ETV Bharat / city

Assembly Elections 2022: ਅਕਾਲੀ ਦਲ ਤੋਂ ਨਾਰਾਜ਼ ਸਾਬਕਾ ਵਿਧਾਇਕ ਦਾ ਵੱਡਾ ਬਿਆਨ - ਅਕਾਲੀ ਦਲ ਤੋਂ ਬਹੁਤੇ ਨਾਰਾਜ਼

ਈਟੀਵੀ ਭਾਰਤ (ETV Bharat) ਦੇ ਪ੍ਰੋਗਰਾਮ ਦਸ ਵਿੱਚ ਬੱਸ ਚ ਅਸੀਂ ਗੱਲ ਕਰਨ ਜਾ ਰਹੇ ਹਾਂ ਅਜਿਹੇ ਹੀ ਇੱਕ ਲੀਡਰ ਬਾਰੇ ਜੋ ਜਲੰਧਰ ਤੋਂ ਆਦਮਪੁਰ ਹਲਕੇ ਤੋਂ ਅਕਾਲੀ ਦਲ ਦੇ ਵਿਧਾਇਕ (EX MLA Sarabjit Makkar) ਰਹਿ ਚੁੱਕੇ ਹਨ। ਪਿਛਲੀ ਵਾਰ ਜਲੰਧਰ ਛਾਉਣੀ ਤੋਂ ਚੋਣਾਂ ਲੜ ਚੁੱਕੇ ਸਰਬਜੀਤ ਮੱਕੜ। ਇਸ ਵਾਰ ਅਕਾਲੀ ਦਲ ਤੋਂ ਬਹੁਤੇ ਨਾਰਾਜ਼ ਹਨ..ਪੜੋ ਪੂਰੀ ਖ਼ਬਰ...

ਦਸ ਚ ਬੱਸ ’ਚ ਸਾਬਕਾ ਵਿਧਾਇਕ ਸਰਬਜੀਤ ਮੱਕੜ ਨਾਲ ਗੱਲਬਾਤ

author img

By

Published : Dec 3, 2021, 3:04 PM IST

ਜਲੰਧਰ: ਇੱਕ ਪਾਸੇ ਜਿੱਥੇ 2022 ਦੀਆਂ ਵਿਧਾਨਸਭਾ ਚੋਣਾਂ ( Assembly Elections 2022) ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਵੱਲੋਂ ਉਮੀਦਾਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਬਹੁਤ ਸਾਰੇ ਅਕਾਲੀ ਦਲ ਦੇ ਆਗੂ ਅਜਿਹੇ ਵੀ ਹਨ ਜੋ ਪਿਛਲੇ ਕਈ ਦਹਾਕਿਆਂ ਤੋਂ ਬਾਦਲ ਪਰਿਵਾਰ ਨਾਲ ਜੁੜੇ ਹੋਣ ਦੇ ਬਾਵਜੁਦ ਇਸ ਵਾਰ ਅਕਾਲੀ ਦਲ ਦੀ ਸੀਟ ਤੋਂ ਖੁੰਝ ਗਏ ਹਨ, ਜਿਸ ਕਾਰਨ ਉਹ ਪਾਰਟੀ ਨਾਲ ਕਾਫੀ ਨਾਰਾਜ ਚਲ ਰਹੇ ਹਨ।

ਈਟੀਵੀ ਭਾਰਤ ਦੇ ਪ੍ਰੋਗਰਾਮ ਦਸ ਵਿੱਚ ਬੱਸ ਚ ਅਸੀਂ ਗੱਲ ਕਰਨ ਜਾ ਰਹੇ ਹਾਂ ਅਜਿਹੇ ਹੀ ਇੱਕ ਲੀਡਰ ਬਾਰੇ ਜੋ ਜਲੰਧਰ ਤੋਂ ਆਦਮਪੁਰ ਹਲਕੇ ਤੋਂ ਅਕਾਲੀ ਦਲ ਦੇ ਵਿਧਾਇਕ ਰਹਿ ਚੁੱਕੇ ਹਨ। ਪਿਛਲੀ ਵਾਰ ਜਲੰਧਰ ਛਾਉਣੀ ਤੋਂ ਚੋਣਾਂ ਲੜ ਚੁੱਕੇ ਸਰਬਜੀਤ ਮੱਕੜ ਇਸ ਵਾਰ ਅਕਾਲੀ ਦਲ ਤੋਂ ਬਹੁਤੇ ਨਾਰਾਜ਼ ਹਨ..ਪੇਸ਼ ਹੈ ਉਨ੍ਹਾਂ ਨਾਲ ਖਾਸ ਗੱਲਬਾਤ...

