ਜਲੰਧਰ: ਤੰਬਾਕੂ ਗੁਟਖਾ ਪੰਜਾਬ 'ਚ ਪੂਰੀ ਤਰ੍ਹਾਂ ਬੈਨ ਹੈ, ਬਾਵਜੂਦ ਇਸ ਦੇ ਇਨ੍ਹਾਂ ਦੀ ਸ਼ਹਿਰ ਅੰਦਰ ਵਿਕਰੀ ਹੁੰਦੇ ਤੁਸੀ ਆਮ ਵੇਖ ਸਕਦੇ ਹੋ। ਦੁਕਾਨਦਾਰਾਂ ਨੂੰ ਸਵਾਲ ਕਰੋ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬਣਨਾ ਬੰਦ ਹੋ ਜਾਵੇ ਤਾਂ ਅਸੀਂ ਵੇਚਣਾ ਬੰਦ ਕਰ ਦੇਵਾਂਗੇ। ਇਹ ਕਥਣੀ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਇੱਕ ਵੱਡਾ ਸਵਾਲ ਖੜ੍ਹਾ ਕਰਦੀ ਹੈ।
ਵਿਕਰੇਤਾ ਝਾੜ ਲੈਂਦੇ ਆਪਣਾ ਪੱਲ੍ਹਾ
- ਤੰਬਾਕੂ ਵਿਕਰੇਤਾ ਨੇ ਗ਼ਲਤੀ ਦਾ ਟੋਕਰਾ ਪ੍ਰਸ਼ਾਸਨ ਤੇ ਸਰਕਾਰ ਮੱਥੇ ਮੜ੍ਹ ਦਿੱਤਾ। ਪੱਲ੍ਹਾ ਝਾੜਦੇ ਹੋਏ ਉਨ੍ਹਾਂ ਕਿਹਾ, ਕੰਪਨੀ ਜੇ ਬਣਾਏਗੀ ਨਹੀਂ, ਤਾਂ ਉਹ ਨਹੀਂ ਵੇਚਣਗੇ। ਇਸ ਸਮੇਂ ਸਵਾਲ ਇਹ ਖੜ੍ਹਾ ਹੁੰਦੈ ਕਿ ਦੁਕਾਨਦਾਰ ਉਸ ਦੇ ਮੰਦੇ ਪ੍ਰਭਾਵਾਂ ਨੂੰ ਅਣਗੌਲਿਆਂ ਕਰ ਉਸ ਨੂੰ ਵੇਚਣ ਦਾ ਵਧਾਵਾ ਦੇ ਰਹੀ ਹੈ ਕਿਉਂਕਿ ਕੰਪਨੀ ਉਹ ਬਣਾ ਰਹੀ ਹੈ।
- ਹਰ ਚੌਂਕ, ਗਲੀ ਦੇ ਬਾਹਰ ਅਜਿਹਾ ਖੋਪਾ ਦਿਖ ਹੀ ਜਾਂਦਾ ਹੈ ਜਿੱਥੇ ਤੰਬਾਕੂ ਗੁਟਕਾ ਆਮ ਮਿਲਦੇ ਹਨ। ਦੁਕਾਨਦਾਰਾਂ ਨੇ ਵੀ ਪੋਲੇ ਮੁੰਹ ਨਾਲ ਕਿਹਾ ਕਿ ਲੋਕ ਵਰਤੋਂ ਕਰਦੇ ਹਨ ਤਾਂ ਅਸੀਂ ਵੇਚਦੇ ਹਾਂ। ਹੁਣ ਸਵਾਲਾਂ ਦੇ ਘੇਰੇ 'ਚ ਪ੍ਰਸ਼ਾਸਨ, ਦੁਕਾਨਦਾਰ ਤੇ ਉਪਭੋਗਤਾ ਸਭ ਆਉਂਦੇ ਹਨ।
ਕਾਨੂੰਨਾਂ ਦੀ ਉੱਡ ਰਹੀ ਸ਼ਰੇਆਮ ਧੱਜਿਆਂ
ਰੋਕਥਾਮ ਲਈ ਕਾਨੂੰਨ ਬਣਾਏ ਗਏ ਹਨ, ਅਫ਼ਸਰਾਂ ਦੀ ਨਿਯੂਕਤੀ ਵੀ ਕੀਤੀ ਹੋਈ ਹੈ, ਸਖ਼ਤ ਕਾਰਵਾਈ ਦੀ ਗੱਲ ਵੀ ਕੀਤੀ ਜਾਂਦੀ ਹੈ ਪਰ ਇਨ੍ਹਾਂ ਦਾਅਵਿਆਂ ਦੀ ਹਕੀਕਤ ਚੌਂਕਾਂ 'ਚ ਧੱੜਲੇ ਨਾਲ ਵਿੱਕ ਰਿਹਾ ਤੰਬਾਕੂ ਗੁਟਕਾ ਝੂਠਾ ਪਾ ਦਿੰਦਾ ਹੈ। ਹੱਲ ਦੋਵੇ ਪੱਖੋਂ ਨਿਕਲਣਾ ਜ਼ਰੂਰੀ, ਪ੍ਰਸ਼ਾਸਨ ਤੇ ਦੁਕਾਨਦਾਰ ਹੀ ਮਿਲ, ਇਸ ਤੋਂ ਨਿਜਾਤ ਪਾਉਣ 'ਚ ਮਦਦ ਕਰ ਸਕਦੈ।