ETV Bharat / city

ਭਾਰਤ ਤੇ ਪਾਕਿ ਵਿਚਾਲੇ 1971 ਦੀ ਜੰਗ ਦੀ ਕਹਾਣੀ, ਫ਼ਤਹਿ ਦੇ ਹੀਰੋ ਦੀ ਜ਼ੁਬਾਨੀ

1971 ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ (1971 WAR) ਹੋਈ ਸੀ। ਇਹ ਜੰਗ ਉਦੋਂ ਹੋਈ ਜਦੋਂ ਪਾਕਿਸਤਾਨੀ ਫੌਜਾਂ ਨੇ ਪੂਰਬੀ ਪਾਕਿਸਤਾਨ ਦੇ ਲੋਕਾਂ ਨੂੰ ਪਾਕਿਸਤਾਨੀ ਸੈਨਿਕ ਮਾਰਦੇ ਕੁੱਟਦੇ ਸੀ, ਉਨ੍ਹਾਂ ਦਾ ਸ਼ੋਸ਼ਣ ਕਰਦੇ ਸਨ। ਭਾਰਤ ਵੱਲੋਂ ਜਿੱਤੀ ਗਈ 1971 ਦੀ ਜੰਗ ਦੇ ਹੀਰੋ ਰਹੇ ਬ੍ਰਿਗੇਡੀਅਰ ਐਮ.ਪੀ.ਐਸ ਬਾਜਵਾ ਨੇ ਈਟੀਵੀ ਭਾਰਤ ਦੀ ਟੀਮ ਨਾਲ ਇਸ ਜੰਗ ਦਾ ਤਜ਼ਰਬਾ ਸਾਂਝਾ ਕੀਤਾ ਹੈ।

ਭਾਰਤ ਤੇ ਪਾਕਿ ਵਿਚਾਲੇ 1971 ਦੀ ਜੰਗ ਦੀ ਕਹਾਣੀ

author img

By

Published : Sep 18, 2021, 2:10 PM IST

ਜਲੰਧਰ: 50 ਸਾਲ ਪਹਿਲਾਂ ਸਾਲ 1971 ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ (1971 WAR) ਜੰਗ ਹੋਈ ਸੀ। ਇਹ ਜੰਗ ਉਦੋਂ ਹੋਈ ਜਦੋਂ ਪਾਕਿਸਤਾਨੀ ਫੌਜਾਂ ਨੇ ਪੂਰਬੀ ਪਾਕਿਸਤਾਨ ਦੇ ਲੋਕਾਂ ਨੂੰ ਪਾਕਿਸਤਾਨੀ ਸੈਨਿਕ ਮਾਰਦੇ ਕੁੱਟਦੇ ਸੀ, ਉਨ੍ਹਾਂ ਦਾ ਸ਼ੋਸ਼ਣ ਕਰਦੇ ਸਨ। ਭਾਰਤ ਵੱਲੋਂ ਜਿੱਤੀ ਗਈ 1971 ਦੀ ਜੰਗ (1971 WAR) ਦੇ ਹੀਰੋ ਰਹੇ ਬ੍ਰਿਗੇਡੀਅਰ ਐਮ.ਪੀ.ਐਸ ਬਾਜਵਾ ਨੇ ਈਟੀਵੀ ਭਾਰਤ ਦੀ ਟੀਮ ਨਾਲ ਇਸ ਜੰਗ ਦਾ ਆਪਣਾ ਤਜ਼ਰਬਾ ਸਾਂਝਾ ਕੀਤਾ ਹੈ।