ਸਵਾਲ... ਅਕਾਲੀ ਦਲ ਤੋਂ ਨਿਰਾਸ਼ ਹੋਣ ਤੋਂ ਬਾਅਦ ਹੁਣ ਅੱਗੇ ਕੀ ਪ੍ਰੋਗਰਾਮ ਹੈ ?

ਜਵਾਬ... ਸਰਬਜੀਤ ਮੱਕੜ ਕਹਿੰਦੇ ਹਨ ਕਿ ਉਨ੍ਹਾਂ ਕੋਲ ਜਲੰਧਰ ਛਾਉਣੀ ਦੀ ਜ਼ਿੰਮੇਵਾਰੀ ਸੀ ਅਤੇ ਉਹ ਇਸ ਨੂੰ ਪੰਜ ਛੇ ਸਾਲ ਤੋਂ ਨਿਭਾ ਵੀ ਰਹੇ ਸਨ। ਪਰ ਅਚਾਨਕ ਅਕਾਲੀ ਦਲ ਵੱਲੋਂ ਇਕ ਪੁਰਾਣੇ ਐਮਐਲਏ ਜਗਬੀਰ ਸਿੰਘ ਬਰਾੜ ਨੂੰ ਵਾਪਸ ਲੈ ਆਉਂਦਾ ਗਿਆ ਅਤੇ ਛਾਉਣੀ ਦੀ ਸੀਟ ਦੇ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਗੱਲ ਵਿੱਚ ਕੋਈ ਦੋ ਰਾਇ ਨਹੀਂ ਕਿ ਅੱਜਕੱਲ੍ਹ ਇਹ ਪਾਰਟੀਆਂ ਵਿਚ ਆਮ ਹੁੰਦਾ ਹੈ। ਅੱਜਕੱਲ੍ਹ ਪਾਟੀਆਂ ਰਿਸ਼ਤੇਦਾਰੀਆਂ ਨੂੰ ਨਿਭਾਉਂਦੇ ਹੋਏ ਆਪਣੇ ਪੁਰਾਣੇ ਵਰਕਰਾਂ ਨੂੰ ਭੁੱਲ ਜਾਂਦੀਆਂ ਹਨ ਜਾਂ ਫਿਰ ਇਹੋ ਜਿਹੇ ਕੰਮ ਵਿੱਚ ਪੈਸਾ ਵੀ ਚੱਲ ਜਾਂਦਾ ਹੈ। ਆਪਣੇ ਅਗਲੇ ਪ੍ਰੋਗਰਾਮ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਚੋਣਾਂ ਜਲੰਧਰ ਛਾਉਣੀ ਇਲਾਕੇ ਤੋਂ ਹੀ ਲੜਨਗੇ ਭਾਵੇਂ ਅਕਾਲੀ ਦਲ ਉਨ੍ਹਾਂ ਨੂੰ ਸੀਟ ਨਾ ਦੇਵੇ।

ਸਵਾਲ... 2017 ਤੋਂ ਹੁਣ ਤੱਕ ਜਲੰਧਰ ਦਾ ਕਿੰਨਾ ਕੁ ਵਿਕਾਸ ਹੋਇਆ ਹੈ ?

