ETV Bharat / city

ਕੈਨੇਡੀਅਨ ਸਰਕਾਰ ਨੇ ਵਧਾਇਆ ਵੀਜ਼ਾ ਰਿਫਿਊਜ਼ਲ, ਪੰਜਾਬ 'ਚ ਵਿਦਿਆਰਥੀਆਂ ਦੀ ਵਧੀ ਚਿੰਤਾ - ਕੈਨੇਡਾ ਸਰਕਾਰ

ਕੈਨੇਡਾ ਵਿੱਚ ਇੱਕ ਪਾਸੇ ਜਿੱਥੇ ਲੋਕ ਲੱਖਾਂ ਦੀ ਗਿਣਤੀ ਵਿੱਚ ਵੀਜ਼ਾ ਅਪਲਾਈ ਕਰ ਰਹੇ ਹਨ। ਉੱਥੇ ਹੀ ਕੈਨੇਡਾ ਵਿੱਚ ਪਹਿਲੇ ਹੀ ਬੈਕਲਾਗ ਲੱਗਿਆ ਹੋਇਆ ਹੈ ਜਿਸ ਕਰਕੇ ਹਾਲੇ ਉਨ੍ਹਾਂ ਕੋਲ ਉਨ੍ਹਾਂ ਫਾਈਲਾਂ ਨੂੰ ਪੂਰਾ ਕਰਨ ਦਾ ਵਕਤ ਨਹੀਂ ਹੈ, ਜੋ ਲੱਖਾਂ ਦੀ ਗਿਣਤੀ ਵਿੱਚ ਉਨ੍ਹਾਂ ਕੋਲ ਪੈਂਡਿੰਗ ਪਈਆਂ ਹਨ।

Canadian government increased visa refusal concern of Punjab students
ਕੈਨੇਡੀਅਨ ਸਰਕਾਰ ਨੇ ਵਧਾਇਆ ਵੀਜ਼ਾ ਰਿਫਿਊਜ਼, ਪੰਜਾਬ 'ਚ ਵਿਦਿਆਰਥੀਆਂ ਦੀ ਵਧੀ ਚਿੰਤਾ
author img

By

Published : Jul 30, 2022, 1:08 PM IST

Updated : Jul 30, 2022, 1:23 PM IST

ਜਲੰਧਰ: ਕੈਨੇਡਾ ਸਰਕਾਰ ਵੱਲੋਂ ਵੀਜ਼ਾ ਰਫਿਊਜ਼ਲ ਦੀ ਦਰ 20 ਤੋਂ ਵਧਾ ਕੇ 50 ਫੀਸਦ ਤੱਕ ਕਰ ਦਿੱਤੀ ਗਈ ਹੈ। ਕੈਨੇਡਾ ਦੀ ਸਰਕਾਰ ਵੱਲੋਂ ਲਏ ਗਏ ਇਸ ਫ਼ੈਸਲੇ ਤੋਂ ਬਾਅਦ ਪੰਜਾਬ ਵਿੱਚ ਵਿਦਿਆਰਥੀਆਂ ਦੀ ਚਿੰਤਾ ਬਹੁਤ ਵੱਧ ਗਈ ਹੈ। ਕੁੱਝ੍ਹ ਇਮੀਗ੍ਰੇਸ਼ਨ ਦਾ ਦਾਵਾ ਹੈ ਕਿ ਪੂਰੇ ਦੇਸ਼ ਦੇ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਵਿੱਚੋਂ 60 ਪਰਸੈਂਟ ਵਿਦਿਆਰਥੀ ਸਿਰਫ਼ ਪੰਜਾਬ ਤੋਂ ਕੈਨੇਡਾ ਜਾਂਦੇ ਹਨ। ਪੰਜਾਬ ਵਿੱਚੋਂ ਹਰ ਸਾਲ ਤਕਰੀਬਨ ਢਾਈ ਲੱਖ ਵਿਦਿਆਰਥੀ ਵਿਦੇਸ਼ਾਂ ਵਿੱਚ ਪੜ੍ਹਨ ਜਾਂਦੇ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਵਿਦਿਆਰਥੀ ਕੈਨੇਡਾ ਦਾ ਰੁਖ ਕਰਦੇ ਹਨ।