1971 ਦੀ ਜੰਗ 'ਚ ਹਿੱਸਾ ਲੈਣ ਵਾਲੇ ਜਾਬਾਜ਼
1971 ਦੀ ਜੰਗ 'ਚ ਹਿੱਸਾ ਲੈਣ ਵਾਲੇ ਜਾਬਾਜ਼

ਬ੍ਰਿਗੇਡੀਅਰ ਐਮ.ਪੀ.ਐਸ ਬਾਜਵਾ ਦਾ ਜੀਵਨ

ਬ੍ਰਿਗੇਡੀਅਰ ਐਮ.ਪੀ.ਐਸ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਦਾ ਜਨਮ 14 ਅਪ੍ਰੈਲ 1948 'ਚ ਗੁਰਦਾਸਪੁਰ ਦੇ ਕਸਬਾ ਕਾਦੀਆਂ ਵਿਖੇ ਹੋਇਆ। ਫੌਜ 'ਚ ਭਰਤੀ ਹੋਣ ਦਾ ਸ਼ੌਕ ਉਨ੍ਹਾਂ ਉਸ ਵੇਲੇ ਪਿਆ ਜਦੋਂ ਉਹ 7ਵੀਂ ਕਲਾਸ 'ਚ ਪੜ੍ਹਦੇ ਸੀ। ਉਸ ਵੇਲੇ ਪੰਜਾਬ ਦੇ ਮੌਜੂਦਾ ਮੁਖ ਮੰਤਰੀ ਵੱਲੋਂ ਪੰਜਾਬ 'ਚ ਦੋ ਸੈਨਿਕ ਸਕੂਲ ਖੁੱਲ੍ਹਵਾਏ ਗਏ ਸਨ। ਇਨ੍ਹਾਂ 'ਚ ਸੈਨਿਕ ਸਕੂਲ ਕਪੂਰਥਲਾ ਵੀ ਸ਼ਾਮਲ ਸੀ, ਉਸ ਵੇਲੇ ਦੇਸ਼ ਭਰ 'ਚ ਮਹਿਜ਼ 5 ਹੀ ਸੈਨਿਕ ਸਕੂਲ ਸਥਾਪਤ ਕੀਤੇ ਗਏ ਸਨ। ਬ੍ਰਿਗੇਡੀਅਰ ਐਮ.ਪੀ.ਐਸ ਬਾਜਵਾ ਸੈਨਿਕ ਸਕੂਲ ਕਪੂਰਥਲਾ ਦੇ ਪਹਿਲੇ ਵਿਦਿਆਰਥੀ ਬਣੇ, ਇਥੇ ਉਨ੍ਹਾਂ ਨੇ ਆਪਣੀ ਪੜ੍ਹਾਈ ਕੀਤੀ ਤੇ ਉਸ ਤੋਂ ਬਾਅਦ ਫੌਜ ਵਿੱਚ ਭਰਤੀ ਹੋਏ। ਬ੍ਰਿਗੇਡੀਅਰ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਸ਼ ਸੇਵਾ ਦੀ ਪ੍ਰੇਰਣਾ ਉਨਾਂ ਦੇ ਜੀਜੇ ਕੋਲੋਂ ਮਿਲੀ, ਉਨ੍ਹਾਂ ਨੂੰ ਦੇਸ਼ ਸੇਵਾ ਕਰਨ 'ਤੇ ਮਾਣ ਹੈ।

1971 ਦੀ ਜੰਗ 'ਚ ਹਿੱਸਾ ਲੈਣ ਵਾਲੇ ਜਾਬਾਜ਼
1971 ਦੀ ਜੰਗ 'ਚ ਹਿੱਸਾ ਲੈਣ ਵਾਲੇ ਜਾਬਾਜ਼

ਕਈ ਜੰਗਾਂ 'ਚ ਲਿਆ ਹਿੱਸਾ

ਐਮ.ਪੀ.ਐਸ ਬਾਜਵਾ ਨੇ ਬਤੌਰ ਸੈਕਿੰਡ ਲੈਫਟੀਨੈਂਟ ਜੁਆਇਨਿੰਗ ਕੀਤੀ ਸੀ। ਬ੍ਰਿਗੇਡੀਅਰ ਬਾਜਵਾ ਨੇ ਕਿਹਾ ਕਿ ਉਹ ਖ਼ੁਦ ਨੂੰ ਬੇਹਦ ਖੁਸ਼ਕਿਸਮਤ ਮੰਨਦੇ ਹਨ, ਕਿਉਂਕਿ ਉਨ੍ਹਾਂ ਨੂੰ ਕਈ ਜੰਗਾਂ 'ਚ ਅਤੇ ਅੱਤਵਾਦ ਦੇ ਖਿਲਾਫ ਖ਼ਾਸ ਫੌਜੀ ਆਪਰੇਸ਼ਨਾਂ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ। ਸਾਲ 1971 'ਚ ਉਨ੍ਹਾਂ ਨੇ ਪਹਿਲਾਂ ਭਾਰਤ ਤੇ ਬੰਗਲਾਦੇਸ਼ ਵਿਚਾਲੇ ਹੋਈ ਜੰਗ ਵਿੱਚ ਹਿੱਸਾ ਲਿਆ। ਉਸ ਦੌਰਾਨ ਦੂਜੇ ਪਾਸਿਓ ਪਾਕਿਸਤਾਨ ਦੀਆਂ ਫੌਜਾਂ ਨੇ ਵੀ ਭਾਰਤ 'ਤੇ ਹਮਲਾ ਕੀਤਾ।