ਜਵਾਬ... ਸਰਬਜੀਤ ਮੱਕੜ ਦਾ ਕਹਿਣਾ ਹੈ ਕਿ ਚਾਰ ਸਾਲ ਤਾਂ ਰਾਜਨੀਤਿਕ ਪਾਰਟੀਆਂ ਐਵੇਂ ਹੀ ਲੰਘਾ ਦਿੰਦੀਆਂ ਹਨ ਅਤੇ ਅਖੀਰਲੇ ਸਾਲ ਆ ਕੇ ਕੰਮ ਸ਼ੁਰੂ ਕਰ ਦਿੰਦੀਆਂ ਹਨ ਜਿਸ ਨਾਲ ਸਿਰਫ਼ ਪੈਸੇ ਦੀ ਬਰਬਾਦੀ ਹੁੰਦੀ ਹੈ ਅਤੇ ਪੈਸਾ ਦੋ ਹੱਥਾਂ ਵਿੱਚ ਚਲਾ ਜਾਂਦਾ ਹੈ। ਉਨ੍ਹਾਂ ਮੁਤਾਬਕ ਪਹਿਲੇ ਕੈਪਟਨ ਨੇ ਕੁਝ ਨਹੀਂ ਕੀਤਾ ਅਤੇ ਹੁਣ ਚੰਨੀ ਜੀ ਆ ਗਏ ਨੇ ਜੋ ਤੇਜ਼ੀ ਨਾਲ ਕੰਮ ਕਰ ਰਹੇ ਹਨ ਪਰ ਉਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਯੋਜਨਾਵਾਂ ਬਣਾਉਣੀਆਂ ਬਹੁਤ ਆਸਾਨ ਹਨ ਪਰ ਉਨ੍ਹਾਂ ਨੂੰ ਇੰਪਲੀਮੈਂਟ ਕਰਨ ਨੂੰ ਸਮਾਂ ਲੱਗਦਾ ਹੈ। ਉਨ੍ਹਾਂ ਮੁਤਾਬਕ ਨੇਤਾਵਾਂ ਨੂੰ ਇਸ ਗੱਲ ਦੀ ਚਿੰਤਾ ਹੁੰਦੀ ਹੈ ਕਿ ਕੰਮ ਸਮੇਂ ਸਿਰ ਹੋ ਜਾਵੇ ਕਿਉਂਕਿ ਉਨ੍ਹਾਂ ਨੇ ਚੋਣਾਂ ਲੜਣੀਆਂ ਹੁੰਦੀਆਂ ਹਨ ਪਰ ਅਫ਼ਸਰ ਇਸ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ। ਉਨ੍ਹਾਂ ਮੁਤਾਬਕ ਅੱਜਕੱਲ੍ਹ ਸਰਕਾਰਾਂ ਸਿਰਫ਼ ਗੱਲਾਂ ਹੀ ਕਰਦੀਆਂ ਹਨ ਕੰਮ ਨਹੀਂ।

