ETV Bharat / city

ਬੀਐਸਐਫ਼ ਨੇ ਕਾਰਗਿਲ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

'ਕਾਰਗਿਲ ਵਿਜੇ ਦਿਵਸ' ਦੀ 20ਵੀਂ ਵਰੇਗਢ ਮੌਕੇ ਬੀਐਸਐਫ਼ ਨੇ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਸ਼ਹੀਦਾਂ ਦੀ ਯਾਦ 'ਚ ਸਕੂਲੀ ਬੱਚਿਆਂ ਵੱਲੋਂ ਵੱਖ-ਵੱਖ ਪ੍ਰੋਗਰਾਮ ਵੀ ਚਲਾਏ ਜਾ ਰਹੇ ਹਨ।

ਫ਼ੋਟੋ
author img

By

Published : Jul 20, 2019, 12:16 PM IST

ਜਲੰਧਰ: ਸ਼ਹਿਰ ਦੇ ਬੀਐੱਸਐੱਫ਼ ਫਰੰਟੀਅਰ ਹੈੱਡਕੁਆਟਰ ਵਿੱਚ 20 ਤੋਂ 27 ਤਰੀਕ ਤੱਕ ਕਾਰਗਿਲ ਦੀ ਲੜਾਈ ਅਤੇ ਵਿਜੇ ਦਿਵਸ ਨੂੰ ਲੈ ਕੇ ਪੂਰੇ ਇੱਕ ਹਫ਼ਤੇ ਦਾ ਪ੍ਰੋਗਰਾਮ ਰੱਖਿਆ ਗਿਆ ਹੈ।

ਵੀਡੀਓ

ਇਸ ਸਬੰਧਈ ਜਲੰਧਰ ਫਰੰਟੀਅਰ ਦੇ ਆਈ.ਜੀ. ਮਹੀਪਾਲ ਯਾਦਵ ਨੇ ਦੱਸਿਆ ਕਿ ਇਸ ਪੂਰੇ ਹਫ਼ਤੇ ਚੱਲਣ ਵਾਲੇ ਪ੍ਰੋਗਰਾਮ ਦੀ ਸ਼ੁਰੂਆਤ ਕਾਰਗਿਲ ਦੇ ਵਿੱਚ ਸ਼ਹੀਦ ਹੋਏ ਫ਼ੌਜੀ ਜਵਾਨਾਂ ਅਤੇ ਅਫ਼ਸਰਾਂ ਨੂੰ ਸ਼ਰਧਾਂਜਲੀ ਅਤੇ ਸਲਾਮੀ ਦਿੰਦੇ ਹੋਏ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਪੂਰੇ ਹਫ਼ਤੇ ਵੱਖ-ਵੱਖ ਪ੍ਰੋਗਰਾਮ ਦੌਰਾਨ ਸਕੂਲੀ ਬੱਚਿਆਂ ਵੱਲੋਂ ਪੇਂਟਿੰਗ, ਪੰਜ ਕਿਲੋਮੀਟਰ ਦੀ ਦੌੜ, ਖ਼ੂਨਦਾਨ ਕੈਂਪ ਅਤੇ ਕਈ ਹੋਰ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਅਨੁਸਾਰ ਇਹ ਸਾਰੇ ਕਾਰਜ ਨਾ ਸਿਰਫ਼ ਫਰੰਟੀਅਰ ਹੈੱਡਕੁਆਰਟਰ ਵਿੱਚ ਬਲਕਿ ਪੂਰੇ ਪੰਜਾਬ ਵਿੱਚ ਯੂਨਿਟ ਲੈਵਲ 'ਤੇ ਕਰਾਏ ਜਾ ਰਹੇ ਹਨ।

