਆਫਰ ਦੇ ਕੇ ਉਨ੍ਹਾਂ ਨੂੰ ਲੁੱਟਣ ਦਾ ਵੀ ਹੈ। ਪਲਵਿੰਦਰ ਸਿੰਘ ਮੁਤਾਬਕ ਵ੍ਹਾਟਸਐਪ, ਫੇਸਬੁੱਕ ਵਰਗੇ ਬਹੁਤ ਸਾਰੇ ਸੋਸ਼ਲ ਮੀਡੀਆ ਐਪ ਅਤੇ ਮੋਬਾਈਲਾਂ ਵਿੱਚ ਐਸਐਮਐਸ ਦੇ ਜ਼ਰੀਏ ਲੋਕਾਂ ਨੂੰ ਵੱਡੇ ਇਨਾਮ ਦੀ ਸੂਚਨਾ ਦਿੱਤੀ ਜਾਂਦੀ (lottery information)ਹੈ। ਜਿਸ ਤੋਂ ਬਾਅਦ ਉਹ ਵਿਅਕਤੀ ਇਸ ਇਨਾਮ ਦੇ ਲਾਲਚ ਵਿੱਚ ਆਪਣੀ ਸਾਰੀ ਡਿਟੇਲ ਐਪ ਵਿਚ ਭਰ ਦਿੰਦਾ ਹੈ ਅਤੇ ਇਹ ਲੋਕ ਹੌਲੀ ਹੌਲੀ ਉਸ ਵਿਅਕਤੀ ਦਾ ਬੈਂਕ ਖਾਤੇ ਵਿੱਚ ਪਏ ਪੈਸਿਆਂ ਤੇ ਹੱਥ ਫੇਰ ਜਾਂਦੇ ਹਨ।
ਲਾਲਚ ਦੇ ਕੇ ਬਣਾਇਆ ਜਾਂਦਾ ਮੂਰਖ: ਸਰਕਾਰੀ ਸਕੀਮਾਂ ਦਾ ਲਾਲਚ ਦੇ ਕੇ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਹੈ। ਪਿਛਲੇ ਕਰੀਬ ਤਿੰਨ ਸਾਲ ਗੋਵਿੰਦ ਵੈਕਸੀਨੇਸ਼ਨ ਦੀ ਰਜਿਸਟ੍ਰੇਸ਼ਨ ਦੇ ਨਾਮ ਤੇ ਬਹੁਤ ਸਾਰੇ ਐਸੇ ਫਰੌਡ ਹੋਏ ਜਿਸ ਵਿਚ ਲੋਕਾਂ ਦਾ ਥੋੜ੍ਹਾ ਥੋੜ੍ਹਾ ਕਰਕੇ ਲੱਖਾਂ ਰੁਪਈਆ ਬਰਬਾਦ ਹੋ ਗਿਆ। ਇਹ ਲੋਕ ਕੋਵਿੰਡ ਵੈਕਸੀਨੇਸ਼ਨ ਦੇ ਨਾਮ ਤੇ ਲੋਕਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਉਨ੍ਹਾਂ ਕੋਲੋਂ ਫਾਰਮ ਭਰਨ ਦੀ ਫੀਸ ਦੇ ਨਾਮ ਤੇ ਵੀ ਪੈਸੇ ਐਫ ਦੇ ਰਹੇ। ਪਰ ਹੌਲੀ ਹੌਲੀ ਜਦ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਇਸ ਦੇ ਮਾਮਲੇ ਥੋੜ੍ਹੇ ਘੱਟ ਹੋਣੇ ਸ਼ੁਰੂ ਹੋਏ।
ਔਰਤਾਂ ਬਣ ਰਹੀਆਂ ਮੁੱਖ ਸ਼ਿਕਾਰ: ਆਮ ਆਦਮੀ ਪਾਰਟੀ ਪੰਜਾਬ ਵਿੱਚ ਆਉਣ ਤੋਂ ਬਾਅਦ ਮਹਿਲਾਵਾਂ ਇਨ੍ਹਾਂ ਦਾ ਮੁੱਖ ਸ਼ਿਕਾਰ ਬਣੀਆਂ ਹਨ। ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਪਹਿਲੇ ਅਠਾਰਾਂ ਸਾਲ ਦੀ ਉਮਰ ਤੋਂ ਜ਼ਿਆਦਾ ਵਾਲੀਆਂ ਮਹਿਲਾਵਾਂ ਨੂੰ ਉਨ੍ਹਾਂ ਦੇ ਖਾਤੇ ਵਿੱਚ ਇੱਕ ਹਜ਼ਾਰ ਰੁਪਏ ਹਰ ਮਹੀਨੇ ਪਾਉਣ ਦੀ ਗੱਲ ਦਿੱਤੀ ਗਈ ਸੀ। ਇਸ ਦੀ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਖ਼ੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਪਾਰਟੀ ਦੇ ਸੰਯੋਜਕ ਕੇਜਰੀਵਾਲ ਨਾਲ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ ਇਲਾਕੇ ਵਿੱਚ ਕੀਤੀ ਸੀ।
ਹਾਲਾਂਕਿ ਇਸ ਬਾਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਾਲੇ ਤਕ ਕੋਈ ਅਨਾਊਂਸਮੈਂਟ ਨਹੀਂ ਕੀਤੀ ਗਈ ਹੈ। ਪਰ ਸਾਈਬਰ ਲੁਟੇਰੇ ਇਸ ਸਕੀਮ ਦਾ ਸਹਾਰਾ ਲੈ ਕੇ ਮਹਿਲਾਵਾਂ ਕੋਲੋਂ ਉਨ੍ਹਾਂ ਦੇ ਬੈਂਕ ਦੀ ਡਿਟੇਲ ਅਤੇ ਬਾਕੀ ਡਿਟੇਲ ਲੈ ਕੇ ਉਨ੍ਹਾਂ ਦੇ ਪੈਸੇ ਲੁੱਟ ਰਹੇ ਹਨ। ਸਾਈਬਰ ਕ੍ਰਾਈਮ ਐਕਸਪੋਰਟ ਪਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਕਿਸੇ ਵੀ ਮੈਸੇਜ ਉੱਪਰ ਲੋਕਾਂ ਨੂੰ ਗੌਰ ਨਹੀਂ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਫੋਨ ਦੇ ਉੱਪਰ ਐੱਸਐੱਮਐੱਸ ਜਾਂ ਕਿਸੇ ਹੋਰ ਐਪ ਜ਼ਰੀਏ ਇਸ ਦੀ ਰਜਿਸਟ੍ਰੇਸ਼ਨ ਲਈ ਕੋਈ ਫਾਰਮ ਲਿਆ ਆਫਰ ਆਉਂਦੀ ਹੈ ਤਾਂ ਉਸਦੇ ਬਾਰੇ ਪਹਿਲੇ ਸੰਬੰਧਤ ਮਹਿਕਮੇ ਜਾਂ ਪਾਰਟੀ ਦਫ਼ਤਰ ਵਿੱਚ ਜਾ ਕੇ ਪੁੱਛ ਗਿੱਛ ਜ਼ਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਬਹੁਤ ਸਾਰੇ ਲੋਕ ਇਸ ਗੱਲ ਦੀ ਸ਼ਿਕਾਇਤ ਲੈ ਕੇ ਆਉਂਦੇ ਨੇ ਕਿ ਉ੍ਨ੍ਹਾਂ ਨਾਲ ਠੱਗੀ ਹੋ ਗਈ ਹੈ।
ਪਲਵਿੰਦਰ ਸਿੰਘ ਮੁਤਾਬਕ ਸਾਈਬਰ ਕਰਾਈਮ ਦਾ ਇਹ ਆਖ਼ਰੀ ਦਿਨ ਬ ਦਿਨ ਵਧਦਾ ਜਾ ਰਿਹਾ ਹੈ . ਉਨ੍ਹਾਂ ਮੁਤਾਬਕ ਇਸ ਵੇਲੇ ਸਭ ਤੋਂ ਜ਼ਿਆਦਾ ਸਾਈਬਰ ਕ੍ਰਾਈਮ ਦੇ ਮਾਮਲੇ ਜਾਤ ਦੇ ਲੋਕਾਂ ਨੂੰ ਲੋਨ ਦੇਣ ਲਈ ਜਾਂ ਫਿਰ ਮਹਿਲਾਵਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਕੀਤੇ ਵਾਅਦੇ ਦੇ ਚਲਦੇ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਵਿੱਚ ਸਾਹਮਣੇ ਆ ਰਹੇ ਨੇ ਜਿਨ੍ਹਾਂ ਵਿੱਚ ਇਹ ਲੁਟੇਰੇ ਲੋਕਾਂ ਨਾਲ ਠੱਗੀ ਕਰ ਉਨ੍ਹਾਂ ਦੇ ਪੈਸੇ ਲੁੱਟਦੇ ਹੋਏ ਨਜ਼ਰ ਆਉਣਗੇ।
ਤੇਜ਼ੀ ਨਾਲ ਵੱਧ ਰਿਹਾ ਸਾਈਬਰ ਕ੍ਰਾਈਮ ਦਾ ਅੰਕੜਾ: ਦਿਨ ਬ ਦਿਨ ਸਾਈਬਰ ਕਰਾਈਮ ਦਾ ਆਂਕੜਾ ਵਧਦਾ ਜਾ ਰਿਹਾ ਹੈ। ਜਲੰਧਰ ਕਮਿਸ਼ਨਰੇਟ ਪੁਲੀਸ ਵੱਲੋਂ ਸਾਈਬਰ ਕ੍ਰਾਈਮ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਮਈ 2018 ਵਿੱਚ ਸਾਈਬਰ ਕ੍ਰਾਇਸਿਲ ਦੀ ਸ਼ੁਰੂਆਤ ਕੀਤੀ ਸੀ। ਉਸ ਤੋਂ ਬਾਅਦ ਇਸ ਵਿਚ ਲਗਾਤਾਰ ਸਾਈਬਰ ਕ੍ਰਾਈਮ ਦੇ ਮਾਮਲੇ ਆਉਣੇ ਸ਼ੁਰੂ ਹੋ ਗਏ ਅਤੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਮੁਤਾਬਕ 2020 ਵਿੱਚ ਜਲੰਧਰ ਪੰਜਾਬ ਦੇ ਸਾਈਬਰ ਕ੍ਰਾਈਮ ਦੇ ਸ਼ਿਕਾਰ ਜ਼ਿਲ੍ਹਿਆਂ ਵਿਚ ਸਭ ਤੋਂ ਉੱਪਰ ਆ ਗਿਆ।
ਹਾਲਾਂਕਿ ਪੁਲੀਸ ਵੱਲੋਂ ਇਨ੍ਹਾਂ ਮਾਮਲਿਆਂ ਵਿੱਚੋਂ ਬਹੁਤ ਸਾਰੇ ਮਾਮਲਿਆਂ ਨੂੰ ਹੱਲ ਕਰਕੇ ਲੋਕਾਂ ਨੂੰ ਉਨ੍ਹਾਂ ਦੇ ਕਰੋੜਾਂ ਰੁਪਏ ਵਾਪਸ ਵੀ ਕਰਵਾਏ ਅਤੇ ਕਈ ਲੋਕਾਂ ਨੂੰ ਇਸ ਲਈ ਗ੍ਰਿਫ਼ਤਾਰ ਵੀ ਕੀਤਾ ਗਿਆ। ਪਰ ਸਾਈਬਰ ਕ੍ਰਾਈਮ ਕਰਨ ਵਾਲੇ ਇਹ ਲੁਟੇਰੇ ਬਿਜਾਈ ਕਟਹਲ ਦੇ ਵਧਦੇ ਹੀ ਜਾ ਰਹੇ ਹਨ। ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੋ ਦੇ ਅੰਕੜਿਆਂ ਮੁਤਾਬਕ 2020 ਵਿੱਚ ਪੰਜਾਬ ਵਿੱਚ ਸਾਈਬਰ ਕ੍ਰਾਈਮ ਦੇ ਸਭ ਤੋਂ ਜ਼ਿਆਦਾ ਮਾਮਲੇ ਜਲੰਧਰ ਵਿੱਚ ਸਾਹਮਣੇ ਆਏ ਸੀ।