ਦਸ ਚ ਬੱਸ ’ਚ ਸਾਬਕਾ ਵਿਧਾਇਕ ਸਰਬਜੀਤ ਮੱਕੜ ਨਾਲ ਗੱਲਬਾਤ

ਸਵਾਲ... ਕਰੀਬ ਚਾਰ ਹਜ਼ਾਰ ਉਦਯੋਗ ਜਲੰਧਰ ਤੋਂ ਬਾਹਰ ਚਲੇ ਗਏ..ਤੁਸੀਂ ਇਸ ਲਈ ਕਿਸ ਨੂੰ ਜ਼ਿੰਮੇਵਾਰ ਸਮਝਦੇ ਹੋ?
ਜਵਾਬ... ਉਨ੍ਹਾਂ ਮੁਤਾਬਕ ਉਦਯੋਗਾਂ ਦਾ ਇਸ ਤਰ੍ਹਾਂ ਸ਼ਹਿਰੋਂ ਬਾਹਰ ਜਾਣ ਲਈ ਸਰਕਾਰਾਂ ਜ਼ਿੰਮੇਵਾਰ ਹਨ। ਕਿਸੇ ਵੀ ਅਰਥਵਿਵਸਥਾ ਦਾ ਕਮਾਊ ਪੁੱਤ ਉਦਯੋਗ ਹੁੰਦੇ ਹਨ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਉਦਯੋਗਾਂ ਲਈ ਪਾਣੀ ਇੱਕ ਕੱਚੇ ਮਟੀਰੀਅਲ ਦੇ ਤੌਰ ’ਤੇ ਕੰਮ ਆਉਂਦਾ ਹੈ ਪਰ ਅੱਜ ਪੰਜਾਬ ਦਾ ਪਾਣੀ ਵੀ ਕਰੀਬ 400 ਫੁੱਟ ਹੇਠਾਂ ਚਲਾ ਗਿਆ ਹੈ। ਸਰਬਜੀਤ ਮੱਕੜ ਨੇ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਦਯੋਗਾਂ ਨੂੰ ਬਚਾਇਆ ਜਾਏ ਤਾਂ ਕਿ ਅਰਥ ਵਿਵਸਥਾ ਨੂੰ ਠੀਕ ਢੰਗ ਨਾਲ ਚਲਾਇਆ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਸਰਕਾਰ ਉਦਯੋਗਾਂ ਵੱਲ ਸਹੀ ਧਿਆਨ ਨਹੀਂ ਦਿੰਦੀ ਤਾਂ ਇਲਾਕੇ ਦੇ ਵਿਧਾਇਕਾਂ ਨੂੰ ਚਾਹੀਦਾ ਹੈ ਕਿ ਰੌਲਾ ਪਾ ਕੇ ਸਰਕਾਰ ਦਾ ਇਸ ਵੱਲ ਧਿਆਨ ਦਿਵਾਉਣ।

ਸਵਾਲ...ਅਧਿਆਪਕ ਲਈ ਸਰਕਾਰ ਕੁਝ ਨਹੀਂ ਕਰ ਰਹੀ ਤੁਸੀਂ ਇਸ ਬਾਰੇ ਕੀ ਕਹੋਗੇ?

ਜਵਾਬ... ਉਨ੍ਹਾਂ ਕਿਹਾ ਕਿ ਸਰਕਾਰ ਦੇ ਝੂਠੇ ਵਾਅਦਿਆਂ ਕਰਕੇ ਅੱਜ ਜਲੰਧਰ ਵਿੱਚ ਅਧਿਆਪਕ ਸੜਕਾਂ ’ਤੇ ਬੈਠਣ ਨੂੰ ਮਜਬੂਰ ਹਨ ਜਿਸ ਕਾਰਨ ਆਮ ਲੋਕਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੁਤਾਬਕ ਸਰਕਾਰ ਅਧਿਆਪਕਾਂ ਅਤੇ ਮੁਲਾਜ਼ਮਾਂ ਨੂੰ ਵਾਅਦੇ ਤਾਂ ਕਰ ਦਿੰਦੀ ਹੈ ਪਰ ਇਹ ਪੂਰੀ ਤਰ੍ਹਾਂ ਸਿਰੇ ਨਹੀਂ ਚੜ੍ਹਦੇ। ਸਰਬਜੀਤ ਮੱਕੜ ਕਹਿੰਦੇ ਹਨ ਕਿ ਲੋਕਾਂ ਨੂੰ ਉਨ੍ਹਾਂ ਦਾ ਹੱਕ ਮਿਲਣਾ ਚਾਹੀਦਾ ਹੈ ਕਿਉਂਕਿ ਦਸ ਹਜ਼ਾਰ ਰੁਪਏ ਮਹੀਨੇ ਵਿੱਚ ਨਾ ਤਾਂ ਗੁਜ਼ਾਰਾ ਹੁੰਦਾ ਹੈ ਅਤੇ ਨਾ ਹੀ ਕੋਈ ਆਮ ਆਦਮੀ ਪ੍ਰਾਈਵੇਟ ਨੌਕਰੀ ਤੱਕ ਕਰਦਾ ਹੈ। ਇਹ ਲੋਕ ਸਿਰਫ਼ ਸਰਕਾਰੀ ਨੌਕਰੀ ਕਰਕੇ ਹੀ ਇਸ ਕੰਮ ਨੂੰ ਕਰ ਲੈਂਦੇ ਹਨ ਪਰ ਜੇਕਰ ਪੱਕਾ ਨਾ ਕੀਤਾ ਜਾਵੇ ਤਾਂ ਇਨ੍ਹਾਂ ਦੇ ਮਨ ਵਿਚ ਮਲਾਲ ਜ਼ਰੂਰ ਰਹਿੰਦਾ ਹੈ ਜਿਸ ਕਰਕੇ ਇਹ ਸੜਕਾਂ ’ਤੇ ਬੈਠਣ ਨੂੰ ਮਜਬੂਰ ਹਨ।