ਕੀ ਕਹਿੰਦੇ ਨੇ ਇਮੀਗ੍ਰੇਸ਼ਨ ਐਕਸਪਰਟ ?: ਕੈਨੇਡੀਅਨ ਸਰਕਾਰ ਦੇ ਇਸ ਫੈਸਲੇ 'ਤੇ ਇਮੀਗ੍ਰੇਸ਼ਨ ਐਕਸਪਰਟ ਅਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ ਵੱਲੋਂ ਜਿੱਥੇ ਵਿਦਿਆਰਥੀਆਂ ਨੂੰ ਵੀਜ਼ਾ ਦੇਣਾਂ ਹੁੰਦਾ ਹੈ, ਉੱਥੇ ਦੀ ਸਰਕਾਰ ਦੇ ਰਹੀ ਹੈ। ਵੀਜ਼ਾ ਰਿਫਿਊਜ਼ਲ ਇਸ ਕਰਕੇ ਹੋ ਰਹੇ ਹਨ, ਕਿਉਂਕਿ ਵਿਦਿਆਰਥੀਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਹੈ। ਉਨ੍ਹਾਂ ਮੁਤਾਬਕ ਕੈਨੇਡਾ ਵਿੱਚ ਇਸ ਵੇਲੇ ਲੱਖਾਂ ਦੀ ਗਿਣਤੀ ਵਿੱਚ ਲੋਕ ਇੱਥੇ ਵੀਜ਼ਾ ਲਈ ਅਪਲਾਈ ਕਰ ਰਹੇ ਹਨ, ਜਿਸ ਕਰਕੇ ਕੈਨੇਡਾ ਦੇ ਅੰਦਰ ਲੱਖਾਂ ਦੀ ਗਿਣਤੀ ਵਿੱਚ ਮਾਮਲੇ ਪੈਂਡਿੰਗ ਪਏ ਹਨ।

ਕੈਨੇਡੀਅਨ ਸਰਕਾਰ ਨੇ ਵਧਾਇਆ ਵੀਜ਼ਾ ਰਿਫਿਊਜ਼, ਪੰਜਾਬ 'ਚ ਵਿਦਿਆਰਥੀਆਂ ਦੀ ਵਧੀ ਚਿੰਤਾ

ਕੈਨੇਡਾ ਦੀ ਗੱਲ ਕਰੀਏ ਤਾਂ 17 ਜੁਲਾਈ 2022 ਤੱਕ ਸਟੱਡੀ ਪਰਮਿਟ ਦੇ 196729 ਮਾਮਲੇ, ਸਟੱਡੀ ਪਰਮਿਟ ਐਕਸਟੈਂਸ਼ਨ ਦੇ 35482, ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਦੇ 903971, ਵਿਜ਼ਡਨ ਰਿਕਾਰਡ ਦੇ 90195, ਵਰਕ ਪਰਮਿਟ ਦੇ 31371 ਅਤੇ ਵਰਕ ਪਰਮਿਟ ਐਕਸਟੈਂਸ਼ਨ ਦੇ 180036 ਮਾਮਲੇ ਪੈਂਡਿੰਗ ਪਏ ਹੋਏ ਹਨ। ਅਰਵਿੰਦਰ ਸਿੰਘ ਮੁਤਾਬਕ ਕੈਨੇਡਾ ਸਰਕਾਰ ਵੱਲੋਂ ਲਗਾਏ ਗਏ ਵੀਜ਼ਾ ਰਿਫਿਊਜ਼ਲ ਦਾ ਸਿੱਧਾ ਅਸਰ ਪੰਜਾਬ ਦੇ ਉਨ੍ਹਾਂ ਵਿਦਿਆਰਥੀਆਂ 'ਤੇ ਪਵੇਗਾ, ਜੋ ਕੈਨੇਡਾ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹਨ।