Intro:26 ਜੁਲਾਈ ਨੂੰ ਕਾਰਗਿਲ ਦੀ ਲੜਾਈ ਵਿੱਚ ਪਾਕਿਸਤਾਨ ਉੱਤੇ ਭਾਰਤ ਦੀ ਜਿਤ ਨੂੰ ਪੂਰੇ ਦੇਸ਼ ਵਿੱਚ ਵਿਜੈ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਜਿੱਥੇ ਇਸ ਦਿਨ ਇਸ ਲੜਾਈ ਵਿੱਚ ਸ਼ਹੀਦ ਹੋਏ ਫੌਜੀ ਭਰਾਵਾਂ ਨੂੰ ਸਲਾਮੀ ਅਤੇ ਸ਼ਰਧਾਂਜਲੀ ਦੇ ਕੇ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ ਉਧਰ ਦੂਸਰੇ ਪਾਸੇ ਇਸ ਜਿੱਤ ਦੀ ਖ਼ੁਸ਼ੀ ਨੂੰ ਵੀ ਮਨਾਇਆ ਜਾਂਦਾ ਹੈ।Body:ਜਲੰਧਰ ਵਿਖੇ ਬੀ ਐੱਸ ਐੱਫ਼ ਫਰੰਟੀਅਰ ਹੈੱਡਕੁਆਟਰ ਵਿੱਚ ਅੱਜ ਤੋਂ 27 ਤਰੀਕ ਤੱਕ ਕਾਰਗਿਲ ਦੀ ਲੜਾਈ ਅਤੇ ਵਿਜੇ ਦਿਵਸ ਨੂੰ ਲੈ ਕੇ ਪੂਰੇ ਇਕ ਹਫ਼ਤੇ ਦਾ ਪ੍ਰੋਗਰਾਮ ਰੱਖਿਆ ਗਿਆ ਹੈ । ਜਲੰਧਰ ਫਰੰਟੀਅਰ ਦੇ ਆਈ ਜੀ ਮਹੀਪਾਲ ਯਾਦਵ ਨੇ ਦੱਸਿਆ ਕਿ ਇਸ ਪੂਰੇ ਹਫਤੇ ਚੱਲਣ ਵਾਲੇ ਪ੍ਰੋਗਰਾਮ ਦੀ ਸ਼ੁਰੂਆਤ ਅੱਜ ਕਾਰਗਿਲ ਦੇ ਵਿੱਚ ਸ਼ਹੀਦ ਹੋਏ ਫੌਜੀ ਜਵਾਨਾਂ ਅਤੇ ਅਫ਼ਸਰਾਂ ਨੂੰ ਸ਼ਰਧਾਂਜਲੀ ਅਤੇ ਸਲਾਮੀ ਦਿੰਦੇ ਹੋਏ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਇਸ ਪੂਰੇ ਹਫ਼ਤੇ ਵਿੱਚ ਅਲੱਗ ਅਲੱਗ ਪ੍ਰੋਗਰਾਮ ਦੌਰਾਨ ਸਕੂਲੀ ਬੱਚਿਆਂ ਵੱਲੋਂ ਪੇਂਟਿੰਗ, ਸ਼ਹੀਦਾਂ ਲਈ ਪੰਜ ਕਿਲੋਮੀਟਰ ਦੀ ਦੌੜ, ਖ਼ੂਨਦਾਨ ਕੈਂਪ ਅਤੇ ਕਈ ਹੋਰ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ । ਉਨ੍ਹਾਂ ਅਨੁਸਾਰ ਇਹ ਸਾਰੇ ਕਾਰਜ ਕਰਮ ਨਾ ਸਿਰਫ ਫਰੰਟੀਅਰ ਹੈੱਡਕੁਆਰਟਰ ਵਿੱਚ ਬਲਕਿ ਪੂਰੇ ਪੰਜਾਬ ਵਿੱਚ ਯੂਨਿਟ ਲੇਬਲ ਤੇ ਕਰਾਏ ਜਾ ਰਹੇ ਹਨ ।

ਬਾਈਟ : ਮਹੀਪਾਲ ਯਾਦਵ ( ਆਈ ਜੀ, ਬੀ ਏਸ ਐਫ )Conclusion:ਜਿੱਥੇ ਇੱਕ ਪਾਸੇ ਬੀਐਸਐਫ ਵੱਲੋਂ ਕਾਰਗਿਲ ਦੀ ਲੜਾਈ ਵਿੱਚ ਸ਼ਹੀਦ ਹੋਏ ਜਵਾਨਾਂ ਅਤੇ ਅਫ਼ਸਰਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਉਥੇ ਪੂਰੇ ਦੇਸ਼ ਵਿੱਚ ਹੋਰ ਵੀ ਕਈ ਕਾਰਯਕ੍ਰਮ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਪੂਰਾ ਦੇਸ਼ ਇਨ੍ਹਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਵਿਜੇ ਦਿਵਸ ਨੂੰ ਬਣਾਏਗਾ।

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.