ਸਵਾਲ...ਭਾਜਪਾ ਦੇ ਤਿੰਨ ਕਾਨੂੰਨ ਵਾਪਸ ਲੈ ਲਏ ਇਸ ਦਾ ਫ਼ਾਇਦਾ ਕਿਸ ਨੂੰ ਹੋਵੇਗਾ?

ਜਵਾਬ... ਸਰਬਜੀਤ ਮੱਕੜ ਨੇ ਕਿਹਾ ਕਿ ਇਹ ਤਾਂ ਬਹੁਤ ਵੱਡਾ ਕੰਮ ਹੋਇਆ ਹੈ ਕਿ ਭਾਜਪਾ ਵੱਲੋਂ ਤਿੰਨ ਕਿਸਾਨੀ ਕਾਨੂੰਨਾਂ ਨੂੰ ਵਾਪਸ ਲੈ ਲਿਆ ਗਿਆ ਹੈ। ਅਸੀਂ ਤਾਂ ਸੋਚਦੇ ਸੀ ਕਿ ਇਹ ਹਾਲਾਤ ਕੁਝ ਉਂਝ ਹੋ ਜਾਣਗੇ ਜਿਵੇਂ ਉਸ ਸਮੇਂ ਹੋਏ ਸੀ ਜਦੋ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾ ਕੇ ਨੇਤਾਵਾਂ ਤਕ ਨੂੰ ਅੰਦਰ ਕਰ ਦਿੱਤਾ ਸੀ ਉਨ੍ਹਾਂ ਮੁਤਾਬਕ ਜਦੋ ਕਾਨੂੰਨ ਵਾਪਸ ਲਏ ਗਏ ਤਾਂ ਪੂਰਾ ਪੰਜਾਬ ਹੀ ਨਹੀਂ ਪੂਰਾ ਦੇਸ਼ ਹਿੱਲ ਗਿਆ। ਜੇਕਰ ਅਜਿਹਾ ਨਾ ਹੁੰਦਾ ਤਾਂ ਚੋਣਾਂ ਨਹੀਂ ਹੋਣੀਆਂ ਸੀ। ਉਨ੍ਹਾਂ ਮੁਤਾਬਕ ਅੱਗੇ ਕਿਸਾਨ ਇਕੱਠੇ ਨਹੀਂ ਹੁੰਦੇ ਸੀ ਪਰ ਹੁਣ ਜੇ ਕੋਈ ਪੰਜਾਬ ਬਾਰੇ ਫ਼ੈਸਲਾ ਲਵੇਗਾ ਤਾਂ ਸੋਚ ਸਮਝ ਕੇ ਲਵੇਗਾ। ਉਨ੍ਹਾਂ ਤਿੰਨ ਕਾਨੂੰਨ ਵਾਪਸ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਵੀ ਕੀਤਾ।

ਸਵਾਲ...ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਹਨ...ਤੁਹਾਨੂੰ ਲੱਗਦਾ ਕਿ ਇਸ ਸਮੇਂ ਕੀਤੇ ਜਾਣ ਵਾਲੇ ਵੱਡੇ-ਵੱਡੇ ਵਾਅਦੇ ਅਤੇ ਸ਼ੁਰੂ ਕੀਤੇ ਜਾਣ ਵਾਲੇ ਪ੍ਰੋਜੈਕਟ ਪੂਰੇ ਹੋ ਜਾਣਗੇ?