ਕੈਨੇਡਾ ਹੁਣ ਲੋਕਾਂ ਨੂੰ ਨੇੜਲੇ ਦੇਸ਼ਾਂ ਵਿੱਚ ਵੀਜ਼ਾ ਅਪਲਾਈ ਕਰਨ ਦੀ ਦੇ ਰਿਹਾ ਸਲਾਹ: ਕੈਨੇਡੀਅਨ ਸਰਕਾਰ ਵੱਲੋਂ ਵੀਜ਼ਾ ਰਿਫਿਊਜ਼ਲ ਦੀ ਦਰ ਵਧਾਉਣ ਤੋਂ ਬਾਅਦ ਹੁਣ ਕੈਨੇਡੀਅਨ ਸਰਕਾਰ ਵੱਲੋਂ ਲੋਕਾਂ ਨੂੰ ਨੇੜਲੇ ਦੇਸ਼ ਵਿੱਚ ਵੀਜ਼ਾ ਅਪਲਾਈ ਕਰਨ ਦੀ ਦਿੱਤੀ ਜਾ ਰਹੀ ਹੈ ਸਲਾਹ। ਇਮੀਗ੍ਰੇਸ਼ਨ ਐਕਸਪਰਟ ਅਰਵਿੰਦਰ ਸਿੰਘ ਦੱਸਦੇ ਨੇ ਕਿ ਕੈਨੇਡਾ ਵਿੱਚ ਜਿਸ ਹਿਸਾਬ ਨਾਲ ਪੰਜਾਬੀ ਪਹੁੰਚ ਰਹੇ ਨੇ ਉਸ ਨਾਲ ਉੱਥੇ ਪੰਜਾਬੀਆਂ ਦਾ ਦਬਦਬਾ ਨਾ ਸਿਰਫ਼ ਉਥੋਂ ਦੇ ਕੰਮਕਾਜ ਬਲਕਿ ਸਰਕਾਰ ਤਕ ਹੋ ਚੁੱਕਿਆ ਹੈ। ਉਨ੍ਹਾਂ ਮੁਤਾਬਕ ਇਸ ਰਿਫਿਊਜ਼ਲ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਉੱਥੋਂ ਦੀ ਸਰਕਾਰ ਨਹੀਂ ਚਾਹੁੰਦੀ ਕਿ ਕੈਨੇਡਾ ਵਿੱਚ ਵਿਦੇਸ਼ੀ ਇਸ ਕਦਰ ਹਾਵੀ ਹੋ ਜਾਣ ਕਿ ਕੈਨੇਡਾ ਵਿੱਚ ਪੂਰਾ ਦਬਦਬਾ ਵਿਦੇਸ਼ੀਆ ਦਾ ਹੀ ਹੋ ਜਾਏ।

ਵਿਦਿਆਰਥੀਆਂ ਦੀ ਵੱਧ ਗਈ ਚਿੰਤਾ: ਕੈਨੇਡਾ ਸਰਕਾਰ ਵੱਲੋਂ ਵੀਜ਼ਾ ਰਿਫਿਊਜ਼ਲ ਦੀ ਦਰ 20 ਤੋਂ 50 ਪਰਸੈਂਟ ਤੱਕ ਕਰਨ ਤੋਂ ਬਾਅਦ ਵਿਦਿਆਰਥੀਆਂ ਦੀਆਂ ਚਿੰਤਾ ਲਗਾਤਾਰ ਵੱਧ ਰਹੀ ਹੈ। ਕੈਨੇਡਾ ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਪੰਜਾਬ ਵਿੱਚ ਉਹ ਵਿਦਿਆਰਥੀ ਚਿੰਤਾ ਵਿੱਚ ਹਨ, ਜਿਨ੍ਹਾਂ ਨੇ ਸਤੰਬਰ ਇੰਟੇਕ ਵਿੱਚ ਆਪਣੀਆਂ ਫਾਈਲਾਂ ਜ਼ਰੀਏ ਆਪਣਾ ਵੀਜ਼ਾ ਅਪਲਾਈ ਕਰਕੇ ਪੜ੍ਹਾਈ ਲਈ ਕੈਨੇਡਾ ਜਾਣਾ ਸੀ।