ਭਾਰਤ ਤੇ ਪਾਕਿ ਵਿਚਾਲੇ 1971 ਦੀ ਜੰਗ ਦੀ ਕਹਾਣੀ

1971 ਦੀ ਜੰਗ ਦਾ ਮੁਖ ਕਾਰਨ

ਭਾਰਤ ਸਰਕਾਰ ਨੇ 3 ਦਸੰਬਰ 1971 ਨੂੰ ਫੈਸਲਾ ਲਿਆ ਕਿ ਭਾਰਤ ਬੰਗਾਲੀਆਂ, ਮੁਸਲਮਾਨਾਂ ਅਤੇ ਹਿੰਦੂਆਂ ਨੂੰ ਬਚਾਉਣ ਲਈ ਪਾਕਿਸਤਾਨ ਨਾਲ ਯੁੱਧ ਕਰੇਗਾ। ਇਹ ਜੰਗ ਭਾਰਤ ਦੇ ਈਸਟਰਨ ਫਰੰਟ ਤੇ ਵੈਸਟਰਨ ਫਰੰਟ ਦੋਹਾਂ ਵੱਲੋਂ ਲੜੀ ਗਈ ਸੀ। ਇਹ ਲੜਾਈ ਭਾਰਤ ਅਤੇ ਪਾਕਿਸਤਾਨ ਵਿਚਾਲੇ 13 ਦਿਨਾਂ ਤੱਕ ਲੜ੍ਹੀ ਗਈ ਸੀ, ਜਿਸ ਤੋਂ ਬਾਅਦ ਪਾਕਿਸਤਾਨੀ ਫੌਜ ਨੇ 93 ਹਜ਼ਾਰ ਸੈਨਿਕਾਂ ਨਾਲ ਭਾਰਤ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ। ਭਾਰਤੀ ਫੌਜ ਦੀ ਪਾਕਿਸਤਾਨ ਦੇ ਖਿਲਾਫ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਵਿੱਚੋਂ ਇੱਕ ਹੈ।

  • 1971 ਤੋਂ ਪਹਿਲਾਂ ਬੰਗਲਾਦੇਸ਼ ਪਾਕਿਸਤਾਨ ਦਾ ਇੱਕ ਹਿੱਸਾ ਸੀ, ਜਿਸ ਨੂੰ 'ਪੂਰਬੀ ਪਾਕਿਸਤਾਨ' ਕਿਹਾ ਜਾਂਦਾ ਸੀ।
  • ਪੂਰਬੀ ਪਾਕਿਸਤਾਨ ਦੇ ਲੋਕਾਂ ਨੂੰ ਪਾਕਿਸਤਾਨੀ ਸੈਨਿਕ ਮਾਰਦੇ ਕੁੱਟਦੇ ਸੀ, ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਸੀ, ਔਰਤਾਂ ਨਾਲ ਬਲਾਤਕਾਰ ਹੁੰਦਾ ਸੀ ਅਤੇ ਲੋਕਾਂ ਦਾ ਕਤਲ ਕਰ ਦਿੱਤਾ ਜਾਂਦਾ ਸੀ।
  • ਭਾਰਤ ਨੇ ਪਾਕਿਸਤਾਨ ਦੁਆਰਾ ਅਤਿਆਚਾਰ ਵਿਰੁੱਧ ਬੰਗਲਾਦੇਸ਼ ਦਾ ਸਮਰਥਨ ਕੀਤਾ।
  • ਪੂਰਬੀ ਪਾਕਿਸਤਾਨ ਵਿੱਚ ਪਾਕਿਸਤਾਨ ਦੇ ਫੌਜੀ ਸ਼ਾਸਕ ਜਨਰਲ ਅਯੂਬ ਖ਼ਾਨ ਦੇ ਵਿਰੁੱਧ ਭਾਰੀ ਅਸੰਤੋਸ਼ ਸੀ।
  • 16 ਦਸੰਬਰ, 1971 ਨੂੰ ਢਾਕਾ ਵਿੱਚ ਭਾਰਤੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਦੀ ਅਗਵਾਈ ਵਿੱਚ ਲਗਭਗ 93,000 ਪਾਕਿਸਤਾਨੀ ਸੈਨਿਕਾਂ ਨੇ ਭਾਰਤੀ ਸੈਨਾ ਅੱਗੇ ਸਮਰਪਣ ਕਰ ਦਿੱਤਾ ਸੀ। ਇਸ ਦਿਨ ਨੂੰ ਵਿਜੈ ਦਿਵਸ ਵਜੋਂ ਮਨਾਇਆ ਜਾਂਦਾ ਹੈ।ਬੰਗਲਾਦੇਸ਼ ਭਾਰਤ ਦੀ ਜਿੱਤ ਤੋਂ ਬਾਅਦ ਵਿਸ਼ਵ ਦੇ ਨਕਸ਼ੇ ਉੱਤੇ ਉੱਭਰਿਆ।

1971 ਦੀ ਭਾਰਤ-ਪਾਕਿ ਜੰਗ ਬਾਰੇ ਕੁਝ ਮਹੱਤਵਪੂਰਨ ਤੱਥ

  • ਮੀਡੀਆ ਨੇ ਪਾਕਿਸਤਾਨੀ ਫੌਜ ਦੇ ਹੱਥੋਂ ਬੰਗਾਲੀਆਂ ਅਤੇ ਹਿੰਦੂਆਂ ਦੇ ਵਿਆਪਕ ਕੱਤਲੇਆਮ ਦੀ ਖ਼ਬਰ ਦਿੱਤੀ ਜਿਸ ਨਾਲ ਤਕਰੀਬਨ 10 ਮਿਲੀਅਨ ਲੋਕਾਂ ਨੂੰ ਭਾਰਤ ਭੱਜਣਾ ਪਿਆ।
  • ਭਾਰਤ ਨੇ ਵੀ ਆਪਣੀਆਂ ਸਰਹੱਦਾਂ ਬੰਗਾਲੀ ਸ਼ਰਨਾਰਥੀਆਂ ਲਈ ਖੋਲ੍ਹ ਦਿੱਤੀਆਂ।
  • ਪਾਕਿਸਤਾਨ ਨੇ ਆਪਣੀਆਂ ਫ਼ੌਜਾਂ ਪੱਛਮੀ ਮੋਰਚੇ 'ਤੇ ਤਾਇਨਾਤ ਕਰ ਦਿੱਤੀਆਂ।
  • ਭਾਰਤੀ ਫੌਜ ਨੇ ਜਵਾਬੀ ਕਾਰਵਾਈ ਕੀਤੀ ਅਤੇ ਕਈ ਹਜ਼ਾਰ ਕਿਲੋਮੀਟਰ ਪਾਕਿਸਤਾਨ ਦੇ ਇਲਾਕੇ ਉੱਤੇ ਕਬਜ਼ਾ ਕਰ ਲਿਆ।
  • ਇਸ ਲੜਾਈ ਵਿੱਚ, ਪਾਕਿਸਤਾਨ ਦੇ ਅੱਠ ਹਜ਼ਾਰ ਫੌਜੀ ਮਾਰੇ ਗਏ ਸਨ ਅਤੇ 25 ਹਜ਼ਾਰ ਫੌਜੀ ਜ਼ਖਮੀ ਹੋਏ ਸਨ। ਉਸੇ ਸਮੇਂ, ਭਾਰਤ ਦੇ ਚਾਰ ਹਜ਼ਾਰ ਫੌਜੀ ਸ਼ਹੀਦ ਹੋਏ ਅਤੇ 12 ਹਜ਼ਾਰ ਫੌਜੀ ਜ਼ਖਮੀ ਹੋਏ।
    ਪਾਕਿਸਤਾਨ ਵੱਲੋਂ ਆਤਮ ਸਮਰਪਣ
    ਪਾਕਿਸਤਾਨ ਵੱਲੋਂ ਆਤਮ ਸਮਰਪਣ