ਜਵਾਬ... ਸਰਬਜੀਤ ਮੱਕੜ ਦਾ ਕਹਿਣਾ ਹੈ ਕਿ ਚੰਨੀ ਸਾਬ੍ਹ ਨੂੰ ਕੰਮ ਕਰਨ ਦਾ ਚਾਅ ਤਾਂ ਬਹੁਤ ਹੈ ਪਰ ਉਨ੍ਹਾਂ ਕੋਲ ਇਸ ਨੂੰ ਨੇਪਰੇ ਚਾੜ੍ਹਨ ਦਾ ਵਕਤ ਬਹੁਤ ਘੱਟ ਹੈ। ਜੇਕਰ ਕਿਤੇ ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਕੰਮ ਕਰਦੇ ਤਾਂ ਸ਼ਾਇਦ ਕੋਈ ਫ਼ਰਕ ਪੈਂਦਾ, ਪਰ ਸਰਕਾਰਾਂ ਅਖੀਰਲੇ ਸਾਲ ਜਾਗਦੀਆਂ ਹਨ। ਸਰਕਾਰਾਂ ਨੂੰ ਸ਼ੁਰੂ ਤੋਂ ਹੀ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਮੇਰੇ ਖਿਆਲ ਨਾਲ ਅਖੀਰਲੇ ਸਾਲ ਕੀਤੇ ਜਾਣ ਵਾਲੇ ਕੰਮਾਂ ਵਿੱਚ ਪੈਸਾ ਵੀ ਖ਼ਰਾਬ ਹੁੰਦਾ ਹੈ ਅਤੇ ਕੁਆਲਿਟੀ ਵੀ ਸਹੀ ਨਹੀਂ ਬਣ ਪਾਉਂਦੀ। ਉਨ੍ਹਾਂ ਕਿਹਾ ਕਿ ਕੁਆਲਿਟੀ ਤਾਂ ਹੀਂ ਚੰਗੀ ਬਣਦੀ ਹੈ ਜੇ ਪ੍ਰਬੰਧ ਵਧੀਆ ਹੋਵੇ।

ਸਵਾਲ.. ਤੁਹਾਨੂੰ ਲੱਗਦਾ ਜਲੰਧਰ ਸਮਾਰਟ ਸਿਟੀ ਬਣ ਗਿਆ ਹੈ?

ਜਵਾਬ... ਸਰਬਜੀਤ ਮੱਕੜ ਦਾ ਕਹਿਣਾ ਹੈ ਕਿ ਜਲੰਧਰ ਵਿਚ ਸਮਾਰਟ ਸਿਟੀ ਦੇ ਨਾਮ ਤੇ ਸਿਰਫ਼ ਪੈਸੇ ਦੀ ਬਰਬਾਦੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਪੀਏਪੀ ਚੌਕ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਇਹ ਪ੍ਰਾਜੈਕਟ ਉਨ੍ਹਾਂ ਦੀ ਸਰਕਾਰ ਵੇਲੇ ਸ਼ੁਰੂ ਕੀਤਾ ਗਿਆ ਸੀ ਪਰ ਅੱਜ ਇਹ ਇੱਕ ਲੰਗੜਾ ਪ੍ਰੋਜੈਕਟ ਬਣ ਕੇ ਰਹਿ ਗਿਆ ਹੈ ਉਨ੍ਹਾਂ ਕਿਹਾ ਕਿ ਸਮਾਰਟ ਸਿਟੀ ਦੇ ਨਾਂ ’ਤੇ ਚੰਗੀਆਂ ਭਲੀਆਂ ਸੜਕਾਂ ਨੂੰ ਤੋੜ ਕੇ ਉਨ੍ਹਾਂ ਨੂੰ ਦੁਬਾਰਾ ਬਣਾਇਆ ਜਾ ਰਿਹਾ ਹੈ ਅਤੇ ਠੀਕ ਠਾਕ ਲਾਈਟਾਂ ਦੀ ਥਾਂ ਉੱਪਰ ਦੂਸਰੀਆਂ ਲਾਈਟਾਂ ਲਗਾਈਆਂ ਜਾ ਰਹੀਆਂ ਹਨ ਜਦਕਿ ਸ਼ਹਿਰ ਦੀਆਂ ਅੱਧਿਓਂ ਜ਼ਿਆਦਾ ਸੜਕਾਂ ਪੁੱਟੀਆਂ ਹੋਈਆਂ ਹਨ। ਉਨ੍ਹਾਂ ਮੁਤਾਬਕ ਵਿਕਾਸ ਦੇ ਕੰਮਾਂ ਨੂੰ ਅਗਲੇ 20 ਸਾਲ ਬਾਰੇ ਸੋਚ ਕੇ ਕਰਨਾ ਚਾਹੀਦਾ ਹੈ ਨਾ ਕਿ ਸਿਰਫ਼ ਚੋਣਾਂ ਬਾਰੇ ਸੋਚ ਕੇ।