ਕੈਨੇਡਾ ਜਾਣ ਦੀ ਇੱਛੁਕ ਵਿਦਿਆਰਥਣ ਹਰਪ੍ਰੀਤ ਕੌਰ ਦੱਸਦੀ ਹੈ ਕਿ ਉਹ ਮਾਸਟਰਜ਼ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ ਕਰਨ ਲਈ ਜਾਣਾ ਚਾਹੁੰਦੀ ਹੈ। ਉਸ ਨੇ ਵੀਜ਼ਾ ਲਈ ਆਪਣੀ ਫਾਈਲ ਵੀ ਲਗਾਈ ਹੈ, ਪਰ ਕੈਨੇਡੀਅਨ ਸਰਕਾਰ ਦੇ ਫ਼ੈਸਲੇ ਤੋਂ ਬਾਅਦ ਹੁਣ ਉਸ ਦੀ ਚਿੰਤਾ ਵੱਧ ਗਈ ਹੈ ਕਿਉਂਕਿ ਇੱਕ ਪਾਸੇ ਦੀ ਕੈਨੇਡੀਅਨ ਗੌਰਮਿੰਟ ਉਸਦਾ ਵੀਜ਼ਾ ਰਿਫਿਊਜ਼ ਕਰ ਦਿੰਦੀ ਹੈ ਤਾਂ ਉਸ ਦਾ ਇੱਥੇ ਵੀ ਇੱਕ ਸਾਲ ਬਰਬਾਦ ਹੋ ਜਾਏਗਾ। ਸਤੰਬਰ ਤੋਂ ਬਾਅਦ ਉਹਨੂੰ ਕੋਈ ਵੀ ਕਾਲਜ ਰੈਗੂਲਰ ਐਡਮਿਸ਼ਨ ਨਹੀਂ ਦਏਗਾ। ਹਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਕੈਨੇਡਾ ਦੀ ਸਰਕਾਰ ਵੱਲੋਂ ਰਿਫਿਊਜ਼ਲ ਰੇਟ ਵਧਾਉਣ ਦੀ ਜਗ੍ਹਾਂ ਹੋਰ ਕਾਲਜ ਖੋਲ੍ਹੇ ਜਾਣੇ ਚਾਹੀਦੇ ਹਨ। ਹੋਰ ਨੌਕਰੀਆਂ ਦੇ ਸਾਧਨ ਪੈਦਾ ਕੀਤੇ ਜਾਣੇ ਚਾਹੀਦੇ ਨੇ ਤਾਂ ਕੀ ਜੋ ਬੱਚੇ ਅਤੇ ਲੋਕ ਉੱਥੇ ਜਾ ਕੇ ਪੜ੍ਹਾਈ ਦੇ ਨਾਲ ਨਾਲ ਕੰਮ ਕਰਨਾ ਚਾਹੁੰਦੇ ਨੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ।

ਵੱਧ ਰਹੀ ਹੈ ਕੈਨੇਡਾ ਜਾਣ ਵਾਲਿਆਂ ਦੀ ਗਿਣਤੀ: ਪਿਛਲੇ ਕਈ ਸਾਲਾਂ ਵਿੱਚ ਹਰ ਸਾਲ ਇਨ੍ਹਾਂ ਵਿਦਿਆਰਥੀਆਂ ਦੀ ਕੈਨੇਡਾ ਜਾਣ ਦੀ ਗਿਣਤੀ ਹਜ਼ਾਰਾਂ ਦੇ ਹਿਸਾਬ ਨਾਲ ਵੱਧ ਰਹੀ ਹੈ। ਅੱਜ ਹਾਲਾਤ ਇਹ ਹਨ ਕਿ ਅੱਜ ਤੋਂ 3 ਸਾਲ ਪਹਿਲੇ ਜਿੰਨੇ ਵਿਦਿਆਰਥੀ ਕੈਨੇਡਾ ਜਾਂਦੇ ਸੀ ਅੱਜ ਉਨ੍ਹਾਂ ਦੀ ਗਿਣਤੀ ਤਕਰੀਬਨ ਦੁੱਗਣੀ ਹੋ ਗਈ ਹੈ। ਜੁਲਾਈ 2021 ਵਿੱਚ 1447474 ਲੋਕਾਂ ਨੇ ਕੈਨੇਡਾ ਦਾ ਰੁਖ ਕੀਤਾ ਸੀ, ਇਸ ਸਾਲ ਜੁਲਾਈ ਮਹੀਨੇ ਵਿੱਚ ਇਸ ਦੀ ਗਿਣਤੀ ਵਧ ਕੇ 2679031 ਹੋ ਗਈ ਹੈ।

ਫਿਲਹਾਲ ਕੈਨੇਡੀਅਨ ਸਰਕਾਰ ਹੁਣ ਇਸ ਤੇ ਕੀ ਫੈਸਲਾ ਲੈਂਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ, ਪਰ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਪੰਜਾਬ ਵਿੱਚ ਲੱਖਾਂ ਵਿਦਿਆਰਥੀਆਂ ਇਸ ਸਾਲ ਦਾ ਭਵਿੱਖ ਖ਼ਤਰੇ ਵਿੱਚ ਪੈ ਗਿਆ ਹੈ। ਜਿਨ੍ਹਾਂ ਨੇ ਸਤੰਬਰ ਇੰਟੇਕ ਵਿੱਚ ਵੀਜ਼ਾ ਅਪਲਾਈ ਕਰ ਕੈਨੇਡਾ ਪੜ੍ਹਨ ਜਾਣਾ ਸੀ।

ਇਹ ਵੀ ਪੜ੍ਹੋ: ਗੁੱਸੇ 'ਚ ਆਏ ਸਿਹਤ ਮੰਤਰੀ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਗੰਦੇ ਬੈੱਡ 'ਤੇ ਲਿਟਾਇਆ !

Last Updated : Jul 30, 2022, 1:23 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.