ਪਾਕਿਸਤਾਨ ਫੌਜ ਮੁਖੀ ਨੇ ਕੀਤਾ ਆਤਮ ਸਮਰਪਣ (Pakistans Surrender Day)

1971 ਦੀ ਜੰਗ ਵਿੱਚ ਭਾਰਤ ਨੇ ਆਪਣੇ ਦੁਸ਼ਮਣਾਂ ਨੂੰ ਆਪਣੀ ਤਾਕਤ ਦਾ ਲੋਹਾ ਮਨਵਾਉਂਦੇ ਹੋਏ ਜੰਗ ਜਿੱਤ ਲਈ, ਇਸ ਜੰਗ ਵਿੱਚ ਪਾਕਿਸਤਾਨੀ ਬਲਾਂ ਦੇ ਮੁਖੀ ਜਨਰਲ ਨਿਆਜ਼ੀ ਨੇ ਆਪਣੇ 93,000 ਸਿਪਾਹੀਆਂ ਸਣੇ ਭਾਰਤੀ ਫੌਜਾਂ ਦੇ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ।

ਫੌਜੀ ਹੋਣ 'ਤੇ ਮਾਣ

ਬ੍ਰਿਗੇਡੀਅਰ ਬਾਜਵਾ ਨੇ ਦੱਸਿਆ ਕਿ 1971 ਨੂੰ ਪਾਕਿਸਤਾਨ ਦੇ ਨਾਲ ਸ਼ੁਰੂ ਹੋਈ ਜੰਗ ਵਿੱਚ ਭਾਰਤੀ ਫ਼ੌਜ ਨੇ ਜਿੱਤ ਹਾਸਿਲ ਕੀਤੀ ਸੀ। 13 ਦਿਨ ਲਗਾਤਾਰ ਚੱਲੀ ਇਸ ਜੰਗ ਵਿੱਚ ਭਾਰਤ ਦੇ ਲਗਭਗ 4000 ਜਵਾਨ ਸ਼ਹੀਦ ਹੋਏ ਸਨ। ਅੰਤ ਵਿੱਚ ਭਾਰਤ ਨੇ ਇਹ ਜੰਗ ਜਿੱਤ ਲਈ ਤੇ ਦੁਸ਼ਮਣਾਂ ਨੂੰ ਹਥਿਆਰ ਸੁੱਟਣ ਤੇ ਆਤਮਸਮਰਪਣ ਕਰਨ ਲਈ ਮਜ਼ਬੂਰ ਕਰ ਦਿੱਤਾ। ਹਰ ਸਾਲ 16 ਦਸੰਬਰ ਨੂੰ ਭਾਰਤ ਵਿੱਚ ਵਿਜੈ ਦਿਵਸ ਮਨਾਇਆ ਜਾਂਦਾ ਹੈ। ਇਸ ਸਾਲ ਦੇਸ਼ ਇਸ ਜੰਗ ਦੀ 50ਵੀਂ ਵਰੇਗੰਢ ਮੌਕੇ ਸਵਰਣਿਮ ਵਿਜੈ ਵਰਸ਼ ਮਨਾ ਰਿਹਾ ਹੈ।

ਇਹ ਵੀ ਪੜ੍ਹੋ : ਸਿੱਧੂ ਦੇ ਸਲਾਹਕਾਰ ਵੱਲੋਂ ਕੈਪਟਨ ਦੀ ਅਗਵਾਈ 'ਤੇ ਸਵਾਲ, ਕਿਹਾ...

ETV Bharat Logo

Copyright © 2024 Ushodaya Enterprises Pvt. Ltd., All Rights Reserved.