ਸਵਾਲ...ਤੁਹਾਡਾ ਕਿਹੜੀ ਸੀਟ ਤੋਂ ਚੋਣ ਲੜਨ ਦਾ ਇਰਾਦਾ ਹੈ ਅਤੇ ਕਿਹੜੇ ਮੁੱਦਿਆਂ ’ਤੇ ਇਲੈਕਸ਼ਨ ਲੜੋਗੇ?

ਜਵਾਬ... ਸਰਬਜੀਤ ਮੱਕੜ ਦਾ ਕਹਿਣਾ ਹੈ ਕਿ ਅਕਾਲੀ ਦਲ ਵੱਲੋਂ ਜਲੰਧਰ ਛਾਉਣੀ ਹਲਕੇ ਦੀ ਸੀਟ ਜਗਬੀਰ ਸਿੰਘ ਬਰਾੜ ਨੂੰ ਦੇ ਦਿੱਤੀ ਗਈ ਹੈ ਜਿਸ ’ਤੇ ਉਨ੍ਹਾਂ ਦਾ ਹੱਕ ਸੀ। ਸਰਬਜੀਤ ਮੱਕੜ ਨੇ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ ਉਨ੍ਹਾਂ ਨੂੰ ਬਦਲ ਸਕਦੀ ਹੈ ਤਾਂ ਅਸੀਂ ਉਨ੍ਹਾਂ ਨੂੰ ਬਦਲ ਸਕਦੇ ਹਾਂ। ਉਨ੍ਹਾਂ ਮੁਤਾਬਕ ਹੁਣ ਸਾਰਾ ਸਿਸਟਮ ਬਦਲ ਗਿਆ ਹੈ। ਹੁਣ ਵੇਖਿਓ ਕਿਸੇ ਨੇਤਾ ਨੇ ਕਿਸੀ ਪਾਰਟੀ ਵੱਲ ਜਾਣਾ ਹੈ ਤੇ ਕਿਸੇ ਨੇਤਾ ਨੇ ਕਿਸੀ ਪਾਰਟੀ ਵੱਲ ਪਰ ਮੇਰਾ ਇਰਾਦਾ ਅਟੱਲ ਹੈ ਕਿ ਮੈਂ ਚੋਣਾਂ ਜਲੰਧਰ ਛਾਉਣੀ ਦੀ ਸੀਟ ਤੋਂ ਹੀ ਲੜਾਂਗਾ। ਉਨ੍ਹਾਂ ਮੁਤਾਬਕ ਜੋ ਅਕਾਲੀ ਦਲ ਨੇ ਉਨ੍ਹਾਂ ਨਾਲ ਕੀਤਾ ਉਹ ਬਹੁਤ ਗਲਤ ਕੀਤਾ ਹੈ।

ਸਵਾਲ... ਇੱਕ ਵੋਟਰ ਹੋਣ ਦੇ ਨਾਤੇ ਬਾਕੀ ਵੋਟਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ?