ਇਨ੍ਹਾਂ ਵਿੱਚੋਂ 354 ਮਾਮਲੇ ਜਲੰਧਰ ਦਿਹਾਤੀ ਪੁਲਿਸ ਅਤੇ 312 ਮਾਮਲੇ ਜਲੰਧਰ ਕਮਿਸ਼ਨਰੇਟ ਪੁਲਸ ਦੇ ਕੋਲ ਆਏ ਸੀ। ਜੇਕਰ 2021ਦੀ ਗੱਲ ਕਰੀਏ ਤਾਂ ਜਲੰਧਰ ਪੁਲੀਸ ਵੱਲੋਂ ਸਾਈਬਰ ਕ੍ਰਾਈਮ ਦੇ ਦੋ ਸੌ ਮਾਮਲੇ ਦਰਜ ਕੀਤੇ ਗਏ ਜਿਨ੍ਹਾਂ ਵਿੱਚੋਂ ਅੱਸੀ ਫ਼ੀਸਦੀ ਮਾਮਲਿਆਂ ਨੂੰ ਪੁਲਿਸ ਵੱਲੋਂ ਹੱਲ ਵੀ ਕਰ ਦਿੱਤਾ ਗਿਆ ਸੀ। ਹਾਲਾਂਕਿ ਅੱਜ ਅਸੀਂ ਜਦ ਸਾਈਬਰ ਕ੍ਰਾਈਮ ਸੈੱਲ ਦੀ ਡੀਸੀਪੀ ਵਤਸਲਾ ਗੁਪਤਾ ਨਾਲ ਇਸ ਬਾਰੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਸਮਾਂ ਘੱਟ ਹੋਣ ਦਾ ਕਾਰਨ ਦੱਸ ਗੱਲ ਨਹੀਂ ਕੀਤੀ।
ਦੂਜੇ ਪਾਸੇ ਇਹ ਜ਼ਰੂਰ ਕਿਹਾ ਕਿ ਪੁਲਸ ਵੱਲੋਂ ਜਲਦ ਹੀ ਇਸ ਬਾਰੇ ਇਕ ਅਵੇਅਰਨੈੱਸ ਕੈਂਪ ਲਗਾਇਆ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਇਸ ਖ਼ਾਸ ਕ੍ਰਾਈਮ ਬਾਰੇ ਜਾਣੂ ਕਰਾਇਆ ਜਾ ਸਕੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਐਸੇ ਐੱਸਐੱਮਐੱਸ ਕਿਸੇ ਐਪ ਤੋਂ ਆਈਐਸਏ ਲੁਭਾਵਣੇ ਆਫਰ ਲਈ ਆਪਣੀ ਬੈਂਕ ਡਿਟੇਲ ਲਿਆ ਆਪਣੀ ਖੁਦ ਦੀ ਡਿਟੇਲ ਇਨ੍ਹਾਂ ਲੋਕਾਂ ਨਾਲ ਸਾਂਝਾ ਨਾ ਕਰਨ।
ਕ੍ਰਾਈਮ ਬ੍ਰਾਂਚ ਦੇ ਇੰਚਾਰਜ ਇੰਸਪੈਕਟਰ ਨੇ ਦੱਸਿਆ ਕਿ ਸਾਈਬਰ ਕ੍ਰਾਈਮ ਤੋਂ ਪੀੜਿਤ ਲੋਕਾਂ ਵੱਲੋਂ ਇਸ ਦੀ ਸ਼ਿਕਾਇਤ ਸਿਰਫ਼ ਸਾਈਬਰ ਕ੍ਰਾਈਮ ਵਿਚ ਹੀ ਨਹੀਂ ਦਿੱਤੀ ਜਾਂਦੀ ਬਲਕਿ ਕਈ ਲੋਕ ਆਪਣੇ ਇਲਾਕੇ ਦੇ ਥਾਣਿਆਂ ਵਿੱਚ ਅਤੇ ਬਹੁਤ ਸਾਰੇ ਲੋਕ ਸਿੱਧੇ ਪੁਲੀਸ ਕਮਿਸ਼ਨਰ ਰੀਆ ਐੱਸਐੱਸਪੀ ਨੂੰ ਇਸਦੀ ਸ਼ਿਕਾਇਤ ਕਰਦੇ ਗਨ। ਇਸ ਕਰਕੇ ਫਿਲਹਾਲ ਇਸ ਦਾ ਸਹੀ ਆਂਕੜਾ ਦੱਸਣਾ ਮੁਮਕਿਨ ਨਹੀਂ ਪਰ ਪਿਛਲੇ ਸਾਲਾਂ ਦੀ ਜੇ ਗੱਲ ਕਰੀਏ ਤਾਂ ਲਗਾਤਾਰ ਦਿਨ ਬਦਿਨ ਇਹ ਮਾਮਲੇ ਵਧਦੇ ਜਾ ਰਹੇ ਹਨ।
ਇਹ ਵੀ ਪੜ੍ਹੋ:ਸੀਐਮ ਮਾਨ ਵਲੋਂ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਇਹ ਨਿਰਦੇਸ਼, ਕਿਹਾ