ਜਵਾਬ... ਅਕਾਲੀ ਦਲ ਤੋਂ ਨਿਰਾਸ਼ ਸਰਬਜੀਤ ਮੱਕੜ ਨੇ ਕਿਹਾ ਕਿ ਵੋਟਰ ਹੁਣ ਸਿਆਣੇ ਹੋ ਗਏ ਹਨ ਅਤੇ ਉਹ ਹੁਣ ਪਾਰਟੀ ਨੂੰ ਦੇਖ ਕੇ ਨਹੀਂ ਬਲਕਿ ਉਸ ਇਨਸਾਨ ਨੂੰ ਦੇਖ ਕੇ ਵੋਟ ਪਾਉਂਦੇ ਹਨ ਜਿਸ ਨੇ ਉਨ੍ਹਾਂ ਲਈ ਕੁਝ ਕੀਤਾ ਹੋਵੇ। ਉਨ੍ਹਾਂ ਨੇ ਵੋਟਰਾਂ ਨੂੰ ਵੀ ਇਹ ਅਪੀਲ ਕੀਤੀ ਕਿ ਵੋਟਰ ਪਾਰਟੀਆਂ ਵੱਲ ਨਾ ਦੇਖਣ ਬਲਕਿ ਉਸ ਚਿਹਰੇ ਨੂੰ ਵੋਟ ਪਾਉਣ ਜਿਸ ਨੇ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਨਾਲ ਸੁੱਖ ਦੁੱਖ ਸਾਂਝਾ ਕਰਦੇ ਹੋਏ ਉਨ੍ਹਾਂ ਲਈ ਕੁਝ ਕੀਤਾ ਵੀ ਹੋਵੇ।

ਸਵਾਲ... ਤੁਸੀਂ ਕਹਿੰਦੇ ਹੋ ਕਿ ਅਕਾਲੀ ਦਲ ਤੁਹਾਡੇ ਪਰਿਵਾਰ ਵਰਗਾ ਹੈ . ਜੇ ਸੁਖਬੀਰ ਬਾਦਲ ਤੁਹਾਨੂੰ ਕਿਸੇ ਹੋਰ ਸੀਟ ਤੋਂ ਚੋਣਾਂ ਲੜਨ ਲਈ ਕਹਿੰਦੇ ਹਨ ਤੇ ਕੀ ਤੁਸੀਂ ਲੜੋਗੇ?

ਜਵਾਬ...ਇਸ ਦੇ ਜਵਾਬ ਵਿੱਚ ਸਰਬਜੀਤ ਮੱਕੜ ਨੇ ਕਿਹਾ ਕਿ ਅਜੇ ਉਨ੍ਹਾਂ ਨੇ ਇਸ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਪਰ ਜੋ ਅਕਾਲੀ ਦਲ ਨੇ ਉਨ੍ਹਾਂ ਨਾਲ ਕੀਤਾ ਉਹ ਠੀਕ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਪਿਤਾ ਸਮਾਨ ਸਮਝਦੇ ਸਨ। ਸੁਖਬੀਰ ਬਾਦਲ ਨੂੰ ਸਮਝਣਾ ਚਾਹੀਦਾ ਸੀ ਕਿ ਜੋ ਇਨਸਾਨ ਹਮੇਸ਼ਾਂ ਉਨ੍ਹਾਂ ਦੇ ਪਰਿਵਾਰ ਦੇ ਨਾਲ ਖੜ੍ਹਾ ਹੋਇਆ ਉਨ੍ਹਾਂ ਨੇ ਉਸ ਨਾਲ ਠੀਕ ਨਹੀਂ ਕੀਤਾ। ਇਸ ਲਈ ਮੈਂ ਹੁਣ ਸੋਚ ਸਮਝ ਕੇ ਚਲਾਗਾਂ ਕਿਉਂਕਿ ਹੁਣ ਸਾਡੀਆਂ ਉਮਰਾਂ ਹੋ ਗਈਆਂ ਹਨ ਅਤੇ ਅਸੀਂ ਹੁਣ ਬੱਚੇ ਨਹੀਂ ਰਹੇ।

ਇਹ ਵੀ ਪੜੋ: ਮੂਸੇਵਾਲਾ ਦੀ ਸਿਆਸਤ ’ਚ ਐਂਟਰੀ, ਕਾਂਗਰਸ ਦਾ ਫੜ੍ਹਿਆ ਪੱਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.